ਮੋਦੀ ਅਮਰੀਕਾ ਦੌਰੇ ’ਤੇ ਜਾਣਗੇ !    ਗੁਹਾ ਨੂੰ ਮੋਦੀ ਦੀ ਆਲੋਚਨਾ ਲਈ ਮਿਲੀਆਂ ਧਮਕੀਆਂ !    ਸ਼੍ਰੋਮਣੀ ਕਮੇਟੀ ਦੀਆਂ ਆਮ ਚੋਣਾਂ ਛੇਤੀ ਕਰਵਾਈਆਂ ਜਾਣ: ਮਾਨ !    ਅਮਰੀਕਾ ਵਿੱਚ ਖਾਲਸਾ ਸਾਜਨਾ ਦਿਵਸ ਨੂੰ ‘ਸਿੱਖ ਦਿਵਸ’ ਸਥਾਪਤ ਕਰਾਉਣ ਲਈ ਸਿੱਖ ਜਥੇਬੰਦੀਆਂ ਸਰਗਰਮ !    ਵਿਸ਼ੇਸ਼ ਸਰਦ-ਰੁੱਤ ਓਲੰਪਿਕ ਜੇਤੂ ਖਿਡਾਰੀਆਂ ਦਾ ਸਵਾਗਤ !    ਪੈਸੇ ਦੁੱਗਣੇ ਕਰਨ ਦੇ ਨਾਂ ’ਤੇ ਮਹਿਲਾ ਤੋਂ 25 ਹਜ਼ਾਰ ਲੁੱਟੇ !    ਬੈਂਸ ਨੇ ਪਟਿਆਲਾ ਡਵੀਜ਼ਨਲ ਕਮਿਸ਼ਨਰ ਵਜੋਂ ਅਹੁਦਾ ਸੰਭਾਲਿਆ !    ਬੰਗਲਾਦੇਸ਼ ਦੇ ਪਾਕਿ ਜਾਣ ਦੀ ਸੰਭਾਵਨਾ ਮੱਧਮ !    ਚੇਤਰ ਮੇਲੇ ਵਿੱਚ ਲੱਖਾਂ ਸ਼ਰਧਾਲੂਆਂ ਵੱਲੋਂ ਪਿੰਡਦਾਨ !    ਪ੍ਰਵੇਸ਼ ਪ੍ਰਾਜੈਕਟ ਦੇ 1200 ਅਧਿਆਪਕਾਂ ਨੂੰ ਪਿਤਰੀ ਸਕੂਲਾਂ ’ਚ ਵਾਪਸ ਭੇਜਿਆ !    

ਵੀਆਈਪੀ ਹਲਕੇ ਦੇ ਪਖਾਨਿਆਂ ਲਈ 22 ਕਰੋੜ ਦੇ ਵਾਧੂ ਫੰਡ ਦਿੱਤੇ

Posted On December - 23 - 2016
ਹਲਕਾ ਲੰਬੀ ਵਿੱਚ ਬਣੇ ਇੱਕ ਪਖਾਨੇ ਦੀ ਤਸਵੀਰ।-ਫੋਟੋ: ਇਕਬਾਲ ਸ਼ਾਂਤ

ਹਲਕਾ ਲੰਬੀ ਵਿੱਚ ਬਣੇ ਇੱਕ ਪਖਾਨੇ ਦੀ ਤਸਵੀਰ।-ਫੋਟੋ: ਇਕਬਾਲ ਸ਼ਾਂਤ

ਟਿ੍ਰਬਿਊਨ ਨਿਊਜ਼ ਸਰਵਿਸ
ਬਠਿੰਡਾ, 23 ਦਸੰਬਰ
ਪੰਜਾਬ ਦੇ ਮੁੱਖ ਮੰਤਰੀ ਦੇ ਹਲਕਾ ਲੰਬੀ ਵਿੱਚ ਚੋਣਾਂ ਤੋਂ ਪਹਿਲਾਂ ਘਰ-ਘਰ ਵਿੱਚ ਪਖਾਨੇ ਬਣ ਰਹੇ ਹਨ। ਪੰਜਾਬ ਵਿੱਚ ਪ੍ਰਤੀ ਪਖਾਨਾ 15 ਹਜ਼ਾਰ ਰੁਪਏ ਦਿੱਤੇ ਗਏ ਹਨ ਜਦੋਂਕਿ ਲੰਬੀ ਹਲਕੇ ਵਿੱਚ ਇਸੇ ਪਖਾਨੇ ਲਈ 28,400 ਰੁਪਏ ਦਿੱਤੇ ਜਾ ਰਹੇ ਹਨ। ਸਰਕਾਰੀ ਖ਼ਜ਼ਾਨੇ ’ਚੋਂ ਇਕੱਲੇ ਇਸ ਵੀ.ਆਈ.ਪੀ. ਹਲਕੇ ਖਾਤਰ ਸੇਮ ਦਾ ਬਹਾਨਾ ਲਾ ਕੇ 22 ਕਰੋੜ ਰੁਪਏ ਵਾਧੂ ਜਾਰੀ ਕੀਤੇ ਗਏ ਹਨ ਹਾਲਾਂਕਿ ਪੰਜਾਬ ਦੇ ਦੂਸਰੇ ਸੇਮ ਪ੍ਰਭਾਵਿਤ ਪਿੰਡਾਂ ਨੂੰ ਪ੍ਰਤੀ ਪਖਾਨਾ 15 ਹਜ਼ਾਰ ਹੀ ਮਿਲ ਰਹੇ ਹਨ।
ਪੰਜਾਬ ਦੇ 8469 ਪਿੰਡਾਂ ਵਿੱਚ 4,18,384 ਘਰਾਂ ਵਿੱਚ ਪਖਾਨੇ ਬਣ ਰਹੇ ਹਨ, ਜਿਸ ’ਚੋਂ ਸਭ ਤੋਂ ਜ਼ਿਆਦਾ ਪਖਾਨੇ ਜ਼ਿਲ੍ਹਾ ਮੁਕਤਸਰ ਵਿੱਚ 55,169 ਬਣਨੇ ਹਨ। ਇਨ੍ਹਾਂ ’ਚੋਂ ਕਰੀਬ 30 ਹਜ਼ਾਰ ਪਖਾਨੇ ਇਕੱਲੇ ਲੰਬੀ ਹਲਕੇ ਵਿੱਚ ਬਣ ਰਹੇ ਹਨ।     ਵੇਰਵਿਆਂ ਅਨੁਸਾਰ ਸਵੱਛ ਭਾਰਤ ਮਿਸ਼ਨ ਤਹਿਤ ਪ੍ਰਤੀ ਪਖਾਨਾ 15 ਹਜ਼ਾਰ ਦੀ ਰਾਸ਼ੀ ਪ੍ਰਵਾਨਿਤ ਹੈ, ਜਿਸ ਵਿੱਚੋਂ 9 ਹਜ਼ਾਰ ਰੁਪਏ ਕੇਂਦਰ ਸਰਕਾਰ ਦੇ ਰਹੀ ਹੈ ਜਦੋਂਕਿ ਬਾਕੀ ਤਿੰਨ ਹਜ਼ਾਰ ਰਾਜ ਸਰਕਾਰ ਅਤੇ ਤਿੰਨ ਹਜ਼ਾਰ ਰੁਪਏ ਲਾਭਪਾਤਰੀ ਨੇ ਪਾਉਣੇ ਹਨ। ਪੰਜਾਬ ਸਰਕਾਰ ਨੇ ਆਪਣੀ ਅਤੇ ਲਾਭਪਾਤਰੀ ਦੀ ਹਿੱਸੇਦਾਰੀ ਵਾਲੀ ਪ੍ਰਤੀ ਪਖਾਨਾ 6 ਹਜ਼ਾਰ ਰੁਪਏ ਦੀ ਰਾਸ਼ੀ ਲਈ ਵਿਸ਼ਵ ਬੈਂਕ ਤੋਂ ਕਰਜ਼ਾ ਚੁੱਕਿਆ ਹੈ। ਹਲਕਾ ਲੰਬੀ ਦਾ ਕੇਸ ਵੱਖਰਾ ਹੈ, ਜਿਥੇ ਪੰਜਾਬ ਸਰਕਾਰ ਇਸ ਰਾਸ਼ੀ ਤੋਂ ਬਿਨ੍ਹਾਂ ਪ੍ਰਤੀ ਪਖਾਨਾ 13,400 ਰੁਪਏ ਹੋਰਨਾਂ ਫੰਡਾਂ ਵਿੱਚੋਂ ਦੇ ਰਹੀ ਹੈ। ਮਲੋਟ ਡਿਵੀਜ਼ਨ ਨੂੰ ਪਖਾਨੇ ਉਸਾਰਨ ਵਾਸਤੇ 44 ਕਰੋੜ ਰੁਪਏ ਮਿਲ ਚੁੱਕੇ ਹਨ, ਜਿਸ ’ਚੋਂ 22 ਕਰੋੜ  ਰੁਪਏ ਹਲਕਾ ਲੰਬੀ ਲਈ ਵਾਧੂ ਫੰਡ ਦਿੱਤੇ ਗਏ ਹਨ। ਪੰਜਾਬ ਵਿੱਚ ਪ੍ਰਤੀ ਪਿੰਡ ਔਸਤਨ 49 ਪਖਾਨੇ ਬਣਨੇ ਹਨ ਜਦਕਿ ਹਲਕਾ ਲੰਬੀ ਦੇ ਹਰ ਪਿੰਡ ਵਿੱਚ ਔਸਤਨ 425 ਪਖਾਨੇ ਬਣ ਰਹੇ ਹਨ। ਸੂਤਰ ਆਖਦੇ ਹਨ ਕਿ ਬਹੁਤੇ ਘਰਾਂ ਵਿੱਚ ਸਿਰਫ਼ ਪਖਾਨੇ ਬਣਾਏ ਜਾਣ ਦੀ ਖਾਨਾਪੂਰਤੀ ਹੀ ਕੀਤੀ ਗਈ ਹੈ ਅਤੇ ਫੰਡਾਂ ਦਾ ਕਥਿਤ ਘਾਲਾ-ਮਾਲਾ ਕੀਤਾ ਗਿਆ ਹੈ।
ਜਨ ਸਿਹਤ ਵਿਭਾਗ ਦੇ ਮਲੋਟ ਡਿਵੀਜ਼ਨ ਦੇ ਐਕਸੀਅਨ ਹਰਦੀਪ ਸਿੰਘ ਔਜਲਾ ਦਾ ਕਹਿਣਾ ਹੈ ਕਿ ਸੇਮ ਵਾਲਾ ਇਲਾਕਾ ਹੋਣ ਕਰਕੇ ਪਖਾਨੇ ਬਣਾਉਣ ਲਈ 22 ਕਰੋੜ ਰੁਪਏ ਦਾ ਵੱਧ ਖਰਚਾ ਹੋਇਆ ਹੈ। ਉਨ੍ਹਾਂ ਆਖਿਆ ਕਿ 60 ਫੀਸਦੀ ਪਖਾਨੇ ਮੁਕੰਮਲ ਹੋ ਗਏ ਹਨ ਅਤੇ ਕਿਧਰੇ ਵੀ ਕੋਈ ਗੜਬੜ ਨਹੀਂ ਹੋਈ ਹੈ। ਮੁਕਤਸਰ ਡਿਵੀਜ਼ਨ ਦੇ ਐਕਸੀਅਨ ਯਾਦਵਿੰਦਰ ਸਿੰਘ ਢਿੱਲੋਂ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਡਿਵੀਜ਼ਨ ਨੂੰ ਪ੍ਰਤੀ ਪਖਾਨਾ 15 ਹਜ਼ਾਰ ਰੁਪਏ ਦੀ ਰਾਸ਼ੀ ਹੀ ਮਿਲੀ ਹੈ ਅਤੇ 22,606 ਪਖਾਨਿਆਂ ਲਈ ਕਰੀਬ 7 ਕਰੋੜ ਦੀ ਰਾਸ਼ੀ ਪ੍ਰਾਪਤ ਹੋ ਚੁੱਕੀ ਹੈ।
ਵੇਰਵਿਆਂ ਅਨੁਸਾਰ ਸੰਗਰੂਰ ਜ਼ਿਲ੍ਹੇ ਨੂੰ ਪ੍ਰਤੀ ਪਿੰਡ ਔਸਤਨ 40 ਪਖਾਨੇ ਮਿਲੇ ਹਨ ਜਦੋਂਕਿ ਮਾਨਸਾ ਜ਼ਿਲ੍ਹੇ ਨੂੰ ਪ੍ਰਤੀ ਪਿੰਡ ਔਸਤਨ 101 ਪਖਾਨੇ ਮਿਲੇ ਹਨ। ਬਠਿੰਡਾ ਜ਼ਿਲ੍ਹੇ ਦੇ 173 ਪਿੰਡਾਂ ਵਿੱਚ 18,985 ਪਖਾਨੇ ਬਣ ਰਹੇ ਹਨ ਜਦੋਂਕਿ ਫਰੀਦਕੋਟ ਦੇ 195 ਪਿੰਡਾਂ ਵਿੱਚ 15467 ਪਖਾਨੇ ਬਣਨੇ ਹਨ।


Comments Off on ਵੀਆਈਪੀ ਹਲਕੇ ਦੇ ਪਖਾਨਿਆਂ ਲਈ 22 ਕਰੋੜ ਦੇ ਵਾਧੂ ਫੰਡ ਦਿੱਤੇ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.