ਕਾਵਿ ਕਿਆਰੀ !    ਕਿਉਂ ਵਿਸਰ ਗਏ ਨੇ ਭਵਿੱਖ ਦੇ ਖ਼ਤਰੇ !    ਨਰਕਵਾਸੀ ਮੇਰਾ ਬਾਪ !    ਹੋ ਹੀ ਜਾਂਦਾ ਹੈ ਮੁਹੱਬਤ ਦੇ ਵਿੱਚ ਇਸ ਤਰ੍ਹਾਂ... !    ਸੱਭਿਆਚਾਰਕ ਸ਼ਬਦਾਵਲੀ ਵਾਲੀਆਂ ਖੋਜ ਭਰਪੂਰ ਪੁਸਤਕਾਂ !    ਯਾਦਾਂ ਦੀ ਪਟਾਰੀ ਦੀਆਂ ਕੁਝ ਕਤਰਨਾਂ !    ਪੰਜਾਬ ਯੂਨੀਵਰਸਿਟੀ - ਲਾਹੌਰ ਤੋਂ ਚੰਡੀਗੜ੍ਹ ਤਕ !    ਸੰਜੀਦਾ ਹਾਲਾਤ ਦਾ ਬਿਆਨ !    ਉੱਘੇ ਸਾਹਿਤਕਾਰ ਦਾ ਜੀਵਨ ਤੇ ਰਚਨਾ !    ਪ੍ਰਸਿੱਧ ਅਰਥ ਸ਼ਾਸਤਰੀ ਦੀਆਂ ਜੀਵਨ ਝਲਕਾਂ !    

ਵਿਸ਼ਾਲ ਸ਼ੇਖਰ ਦੇ ਸੰਗੀਤ ’ਚੋਂ ਝਲਕਦੀ ਹੈ ਫ਼ਿਲਮਾਂ ਦੀ ਰੂਹ

Posted On December - 17 - 2016

ਸ਼ਾਂਤੀ ਸਵਰੂਪ ਤ੍ਰਿਪਾਠੀ

ਫ਼ਿਲਮ ‘ਬੇਫ਼ਿਕਰੇ’ ਦੇ ਇੱਕ ਦ੍ਰਿਸ਼ ਵਿੱਚ ਰਣਵੀਰ ਸਿੰਘ ਅਤੇ ਵਾਣੀ ਕਪੂਰ

ਫ਼ਿਲਮ ‘ਬੇਫ਼ਿਕਰੇ’ ਦੇ ਇੱਕ ਦ੍ਰਿਸ਼ ਵਿੱਚ ਰਣਵੀਰ ਸਿੰਘ ਅਤੇ ਵਾਣੀ ਕਪੂਰ

ਬੌਲੀਵੁੱਡ ਵਿੱਚ ਸੰਗੀਤਕਾਰ ਜੋੜੀ ਵਿਸ਼ਾਲ ਸ਼ੇਖਰ ਦੀਆਂ ਕਾਫ਼ੀ ਉਪਲੱਬਧੀਆਂ ਹਨ। ਦੋਨਾਂ ਦੀਆਂ ਆਪਣੀਆਂ ਵਿਸ਼ੇਸ਼ਤਾਵਾਂ ਹਨ। ਉਹ ਪਿਛਲੇ 17 ਸਾਲ ਤੋਂ ਇਕੱਠੇ ਕੰਮ ਕਰਦੇ ਆ ਰਹੇ ਹਨ, ਜਦੋਂਕਿ ਉਨ੍ਹਾਂ ਦਰਮਿਆਨ ਕਈ ਵਾਰ ਅਲੱਗ ਹੋਣ ਦੀਆਂ ਖ਼ਬਰਾਂ ਵੀ ਆਉਂਦੀਆਂ ਰਹੀਆਂ ਹਨ। ਇਨ੍ਹਾਂ ਨੇ ਅਦਿੱਤਿਆ ਚੋਪੜਾ ਦੀ ਫ਼ਿਲਮ ‘ਬੇਫ਼ਿਕਰੇ’ ਨੂੰ ਸੰਗੀਤ ਦੇ ਕੇ ਉਸ ਨਾਲ ਪਹਿਲੀ ਵਾਰ ਕੰਮ ਕੀਤਾ ਹੈ। ਬਤੌਰ ਨਿਰਦੇਸ਼ਕ ਅਦਿੱਤਿਆ ਚੋਪੜਾ ਨਾਲ ਇਹ ਉਨ੍ਹਾਂ ਦੀ ਪਹਿਲੀ ਫ਼ਿਲਮ ਹੈ, ਪਰ ਯਸ਼ਰਾਜ ਫ਼ਿਲਮਜ਼ ਨਾਲ ਉਹ ਸੱਤ ਫ਼ਿਲਮਾਂ ਕਰ ਚੁੱਕੇ ਹਨ। ਹਰ ਫ਼ਿਲਮ ਵਿੱਚ ਉਨ੍ਹਾਂ ਦੀ ਰਚਨਾਤਮਕ ਭੂਮਿਕਾ ਤਾਂ ਰਹਿੰਦੀ ਹੀ ਹੈ, ਪਰ ਉਹ ਹਰ ਨਿਰਦੇਸ਼ਕ, ਜਿਸ ਨੂੰ ਸੰਗੀਤ ਦੀ ਸਮਝ ਹੋਵੇ, ਉਸ ਨੂੰ ਇਸ ਸਬੰਧੀ ਪੂਰੀ ਆਜ਼ਾਦੀ ਦਿੰਦੇ ਹਨ। ਇਹ ਪੁੱਛਣ ’ਤੇ ਕਿ ਹਰ ਨਿਰਦੇਸ਼ਕ ਨਾਲ ਕਿਸ ਪ੍ਰਕਾਰ ਤਾਲਮੇਲ ਕਰਦੇ ਹੋ, ਦੇ ਜਵਾਬ ਵਿੱਚ ਵਿਸ਼ਾਲ ਸ਼ੇਖਰ ਦਾ ਕਹਿਣਾ ਹੈ ਕਿ ਇਹ ਕਰਨ ਲਈ ਪਹਿਲਾਂ ਖ਼ੁਦ ਨੂੰ ਫ਼ਿਲਮ ਵਿੱਚ ਪੂਰੀ ਤਰ੍ਹਾਂ ਖੋਭਣਾ ਪੈਂਦਾ ਹੈ। ਉਹ ਫ਼ਿਲਮ ਦੀ ਪਟਕਥਾ ਅਤੇ ਨਿਰਦੇਸ਼ਕ ਦੇ ਨਜ਼ਰੀਏ ਵਿੱਚ ਪੂਰੀ ਤਰ੍ਹਾਂ ਢਲ ਜਾਂਦੇ ਹਨ। ਉਹ ਸੰਗੀਤ ਦੇਣ ਤੋਂ ਪਹਿਲਾਂ ਫ਼ਿਲਮ ਦੀ ਪਟਕਥਾ ਦਾ ਅਧਿਐਨ ਕਰਦੇ ਹਨ। ਫ਼ਿਲਮ ਦੀ ਆਤਮਾ ਕੀ ਕਹਿਣਾ ਚਾਹੁੰਦੀ ਹੈ, ਇਸ ਨੂੰ ਸਮਝਦੇ ਹਨ। ਬਾਅਦ ਵਿੱਚ ਨਿਰਦੇਸ਼ਕ ਦੇ ਨਜ਼ਰੀਏ ਨੂੰ ਸਮਝਦੇ ਹਨ ਤਾਂ ਜਾ ਕੇ ਕਿਧਰੇ ਫ਼ਿਲਮ ਲਈ ਸੰਗੀਤ ਦੀਆਂ ਧੁਨਾਂ ਤਿਆਰ ਹੁੰਦੀਆਂ ਹਨ। ਮਤਲਬ ਫ਼ਿਲਮ ਦਾ ਜੋ ਅਨੋਖਾ ਰੂਪ ਹੈ, ਜਿਸ ਨੂੰ ਉਹ ‘ਟੈਕਸਚਰ’ ਕਹਿੰਦੇ ਹਨ, ਉਹ ਉਨ੍ਹਾਂ ਦੀਆਂ ਫ਼ਿਲਮ ਦੇ ਸੰਗੀਤ ਵਿੱਚ ਨਜ਼ਰ ਆਉਂਦਾ ਹੈ। ਇਹ ਹੀ ਉਨ੍ਹਾਂ ਦੀ ਸਫਲਤਾ ਦਾ ਰਾਜ ਹੈ। ਜਿਵੇਂ ‘ਬੇਫ਼ਿਕਰੇ’ ਫ਼ਿਲਮ ਦੀ ਕਹਾਣੀ ਫਰਾਂਸ ਦੇ ਸ਼ਹਿਰ ਪੈਰਿਸ ਦੀ ਪਿੱਠਭੂਮੀ ’ਤੇ ਆਧਾਰਿਤ ਹੈ, ਇਸ ਲਈ ਇਸ ਵਿੱਚ ਕਿਧਰੇ ਨਾ ਕਿਧਰੇ ਫਰਾਂਸ ਦੇ ਸੰਗੀਤ ਦਾ ਅਹਿਸਾਸ ਮਿਲਦਾ ਹੈ, ਪਰ ਨਾਲ ਹੀ ਭਾਰਤੀ ਮੈਲੋਡੀ ਵੀ ਹੈ। ਅਜਿਹਾ ਇਨ੍ਹਾਂ ਦੀ ਹਰ ਫ਼ਿਲਮ ਵਿੱਚ ਹੁੰਦਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਸੰਗੀਤ ਤਾਂ ਹੀ ਵਧੀਆ ਬਣ ਸਕਦਾ ਹੈ ਜਦੋਂ ਫ਼ਿਲਮ ਦੀ ਪਟਕਥਾ ਦੀ ਮੰਗ, ਨਿਰਦੇਸ਼ਕ ਦੀ ਸੋਚ, ਗੀਤਕਾਰ ਅਤੇ ਸੰਗੀਤਕਾਰ ਦੀ ਸੋਚ ਦਾ ਮਿਸ਼ਰਣ ਹੁੰਦਾ ਹੈ। ਇਸ ਲਈ ਉਹ ਨਿਰਦੇਸ਼ਕ ਨਾਲ ਬੈਠ ਕੇ ਸੰਗੀਤ ਦੇ ਸੰਦਰਭ ਵਿੱਚ ਇੱਕ ਨਵੀਂ ਸੋਚ ਵਿਕਸਤ ਕਰਨ ਦੀ ਕੋਸ਼ਿਸ਼ ਕਰਦੇ ਹਨ। ਉਦਾਹਰਣ ਲਈ ‘ਸੁਲਤਾਨ’ ਅਤੇ ‘ਬੇਫ਼ਿਕਰੇ’ ਦੋਨੋਂ ਫ਼ਿਲਮਾਂ ਯਸ਼ਰਾਜ ਫ਼ਿਲਮਜ਼ ਦੀਆਂ ਹਨ, ਪਰ ਦੋਨਾਂ ਦੇ ਸੰਗੀਤ ਵਿੱਚ ਕਾਫ਼ੀ ਫਰਕ ਹੈ। ‘ਸੁਲਤਾਨ’ ਦਾ ਸੰਗੀਤ ਇਸ ਦੀ ਪਟਕਥਾ ਅਤੇ ਨਿਰਦੇਸ਼ਕ ਦੇ ਨਜ਼ਰੀਏ ਦੇ ਅਨੁਰੂਪ ਹੈ, ਜਦੋਂ ਕਿ ‘ਬੇਫ਼ਿਕਰੇ’ ਦਾ ਸੰਗੀਤ ਇਸ ਦੀ ਪਟਕਥਾ ਅਤੇ ਨਿਰਦੇਸ਼ਕ ਅਦਿੱਤਿਆ ਚੋਪੜਾ ਦੀ ਸੋਚ ਅਤੇ ਨਜ਼ਰੀਏ ਦੇ ਅਨੁਰੂਪ ਹੈ।

ਸੰਗੀਤਕਾਰ ਵਿ਼ਸ਼ਾਲ ਡਡਲਾਨੀ ਅਤੇ ਸ਼ੇਖਰ ਰਾਵਜਿਆਨੀ

ਸੰਗੀਤਕਾਰ ਵਿ਼ਸ਼ਾਲ ਡਡਲਾਨੀ ਅਤੇ ਸ਼ੇਖਰ ਰਾਵਜਿਆਨੀ

ਵਿ਼ਸ਼ਾਲ ਸ਼ੇਖਰ ਦੋਨੋਂ ਗਾਇਕ, ਸੰਗੀਤਕਾਰ, ਗੀਤਕਾਰ ਅਤੇ ਅਭਿਨੇਤਾ ਵੀ ਹਨ। ਜਦੋਂ ਉਹ ਦੂਜਿਆਂ ਦੇ ਲਿਖੇ ਗੀਤਾਂ ’ਤੇ ਸੰਗੀਤ ਬਣਾਉਂਦੇ ਹਨ ਤਾਂ ਉਨ੍ਹਾਂ ਨੂੰ ਆਪਣਿਆਂ ਦੇ ਮੁਕਾਬਲੇ ਥੋੜ੍ਹਾ ਮੁਸ਼ਕਲ ਲੱਗਦਾ ਹੈ। ਸ਼ੇਖਰ ਦਾ ਕਹਿਣਾ ਹੈ ਕਿ ਧੁਨ ਬਣਾਉਣ ਦੀ ਉਨ੍ਹਾਂ ਦੀ ਜੋ ਆਦਤ ਹੈ, ਉਸ ਵਿੱਚ ਤਾਂ ਉਹ ਗੁਣਗੁਣਾ ਕੇ ਹੀ ਧੁਨ ਬਣਾ ਲੈਂਦੇ ਹਨ, ਪਰ ਜਦੋਂ ਸਾਨੂੰ ਕਿਸੇ ਹੋਰ ਦੀ ਧੁਨ ’ਤੇ ਗੀਤ ਗਾਉਣਾ ਹੁੰਦਾ ਹੈ ਤਾਂ ਉਸ ਲਈ ਸਾਨੂੰ ਬਹੁਤ ਕੁਝ ਸਿੱਖਣਾ ਪੈਂਦਾ ਹੈ। ਦੂਜੇ ਦੇ ਲਿਖੇ ਗੀਤ ’ਤੇ ਧੁਨ ਬਣਾਉਣਾ ਵੀ ਆਸਾਨ ਨਹੀਂ ਹੁੰਦਾ, ਪਰ ਜਦੋਂ ਗੀਤ ਦੇ ਅਲਫਾਜ਼ ਤੁਹਾਡੇ ਆਪਣੇ ਹੋਣ ਤਾਂ ਉਸ ’ਤੇ ਧੁਨ ਬਣਾਉਣਾ ਆਸਾਨ ਹੁੰਦਾ ਹੈ। ਫਿਰ ਉਸ ਵਿੱਚ ਨਵਾਂਪਣ ਲਿਆਉਣਾ ਵੀ ਸੌਖਾ ਹੋ ਜਾਂਦਾ ਹੈ। ਦੂਜੀ ਤਰਫ਼ ਜਦੋਂ ਸਾਡੀ ਧੁਨ ’ਤੇ ਦੂਜਾ ਗਾਇਕ ਗੀਤ ਗਾਉਂਦਾ ਹੈ ਤਾਂ ਉਹ ਆਪਣੀ ਤਰਫ਼ ਤੋਂ ਕੁਝ ਨਵਾਂਪਣ ਲਿਆਉਣ ਦੀ ਕੋੋਸ਼ਿਸ਼ ਕਰਦਾ ਹੈ। ਅਜਿਹੇ ਵਿੱਚ ਕਈ ਵਾਰ ਗੀਤ ਕੁਝ ਜ਼ਿਆਦਾ ਹੀ ਨਿੱਖਰ ਜਾਂਦਾ ਹੈ, ਕਈ ਵਾਰ ਗੀਤ ਦਾ ਰੰਗ ਰੂਪ ਹੀ ਬਦਲ ਜਾਂਦਾ ਹੈ।
ਸੰਗੀਤ ਵਿੱਚ ਆ ਰਹੀਆਂ ਤਬਦੀਲੀਆਂ ਨੂੰ ਉਹ ਕੁਦਰਤੀ ਪ੍ਰਕਿਰਿਆ ਦੱਸਦੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਹਰ ਜਮਾਨੇ ਵਿੱਚ ਨਵਾਂ ਸੰਗੀਤ ਆਉਂਦਾ ਹੈ, ਪਰ ਇਸ ਦਾ ਇਹ ਮਤਲਬ ਨਹੀਂ ਹੈ ਕਿ ਪੁਰਾਣਾ ਸੰਗੀਤ
ਖਤਮ ਹੋ ਜਾਂਦਾ ਹੈ। ਪੁਰਾਣੇ ਸੰਗੀਤ ਦੇ ਨਾਲ ਹੀ ਨਵਾਂ ਸੰਗੀਤ ਵੀ ਚਲਦਾ ਹੈ। ਉਨ੍ਹਾਂ ਮੁਤਾਬਿਕ ਤਬਦੀਲੀ ਚੰਗੇ ਲਈ ਹੀ ਹੋ ਰਹੀ ਹੈ ਕਿਉਂਕਿ ਪੂਰੀ ਦੁਨੀਆਂ ਵਿੱਚ ਹੁਣ ਭਾਰਤੀ ਸੰਗੀਤ ਦਾ ਪ੍ਰਭਾਵ ਲਗਾਤਾਰ ਵਧ ਰਿਹਾ ਹੈ। ਦੂਜਾ ਹੁਣ ਸਭ ਕੁਝ ਡਿਜੀਟਲ ਹੋਣ ਕਾਰਨ ਮੋਬਾਈਲ ’ਤੇ ਵੀ ਗੀਤ ਸੁਣੇ ਜਾਣ ਲੱਗੇ ਹਨ। ਇਸ ਕਾਰਨ ਹੁਣ ਸੰਗੀਤ ਜ਼ਿਆਦਾ ਸੁਣਿਆ ਜਾਣ ਲੱਗਾ ਹੈ। ਹੁਣ ਲੋਕ ਕਈ ਤਰ੍ਹਾਂ ਦੇ ਸੰਗੀਤ ਨੂੰ ਪਸੰਦ ਕਰਦੇ ਹਨ। ਹੌਲੀਵੁੱਡ ਸੰਗੀਤ ਅਤੇ ਵਿਦੇਸ਼ੀ ਸੰਗੀਤ ਨਾਲ ਵੀ ਰੂਬਰੂ ਹੋ ਰਹੇ ਹਨ। ਇਸ ਤਰ੍ਹਾਂ ਵਿਦੇਸ਼ ਵਿੱਚ ਬੌਲੀਵੁੱਡ ਸੰਗੀਤ ਨੂੰ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਜਦੋਂ ਉਹ ‘ਉੜੇ ਦਿਲ ਬੇਫ਼ਿਕਰੇ’ ਗੀਤ ਨੂੰ ਫਰਾਂਸ ਵਿੱਚ ਇੱਕ ਨਦੀ ਦੇ ਕਿਨਾਰੇ ਫ਼ਿਲਮਾ ਰਹੇ ਸਨ ਤਾਂ ਫਰਾਂਸ ਯੂਨਿਟ ਦੇ ਡੇਢ ਸੌ ਮੈਂਬਰਾਂ ਤੋਂ ਇਲਾਵਾ ਆਮ ਲੋਕ ਵੀ ਇਸ ਨੂੰ ਦੇਖਣ ਆਉਂਦੇ ਸਨ। ਜਦੋਂ ਇਸ ਗੀਤ ਦੀ ਸ਼ੂਟਿੰਗ ਖਤਮ ਹੋਈ ਤਾਂ ਪੂਰੀ ਫਰਾਂਸ ਯੂਨਿਟ ਅਤੇ ਉੱਥੋਂ ਦੇ ਦਰਸ਼ਕ ਇਸ ਗੀਤ ਨੂੰ ਗਾ ਰਹੇ ਸਨ ਅਤੇ ਉਹ ਵੀ ਹਿੰਦੀ ਵਿੱਚ। ਉਨ੍ਹਾਂ ਨੂੰ ਗੀਤ ਦੇ ਹਿੰਦੀ ਬੋਲ ਯਾਦ ਹੋ ਚੁੱਕੇ ਸਨ।
ਵਿਸ਼ਾਲ ਸ਼ੇਖਰ ਦਾ ਕਹਿਣਾ ਹੈ ਕਿ ਜਦੋਂ ਉਹ ਕਿਸੇ ਫ਼ਿਲਮ ਦਾ ਸੰਗੀਤ ਤਿਆਰ ਕਰਦੇ ਹਨ ਤਾਂ ਉਹ ਫ਼ਿਲਮ ਉਨ੍ਹਾਂ ਦੀ ਆਪਣੀ ਫ਼ਿਲਮ ਹੋ ਜਾਂਦੀ ਹੈ। ਇਸ ਲਈ ਜਦੋਂ ਉਨ੍ਹਾਂ ਦੀ ਕੋਈ ਫ਼ਿਲਮ ਅਸਫਲ ਹੁੰਦੀ ਹੈ ਤਾਂ ਉਨ੍ਹਾਂ ਨੂੰ ਬਹੁਤ ਤਕਲੀਫ਼ ਹੁੰਦੀ ਹੈ। ਉਸ ਤੋਂ ਬਾਅਦ ਉਹ ਹੋਰ ਵੀ ਚੰਗਾ ਕਰਨ ਲਈ ਮਿਹਨਤ ਕਰਦੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਸੰਗੀਤ ਦੀ ਇੱਕ ਖਾਸੀਅਤ ਹੈ ਕਿ ਇਸ ਵਿੱਚੋਂ ਉਨ੍ਹਾਂ ਨੂੰ ਕੁਝ ਨਾ ਕੁਝ ਜ਼ਰੂਰ ਮਿਲਦਾ ਹੈ ਕਿਉਂਕਿ ਗਾਉਣਾ ਉਨ੍ਹਾਂ ਨੂੰ ਸਕੂਨ ਅਤੇ ਖੁਸ਼ੀ ਦਿੰਦਾ ਹੈ। ਜਦੋਂ ਉਨ੍ਹਾਂ ਦਾ ਗੀਤ ਬਣ ਕੇ ਸਰੋਤਿਆਂ ਤੱਕ ਪਹੁੰਚਦਾ ਹੈ ਤਾਂ ਉਨ੍ਹਾਂ ਨੂੰ ਸਰੋਤਿਆਂ ਦੀ ਰਾਇ ਦਾ ਇੰਤਜ਼ਾਰ ਰਹਿੰਦਾ ਹੈ।ਂ


Comments Off on ਵਿਸ਼ਾਲ ਸ਼ੇਖਰ ਦੇ ਸੰਗੀਤ ’ਚੋਂ ਝਲਕਦੀ ਹੈ ਫ਼ਿਲਮਾਂ ਦੀ ਰੂਹ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.