ਮੋਦੀ ਅਮਰੀਕਾ ਦੌਰੇ ’ਤੇ ਜਾਣਗੇ !    ਗੁਹਾ ਨੂੰ ਮੋਦੀ ਦੀ ਆਲੋਚਨਾ ਲਈ ਮਿਲੀਆਂ ਧਮਕੀਆਂ !    ਸ਼੍ਰੋਮਣੀ ਕਮੇਟੀ ਦੀਆਂ ਆਮ ਚੋਣਾਂ ਛੇਤੀ ਕਰਵਾਈਆਂ ਜਾਣ: ਮਾਨ !    ਅਮਰੀਕਾ ਵਿੱਚ ਖਾਲਸਾ ਸਾਜਨਾ ਦਿਵਸ ਨੂੰ ‘ਸਿੱਖ ਦਿਵਸ’ ਸਥਾਪਤ ਕਰਾਉਣ ਲਈ ਸਿੱਖ ਜਥੇਬੰਦੀਆਂ ਸਰਗਰਮ !    ਵਿਸ਼ੇਸ਼ ਸਰਦ-ਰੁੱਤ ਓਲੰਪਿਕ ਜੇਤੂ ਖਿਡਾਰੀਆਂ ਦਾ ਸਵਾਗਤ !    ਪੈਸੇ ਦੁੱਗਣੇ ਕਰਨ ਦੇ ਨਾਂ ’ਤੇ ਮਹਿਲਾ ਤੋਂ 25 ਹਜ਼ਾਰ ਲੁੱਟੇ !    ਬੈਂਸ ਨੇ ਪਟਿਆਲਾ ਡਵੀਜ਼ਨਲ ਕਮਿਸ਼ਨਰ ਵਜੋਂ ਅਹੁਦਾ ਸੰਭਾਲਿਆ !    ਬੰਗਲਾਦੇਸ਼ ਦੇ ਪਾਕਿ ਜਾਣ ਦੀ ਸੰਭਾਵਨਾ ਮੱਧਮ !    ਚੇਤਰ ਮੇਲੇ ਵਿੱਚ ਲੱਖਾਂ ਸ਼ਰਧਾਲੂਆਂ ਵੱਲੋਂ ਪਿੰਡਦਾਨ !    ਪ੍ਰਵੇਸ਼ ਪ੍ਰਾਜੈਕਟ ਦੇ 1200 ਅਧਿਆਪਕਾਂ ਨੂੰ ਪਿਤਰੀ ਸਕੂਲਾਂ ’ਚ ਵਾਪਸ ਭੇਜਿਆ !    

ਵਕਤ ਦਾ ਸੰਤਾਪ ਭੋਗਦੇ ਬਜ਼ੁਰਗ

Posted On December - 31 - 2016

12012cd _photo caption suvinder 27_1 (2)ਕੁਲਮਿੰਦਰ ਕੌਰ

ਜ਼ਿੰਦਗੀ ਦਾ ਆਖਰੀ ਪੜਾਅ  ਬੁਢਾਪਾ ਹੈ ਤੇ ਇਸ ਉਮਰ ’ਚ ਹਰ ਇਨਸਾਨ ਸਰੀਰਕ ਤੇ ਮਾਨਸਿਕ ਕਮਜ਼ੋਰੀ ਦੀ ਜਕੜ ਵਿੱਚ ਆ ਜਾਂਦਾ ਹੈ।  ਬਚਪਨ ਤੇ ਜਵਾਨੀ ਤੋਂ ਬਾਅਦ ਪਰਿਵਾਰਕ ਜ਼ਿੰਮੇਵਾਰੀਆਂ ਨਿਭਾਉਂਦਿਆਂ ਬੱਚਿਆਂ ਦਾ ਭਵਿੱਖ ਸੰਵਾਰਨ, ਉਨ੍ਹਾਂ ਲਈ ਸੁਖ-ਸਾਧਨਾਂ ਤੇ ਸਹੂਲਤਾਂ ਦੇ ਉਪਰਾਲੇ ਕਰਦਿਆਂ ਉਮਰ ਦੇ ਇਸ ਪੜਾਅ ’ਤੇ ਉਹ ਇਕੱਲਤਾ ਤੇ ਖਾਲੀਪਨ ਦਾ ਅਹਿਸਾਸ ਪਾਲਦਾ ਹੈ।  ਪਹਿਲੇ ਵੇਲਿਆਂ ਵਿੱਚ ਬਜ਼ੁਰਗ ਨੂੰ ਘਰ ਵਿੱਚ ਸਭ ਤੋਂ ਵੱਡਾ ਤੇ ਸਿਆਣਾ ਜਾਣ ਕੇ ਸਭ ਵੱਲੋਂ ਪੂਰਾ ਸਤਿਕਾਰ ਮਿਲਦਾ ਸੀ।  ਉਨ੍ਹਾਂ ਦੀ ਦੇਖਭਾਲ ਤੇ ਸਾਂਭ-ਸੰਭਾਲ, ਆਪਣੇ ਕੰਮਾਂ ਦਾ ਹਿੱਸਾ ਸਮਝ ਕੇ ਪੁੱਤ-ਭਤੀਜੇ ਤੇ ਪੋਤਰੇ ਰਲ ਕੇ ਕਰਦੇ ਸਨ। ਛੋਟਾ ਬੱਚਾ ਇਹ ਕੁਝ ਅੱਖੀਂ ਵੇਖਦਾ ਤਾਂ ਵੱਡਾ ਹੋਣ ’ਤੇ ਉਹ ਰਿਸ਼ਤਿਆਂ ਦੀ ਅਹਿਮੀਅਤ ਖੁਦ-ਬਖੁਦ ਪਛਾਨਣ ਲੱਗ ਜਾਂਦਾ, ਪਰ ਅੱਜ ਮਾਹੌਲ ਬਦਲ ਚੁੱਕਾ ਹੈ।
ਇਕੱਲੇ ਪਰਿਵਾਰਾਂ ਵਿੱਚ ਤਾਂ ਬਜ਼ੁਰਗ ਹੋਣ ਦੀ ਪਰਿਭਾਸ਼ਾ ਕੋਈ ਉਦੋਂ ਹੀ ਸਮਝ ਸਕਦਾ, ਜਦੋਂ ਆਪ ਬੁੱਢਾ ਹੁੰਦਾ ਹੈ।  ਉਦੋਂ ਹੀ ਜਾਣਦਾ ਹੈ ਕਿ ਸਮਾਂ ਇੰਨਾ ਕਸ਼ਟਮਈ ਵੀ ਹੋ ਸਕਦਾ।  ਹੁਣ ਤਾਂ ਬਜ਼ੁਰਗਾਂ ਤੋਂ ਆਸ ਕੀਤੀ  ਜਾਂਦੀ ਹੈ ਕਿ ਸਮਝਣ ਤੇ ਵੇਖਣ ਕਿ ਸਾਡੇ ਕੋਲ ਸਮਾਂ ਤੇ ਵਿਹਲ ਕਿੱਥੇ ਹੈ? ਉਹ ਖੁਦ ਹੀ ਆਪਣੇ ਆਪ ਨੂੰ ਸੰਭਾਲਣ।  ਹਰ ਬਜ਼ੁਰਗ ਮਾਂ-ਬਾਪ ਵੀ ਪੂਰੀ ਵਾਹ ਲਾਉਂਦੇ ਹਨ ਕਿ ਸਾਡੇ ਬੱਚਿਆਂ ਦੀ ਜੀਵਨ-ਸ਼ੈਲੀ ਵਿੱਚ ਸਾਡੇ ਕਾਰਨ ਕੋਈ ਰੁਕਾਵਟ ਨਾ ਆਵੇ। ਹੁਣ ਜੇਕਰ ਇਸ ਉਮਰ ’ਚ ਕੋਈ ਚਲਦੇ ਫਿਰਦੇ ਪੰਧ ਪੁਗਾ ਲਵੇ ਤਾਂ ਗਨੀਮਤ ਹੈ, ਨਹੀਂ ਤਾਂ ਉਨ੍ਹਾਂ ਦੇ ਮੂੰਹ ਵੱਲ ਵੇਖਣਾ ਪੈ ਜਾਂਦਾ ਹੈ।  ਇਕੱਲੇ ਪਰਿਵਾਰਾਂ ’ਚ ਕੋਈ ਬਜ਼ੁਰਗਾਂ ਦੀ ਦੇਖਭਾਲ ਹੁੰਦੀ ਵੇਖਦਾ ਨਹੀਂ ਤੇ ਉਹ ਜਾਣ ਵੀ ਨਹੀਂ ਸਕਦੇ ਕਿ ਇਨ੍ਹਾਂ ਨੂੰ ਸਾਡੇ ਸਹਾਰੇ ਦੀ ਕਿੰਨੀ ਜ਼ਰੂਰਤ ਹੈ।  ਆਏ ਦਿਨ ਮੀਡੀਆ ਵਿੱਚ ਬਜ਼ੁਰਗਾਂ ਦੀ ਹੁੰਦੀ ਦੁਰਦਸ਼ਾ ਪੜ੍ਹਦੇ, ਸੁਣਦੇ ਤੇ ਵੇਖਦੇ ਹਾਂ। ਇਸ ਸਥਿਤੀ ਵਿੱਚ ਬਜ਼ੁਰਗ ਅੱਜ ਦੀ ਪੀੜ੍ਹੀ ਅੱਗੇ ਕੁਝ ਮੰਗਾਂ ਰੱਖਕੇ, ਆਸਾਂ, ਉਮੀਦਾਂ ਨਾਲ ਉਨ੍ਹਾਂ ਦੇ ਫ਼ਰਜ਼ ਯਾਦ ਕਰਵਾਉਂਦੇ ਹੋਏ ਕੁਝ ਨੁਕਤਿਆਂ ’ਤੇ ਗੌਰ ਕਰਨ ਲਈ ਉਨ੍ਹਾਂ ਨੂੰ ਕੁਝ ਇਸ ਤਰ੍ਹਾਂ ਵੰਗਾਰਦੇ ਹਨ।
ਜਦੋਂ ਅਸੀਂ ਬੁੱਢੇ ਤੇ ਕਮਜ਼ੋਰ ਹੋਣ ਦੀ ਸ਼ਿਕਾਇਤ ਕਰਦੇ ਹਾਂ ਤਾਂ ਤਲਖ਼ ਨਾ ਹੋਵੋ, ਧੀਰਜ ਰੱਖੋ ਤੇ ਸਾਨੂੰ ਸਮਝਣ ਦੀ ਕੋਸ਼ਿਸ ਕਰੋ, ਜਿਵੇਂ ਅਸੀਂ ਤੁਹਾਨੂੰ ਸਮਝਦੇ ਰਹੇ ਹਾਂ। ਖਾਣ ਲੱਗੇ ਗੰਦੇ ਹੋ ਜਾਈਏ ਅਤੇ ਕੱਪੜੇ ਆਪ ਨਾ ਪਾ ਸਕੀਏ ਤਾਂ ਸਾਨੂੰ ਸਹਿਣ ਕਰੋ ਤੇ ਸਾਡੀ ਮਦਦ ਕਰੋ।  ਉਹ ਸਮਾਂ ਯਾਦ ਕਰੋ ਜਦੋਂ ਅਸੀਂ ਤੁਹਾਨੂੰ ਖਾਣ-ਪੀਣ ਤੋਂ ਬਾਅਦ ਸਾਫ਼ ਕਰਕੇ ਤਿਆਰ ਕਰਦੇ ਰਹੇ ਹਾਂ। ਜੇਕਰ, ਅਸੀਂ ਬੋਲਦੇ ਸਮੇਂ ਇੱਕੋ ਗੱਲ ਬਾਰ-ਬਾਰ ਦੁਹਰਾਉਂਦੇ ਜਾਈਏ ਤਾਂ ਸਾਨੂੰ ਟੋਕੋ ਨਾ ਕਿਉਂਕਿ ਜਦੋਂ ਤੁਸੀਂ ਛੋਟੇ ਸੀ ਤਾਂ ਜਦੋਂ ਤੱਕ ਤੁਸੀਂ ਸੌਂ ਨਹੀਂ ਜਾਂਦੇ ਸੀ, ਅਸੀਂ ਉਹੀ ਕਹਾਣੀ ਵਾਰ-ਵਾਰ ਸੁਣਾਉਂਦੇ ਸੀ। ਜੇਕਰ ਸਾਡਾ ਨਹਾਉਣ ਦਾ ਮਨ ਨਾ ਹੋਵੇ ਤਾਂ ਸਾਨੂੰ ਦਬਕੇ ਨਾ ਮਾਰੋ ਤੇ ਨਾ ਹੀ ਸ਼ਰਮਸਾਰ ਕਰੋ, ਯਾਦ ਕਰੋ ਤੁਹਾਨੂੰ ਨਹਾਉਣ ਲੱਗੇ ਸਾਨੂੰ ਕਈ  ਬਹਾਨੇ ਸੁਣਨੇ ਪੈਂਦੇ ਸੀ। ਜੇਕਰ ਕੋਈ ਗੱਲ ਭੁੱਲ ਜਾਈਏ ਜਾਂ ਗੱਲਾਂ ਕਰਦੇ ਲੜੀ ਟੁੱਟ ਜਾਵੇ ਤਾਂ ਸਾਨੂੰ ਯਾਦ ਕਰਨ ਲਈ ਲੋੜੀਂਦਾ ਸਮਾਂ ਦੇ ਕੇ ਸਾਡੇ ਕੋਲ ਬੈਠ ਕੇ ਸੁਣੋ ਜ਼ਰੂਰ। ਜਦੋਂ ਸਾਡੀਆਂ ਕਮਜ਼ੋਰ ਲੱਤਾਂ ਤੁਰਨ ਤੋਂ ਆਤੁਰ ਹੋ ਜਾਣ ਤਾਂ ਸਾਡੇ ਨਾਲ ਤੁਰੋ, ਸਾਨੂੰ ਆਪਣਾ ਹੱਥ ਦਿਓ, ਜਿਵੇਂ ਤੁਸੀਂ ਸਾਡਾ ਹੱਥ ਫੜ ਕੇ ਚੱਲਣਾ ਸਿੱਖਦੇ ਸੀ। ਜਦੋਂ ਕਿਸੇ ਦਿਨ ਸਾਨੂੰ ਅਹਿਸਾਸ ਹੁੰਦਾ ਹੈ ਕਿ ਸਾਡੀ ਜ਼ਿੰਦਗੀ  ਦੇ ਦਿਨ ਪੂਰੇ ਹੋ ਗਏ ਹਨ, ਹੋਰ ਨਹੀਂ ਜਿਊਣਾ ਚਾਹੁੰਦੇ ਤਾਂ ਵੀ ਸਾਨੂੰ ਆਪਣਾ ਪੰਧ ਪਿਆਰ ਤੇ ਸ਼ਾਨ ਨਾਲ ਖਤਮ ਕਰਨ ਵਿੱਚ ਸਾਡੀ ਮਦਦ ਕਰੋ। ਸਾਡੇ ਇਹ ਨੁਕਤੇ ਪੜ੍ਹ ਸੁਣ ਕੇ ਤੁਸੀਂ ਘੜਿਆ ਘੜਾਇਆ ਜੁਆਬ ਜ਼ਰੂਰ ਦਿਓਗੇ ਕਿ ਇਹ ਤਾਂ ਤੁਹਾਡੇ ਫ਼ਰਜ਼ ਸਨ, ਪਰ ਅਸੀਂ ਤੁਹਾਨੂੰ ਜ਼ਰੂਰ ਕਹਾਂਗੇ ਕਿ ਤੁਸੀਂ ਵੀ ਸਾਡੇ ਪ੍ਰਤੀ ਆਪਣੇ ਫ਼ਰਜ਼ ਤੇ ਜ਼ਿੰਮੇਵਾਰੀ ਦਾ ਅਹਿਸਾਸ ਕਰੋ।  ਕਿਸੇ ਦਿਨ ਤੁਸੀਂ ਜਾਣ ਜਾਓਗੇ ਕਿ ਸਾਡੀਆਂ ਕਈ ਗਲਤੀਆਂ ਦੇ ਹੁੰਦਿਆਂ ਵੀ ਅਸੀਂ ਹਮੇਸ਼ਾਂ ਤੁਹਾਡੇ ਲਈ ਵਧੀਆ ਸੋਚਿਆ ਤੇ ਤੁਹਾਡੇ ਲਈ ਰਸਤੇ ਤਿਆਰ ਕੀਤੇ ਹਨ। ਅਸੀਂ ਤੁਹਾਨੂੰ ਜਾਣ ਲੱਗੇ ਵੀ ਮੁਸਕਰਾਹਟਾਂ ਤੇ ਦਿਲੀ ਪਿਆਰ ਹੀ ਦੇ ਕੇ ਜਾਵਾਂਗੇ। ਜੋ ਪਿਆਰ ਤੇ ਸਤਿਕਾਰ ਦਾ ਪ੍ਰਗਟਾਵਾ ਤੇ ਵਿਖਾਵਾ ਤੁਹਾਨੂੰ ਸਾਡੇ ਜਾਣ ਤੋਂ ਬਾਅਦ ਲੱਖਾਂ ਰੁਪਏ ਖਰਚ ਕੇ ਕਰਨਾ ਪੈਂਦਾ ਹੈ, ਉਸ ਦੀ ਬਜਾਏ ਸਾਡਾ ਬੁਢਾਪਾ ਵਧੀਆ,  ਯਾਦਗਾਰ  ਤੇ ਸੁਖਦਮਈ ਬਣਾ ਕੇ ਲੋਕਾਂ ਵਿੱਚ ਮਿਸਾਲ ਪੈਦਾ ਕਰ ਦਿਓ।

ਸੰਪਰਕ: 98156-52272


Comments Off on ਵਕਤ ਦਾ ਸੰਤਾਪ ਭੋਗਦੇ ਬਜ਼ੁਰਗ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.