ਅਟਾਰੀ ਸਰਹੱਦ ’ਤੇ ਲਹਿਰਾਏ ਕੌਮੀ ਝੰਡੇ ਸਬੰਧੀ ਸੀਬੀਆਈ ਜਾਂਚ ਮੰਗੀ !    ਸਾਬਕਾ ਚੇਅਰਮੈਨ ਰੌਕੀ ਕਾਂਸਲ ਨੂੰ ਨਿਆਂਇਕ ਹਿਰਾਸਤ ’ਚ ਭੇਜਿਆ !    ਮੈਚ ਫ਼ਿਕਸਿੰਗ: ਮੁਹੰਮਦ ਇਰਫ਼ਾਨ ਉੱਪਰ ਪਾਬੰਦੀ !    ਨਵਜੋਤ ਸਿੱਧੂ ਵੱਲੋਂ ਨਗਰ ਸੁਧਾਰ ਟਰੱਸਟਾਂ ਦੇ ਅਹੁਦੇਦਾਰ ਫ਼ਾਰਗ !    ਆਨਲਾਈਨ ਸ਼ਾਪਿੰਗ ਦੀ ਦੁਨੀਆਂ ਵਿੱਚ ਕਰੀਅਰ ਬਣਾਉਣ ਦੇ ਵਸੀਲੇ !    ਖ਼ਤਰਨਾਕ ਹੋ ਸਕਦਾ ਹੈ ਉੱਚੀ ਅੱਡੀ ਦਾ ਸ਼ੌਕ !    ਭੀਮ ਐਪ: ਨਗ਼ਦੀ ਰਹਿਤ ਲੈਣ-ਦੇਣ ਦੀ ਸਰਲ ਪ੍ਰਕਿਰਿਆ !    ਨੌਜਵਾਨ ਸੋਚ : ਕੀ ਹੋਵੇ ਪੰਜਾਬ ਦੀ ਨਵੀਂ ਸਿੱਖਿਆ ਨੀਤੀ ? !    ਮਲੇਸ਼ਿਆਈ ਪ੍ਰਧਾਨ ਮੰਤਰੀ ਦਾ ਦੌਰਾ ਅੱਜ ਤੋਂ !    ਪਹਿਲੀ ਨੂੰ ਬ੍ਰਾਂਚਾਂ ਖੋਲ੍ਹਣ ਦਾ ਫ਼ੈਸਲਾ ਆਰਬੀਆਈ ਨੇ ਬੈਂਕਾਂ ’ਤੇ ਛੱਡਿਆ !    

ਸ਼ਹੀਦਾਂ ਦੇ ਪਰਿਵਾਰਾਂ ਦੀਆਂ ਅੱਖਾਂ ਵਿੱਚ ਹੰਝੂ ਕਿਉਂ ?

Posted On December - 11 - 2016

ਲਕਸ਼ਮੀ ਕਾਂਤਾ ਚਾਵਲਾ*

ਲਕਸ਼ਮੀ ਕਾਂਤਾ ਚਾਵਲਾ *

ਲਕਸ਼ਮੀ ਕਾਂਤਾ ਚਾਵਲਾ

ਸ੍ਰੀ ਅਟਲ ਬਿਹਾਰੀ ਵਾਜਪਾਈ ਨੇ ਪ੍ਰਧਾਨ ਮੰਤਰੀ ਵੱਲੋਂ ਆਪਣੇ ਕਾਰਜਕਾਲ ਦੌਰਾਨ ਇਕ ਬਹੁਤ ਚੰਗਾ ਕੰਮ ਕੀਤਾ। ਕਾਰਗਿਲ ਜੰਗ ਸਮੇਂ ਇਹ ਫੈਸਲਾ ਕੀਤਾ ਗਿਆ ਸੀ ਕਿ ਜਿਹੜੇ ਫ਼ੌਜੀ ਜਵਾਨ ਸ਼ਹੀਦ ਹੋਣਗੇ ਤੇ ਦੇਸ਼ ਲਈ ਆਪਾ ਵਾਰਨਗੇ, ਉਨ੍ਹਾਂ ਦੀਆਂ ਦੇਹਾਂ ਉਨ੍ਹਾਂ ਦੇ ਪਰਿਵਾਰ ਕੋਲ ਭੇਜੀਆਂ ਜਾਣਗੀਆਂ। ਇਸ ਤੋਂ ਪਹਿਲਾਂ ਅਜਿਹੀ ਵਿਵਸਥਾ ਨਹੀਂ ਸੀ। ਜਿਹੜਾ ਜਵਾਨ ਜਿਥੇ ਸ਼ਹੀਦ ਹੁੰਦਾ ਸੀ, ਉਥੇ ਹੀ ਉਸ ਦਾ ਸਸਕਾਰ ਕਰ ਦਿੱਤਾ ਜਾਂਦਾ ਸੀ ਅਤੇ ਅਸਥੀਆਂ ਪਰਿਵਾਰ ਕੋਲ ਭੇਜ ਦਿੱਤੀਆਂ ਜਾਂਦੀਆਂ ਸਨ। ਸ਼ਹੀਦ ਦਾ ਪਰਿਵਾਰ ਆਪਣੇ ਚਹੇਤੇ ਦੇ ਅੰਤਿਮ ਦਰਸ਼ਨ ਅਤੇ ਉਸ ਦਾ ਸਸਕਾਰ ਨਹੀਂ ਕਰ ਪਾਉਂਦਾ ਸੀ। ਇਹ ਠੀਕ ਹੈ ਕਿ ਜਿਹੜਾ ਫ਼ੌਜੀ ਜਿਸ ਧਰਮ ਦਾ ਹੁੰਦਾ ਸੀ, ਉਸ ਅਨੁਸਾਰ ਹੀ ਉਸ ਦਾ ਸਸਕਾਰ ਕੀਤਾ ਜਾਂਦਾ ਸੀ। ਪਰ ਜੰਗ ਦੌਰਾਨ, ਤੋਪਾਂ ਅਤੇ ਗੋਲੀਆਂ ਦੀ ਆਵਾਜ਼ ਵਿਚਾਲੇ ਸ਼ਹੀਦ ਨੂੰ ਕਿਹੋ ਜਿਹੀ ਅੰਤਿਮ ਵਿਦਾਈ ਦਿੱਤੀ ਜਾ ਸਕਦੀ ਹੈ, ਇਸ ਦਾ ਅੰਦਾਜ਼ਾ ਸਹਿਜੇ ਹੀ ਲਾਇਆ ਜਾ ਸਕਦਾ ਹੈ।
ਸਾਲ 1999 ਤੋਂ ਬਾਅਦ ਲਗਾਤਾਰ ਇਹ ਸਿਲਸਿਲਾ ਚੱਲ ਰਿਹਾ ਹੈ ਕਿ ਦੇਸ਼ ਦੇ ਕਿਸੇ ਵੀ ਖੇਤਰ ਵਿਚ ਸ਼ਹੀਦ ਹੋਣ ਵਾਲੇ ਫ਼ੌਜੀ ਜਵਾਨ ਜਾਂ ਨੀਮ ਫ਼ੌਜੀ ਬਲ ਦੇ ਜਵਾਨ ਦੀ ਦੇਹ ਉਸ ਦੇ ਪਰਿਵਾਰਾਂ ਤਕ ਪਹੁੰਚਾਈ ਜਾਵੇ ਅਤੇ ਪੂਰੇ ਫ਼ੌਜੀ ਅਤੇ ਰਾਜ ਪੱਧਰੀ ਸਨਮਾਨ ਨਾਲ ਉਸ ਦਾ ਅੰਤਿਮ ਸੰਸਕਾਰ ਕੀਤਾ ਜਾਵੇ। ਦੇਖਣਯੋਗ ਹੈ ਕਿ ਜਦੋਂ ਕਿਸੇ ਪਿੰਡ ਵਿੱਚ ਸੁਰੱਖਿਆ ਅਧਿਕਾਰੀ ਸ਼ਹੀਦ ਦੀ ਲਾਸ਼ ਲੈ ਕੇ ਆਉਂਦੇ ਹਨ ਤਾਂ ਹਜ਼ਾਰਾਂ ਦੀ ਗਿਣਤੀ ਵਿਚ ਲੋਕ ਇਕੱਠੇ ਹੋ ਜਾਂਦੇ ਹਨ। ਉਹ ਪਰਿਵਾਰ ਦਾ ਦੁੱਖ ਵੰਡਾਉਂਦੇ ਹਨ। ਸ਼ਹੀਦ ਜਵਾਨ ਨੂੰ ਸਲਾਮੀ ਦਿੱਤੀ ਜਾਂਦੀ ਹੈ ਅਤੇ ਸੋਗ ਵਿਚ ਡੁੱਬੇ ਪਰਿਵਾਰ ਨੂੰ ਇਸੇ ਗੌਰਵ ਦੇ ਮੱਦੇਨਜ਼ਰ ਭਾਣਾ ਮੰਨਣ ਅਤੇ ਪਿੱਛੇ ਰਹਿ ਰਹੇ ਗਏ ਮੈਂਬਰਾਂ ਨੂੰ ਸਾਂਭਣ ਦੀ ਤਾਕਤ ਮਿਲਦੀ ਹੈ। ਭਾਰਤੀ ਫੌਜ ਦੀ ਜਿੰਨੀ ਵੀ ਸ਼ਲਾਘਾ ਕੀਤੀ ਜਾਵੇ,ਘੱਟ ਹੈ। ਉਨ੍ਹਾਂ ਵੱਲੋਂ ਸ਼ਹੀਦਾਂ ਦੇ ਪਰਿਵਾਰਾਂ ਦੀ ਪੂਰੀ ਦੇਖਭਾਲ ਕੀਤੀ ਜਾਂਦੀ ਹੈ। ਦੁਨੀਆਂ ਤੋਂ ਰੁਖ਼ਸਤ ਹੋ ਚੁੱਕੇ ਵਿਅਕਤੀ ਦੀ ਘਾਟ ਤਾਂ ਕੋਈ ਪੂਰੀ ਨਹੀਂ ਕਰ ਸਕਦਾ, ਪਰ ਉਨ੍ਹਾਂ ਦੇ ਪਰਿਵਾਰਾਂ ਦਾ ਗੁਜ਼ਾਰਾ ਅਤੇ ਰੋਜ਼ੀ ਰੋਟੀ ਦਾ ਜੁਗਾੜ ਹੋ ਸਕੇ ਇਸ ਦਾ ਪੂਰਾ ਧਿਆਨ ਰੱਖਿਆ ਜਾਂਦਾ ਹੈ। ਹੁਣ ਤਾਂ ਇਹ ਨਿਯਮ ਬਣ ਗਿਆ ਹੈ ਕਿ ਜਿਹੜੀ ਮਦਦ ਪਰਿਵਾਰ ਨੂੰ ਦਿੱਤੀ ਜਾਂਦੀ ਹੈ, ਉਸ ਵਿਚੋਂ ਕੁਝ ਹਿੱਸਾ ਮਾਪਿਆਂ ਲਈ ਵੀ ਨਿਸ਼ਚਿਤ ਰਹਿੰਦਾ ਹੈ ਅਤੇ ਬੱਚਿਆਂ ਦੇ ਭਵਿੱਖ ਨੂੰ ਧਿਆਨ ਵਿਚ ਰੱਖਦਿਆਂ ਉਸ ਲਈ ਵੀ ਇਕ ਨਿਰਧਾਰਤ ਰਾਸ਼ੀ ਸੁਰੱਖਿਅਤ ਰੱਖੀ ਜਾਂਦੀ ਹੈ। ਸ਼ਹੀਦ ਪਰਿਵਾਰਾਂ ਦੀਆਂ ਵੀਰਾਂਗਣਾਵਾਂ ਨੇ ਵੀ ਦੱਸਿਆ ਕਿ ਫੌਜ ਵੱਲੋਂ ਉਨ੍ਹਾਂ ਦਾ ਪੂਰਾ ਧਿਆਨ ਰੱਖਿਆ ਜਾਂਦਾ ਹੈ ਅਤੇ ਜਦੋਂ ਕਦੇ ਵੀ ਉਹ ਕੋਈ ਸਮੱਸਿਆ ਲੈ ਕੇ ਫੌਜ ਦੇ ਅਧਿਕਾਰੀਆਂ ਜਾਂ ਆਪਣੇ ਸ਼ਹੀਦ ਪਤੀ ਦੀ ਬਟਾਲੀਅਨ ਦੇ ਅਧਿਕਾਰੀਆਂ ਕੋਲ ਜਾਂਦੇ ਹਨ ਤਾਂ ਉਨ੍ਹਾਂ ਨੂੰ ਪੂਰਾ ਸਹਿਯੋਗ, ਮਾਣ ਅਤੇ ਪਿਆਰ ਮਿਲਦਾ ਹੈ। ਜਿਥੇ ਇਹ ਪਰਿਵਾਰ ਆਪਣੇ ਅੱਲ੍ਹੇ ਜ਼ਖਮਾਂ ’ਤੇ ਫੌਜ ਵੱਲੋਂ ਮੱਲ੍ਹਮ ਲਾਏ ਜਾਣ ਤੋਂ ਸੰਤੁਸ਼ਟ ਜਾਪਦੇ ਦਿਖਾਈ ਦਿੰਦੇ ਹਨ, ਉਥੇ ਸੂਬਾ ਸਰਕਾਰਾਂ ਦੇ ਨਾਕਾਰਾਤਮਕ ਅਤੇ ਲਾਪ੍ਰਵਾਹੀ ਵਾਲੇ ਵਿਹਾਰ ਤੋਂ ਦੁਖੀ ਹਨ।
ਦੇਸ਼ ਦੇ ਹਰ ਸੂਬੇ ਵਿਚ ਰਾਜ ਸਰਕਾਰ ਦਾ ਫੌਜ ਭਲਾਈ ਵਿਭਾਗ ਹੈ। ਮੰਤਰੀ ਵੀ ਹਨ। ਪੈਨਸ਼ਨਰਾਂ ਦੀਆਂ ਸ਼ਿਕਾਇਤਾਂ ਸੁਣਨ ਲਈ ਵੀ ਪ੍ਰਸ਼ਾਸਨ ਵਿਚ ਵਿਵਸਥਾ ਹੈ। ਪਰ ਜੋ ਕੁਝ ਕਾਗਜ਼ਾਂ ਵਿਚ ਹੈ,ਉਹ ਹਕੀਕਤ ਵਿਚ ਦਿਖਾਈ ਨਹੀਂ ਦਿੰਦਾ। ਪੰਜਾਬ ਅਜਿਹਾ ਸੂਬਾ ਹੈ ਜਿਸ ਦੇ ਵੱਡੀ ਗਿਣਤੀ ਬਹਾਦਰ ਨੌਜਵਾਨ ਦੇਸ਼ ਦੀ ਸੇਵਾ ਲਈ ਸਭ ਕੁਝ ਦਾਨ ਕਰਦੇ ਰਹੇ ਹਨ। ਉਹ ਅੱਜ ਵੀ ਦੇਸ਼ ਲਈ ਆਪਣੀਆਂ ਜਾਨਾਂ ਵਾਰ ਰਹੇ ਹਨ। ਹਾਲ ਹੀ ਵਿੱਚ ਕਸ਼ਮੀਰ ਦੀ ਅਸ਼ਾਂਤੀ ਵਿਚ ਦੇਸ਼ ਦੇ ਦੁਸ਼ਮਣਾਂ ਦਾ ਸਾਹਮਣਾ ਕਰਦਿਆਂ ਵੱਡੀ ਗਿਣਤੀ ਜਵਾਨ ਸ਼ਹੀਦ ਹੋਏ। ਉਨ੍ਹਾਂ ਦੇ ਪਰਿਵਾਰਾਂ ਦੇ ਹੰਝੂ ਅਤੇ ਦਰਦ ਇਕੋ ਜਿਹਾ ਹੈ। ਸਰਹੱਦ ਦੀ ਰਾਖੀ ਕਰਦਿਆਂ ਸ਼ਹੀਦ ਹੋਣ ਵਾਲੇ ਅਤੇ ਜੰਗ ਦੌਰਾਨ ਸ਼ਹੀਦ ਹੋਣ ਵਾਲਿਆਂ ਦਾ ਸੰਘਰਸ਼ ਜਿਥੇ ਖਤਮ ਹੁੰਦਾ ਹੈ। ਉਥੇ ਪਰਿਵਾਰ ਵਿਚ ਪਤਨੀ, ਛੋਟੇ ਛੋਟੇ ਬੱਚਿਆਂ ਅਤੇ ਬਜ਼ੁਰਗ ਮਾਪਿਆਂ ਦਾ ਅਜਿਹਾ ਸੰਘਰਸ਼ ਆਰੰਭ    ਹੁੰਦਾ ਹੈ ਜਿਸ ਦਾ ਅੰਤ ਨਹੀਂ ਅਤੇ ਵਧੇਰੇ ਪਰਿਵਾਰ ਹੰਝੂਆਂ ਵਿਚ ਹੀ ਦਿਨ ਕਟੀ ਕਰਦੇ ਹਨ। ਇਸ ਦਾ ਵੱਡਾ ਕਾਰਨ ਸੂਬਾ ਸਰਕਾਰਾਂ ਦੀ ਬੇਰੁਖ਼ੀ ਹੈ। ਅਣਗਿਣਤ ਸ਼ਹੀਦ ਪਰਿਵਾਰ ਦੇਸ਼ ਵਿਚ ਹਨ      ਅਤੇ ਪੰਜਾਬ ਵਿਚ ਵੀ ਹਨ। ਪੰਜਾਬ ਦੇ ਦੋ ਪਰਿਵਾਰਾਂ ਦਾ ਉਦਾਹਰਣ ਸਰਕਾਰੀ ਸੰਵੇਨਹੀਣਤਾ ਦਾ ਪ੍ਰਤੱਖ ਸਬੂਤ ਹੈ।
ਅੰਮ੍ਰਿਤਸਰ ਦੇ ਪਿੰਡ ਬੋਪਾਰਾਏ ਬਾਜ ਕਲਾਂ ਦਾ ਗੁਰਦੇਵ ਸਿੰਘ ਅਕਤੂਬਰ 2014 ਵਿਚ ਅਤੇ ਭਕਨਾ ਪਿੰਡ ਦਾ ਗੁਰਸਾਹਿਬ ਸਿੰਘ 2015 ਵਿਚ ਸ਼ਹੀਦ ਹੋਇਆ। ਪੰਜਾਬ ਸਰਕਾਰ ਵੱਲੋਂ ਇਨ੍ਹਾਂ ਪਰਿਵਾਰਾਂ ਨੂੰ ਅੱਜ ਤਕ ਐਲਾਨੀ ਮਦਦ ਨਹੀਂ ਦਿੱਤੀ ਗਈ। ਬੋਪਾਰਾਏ ਪਿੰਡ ਦੇ ਪਰਿਵਾਰ ਨੂੰ ਤਾਂ ਸਰਕਾਰ ਨੇ ਇਕ ਧੇਲਾ ਵੀ ਨਹੀਂ ਦਿੱਤਾ ਅਤੇ ਭਕਨਾ ਦੇ ਪਰਿਵਾਰ ਨੂੰ ਵੀ ਅੱਧੀ ਮਦਦ ਹੀ ਦਿੱਤੀ ਗਈ। ਭਕਨਾ ਦੇ ਸ਼ਹੀਦ ਗੁਰਸਾਹਿਬ ਸਿੰਘ ਨੂੰ ਤਾਂ ਮਰਨ ਉਪਰੰਤ ਸੈਨਾ ਮੈਡਲ ਦਿੱਤਾ ਗਿਆ। ਭਾਰਤ ਦੇ ਥਲ ਸੈਨਾ ਮੁਖੀ ਨੇ ਸ਼ਹੀਦ ਦੀ ਪਤਨੀ ਨੂੰ ਸਲੂਟ ਕਰਦਿਆਂ ਸਨਮਾਨ ਦਿੱਤਾ ਪਰ ਸੂਬਾ ਸਰਕਾਰ ਨੇ ਉਸ ਪਰਿਵਾਰ ਨੂੰ ਜਿਹੜੀ ਸੱਤ ਲੱਖ ਰੁਪਏ ਦੀ ਮਦਦ ਦੇਣੀ ਸੀ, ਉਸ ਲਈ ਵੀ ਸ਼ਹੀਦ ਦੀ ਪਤਨੀ ਦਰ ਦਰ ਦੀਆਂ ਠੋਕਰਾਂ ਖਾ ਰਹੀ ਹੈ। ਇਨ੍ਹਾਂ ਨੂੰ ਸਰਕਾਰੀ ਨੌਕਰੀ ਦੀ ਕੋਈ ਚਿੱਠੀ ਹਾਲੇ ਤਕ ਨਹੀਂ ਮਿਲੀ। ਇਹ ਇਕ ਜਾਂ ਦੋ ਪਰਿਵਾਰਾਂ ਦੀ ਹੀ ਕਹਾਣੀ ਨਹੀਂ, ਦੇਸ਼ ਅਤੇ ਪ੍ਰਦੇਸ਼ਾਂ ਵਿਚ ਅਜਿਹੇ ਵੱਡੀ ਗਿਣਤੀ ਪਰਿਵਾਰ ਹਨ ਜਿਨ੍ਹਾਂ ਦੇ ਬੇਟੇ ਸ਼ਹੀਦ ਹੋਏ ਪਰ ਸਰਕਾਰਾਂ ਉਨ੍ਹਾਂ ਨੂੰ ਧੱਕੇ ਮਾਰ ਰਹੀਆਂ ਹਨ। ਚੰਗਾ ਹੋਵੇ ਜੇ ਸਰਕਾਰ ਉਨ੍ਹਾਂ ਕੋਲ ਜਾਏ ਅਤੇ ਉਨ੍ਹਾਂ ਨੂੰ ਸਰਕਾਰੀ ਦਫ਼ਤਰਾਂ ਦੇ ਧੱਕੇ ਨਾ ਖਾਣੇ ਪੈਣ।
ਸ਼ਹੀਦਾਂ ਦੇ ਮਾਣ ਵਿਚ ਅਨੇਕਾਂ ਗੀਤ ਗਾਏ ਗਏ, ਪਰ ਉਨ੍ਹਾਂ ਦੇ ਸਨਮਾਨ ਲਈ ਲੋੜੀਂਦੇ ਕਦਮ ਨਹੀਂ ਚੁੱਕੇ ਗਏ ਜਿਨ੍ਹਾਂ ਦੀ ਲੋੜ ਹੈ।  ਮੇਰਾ ਇਹ ਮੰਨਣਾ ਹੈ ਕਿ ਆਮ ਲੋਕਾਂ ਨੂੰ ਵੀ ਇਸ ਲਈ ਅੱਗੇ ਆਉਣਾ ਚਾਹੀਦਾ ਹੈ। ਕਿਉਂ ਨਾ ਅਜਿਹਾ ਕੀਤਾ ਜਾਵੇ ਕਿ ਤੀਜ ਤਿਉਹਾਰਾਂ ਅਤੇ ਖੁਸ਼ੀ ਦੇ ਮੌਕਿਆਂ ’ਤੇ ਸ਼ਹੀਦ ਦਾ ਘਰ ਸਾਰੇ ਪਿੰਡ ਅਤੇ ਮੁਹੱਲੇ ਦਾ ਸਾਂਝਾ ਵਿਹੜਾ ਬਣ ਜਾਵੇ। ਜਦੋਂ ਜਨਤਾ ਸ਼ਹੀਦ ਦੇ ਪਰਿਵਾਰ ਨੂੰ ਆਪਣਾ ਮੰਨ ਲਵੇਗੀ ਤਾਂ ਸਰਕਾਰਾਂ ਨੂੰ ਮਜਬੂਰ ਹੋ ਕੇ ਆਪਣਾ ਕਰਤੱਵ ਨਿਭਾਉਣਾ ਹੀ ਪਵੇਗਾ।
ਸਾਬਕਾ ਮੰਤਰੀ, ਪੰਜਾਬ।


Comments Off on ਸ਼ਹੀਦਾਂ ਦੇ ਪਰਿਵਾਰਾਂ ਦੀਆਂ ਅੱਖਾਂ ਵਿੱਚ ਹੰਝੂ ਕਿਉਂ ?
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.