ਬਾਬਰੀ ਮਸਜਿਦ ਕੇਸ: ਚਸ਼ਮਦੀਦ ਗਵਾਹ ਦੀ ਮੌਤ !    ਅਮਰੀਕਾ: ਸਿੱਖ ਡਾਕਟਰ ਨੂੰ ਜਾਨੋਂ ਮਾਰਨ ਦੀ ਧਮਕੀ !    ਮੁਕਾਬਲੇ ਵਾਲੀਆਂ ਥਾਵਾਂ ’ਤੇ ਆ ਕੇ ‘ਖ਼ੁਦਕੁਸ਼ੀ’ ਨਾ ਕਰਨ ਨੌਜਵਾਨ: ਵੈਦ !    ਬੰਗਲਾਦੇਸ਼: ਖ਼ੁਦਕੁਸ਼ ਹਮਲੇ ’ਚ ਪਰਿਵਾਰ ਦੇ 8 ਜੀਅ ਮਰੇ !    ਭੇਤਭਰੀ ਹਾਲਤ ਵਿੱਚ ਚੱਲੀ ਗੋਲੀ; ਮੁਲਾਜ਼ਮ ਜ਼ਖਮੀ !    ਬਦਨੌਰ ਵੱਲੋਂ ਸੈਨਿਕ ਬੋਰਡ ਨਾਲ ਮੀਟਿੰਗ !    ਯੂਨੀਵਰਸਿਟੀਆਂ ਦੀ ਭੂਮਿਕਾ ਨੂੰ ਪੁਨਰ ਪ੍ਰਭਾਸ਼ਿਤ ਕਰਨ ਦੀ ਲੋੜ: ਅਪੂਰਵਾਨੰਦ !    ਧੋਖਾਧੜੀ ਕਰਨ ਵਾਲੇ ਬਿਲਡਰਾਂ ਦੀ ਗ੍ਰਿਫ਼ਤਾਰੀ ਲਈ ਲੋਕਾਂ ਤੋਂ ਮੰਗਿਆ ਸਹਿਯੋਗ !    ਨਾਜਾਇਜ਼ ਉਸਾਰੀਆਂ ਦੇ ਮਾਮਲੇ ਵਿੱਚ ਕਸੂਤੇ ਘਿਰੇ ਕੌਂਸਲ ਅਧਿਕਾਰੀ !    ਬੱਚਿਆਂ ਦੇ ਰਿਪੋਰਟ ਕਾਰਡ ਨਾ ਦੇਣ ਕਾਰਨ ਸਕੂਲ ਅੱਗੇ ਧਰਨਾ !    

ਲੱਡੂ ਲਿਆਵੀਂ ਮੋਤੀ ਚੂਰ ਦੇ…

Posted On December - 17 - 2016

ਸਨੇਹਇੰਦਰ ਮੀਲੂ
10612cd _ladooਪੰਜਾਬੀ ਸੱਭਿਆਚਾਰ ਦੇ ਰੀਤੀ ਰਿਵਾਜਾਂ ਵਿੱਚ ਲੱਡੂਆਂ ਦੀ ਪੂਰੀ ਚੜ੍ਹਤ ਰਹੀ ਹੈ। ਖੰਡ, ਸ਼ੱਕਰ ਬੂਰਾ, ਗੁੜ ਅਤੇ ਪਤਾਸਿਆਂ ਤੋਂ ਬਾਅਦ ਲੱਡੂਆਂ ਨੇ ਆਪਣੀ ਵੱਖਰੀ ਤੇ ਵਧੀਆ ਥਾਂ ਬਣਾ ਕੇ ਖੁਸ਼ੀ ਦੇ ਮੌਕਿਆਂ ਸਮੇਂ ਸ਼ਗਨ ਦੇ ਪ੍ਰਤੀਕ ਵਜੋਂ ਹਰ ਇੱਕ ਦਾ ਮੂੰਹ ਮਿੱਠਾ ਕਰਵਾਉਣ ਵਿੱਚ ਵਧੀਆ ਭੂਮਿਕਾ ਨਿਭਾਈ ਹੈ ਜੋ ਅੱਜ ਵੀ ਬਰਕਰਾਰ ਹੈ। ਵਿਆਹ ਜਾਂ ਹੋਰ ਖੁਸ਼ੀ ਦੇ ਮੌਕਿਆਂ ਉਪਰ ਘਰ ਵਿੱਚ ਹੀ ਹਲਵਾਈ ਬਿਠਾ ਕੇ ਘਰ ਦੀ ਬਣੀ ਹੋਈ ਸ਼ੱਕਰ ਤੋਂ ਬੇਸਣ ਦੀ ਬੂੰਦੀ ਨਾਲ ਦੇਸੀ ਘਿਓ ਵਿੱਚ ਲੱਡੂ ਬਣਾਏ ਜਾਂਦੇ ਸਨ। ਲੱਡੂ ਵੱਟਣਾ ਵੀ ਕਿਸੇ ਕਲਾ ਕਿਰਤੀ ਤੋਂ ਘੱਟ ਨਹੀ ਮੰਨਿਆ ਜਾਂਦਾ ਸੀ। ਭਾਵ ਕਿ ਵਿਆਹ ਸ਼ਾਦੀਆਂ ਦੇ ਮੌਕੇ ਤੇ ਸ਼ਰੀਕੇ ਕਬੀਲੇ ਦੇ ਆਪਣੇ ਖਾਸ ਬੰਦਿਆਂ ਨੂੰ ਲੱਡੂ ਵੱਟਣ ਲਈ ਕਿਸੇ ਲਾਗੀ ਹੱਥ ਵਿਸ਼ੇਸ ਤੌਰ ’ਤੇ ਸੱਦਾ ਦਿੱਤਾ ਜਾਂਦਾ ਸੀ ਕਿ ਬਈ ਅੱਜ ਫਲਾਣਾ ਸਿੰਘ ਦੇ ਘਰ ਤੁਹਾਨੂੰ ਲੱਡੂ ਵੱਟਣ ਦਾ ਸੱਦਾ ਹੈ। ਲੱਡੂ ਵੱਟਣ ਸਮੇਂ ਆਪਸੀ ਭਾਈਚਾਰਕ ਸਾਂਝ ਵਿੱਚ ਵੀ ਵਾਧਾ ਹੁੰਦਾ ਸੀ। ਸਾਡੀਆਂ ਧਾਰਮਿਕ ਪਰੰਪਰਾਵਾਂ ਅਨੁਸਾਰ ਵੀ ਲੱਡੂਆਂ ਦਾ ਵਿਸ਼ੇਸ ਤੌਰ ’ਤੇ ਭੋਗ ਲਵਾਇਆ ਜਾਂਦਾ ਹੈ। ਇਸ ਕਰਕੇ ਲੱਡੂ ਹਮੇਸ਼ਾਂ ਹੀ ਆਪਣੀ ਹੋਂਦ ਨੂੰ ਜਿਊਂ ਦਾ ਤਿਊਂ ਰੱਖ ਰਿਹਾ ਹੈ।
ਲੱਡੂ ਜੰਮਣ ਤੋਂ ਲੈ ਕੇ ਵਡੇਰੀ ਉਮਰ ਭੋਗ ਕੇ ਇਸ ਸੰਸਾਰ ਤੋਂ ਰੁਖ਼ਸਤ ਹੋਏ ਕਿਸੇ ਬਜ਼ੁਰਗ ਦੇ ਭੋਗ ਉਪਰੰਤ ਪਰਿਵਾਰ ਵੱਲੋਂ ਹੰਗਾਮੇ ਉੱਪਰ ਦਾਲ ਫੁਲਕੇ ਨਾਲ ਲੱਡੂ ਵੀ ਖੁਆਏ ਜਾਂਦੇ ਸਨ ਜਿਸ ਨੂੰ ਪੇਂਡੂ ਬੋਲੀ ਵਿੱਚ ਵੱਡਾ ਕਰਨਾ ਕਿਹਾ ਜਾਂਦਾ ਹੈ। ਗੀਤਕਾਰ ਗਾਮੀ ਸੰਗਤਪੁਰੀਏ ਦੀ ਗੀਤਕਾਰੀ ਵਿੱਚ ਪਛਾਣ ਵੀ ਲੱਡੂਆਂ ਵਾਲੇ ਗੀਤ ਤੋਂ ਹੀ ਬਣੀ ਹੈ। ਕਿਸੇ ਸਮੇਂ ਬਨੇਰਿਆਂ ’ਤੇ ਇਹ ਗੀਤ ਖੂਬ ਵੱਜਿਆ ਸੀ ‘ਲੱਡੂ ਖਾ ਕੇ ਤੁਰਦੀ ਬਣੀ ਜੱਟ ਕਿਹੜਿਆ ਕੰਮਾਂ ਨੂੰ ਮਰਦਾ’। ਸੋ ਗਾਮੀ ਦੀ ਗੀਤਕਾਰੀ ਦਾ ਸ਼ੁਭ ਸ਼ਗਨ ਵੀ ਲੱਡੂਆਂ ਵਾਲੇ ਗੀਤ ਨਾਲੇ ਹੋਇਆ।
ਅੱਜਕੱਲ੍ਹ ਭਾਵੇਂ ਲੱਡੂਆਂ ਦੀ ਕਦਰ ਘਟੀ ਤਾਂ ਨਹੀਂ, ਪਰ ਬਾਕੀ ਤਰ੍ਹਾਂ-ਤਰ੍ਹਾਂ ਦੀਆਂ ਮਿਠਾਈਆਂ ਬਾਜ਼ਾਰਾਂ ਵਿੱਚ ਆਉਣ ਕਰਕੇ ਉਨ੍ਹਾਂ ਅੱਗੇ ਫਿੱਕੀ ਜ਼ਰੂਰ ਪੈ ਗਈ ਹੈ। ਲੱਡੂ ਕਈ ਕਿਸਮ ਦੇ ਬਣਾਏ ਜਾਂਦੇ ਹਨ। ਜਿਵੇਂ ਪਕੌੜੀਆਂ ਵਾਲੇ ਲੱਡੂ, ਬੇਸਣ ਵਾਲੇ ਲੱਡੂ, ਮਗਜ਼ਖੁਰੇ ਲੱਡੂ, ਪੇੜਾ ਲੱਡੂ, ਖੋਆ ਲੱਡੂ ਅਤੇ ਮੋਤੀ ਚੂਰ ਦੇ ਲੱਡੂ ਆਦਿ। ਲੱਡੂਆਂ ਦੀ ਸਾਡੇ ਜੀਵਨ ਵਿੱਚ ਕਿੰਨੀ ਅਹਿਮੀਅਤ ਰਹੀ ਹੈ, ਉਸ ਦਾ ਜ਼ਿਕਰ ਲੋਕ ਗੀਤਾਂ ਵਿੱਚ ਅਕਸਰ ਮਿਲਦਾ ਹੈ:
ਨਿੱਤ-ਨਿੱਤ ਨੀ ਬਜ਼ਾਰੀ ਆਉਣਾ,
ਵੇ ਲੱਡੂ ਲੈ ਦੇ ਮੋਤੀ ਚੂਰ ਦੇ।
ਜੇ ਤੂੰ ਚੱਲਿਆਂ ਸ਼ੇਖ ਦੇ ਮੇਲੇ,
ਲੱਡੂ ਲਿਆਵੀਂ ਮੋਤੀ ਚੂਰ ਦੇ।
ਇਸ ਤਰ੍ਹਾਂ ਲੱਡੂਆਂ ਨਾਲ ਸਬੰਧਿਤ ਕਾਫ਼ੀ ਲੋਕ ਸਹਿਤ ਪੜ੍ਹਨ ਸੁਣਨ ਨੂੰ ਮਿਲਦਾ ਹੈ। ਹਰ ਖੁਸ਼ੀ ਦੇ ਮੌਕੇ ਉਪਰ ਲੱਡੂ ਵੰਡਣ ਦਾ ਅਤੇ ਸ਼ਰੀਕੇ ਕਬੀਲੇ ਵਿੱਚ ਲੱਡੂਆਂ ਦੀ ਭਾਜੀ ਨੂੰ ਨਿਸ਼ਾਨੀ ਵਜੋਂ ਦੇਣ ਦਾ ਵੀ ਰਿਵਾਜ ਹੈ। ਇਸ ਤਰ੍ਹਾਂ ਆਪਸੀ ਮਿਲ ਵਰਤਣ ਦੀਆਂ ਸਾਂਝਾਂ ਪਕੇਰੀਆਂ ਹੁੰਦੀਆਂ ਹਨ। ਰਿਸ਼ਤਿਆਂ ਵਿੱਚ ਮਿਠਾਸ ਭਰੀ ਜਾਂਦੀ ਹੈ। ਭਾਵੇਂ ਅੱਜਕੱਲ੍ਹ ਲੱਖਾਂ ਹੀ ਕਿਸਮ ਦੀਆਂ ਮਿਠਾਈਆਂ ਅਤੇ ਹੋਰ ਨਿੱਕ ਸੁੱਕ ਨੇ ਬਾਜ਼ਾਰ ਵਿੱਚ ਆਪਣੀ ਥਾਂ ਮੱਲੀ ਹੋਈ ਹੈ, ਪਰ ਲੱਡੂਆਂ ਦਾ ਹਰ ਖੁਸ਼ੀ ਦੇ ਮੌਕੇ ਸ਼ਗਨ ਵਜੋਂ ਵਰਤਣਾ ਸਦਾ ਲੋੜ ਹੁੰਦੀ ਹੈ ਅਤੇ ਲੋੜ ਪੈਂਦੀ ਰਹੇਗੀ। ਇਸੇ ਤਰ੍ਹਾਂ ਬਜ਼ੁਰਗਾਂ ਨੇ ਕਿਹਾ ਹੈ ਕਿ ਭਾਵੇਂ ਲੱਖ ਮਿਠਾਈਆਂ ਹੋਣ, ਪਰ ਲੱਡੂਆਂ ਦੀ ਲੋੜ ਸਦਾ ਹੀ ਬਣੀ ਰਹੇਗੀ।
ਸੰਪਰਕ: 93163:17356


Comments Off on ਲੱਡੂ ਲਿਆਵੀਂ ਮੋਤੀ ਚੂਰ ਦੇ…
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.