ਬਾਬਰੀ ਮਸਜਿਦ ਕੇਸ: ਚਸ਼ਮਦੀਦ ਗਵਾਹ ਦੀ ਮੌਤ !    ਅਮਰੀਕਾ: ਸਿੱਖ ਡਾਕਟਰ ਨੂੰ ਜਾਨੋਂ ਮਾਰਨ ਦੀ ਧਮਕੀ !    ਮੁਕਾਬਲੇ ਵਾਲੀਆਂ ਥਾਵਾਂ ’ਤੇ ਆ ਕੇ ‘ਖ਼ੁਦਕੁਸ਼ੀ’ ਨਾ ਕਰਨ ਨੌਜਵਾਨ: ਵੈਦ !    ਬੰਗਲਾਦੇਸ਼: ਖ਼ੁਦਕੁਸ਼ ਹਮਲੇ ’ਚ ਪਰਿਵਾਰ ਦੇ 8 ਜੀਅ ਮਰੇ !    ਭੇਤਭਰੀ ਹਾਲਤ ਵਿੱਚ ਚੱਲੀ ਗੋਲੀ; ਮੁਲਾਜ਼ਮ ਜ਼ਖਮੀ !    ਬਦਨੌਰ ਵੱਲੋਂ ਸੈਨਿਕ ਬੋਰਡ ਨਾਲ ਮੀਟਿੰਗ !    ਯੂਨੀਵਰਸਿਟੀਆਂ ਦੀ ਭੂਮਿਕਾ ਨੂੰ ਪੁਨਰ ਪ੍ਰਭਾਸ਼ਿਤ ਕਰਨ ਦੀ ਲੋੜ: ਅਪੂਰਵਾਨੰਦ !    ਧੋਖਾਧੜੀ ਕਰਨ ਵਾਲੇ ਬਿਲਡਰਾਂ ਦੀ ਗ੍ਰਿਫ਼ਤਾਰੀ ਲਈ ਲੋਕਾਂ ਤੋਂ ਮੰਗਿਆ ਸਹਿਯੋਗ !    ਨਾਜਾਇਜ਼ ਉਸਾਰੀਆਂ ਦੇ ਮਾਮਲੇ ਵਿੱਚ ਕਸੂਤੇ ਘਿਰੇ ਕੌਂਸਲ ਅਧਿਕਾਰੀ !    ਬੱਚਿਆਂ ਦੇ ਰਿਪੋਰਟ ਕਾਰਡ ਨਾ ਦੇਣ ਕਾਰਨ ਸਕੂਲ ਅੱਗੇ ਧਰਨਾ !    

ਵਕਤ ਦਾ ਝੰਜੋੜਿਆ ਗੀਤਕਾਰ

Posted On December - 31 - 2016

ਸੁਰਜੀਤ ਜੱਸਲ

12012cd _mejor singhਮੇਜਰ ਖੋਖਰ ਵਾਲਾ ਪੰਜਾਬੀ ਗੀਤਕਾਰੀ ਦਾ ਉਹ ਥੰਮ੍ਹ ਸੀ ਜੋ ਜ਼ਿੰਦਗੀ ਵਿੱਚ ਆਏ ਤੂਫ਼ਾਨਾਂ ਨੇ ਝੰਜੋੜ ਕੇ ਰੱਖ ਦਿੱਤਾ। ਕਿਸੇ ਸਮੇਂ ਮੇਜਰ ਦੇ ਗੀਤਾਂ ਦੀ ਤੂਤੀ ਬੋਲਦੀ ਸੀ। ਉਹ ਜੋ ਵੀ ਲਿਖਦਾ ਸੀ,ਗੀਤ ਦਾ ਮੁੱਖੜਾ ਹੋ ਨਿਬੜਦਾ ਸੀ ਤੇ ਸਰੋੋਤਿਆਂ ਦੀ ਪਸੰਦ ਬਣ ਜਾਂਦਾ ਸੀ ।  ਉਸ ਕੋਲ ਪੇਂਡੂ ਮਲਵਈ ਸੱਭਿਆਚਾਰ ਤੇ ਭਾਸ਼ਾ ਦਾ  ਅਮੁੱਕ ਭੰਡਾਰ ਸੀ। ਉਦੋਂ ਕੈਸੇਟ ਕਲਚਰ ਦਾ ਬਾਜ਼ਾਰ ਵੀ ਸਿਖਰਾਂ ’ਤੇ ਸੀ ਅਤੇ  ਮੇਜਰ ਦੀ ਕਲਮ ਵੀ ਪੂਰੇ ਜੋਬਨ ’ਤੇ ਸੀ।
ਸੁਖਦੇਵ ਸਫ਼ਰੀ, ਲਾਭ ਹੀਰਾ, ਮੇਜਰ ਰਾਜਸਥਾਨੀ, ਹਾਕਮ ਬਖ਼ਤੜੀਵਾਲਾ ਵਰਗੇ ਗਾਇਕਾਂ ਦੀ ਆਵਾਜ਼ ਨੂੰ ਅਨੇਕ ਚਰਚਿਤ ਗੀਤ ਦੇਣ ਵਾਲਾ ਮੇਜਰ ਉਨ੍ਹੀਂ ਦਿਨੀਂ ਨਾਮ, ਪੈਸਾ, ਸ਼ੋਹਰਤ ਹੋੋਣ ਕਰਕੇ ਵਧੀਆ ਜ਼ਿੰਦਗੀ ਜੀ ਰਿਹਾ ਸੀ ਕਿ ਅਚਾਨਕ ਉਸ ਦਾ ਸਭ ਕੁਝ ਖੇਰੂੰ-ਖੇਰੂੰ ਹੋ ਗਿਆ। ਇਕਲੌਤੇ ਜਵਾਨ ਪੁੱਤ ਦੀ ਮੌਤ, ਜਿਸ ਦਾ ਕੁਝ ਦਿਨਾਂ ਬਾਅਦ ਵਿਆਹ ਧਰਿਆ ਹੋਇਆ ਸੀ, ਦੇ ਸਦਮੇ ਵਿੱਚ ਕੈਂਸਰ ਤੋਂ ਪੀੜਤ ਪਤਨੀ ਵੀ ਤੁਰ ਗਈ। ਇਨ੍ਹਾਂ ਦੁੱਖਾਂ ਵਿੱਚ  ਘਿਰਿਆ  ਮੇਜਰ ਕਲਾਕਾਰਾਂ ਤੇ ਲੋਕਾਂ ਤੋਂ ਦੂਰ ਹੁੰਦਾ ਗਿਆ।
ਮੇਜਰ ਦਾ ਜਨਮ 56 ਸਾਲ ਪਹਿਲਾਂ  ਪਿਤਾ ਬਚਨ ਸਿੰਘ ਤੇ ਮਾਤਾ ਸੁਰਜੀਤ ਕੌਰ ਦੇ ਘਰ ਮਾਨਸਾ ਨੇੜਲੇ ਪਿੰਡ ਖੋਖਰ ਖੁਰਦ ਵਿਖੇ ਜ਼ਿੰਮੀਂਦਾਰ ਪਰਿਵਾਰ ਵਿੱਚ ਹੋਇਆ।  ਸਕੂਲ ਪੜ੍ਹਦਿਆਂ ਮੇਜਰ ਨੂੰ ਸਾਹਿਤ ਪੜ੍ਹਨ ਦਾ ਸੌਕ ਪਿਆ। ਜਸਵੰਤ ਸਿੰਘ ਕੰਵਲ ਦੇ ਨਾਵਲ ਪੜ੍ਹਦਿਆਂ -ਪੜ੍ਹਦਿਆਂ ਘਰ ਵਾਲਿਆਂ ਤੋਂ ਚੋਰੀ  ਮੇਜਰ ਨੇ ਵੀ ਦੋ ਨਾਵਲ ‘ਮੌਤੋਂ ਬੁਰਾ ਵਿਛੋੜਾ’ ਅਤੇ ‘ਜ਼ੋਰ ਜਵਾਨੀ’ ਦਾ ਲਿਖੇ। ਜਿਸ ਨੂੰ ਛਪਵਾਉਣ ਦੀ ਘਰਦਿਆਂ ਨੇ ਇਜਾਜ਼ਤ ਨਹੀਂ ਦਿੱਤੀ। ਉਦੋਂ ਉਹ ਮਾਨਸਾ ਦੇ ਗਾਂਧੀ ਹਾਇਰ ਸੈਕੰਡਰੀ ਸਕੂਲ  ਵਿੱਚ ਅੱਠਵੀਂ ਜਮਾਤ ਵਿੱਚ ਪੜ੍ਹਦਾ ਸੀ। ਉਨ੍ਹਾਂ ਦਿਨਾਂ ਵਿੱਚ ਗਾਇਕ ਸੁਖਦੇਵ ਸਫ਼ਰੀ ਦੀ ਪੂਰੀ ਚੜ੍ਹਾਈ ਸੀ। ਉਹ ਮਾਨਸਾ ਵਿੱਚ ਨਾਟਕਕਾਰ ਅਜਮੇਰ ਔਲਖ ਦਾ ਗੁਆਂਢੀ ਸੀ । ਨਾਵਲ ਲਿਖਦਿਆਂ ਮੇਜਰ ਦਾ ਮੇਲ ਅਜਮੇਰ ਔਲਖ ਨਾਲ ਹੋਇਆ ਜਿਸ ਕੋਲ ਸਫ਼ਰੀ ਦਾ ਆਉਣ-ਜਾਣ ਸੀ। ਸਫ਼ਰੀ ਨੇ ਇੱਕ ਦਿਨ ਕਿਹਾ ‘ਤੂੰ ਗੀਤ ਲਿਖਿਆ ਕਰ, ਤੂੰ ਵਧੀਆ ਲਿਖ ਸਕਦਾ।’ ਉਸ ਨੇ ਸਫ਼ਰੀ ਦੀ ਗੱਲ ’ਤੇ ਅਮਲ ਕੀਤਾ ਤੇ ਪਹਿਲਾ ਗੀਤ ਲਿਖਿਆ-‘ ਭਾਬੀ ਚੱਬ ਲੈ ਕਾਲੀਆਂ ਮਿਰਚਾ, ਮੁੰਡਾ ਤੇਰਾ ਦੁੱਧ ਸਿੱਟਦਾ..’ । ਇਹ ਗੀਤ ਵੀ ਸੀ ਤੇ ਇੱਕ ਦੇਸੀ ਦਵਾਈ ਵੀ…। ਸਫਰੀ ਨੂੰ ਇਹ ਗੀਤ ਬਹੁਤ ਪਸੰਦ ਆਇਆ ਤੇ ਉਸ ਨੇ ਰਿਕਾਰਡ ਕਰਵਾ ਦਿੱਤਾ ਜੋ ਸਫ਼ਰੀ ਦੇ ਅਖਾੜੇ ਦਾ ਪਸੰਦੀਦਾ ਗੀਤ ਬਣ ਗਿਆ। ਉਸ ਤੋਂ ਬਾਅਦ ਸਫ਼ਰੀ ਦੀ ਆਵਾਜ਼ ’ਚ ਮੇਜਰ ਦੇ ਤਿੰਨ ਹੋਰ ਗੀਤ ‘ਟੀਸੀ ਵਾਲਾ ਬੇਰ’ ,‘ਪੱਗ ਅੱਠ ਮੀਟਰ ਦੀ’ ਅਤੇ ‘ ਜਦੋਂ ਸੀ ਤੂੰ ਨਾਨਕੇ ਰਹਿੰਦੀ’ ਰਿਕਾਰਡ ਹੋਏ।
ਸੁਖਦੇਵ ਸਫ਼ਰੀ ਨੇ ਮੇਜਰ ਦੇ ਪੰਜ ਕੁ ਗੀਤ ਤਵਿਆ ’ਤੇ ਰਿਕਾਰਡ ਕਰਵਾਏ  ,ਜਦ ਕਿ ਸਟੇਜਾਂ ’ਤੇ ਤਾਂ ਉਹ ਹੋਰ ਵੀ ਕਈ ਗੀਤ ਗਾਉਂਦਾ ਰਿਹਾ। ਅਚਾਨਕ ਸਫ਼ਰੀ ਦੀ ਮੌਤ ਹੋ ਗਈ ਤੇ ਮੇਜਰ ਨੇ ਲਿਖਣਾ ਬੰਦ ਕਰ ਦਿੱਤਾ। ਕਈ ਮਹੀਨੇ ਕਲਮ ਬੰਦ ਰਹੀ। ਫਿਰ ਲਾਭ ਹੀਰੇ ਦੇ ਕਹਿਣ ’ਤੇ ਮੇਜਰ ਮੁੜ ਸਰਗਰਮ ਹੋ ਗਿਆ। ਲਾਭ ਨੇ ਮੇਜਰ ਦੇ ਲਿਖੇ ਗੀਤਾਂ ‘ਯਾਰਾਂ ਦੀ ਯਾਰੀ ਛੱਡ ਕੇ ,ਲੱਗ ਗਈ ਪੜ੍ਹਨ ਪਟਿਆਲੇ ਨੀਂ.. ਤੇਰੇ ਲੱਕ ਦੇ ਹੁਲਾਰੇ ਨਾਲ ਵੈਰਨੇ , ਨੀਂ ਗੁੱਤ ਦੀ ਪਰਾਂਦੀ ਵੱਜਦੀ ਅਤੇ ਹੁੰਦੀ ਦਾਰੂ ਦੀ ਏ ਮਾੜੀ ਕਰਤੂਤ ਬਾਈ ਜੀ..’    ਨੂੰ ਗਾ ਕੇ ਆਪਣੀ ਗਾਇਕੀ ਨੂੰ ਵੱਖਰੀ  ਪਛਾਣ ਦਿਵਾਈ। ਲਾਭ ਹੀਰੇ ਦਾ ‘ਮਿਲਣੋਂ-ਗਿਲਣੋਂ ਰਹਿ ਗਿਆ ਪੁਲਸ ਵਿੱਚ ਭਰਤੀ ਹੋ ਕੇ ਵੇ..’ ਪੁਲੀਸ ਵਾਲਿਆਂ ਬਾਰੇ ਹਿੱਟ ਗੀਤ ਮੇਜਰ ਨੇ ਹੀ ਲਿਖਿਆ ਸੀ।
ਉਸ ਦੇ ਲਿਖੇ 100 ਦੇ ਕਰੀਬ ਗੀਤਾਂ ਨੂੰ ਸੁਖਦੇਵ ਸਫ਼ਰੀ-ਕਰਮਦੀਪ ਕੌਰ, ਲਾਭ ਹੀਰਾ, ਮੇਜਰ ਰਾਜਸਥਾਨੀ, ਅਵਤਾਰ ਚਮਕ, ਹਾਕਮ ਬਖ਼ਤੜੀਵਾਲਾ, ਗੁਰਜੀਤ ਧਾਲੀਵਾਲ-ਲਵਪ੍ਰੀਤ ਬੱਬੂ, ਕੁਲਦੀਪ ਰਸੀਲਾ, ਕਰਨੈਲ ਹੀਰਾ, ਨਵਦੀਪ ਨੀਤੂ ਆਦਿ ਗਾਇਕਾਂ ਨੇ ਰਿਕਾਰਡ ਕਰਵਾਇਆ।
ਮੇਜਰ ਨਵੇਂ ਗੀਤਕਾਰਾਂ ਨੂੰ ਬੇਨਤੀ ਕਰਦਾ ਹੈ ਕਿ ਉਹ  ਪੁਰਾਣੇ ਗੀਤਕਾਰਾਂ ਦੇ ਮੁੱਖੜੇ ਚੋਰੀ ਕਰਕੇ ਗੀਤ ਨਾ ਲਿਖਣ ਅਤੇ ਗੰਡਾਸਿਆਂ, ਰਫ਼ਲਾਂ -ਬੰਦੂਕਾਂ ਵਾਲੀ ਗਾਇਕੀ ਛੱਡ ਕੇ ਸਮਾਜ ਨੂੰ ਸੇਧ ਦੇਣ ਵਾਲੇ ਹੀ ਗੀਤ ਲਿਖਣ। ਸਾਹਿਤ ਅਤੇ ਕਲਾ ਦਾ ਕਦਰਦਾਨ ਮੇਜਰ ਚੜ੍ਹਦੀ ਜਵਾਨੀ ਵਿੱਚ ਪੋਂਚਵੀ ਪੱਗ ਬੰਨ੍ਹਕੇ, ਕੁੰਢੀ ਮੁੱਛ ਰੱਖਣ ਦਾ ਸ਼ੌਕੀਨ ਸੀ, ਪਰ ਹਾਲਾਤਾਂ ਨੇ ਉਸ ਦੀ ਜ਼ਿੰਦਗੀ ਦੇ ਅਰਥ ਹੀ ਬਦਲ ਦਿੱਤੇ।  ਉਸ ਅੰਦਰਲਾ ਲੇਖਕ ਅੱਜ ਵੀ ਜਿਉਂਦਾ ਹੈ, ਪਰ ਮਨ ਦੇ ਵਲਵਲਿਆਂ ਨੂੰ ਕਾਗਜ਼ ’ਤੇ ਝਰੀਟਣ ਦਾ ਹੌਸਲਾ ਨਹੀਂ ਪੈਂਦਾ। ਕਦੇ ਗੱਲ ਦਿਲ ਨੂੰ ਚੁੱਭ ਜਾਵੇ ਤਾਂ ਗੀਤ ਲਿਖ ਵੀ ਲੈਂਦਾ ਹੈ।

ਸੰਪਰਕ: 98146-07737


Comments Off on ਵਕਤ ਦਾ ਝੰਜੋੜਿਆ ਗੀਤਕਾਰ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.