ਬਾਬਰੀ ਮਸਜਿਦ ਕੇਸ: ਚਸ਼ਮਦੀਦ ਗਵਾਹ ਦੀ ਮੌਤ !    ਅਮਰੀਕਾ: ਸਿੱਖ ਡਾਕਟਰ ਨੂੰ ਜਾਨੋਂ ਮਾਰਨ ਦੀ ਧਮਕੀ !    ਮੁਕਾਬਲੇ ਵਾਲੀਆਂ ਥਾਵਾਂ ’ਤੇ ਆ ਕੇ ‘ਖ਼ੁਦਕੁਸ਼ੀ’ ਨਾ ਕਰਨ ਨੌਜਵਾਨ: ਵੈਦ !    ਬੰਗਲਾਦੇਸ਼: ਖ਼ੁਦਕੁਸ਼ ਹਮਲੇ ’ਚ ਪਰਿਵਾਰ ਦੇ 8 ਜੀਅ ਮਰੇ !    ਭੇਤਭਰੀ ਹਾਲਤ ਵਿੱਚ ਚੱਲੀ ਗੋਲੀ; ਮੁਲਾਜ਼ਮ ਜ਼ਖਮੀ !    ਬਦਨੌਰ ਵੱਲੋਂ ਸੈਨਿਕ ਬੋਰਡ ਨਾਲ ਮੀਟਿੰਗ !    ਯੂਨੀਵਰਸਿਟੀਆਂ ਦੀ ਭੂਮਿਕਾ ਨੂੰ ਪੁਨਰ ਪ੍ਰਭਾਸ਼ਿਤ ਕਰਨ ਦੀ ਲੋੜ: ਅਪੂਰਵਾਨੰਦ !    ਧੋਖਾਧੜੀ ਕਰਨ ਵਾਲੇ ਬਿਲਡਰਾਂ ਦੀ ਗ੍ਰਿਫ਼ਤਾਰੀ ਲਈ ਲੋਕਾਂ ਤੋਂ ਮੰਗਿਆ ਸਹਿਯੋਗ !    ਨਾਜਾਇਜ਼ ਉਸਾਰੀਆਂ ਦੇ ਮਾਮਲੇ ਵਿੱਚ ਕਸੂਤੇ ਘਿਰੇ ਕੌਂਸਲ ਅਧਿਕਾਰੀ !    ਬੱਚਿਆਂ ਦੇ ਰਿਪੋਰਟ ਕਾਰਡ ਨਾ ਦੇਣ ਕਾਰਨ ਸਕੂਲ ਅੱਗੇ ਧਰਨਾ !    

ਰਸਾਇਣਕ ਪਦਾਰਥ ਤੇ ਸਾਡੀ ਸਿਹਤ

Posted On December - 15 - 2016

ਡਾ. ਅਮਰੀਕ ਸਿੰਘ ਕੰਡਾ

ਅੱਜ ਅਸੀਂ ਕਈ ਅਜਿਹੇ ਰਸਾਇਣਾਂ ਦੀ ਵਰਤੋਂ ਕਰ ਰਹੇ ਹਾਂ ਜੋ ਸਾਡੇ ਸਰੀਰ ਦਾ ਗੰਭੀਰ ਨੁਕਸਾਨ ਕਰਨ ਤੋਂ ਇਲਾਵਾ ਕਈ ਵਾਰ ਮੌਤ ਦਾ ਕਾਰਨ ਵੀ ਬਣ ਜਾਂਦੇ ਹਨ। ਅਜਿਹੇ ਰਸਾਇਣਾਂ ਦੀ ਸੂਚੀ ਬਹੁਤ ਲੰਮੀ ਚੌੜੀ ਹੈ ਪਰ ਅਸੀਂ ਕੁਝ ਉਨ੍ਹਾਂ ਅਹਿਮ ਰਸਾਇਣਾਂ ਦੀ ਗੱਲ ਕਰਾਂਗੇ ਜੋ ਸਾਡੀ ਨਿੱਤ ਦੀ ਵਰਤੋਂ ਵਿੱਚ ਆਉਂਦੇ ਹਨ।
ਸਭ ਤੋਂ ਪਹਿਲਾਂ ਘਰ ਵਿੱਚ ਕਰਵਾਏ ਜਾਣ ਵਾਲੇ ਰੰਗ ਰੋਗਨ ਦੀ ਗੱਲ ਕਰਦੇ ਹਾਂ। ਰੰਗ ਵਿੱਚ ਫਾਰਮੇਲਿਡਹਾਈਡ ਨਾਂ ਦਾ ਪਦਾਰਥ ਹੁੰਦਾ ਹੈ ਜਿਹੜਾ ਕਿ ਤਰੁੰਤ ਹੀ ਪਾਣੀ ਜਾਂ ਹਵਾ ’ਚ ਘੁਲ ਜਾਂਦਾ ਹੈ। ਇਸ ਪਦਾਰਥ ਦਾ ਅਸਰ ਮੱਖੀਆਂ, ਮੱਛਰਾਂ, ਕੀੜਿਆਂ-ਮਕੌੜਿਆਂ ’ਤੇ ਹੀ ਨਹੀਂ ਸਗੋਂ ਆਦਮੀਆਂ ਉੱਤੇ ਵੀ ਹੁੰਦਾ ਹੈ। ਇਸ ਦੀ ਉਦਾਹਰਨ ਅਸੀਂ ਆਮ ਹੀ ਦੇਖ ਸਕਦੇ ਹਾਂ ਜਦੋਂ ਨਵੇਂ ਰੰਗ ਕੀਤੇ ਕਮਰੇ ਵਿੱਚ ਦਾਖ਼ਲ ਹੁੰਦੇ ਹਾਂ ਤਾਂ ਕਈ ਵਾਰ ਘਬਰਾਹਟ ਤੇ ਸਿਰਦਰਦ ਹੋਣ ਲੱਗ ਜਾਂਦਾ ਹੈ। ਰੰਗ ਕਰਨ ਵਾਲੇ ਲੋਕਾਂ ਨੂੰ ਇਹੋ ਜਿਹੀਆਂ ਸ਼ਕਾਇਤਾਂ ਬਣੀਆਂ ਹੀ ਰਹਿੰਦੀਆਂ ਹਨ। ਇਹ ਬਹੁਤ ਹੀ ਹਾਨੀਕਾਰਕ ਰਸਾਇਣ ਹੈ। ਇਸ ਤੋਂ ਬਚਣ ਲਈ ਸਭ ਤੋਂ ਪਹਿਲਾਂ ਰੰਗ ਕੀਤੇ ਹੋਏ ਘਰ ਜਾਂ ਕੋਠੀ     ਦੀਆਂ ਖਿੜਕੀਆਂ ਦਰਵਾਜ਼ੇ ਖੁੱਲ੍ਹੇ ਰੱਖੋ ਤਾਂ ਕਿ ਇਹ ਜ਼ਹਿਰੀਲੀ ਗੈਸ ਬਾਹਰ ਨਿਕਲ ਸਕੇ।
ਉਂਜ ਜਦੋਂ ਵੀ ਪ੍ਰਦੂਸ਼ਣ ਦੀ ਗੱਲ ਹੁੰਦੀ ਹੈ ਤਾਂ ਸਾਡਾ ਧਿਆਨ ਪੈਟਰੋਲ ਤੇ ਡੀਜਲ ਦੇ ਧੂੰਏ, ਰੌਲੇ-ਰੱਪੇ ਜਾਂ ਪੀਣ ਵਾਲੇ ਪਾਣੀ ’ਚ ਆਏ ਖ਼ਤਰਨਾਕ ਰਸਾਇਣਾਂ ਆਦਿ ਵੱਲ ਹੀ ਜਾਂਦਾ ਹੈ। ਅਸੀਂ ਇਹ ਭੁੱਲ ਜਾਂਦੇ ਹਾਂ ਕਿ ਭਾਂਡੇ ਧੋਣ ਲਈ ਵਰਤਿਆ ਜਾਂਦਾ ਡਿਟਰਜੈਂਟ ਵੀ ਹਾਨੀਕਾਰਕ ਰਸਾਇਣਾਂ ਨਾਲ ਭਰਿਆ ਹੁੰਦਾ ਹੈ। ਜੇ ਕਿਸੇ ਭਾਂਡੇ ਨੂੰ ਪਾਣੀ ਨਾਲ ਚੰਗੀ ਤਰ੍ਹਾਂ ਨਾ ਧੋਤਾ ਹੋਵੇ ਤਾਂ ਉਸ ’ਚ ਪਰੋਸੇ ਭੋਜਨ ਦੇ ਨਾਲ ਨਾਲ ਡਿਟਰਜੈਂਟ ਪਾਊਡਰ ਦੇ ਤੱਤ ਵੀ ਸਾਡੇ ਸਰੀਰ ’ਚ ਪਹੁੰਚ ਜਾਂਦੇ ਹਨ। ਇਸ ਤੱਤ ਸਰੀਰ ਵਿੱਚ ਜਾਣ ’ਤੇ ਘਬਰਾਹਟ ਹੋਣਾ, ਉਲਟੀ ਆਉਣਾ ਤੇ ਸਰੀਰ ਹੌਲੀ ਹੌਲੀ ਕਮਜ਼ੋਰ ਹੋਣ ਲੱਗ ਜਾਂਦਾ ਹੈ।
ਅੱਜ-ਕੱਲ੍ਹ ਘਰਾਂ, ਹੋਟਲਾਂ ਤੇ ਗੱਡੀਆਂ ’ਚ ਏਅਰ ਪਰਫਿਊਮ ਸਪਰੇਅ ਆਮ ਹੀ ਵਰਤਿਆ ਜਾਂਦਾ ਹੈ। ਅਜਿਹੇ ਸ਼ੌਕੀਨਾਂ ਨੂੰ ਇਹ ਗੱਲ ਸਮਝ ਲੈਣੀ ਚਾਹੀਦੀ ਹੈ ਕਿ ਖ਼ੁਸਬੂ ਜਿੰਨੀ ਜ਼ਿਆਦਾ ਹੋਵੇਗੀ ਉਹ ਉਨੀ ਹੀ ਜ਼ਿਆਦਾ ਖ਼ਤਰਨਾਕ ਹੋਵੇਗੀ। ਕੀਟਨਾਸ਼ਕਾਂ ਨੂੰ ਖ਼ਤਮ ਕਰਨ ਵਾਲਾ ਰਸਾਇਣ  ਵੀ ਆਦਮੀ ਦੇ ਸਾਹ ਰਾਹੀਂ ਦਾਖ਼ਲ ਹੁੰਦਾ ਹੇ ਤੇ ਸਰੀਰ ਨੂੰ ਨੁਕਸਾਨ ਕਰਦਾ ਹੈ। ਬਹੁਤ ਜ਼ਿਆਦਾ ਤੇਜ਼ ਖ਼ੁਸ਼ਬੂ ਵਾਲੇ ਕਮਰੇ ’ਚ ਸੌਣ ਨਾਲ ਮੌਤ ਵੀ ਹੋ ਸਕਦੀ ਹੈ।
ਅਸੀਂ ਰੋਜ਼ਾਨਾ ਹੀ ਪਲਾਸਟਿਕ ਦੀਆਂ ਚੀਜ਼ਾਂ ਜਿਵੇਂ ਡੱਬਿਆਂ ਤੇ ਥੈਲਿਆਂ ਆਦਿ ਦਾ ਪ੍ਰਯੋਗ ਕਰਦੇ ਹਾਂ। ਪਲਾਸਟਿਕ ਦੇ ਪਦਾਰਥਾਂ ਨਾਲ ਹੋਣ ਵਾਲੀਆਂ ਬਿਮਾਰੀਆਂ ਦੀ ਸੂਚੀ ਬੇਹੱਦ ਲੰਮੀ ਹੈ। ਪਲਾਸਟਿਕ ਕਈ ਤਰ੍ਹਾਂ ਦੇ ਰਸਾਇਣਾਂ ਨਾਲ ਬਣਿਆ ਹੁੰਦਾ ਹੈ। ਇਹ ਧੁੱਪ, ਗਰਮੀ ਤੇ ਨਮੀ ਰਲ ਮਿਲ ਹਵਾ ’ਚ ਮਿਲ ਜਾਂਦੇ ਹਨ ਤੇ ਸਾਹ ਦੁਆਰਾ ਸਰੀਰ ਅੰਦਰ ਦਾਖ਼ਲ ਹੋ ਕੇ ਕੈਂਸਰ ਵਰਗੇ ਰੋਗਾਂ ਨੂੰ ਜਨਮ ਦਿੰਦੇ ਹਨ।
ਅਸੀਂ ਕੀਮਤੀ ਕੱਪੜਿਆਂ ਨੂੰ ਆਮ ਤੌਰ ’ਤੇ ਡਰਾਈਕਲੀਨ ਕਰਕੇ ਪਹਿਨਦੇ ਹਾਂ। ਕੱਪੜੇ ਨੂੰ ਜਦੋਂ ਡਰਾਈਕਲੀਨ ਕੀਤਾ ਜਾਂਦਾ ਹੈ ਤਾਂ ਇਸ ਵਿਚ ਟਰਾਈ ਕਲੋਰੋ ਇਥਲੀਨ ਦਾ ਪ੍ਰਯੋਗ ਕੀਤਾ ਜਾਂਦਾ ਹੈ, ਜੋ ਕਿ ਸਾਡੀ ਸਿਹਤ ਲਈ ਬਹੁਤ ਹਾਨੀਕਾਰਕ ਹੈ। ਇਸ ਲਈ ਡਰਾਈਕਲੀਨ ਕੱਪੜੇ ਨੂੰ ਸਿੱਧਾ ਅਲਮਾਰੀ ਵਿੱਚ ਨਾ ਰੱਖੋ ਤੇ ਨਾ ਹੀ ਛੇਤੀ ਪਹਿਨੋ ਸਗੋਂ ਪਹਿਲਾਂ ਖੁੱਲ੍ਹੀ ਹਵਾ ’ਚ ਰੱਖੋ।

ਸੰਪਰਕ: 98557-35666


Comments Off on ਰਸਾਇਣਕ ਪਦਾਰਥ ਤੇ ਸਾਡੀ ਸਿਹਤ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.