ਬਾਬਰੀ ਮਸਜਿਦ ਕੇਸ: ਚਸ਼ਮਦੀਦ ਗਵਾਹ ਦੀ ਮੌਤ !    ਅਮਰੀਕਾ: ਸਿੱਖ ਡਾਕਟਰ ਨੂੰ ਜਾਨੋਂ ਮਾਰਨ ਦੀ ਧਮਕੀ !    ਮੁਕਾਬਲੇ ਵਾਲੀਆਂ ਥਾਵਾਂ ’ਤੇ ਆ ਕੇ ‘ਖ਼ੁਦਕੁਸ਼ੀ’ ਨਾ ਕਰਨ ਨੌਜਵਾਨ: ਵੈਦ !    ਬੰਗਲਾਦੇਸ਼: ਖ਼ੁਦਕੁਸ਼ ਹਮਲੇ ’ਚ ਪਰਿਵਾਰ ਦੇ 8 ਜੀਅ ਮਰੇ !    ਭੇਤਭਰੀ ਹਾਲਤ ਵਿੱਚ ਚੱਲੀ ਗੋਲੀ; ਮੁਲਾਜ਼ਮ ਜ਼ਖਮੀ !    ਬਦਨੌਰ ਵੱਲੋਂ ਸੈਨਿਕ ਬੋਰਡ ਨਾਲ ਮੀਟਿੰਗ !    ਯੂਨੀਵਰਸਿਟੀਆਂ ਦੀ ਭੂਮਿਕਾ ਨੂੰ ਪੁਨਰ ਪ੍ਰਭਾਸ਼ਿਤ ਕਰਨ ਦੀ ਲੋੜ: ਅਪੂਰਵਾਨੰਦ !    ਧੋਖਾਧੜੀ ਕਰਨ ਵਾਲੇ ਬਿਲਡਰਾਂ ਦੀ ਗ੍ਰਿਫ਼ਤਾਰੀ ਲਈ ਲੋਕਾਂ ਤੋਂ ਮੰਗਿਆ ਸਹਿਯੋਗ !    ਨਾਜਾਇਜ਼ ਉਸਾਰੀਆਂ ਦੇ ਮਾਮਲੇ ਵਿੱਚ ਕਸੂਤੇ ਘਿਰੇ ਕੌਂਸਲ ਅਧਿਕਾਰੀ !    ਬੱਚਿਆਂ ਦੇ ਰਿਪੋਰਟ ਕਾਰਡ ਨਾ ਦੇਣ ਕਾਰਨ ਸਕੂਲ ਅੱਗੇ ਧਰਨਾ !    

ਸ਼ਾਹਰੁਖ ਦੀ ਹੀਰੋਇਨ ਨਾ ਬਣਨ ਦਾ ਅਫ਼ਸੋਸ ਹੈ:ਆਲੀਆ ਭੱਟ

Posted On December - 10 - 2016

10112cd _alia bhattਸੰਜੀਵ ਕੁਮਾਰ ਝਾਅ
ਸਾਲ 2012 ਵਿੱਚ ਫ਼ਿਲਮ ‘ਸਟੂਡੈਂਟ ਆਫ ਦਿ ਈਅਰ’ ਨਾਲ ਬੌਲੀਵੁੱਡ ਵਿੱਚ ਕਦਮ ਰੱਖਣ ਵਾਲੀ ਅਭਿਨੇਤਰੀ ਅਤੇ ਮਹੇਸ਼ ਭੱਟ ਦੀ ਧੀ ਆਲੀਆ ਭੱਟ ਆਪਣੀ ਪਹਿਲੀ ਫ਼ਿਲਮ ਵਿੱਚ ਹੀ ਆਪਣੀ ਖ਼ੂਬਸੂਰਤੀ ਅਤੇ ਅਭਿਨੈ ਦੇ ਜ਼ੋਰ ’ਤੇ ਪ੍ਰਸ਼ੰਸਕਾਂ ਅਤੇ ਫ਼ਿਲਮ ਨਿਰਮਾਤਾਵਾਂ ਦਾ ਧਿਆਨ ਖਿੱਚਣ ਵਿੱਚ ਸਫ਼ਲ ਰਹੀ ਸੀ। ਇਹੀ ਕਾਰਨ ਰਿਹਾ ਕਿ ਬਾਅਦ ਵਿੱਚ ਉਸ ਨੂੰ ਫ਼ਿਲਮਾਂ ਮਿਲਣ ਵਿੱਚ ਕੋਈ ਮੁਸ਼ਕਲ ਨਹੀਂ ਆਈ। ਇਨ੍ਹਾਂ ਫ਼ਿਲਮਾਂ ਵਿੱਚੋਂ ਕੁਝ ਹਿੱਟ ਰਹੀਆਂ ਤੇ ਕੁਝ ਔਸਤ। ਬੇਸ਼ੱਕ ਪਿਛਲੇ ਸਮੇਂ ਵਿੱਚ ਆਈਆਂ ਕਈ ਫ਼ਿਲਮਾਂ ਦਾ ਕਾਰੋਬਾਰ ਕੁਝ ਖਾਸ ਨਹੀਂ ਰਿਹਾ, ਪਰ ਆਲੀਆ ਨੇ ਪੂਰੀ ਪ੍ਰਸ਼ੰਸਾ ਹਾਸਲ ਕੀਤੀ। ਇਨ੍ਹਾਂ ਵਿੱਚ ‘ਕਪੂਰ ਐਂਡ ਸੰਨਜ਼’ ਅਤੇ ‘ਉੜਤਾ ਪੰਜਾਬ’ ਵਿਸ਼ੇਸ਼ ਰੂਪ ਤੋਂ ਜ਼ਿਕਰਯੋਗ ਹਨ। ਫਿਲਹਾਲ ਆਲੀਆ ਦੀ ਚਰਚਾ ਉਸ ਦੀ ਨਵੀਂ ਕਾਮਯਾਬ ਫ਼ਿਲਮ ‘ਡੀਅਰ ਜ਼ਿੰਦਗੀ’ ਨੂੰ ਲੈ ਕੇ ਹੋ ਰਹੀ ਹੈ। ਪੇਸ਼ ਹਨ ਉਸ ਨਾਲ ਹੋਈ ਗੱਲਬਾਤ ਦੇ ਅੰਸ਼:
* ‘ਡੀਅਰ ਜ਼ਿੰਦਗੀ’ ਨੂੰ ਲੋਕ ਪਸੰਦ ਕਰ ਰਹੇ ਹਨ। ਤੁਸੀਂ ਇਸ ਨੂੰ ਕਿਵੇਂ ਲੈ ਰਹੇ ਹੋ?
– ਮੈਨੂੰ ਬਹੁਤ ਚੰਗਾ ਲੱਗ ਰਿਹਾ ਹੈ ਕਿਉਂਕਿ ਇਹ ਇੱਕ ਅਜਿਹੀ ਫ਼ਿਲਮ ਹੈ ਜਿਸ ’ਤੇ ਪੂਰੀ ਫ਼ਿਲਮ ਸਨਅਤ ਦੇ ਨਾਲ ਹੀ ਪੂਰੇ ਦੇਸ਼ ਦੀਆਂ ਨਜ਼ਰਾਂ ਸਨ। ਫ਼ਿਲਮ ਵਿੱਚ ਅਹਿਮ ਕਿਰਦਾਰ ਵਿੱਚ ਸ਼ਾਹਰੁਖ ਖ਼ਾਨ ਹਨ, ਤਾਂ ਉਨ੍ਹਾਂ ਨਾਲ ਮੈਨੂੰ ਪਰਦੇ ’ਤੇ ਦੇਖਣ ਲਈ ਦਰਸ਼ਕ ਉਤਾਵਲੇ ਸਨ। ਵੈਸੇ, ਗੌਰੀ ਛਿੰਦੇ ਨੇ ਇੱਕ ਵਧੀਆ ਫ਼ਿਲਮ ਬਣਾਈ ਹੈ ਜਿਸ ਕਾਰਨ ਇਹ ਲੋਕਾਂ ਨੂੰ ਪਸੰਦ ਆ ਰਹੀ ਹੈ।
* ਮਤਲਬ, ਸਫ਼ਲਤਾ ਦਾ ਡਰ ਤੁਹਾਨੂੰ ਵੀ ਸਤਾਉਂਦਾ ਹੈ?
-ਬਿਲਕੁਲ ਸਤਾਉਂਦਾ ਹੈ, ਬਲਕਿ ਮੈਂ ਤਾਂ ਇਹ ਕਹਾਂਗੀ ਕਿ ਅਸਫ਼ਲਤਾ ਦਾ ਡਰ ਵੱਡੇ-ਵੱਡੇ ਅਦਾਕਾਰਾਂ ਤਕ ਨੂੰ ਹੁੰਦਾ ਹੈ। ਹਰ ਸ਼ੁੱਕਰਵਾਰ ਕਲਾਕਾਰਾਂ ਦਾ ਇੱਕ ਨਵਾਂ ਜਨਮ ਹੁੰਦਾ ਹੈ ਤਾਂ ਫਿਰ ਮੇਰੀ ਕੀ ਔਕਾਤ ਹੈ, ਮੈਂ ਤਾਂ ਅਜੇ ਇੱਥੇ ਨਵੀਂ ਹੀ ਆਈ ਹਾਂ। ਇੰਨਾ ਜ਼ਰੂਰ ਕਹਾਂਗੀ ਕਿ ਅਸਫ਼ਲਤਾ ਦਾ ਫਾਇਦਾ ਵੀ ਹੈ ਕਿ ਇਸ ਦਾ ਡਰ ਮੈਨੂੰ ਕੰਮ ਵਿੱਚ ਲਗਾਈ ਰੱਖਦਾ ਹੈ, ਹਮੇਸ਼ਾ ਵਧੀਆ ਕਰਨ ਲਈ ਪ੍ਰੇਰਿਤ ਕਰਦਾ ਰਹਿੰਦਾ ਹੈ। ਇਸ ਕਾਰਨ ਅਸਫ਼ਲਤਾ ਤੋਂ ਵੀ ਡਰਦੀ ਜ਼ਰੂਰ ਹਾਂ, ਪਰ ਇਹੀ ਮੈਨੂੰ ਪ੍ਰੇਰਿਤ ਵੀ ਕਰਦੀ ਹੈ।
10112cd _alia* ਕਈ ਵਾਰ ਨਾਕਾਮੀ ਤੇ ਕਈ ਵਾਰ ਆਪਣੇ ਬਿਆਨਾਂ ਨੂੰ ਲੈ ਕੇ ਤੁਸੀਂ ਆਲੋਚਕਾਂ ਦੇ ਨਿਸ਼ਾਨੇ ’ਤੇ ਆਉਂਦੇ ਹੋ?
-ਮੈਂ ਆਪਣੇ ਖ਼ਿਲਾਫ਼ ਬੋਲਣ ਵਾਲਿਆਂ ਨੂੰ ਕਦੇ ਜੁਆਬ ਨਹੀਂ ਦਿੰਦੀ ਕਿਉਂਕਿ ਸਾਰਿਆਂ ਨੂੰ ਆਪਣੇ ਵਿਚਾਰ ਰੱਖਣ ਦਾ ਹੱਕ ਹੈ। ਇਸ ਲਈ ਕਿਸੇ ਦਾ ਸਾਹਮਣਾ ਕਰਨ ਜਾਂ ਜੁਆਬ ਦੇਣ ਦੀ ਜ਼ਰੂਰਤ ਨਹੀਂ ਹੈ। ਤੁਸੀਂ ਸਕਾਰਾਤਮਕ ਰਹੋ ਅਤੇ ਖੁਦ ਦੇ ਬਾਰੇ ਵਿੱਚ ਜਾਣੋ ਕਿ ਤੁਸੀਂ ਕਿਸ ਤਰ੍ਹਾਂ ਦੇ ਇਨਸਾਨ ਹੋ। ਬਸ, ਇਸ ਗੱਲ ਦਾ ਹੀ ਮਹੱਤਵ ਹੈ।
* ‘ਡੀਅਰ ਜ਼ਿੰਦਗੀ’ ਵਿੱਚ ਤੁਸੀਂ ਸ਼ਾਹਰੁਖ ਖ਼ਾਨ ਨਾਲ ਕੰਮ ਤਾਂ ਜ਼ਰੂਰ ਕੀਤਾ, ਪਰ ਉਨ੍ਹਾਂ ਨਾਲ ਰੁਮਾਂਸ ਦਾ ਮੌਕਾ ਨਹੀਂ ਮਿਲਿਆ? ਤੁਹਾਨੂੰ ਕਿਵੇਂ ਲੱਗਿਆ?
-ਜੇਕਰ ਕਿਸੇ ਹੀਰੋਇਨ ਦੀ ਫ਼ਿਲਮ ਵਿੱਚ ਰੁਮਾਂਸ ਦੇ ਕਿੰਗ ਕਹੇ ਜਾਣ ਵਾਲੇ ਸ਼ਾਹਰੁਖ ਖ਼ਾਨ ਹੋਣ ਅਤੇ ਫਿਰ ਵੀ ਉਸ ਨੂੰ ਉਸ ਨਾਲ ਰੁਮਾਂਸ ਕਰਨ ਦਾ ਮੌਕਾ ਨਾ ਮਿਲੇ ਤਾਂ ਸੱਚ ਵਿੱਚ ਇਸ ਨੂੰ ਨਾਇਨਸਾਫ਼ੀ ਹੀ ਕਿਹਾ ਜਾਏਗਾ। ਅਜਿਹੀ ਹੀ ਘੋਰ ਨਾਇਨਸਾਫੀ ਮੇਰੇ ਨਾਲ ਹੋਈ ਹੈ। ‘ਡੀਅਰ ਜ਼ਿੰਦਗੀ’ ਵਿੱਚ ਸ਼ਾਹਰੁਖ ਖ਼ਾਨ ਨਾਲ ਨਜ਼ਰ ਤਾਂ ਜ਼ਰੂਰ ਆਈ, ਪਰ ਅਫ਼ਸੋਸ ਇਸ ਗੱਲ ਦਾ ਹੈ ਕਿ ਇਸ ਵਿੱਚ ਮੈਂ ਸ਼ਾਹਰੁਖ ਦੀ ਹੀਰੋਇਨ ਨਹੀਂ ਹਾਂ। ਵੈਸੇ ਵੀ ਇਸ ਫ਼ਿਲਮ ਵਿੱਚ ਰੁਮਾਂਸ ਲਈ ਕੋਈ ਥਾਂ ਹੀ ਨਹੀਂ ਸੀ, ਪਰ ਮੈਂ ਇਹ ਵੀ ਮੰਨਦੀ ਹਾਂ ਕਿ ਕੋਈ ਵੀ ਰਿਸ਼ਤਾ ਬਿਨਾਂ ਪਿਆਰ ਦੇ ਪੈਦਾ ਨਹੀਂ ਹੋ ਸਕਦਾ। ਅਸੀਂ ਕੋਈ ਰੁਮਾਂਟਿਕ ਰਿਸ਼ਤਾ ਸਾਂਝਾ ਨਹੀਂ ਕਰਦੇ, ਪਰ ਸਾਡੇ ਵਿਚਕਾਰ ਪਿਆਰ ਹੈ। ਜੇਕਰ ਮੌਕਾ ਮਿਲਿਆ ਅਤੇ ਕਹਾਣੀ ਚੰਗੀ ਹੋਈ ਤਾਂ ਮੈਂ ਸ਼ਾਹਰੁਖ ਦੀ ਹੀਰੋਇਨ ਜ਼ਰੂਰ ਬਣਾਂਗੀ।
* ਕੀ ਤੁਹਾਡੀ ਆਉਣ ਵਾਲੀ ਫ਼ਿਲਮ ‘ਬਦਰੀਨਾਥ ਕੀ ਦੁਲਹਨੀਆ’ ਤੁਹਾਡੀ ਹਿੱਟ ਫ਼ਿਲਮ ‘ਹੰਪਟੀ ਸ਼ਰਮਾ ਕੀ ਦੁਲਹਨੀਆ’ ਦਾ ਸੀਕਵਲ ਹੈ?
-ਹਾਂ, ਨਿਰਮਾਤਾ ਕਰਨ ਜੌਹਰ ‘ਹੰਪਟੀ ਸ਼ਰਮਾ ਕੀ ਦੁਲਹਨੀਆ’ ਦਾ ਹੀ ਸੀਕਵਲ ਬਣਾ ਰਹੇ ਹਨ। ਇਸ ਫ਼ਿਲਮ ਵਿੱਚ ਵੀ ਮੈਂ ਅਤੇ ਵਰੁਣ ਧਵਨ ਮੁੱਖ ਕਿਰਦਾਰ ਵਿੱਚ ਹਾਂ। ‘ਬਦਰੀਨਾਥ ਕੀ ਦੁਲਹਨੀਆ’ ਪਹਿਲੀ ਫ਼ਿਲਮ ਦੀ ਤਰ੍ਹਾਂ ਹੀ ਹਲਕੀ-ਫੁਲਕੀ ਰੁਮਾਂਟਿਕ ਕਾਮੇਡੀ ਫ਼ਿਲਮ ਹੋਏਗੀ। ਇਹ ਫ਼ਿਲਮ ਲਗਭਗ ਮੁਕੰਮਲ ਹੋਣ ਵਾਲੀ ਹੈ ਅਤੇ ਇਸ ਮਾਰਚ ਵਿੱਚ ਰਿਲੀਜ਼ ਹੋਏਗੀ।
* ਕਈ ਫ਼ਿਲਮਾਂ ਵਿੱਚ ਤੁਸੀਂ ਆਪਣੀ ਆਵਾਜ਼ ਦੀ ਵਧੀਆ ਵਰਤੋਂ ਕੀਤੀ ਹੈ। ਕੀ ਅੱਗੇ ਜਾ ਕੇ ਪੇਸ਼ੇਵਰ ਗਾਇਕ ਬਣਨਾ ਚਾਹੁੰਦੇ ਹੋ?
-ਮੈਂ ਅਦਾਕਾਰੀ ਵਿੱਚ ਹੀ ਖੁਸ਼ ਹਾਂ ਅਤੇ ਪੇਸ਼ੇਵਰ ਗਾਇਕ ਬਣਨ ਦਾ ਮੇਰਾ ਕੋਈ ਇਰਾਦਾ ਨਹੀਂ ਹੈ। ਇਹ ਸੱਚ ਹੈ ਕਿ ਮੈਂ ‘ਕਪੂਰ ਐਂਡ ਸੰਨਜ਼’, ‘ਹਾਈਵੇ’ ਅਤੇ ‘ਹੰਪਟੀ ਸ਼ਰਮਾ ਕੀ ਦੁਲਹਨੀਆ’ ਵਿੱਚ ਗੀਤ ਗਾਏ ਹਨ ਅਤੇ ਆਪਣੀ ਆਵਾਜ਼ ਨੂੰ ਲੋਕਾਂ ਤੱਕ ਪਹੁੰਚਾਉਣ ਵਿੱਚ ਸਫ਼ਲ ਰਹੀ ਹਾਂ, ਪਰ ਗਾਇਕੀ ਮੇਰਾ ਪੇਸ਼ਾ ਨਹੀਂ ਹੈ। ਹਾਂ, ਜੇਕਰ ਸੰਭਵ ਹੋਇਆ ਤਾਂ ਭਵਿੱਖ ਵਿੱਚ ਆਪਣੀ ਐਲਬਮ ਰਿਲੀਜ਼ ਕਰ ਸਕਦੀ ਹਾਂ।
* ਤੁਹਾਡੀ ਆਵਾਜ਼ ਪਸੰਦ ਕੀਤੀ ਜਾਂਦੀ ਹੈ। ਫਿਰ ਗਾਇਕੀ ਤੋਂ ਗੁਰੇਜ਼ ਕਿਉਂ?
-ਨਹੀਂ, ਗਾਇਕੀ ਤੋਂ ਮੈਨੂੰ ਕੋਈ ਗੁਰੇਜ਼ ਨਹੀਂ ਹੈ, ਮੈਂ ਤਾਂ ਨਿਸ਼ਚਤ ਤੌਰ ’ਤੇ ਅੱਗੇ ਵੀ ਪਲੇਬੈਕ ਕਰਨਾ ਚਾਹੁੰਦੀ ਹਾਂ, ਪਰ ਮੈਨੂੰ ਇਹ ਵੀ ਚੰਗੀ ਤਰ੍ਹਾਂ ਪਤਾ ਹੈ ਕਿ ਮੈਂ ਵਧੀਆ ਪੇਸ਼ੇਵਰ ਗਾਇਕ ਨਹੀਂ ਹਾਂ। ਜੇਕਰ ਮੈਨੂੰ ਮੌਕੇ ਮਿਲਦੇ ਗਏ ਤਾਂ ਮੈਂ ਗਾਉਂਦੀ ਰਹਾਂਗੀ, ਪਰ ਮੇਰਾ ਪੂਰਾ ਧਿਆਨ ਸਿਰਫ਼ ਅਦਾਕਾਰੀ ’ਤੇ ਹੀ ਹੈ।
* ਸਿਧਾਰਥ ਮਲਹੋਤਰਾ ਨਾਲ ਤੁਹਾਡੇ ਸਬੰਧਾਂ ਦੀ ਸੱਚਾਈ ਕੀ ਹੈ?
-ਮੇਰੇ ਕੋਲ ਵੀ ਅਕਸਰ ਇਹ ਖ਼ਬਰਾਂ ਆਉਂਦੀਆਂ ਰਹਿੰਦੀਆਂ ਹਨ ਕਿ ਮੇਰੇ ਅਤੇ ਸਿਧਾਰਥ ਦੇ ਵਿਚਕਾਰ ਕੁਝ ਪੱਕ ਰਿਹਾ ਹੈ, ਪਰ ਸਾਡੇ ਵਿਚਕਾਰ ਕੀ ਕੁਝ ਪੱਕ ਰਿਹਾ ਹੈ, ਇਸ ਬਾਰੇ ਮੈਂ ਕੁਝ ਨਹੀਂ ਕਹਿਣਾ ਚਾਹੁੰਦੀ।
* ਤੁਹਾਡੀ ਆਕਰਸ਼ਕ ਅਦਾ ਅਤੇ ਨੌਜਵਾਨਾਂ ਵਿਚਕਾਰ ‘ਫੈਸ਼ਨ ਦਾ ਆਦਰਸ਼’ ਹੋਣ ਦਾ ਰਾਜ ਕੀ ਹੈ?
-ਸੱਚ ਕਹਾਂ ਤਾਂ ਮੈਂ ਕਦੇ ਵੀ ਕਿਸੇ ਵੀ ਸਟਾਈਲ ਜਾਂ ਟਰੈਂਡ ਨੂੰ ਪਛਾਣ ਬਣਾਉਣ ਕਾਰਨ ਉਸ ਨੂੰ ਸਵੀਕਾਰ ਨਹੀਂ ਕੀਤਾ ਹੈ। ਮੈਂ ਉਹ ਹੀ ਕੁਝ ਕਰਦੀ ਹਾਂ ਅਤੇ ਕਰਨਾ ਪਸੰਦ ਕਰਦੀ ਹਾਂ ਜੋ ਮੈਨੂੰ ਪਸੰਦ ਆਉਂਦਾ ਹੈ। ਇਸ ਦੇ ਬਾਵਜੂਦ ਲੋਕ ਮੈਨੂੰ ‘ਫੈਸ਼ਨ ਆਦਰਸ਼’ ਮੰਨਦੇ ਹਨ ਤਾਂ ਇਸ ਲਈ ਉਨ੍ਹਾਂ ਦਾ ਸ਼ੁਕਰੀਆ।
* ਤੁਸੀਂ ਪਹਿਲਾਂ ਮੋਟੇ ਸੀ, ਜਦੋਂ ਕਿ ਅੱਜ ਪੂਰੀ ਤਰ੍ਹਾਂ ਫਿੱਟ। ਇਸ ਲਈ ਕੀ ਕਰਦੇ ਹੋ?
-ਆਪਣੇ ਸਰੀਰ ਨੂੰ ਸ਼ੇਪ ਵਿੱਚ ਲਿਆਉਣ ਲਈ ਮੈਂ ਖਾਣ ਦਾ ਲਾਲਚ ਛੱਡਿਆ ਅਤੇ ਆਪਣੇ ਭੋਜਨ ਵਿੱਚੋਂ ਜ਼ੰਕ ਫੂਡ ਨੂੰ ਕੱਢ ਦਿੱਤਾ। ਖਾਣ ਦੀਆਂ ਜਿਹੜੀਆਂ ਚੀਜ਼ਾਂ ਮੈਨੂੰ ਬੇਹੱਦ ਪਸੰਦ ਹਨ, ਉਨ੍ਹਾਂ ਲਈ ਮੈਂ ਹਫ਼ਤੇ ਵਿੱਚ ਇੱਕ ਦਿਨ ਤੈਅ ਕੀਤਾ ਹੈ। ਮੈਂ ਆਪਣੀ ਚਮੜੀ ਅਤੇ ਸਰੀਰ ’ਤੇ ਇਸ ਦਾ ਅਸਰ ਵੀ ਦੇਖਿਆ ਹੈ। ਮੈਂ ਹਫ਼ਤੇ ਵਿੱਚ ਤਿੰਨ ਜਾਂ ਚਾਰ ਦਿਨ ਜਿੰਮ ਜ਼ਰੂਰ ਜਾਂਦੀ ਹੈ। ਦੌੜਨਾ, ਸਾਈਕਲ ਚਲਾਉਣਾ, ਕਿੱਕ ਬੌਕਸਿੰਗ, ਤੈਰਾਕੀ ਅਤੇ ਡਾਂਸ ਆਦਿ ਰਾਹੀਂ ਵੀ ਕਸਰਤ ਕਰਦੀ ਹਾਂ। ਇਸ ਤੋਂ ਇਲਾਵਾ ਸਰੀਰ ਨੂੰ ਲਚਕੀਲਾ ਬਣਾਉਣ ਲਈ ਯੋਗ ਵੀ ਕਰਦੀ ਹਾਂ।ਂ


Comments Off on ਸ਼ਾਹਰੁਖ ਦੀ ਹੀਰੋਇਨ ਨਾ ਬਣਨ ਦਾ ਅਫ਼ਸੋਸ ਹੈ:ਆਲੀਆ ਭੱਟ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.