ਸ਼ਹੀਦਾਂ ਦੇ ਜੀਵਨ ਅਤੇ ਸਿੱਖਿਆਵਾਂ ਤੋਂ ਪ੍ਰੇਰਣਾ ਲੈਣ ਦੀ ਲੋੜ: ਅਭੈ ਸੰਧੂ !    ਮਨਸਾ ਦੇਵੀ ਨਵਰਾਤਰ ਮੇਲੇ ਲਈ ਹਰਿਆਣਾ ਰੋਡਵੇਜ਼ ਚਲਾਏਗਾ 40 ਬੱਸਾਂ !    ਦਸਵੀਂ ਦਾ ਹਿੰਦੀ ਦਾ ਪੇਪਰ ਲੀਕ !    25 ਆਈਏਐਸ ਤੇ ਇਕ ਪੀਸੀਐਸ ਅਧਿਕਾਰੀਆਂ ਦੇ ਤਬਾਦਲੇ !    ਸ਼ਹੀਦ ਭਗਤ ਸਿੰਘ ਦੀਆਂ ਲਿਖਤਾਂ ਵਿੱਚ ਇਤਿਹਾਸਕ ਹਵਾਲੇ !    ਆਜ਼ਾਦੀ ਦੇ ਪਰਵਾਨੇ ਦੀ ਗੌਰਵ ਗਾਥਾ !    ਬਿਖੜੇ ਪੈਂਡੇ ਦੇ ਹਮਸਫ਼ਰ !    ਫੁਟਬਾਲ: ਦੋਸਤਾਨਾ ਮੈਚ ਵਿੱਚ ਭਾਰਤ ਨੇ ਕੰਬੋਡੀਆ ਨੂੰ ਹਰਾਇਆ !    ਗੁਰੂ ਹਰਿ ਰਾਏ ਜੀ !    ਲਾਹੌਰ ਹਵਾਈ ਅੱਡੇ ਤੋਂ ਰਾਈਫਲ ਤੇ ਗੋਲੀ ਸਿੱਕੇ ਸਮੇਤ ਇਕ ਕਾਬੂ !    

ਸਮੇਂ ਤੋਂ ਪਹਿਲਾਂ ਰੋਗਗ੍ਰਸਤ ਹੋ ਰਹੇ ਵਾਲ

Posted On December - 29 - 2016

12212CD _HOW_TO_REGROW_HAIR_NATURALLYਡਾ. ਅਜੀਤਪਾਲ ਸਿੰਘ ਐਮ.ਡੀ.
ਕੁਦਰਤ ’ਚ ਹਰ ਚੀਜ਼ ਦੀ ਆਪਣੀ ਅਹਿਮੀਅਤ ਹੈ। ਵਾਲ ਨਾ ਸਿਰਫ਼ ਸਰੀਰਕ ਸੁਹੱਪਣ ਦੇ ਸੂਚਕ ਹਨ ਸਗੋਂ ਇਹ ਸਰੀਰਕ ਤਾਪਮਾਨ ਨੂੰ ਕੰਟਰੋਲ ਕਰਨ ’ਚ ਵੀ ਅਹਿਮ ਭੂਮਿਕਾ ਨਿਭਾਉਂਦੇ ਹਨ। ਕਾਲੇ ਸੰਘਣੇ ਵਾਲ ਕਿਸੇ ਵੀ ਔਰਤ-ਮਰਦ ਨੂੰ ਸੋਹਣਾ ਬਣਾਉਂਦੇ ਹਨ, ਪਰ ਅੱਜਕੱਲ੍ਹ ਇਨ੍ਹਾਂ ਨਾਲ ਜੁੜੀਆਂ ਸਮੱਸਿਆਵਾਂ ਇਨ੍ਹਾਂ ਨੂੰ ਸਮੇਂ ਤੋਂ ਪਹਿਲਾਂ ਰੋਗਗ੍ਰਸਤ ਕਰ ਦਿੰਦੀਆਂ ਹਨ। ਵਾਲਾਂ ਦਾ ਸਫ਼ੈਦ ਹੋਣਾ ਜਾਂ ਬੇਹੱਦ ਝੜਨ ਦੀ ਸਮੱਸਿਆ ਬਹੁਤ ਦੇਖੀ ਜਾ ਸਕਦੀ ਹੈ। ਅਕਸਰ ਕੇਸ ਤੇ ਵਾਲਾਂ ਦਾ ਅਰਥ ਇੱਕੋ ਲਿਆ ਜਾਂਦਾ ਹੈ, ਪਰ ਇਨ੍ਹਾਂ ਦੋਵਾਂ ’ਚ ਫ਼ਰਕ ਹੁੰਦਾ ਹੈ। ਅਕਸਰ ‘ਕੇਸ’ ਸ਼ਬਦ ਦੀ ਵਰਤੋਂ ਸਿਰ ’ਤੇ ਉੱਗੇ ਵਾਲਾਂ ਲਈ ਕੀਤੀ ਜਾਂਦੀ ਹੈ ਜਦੋਂਕਿ ਵਾਲਾਂ ਤੋਂ ਭਾਵ ਸਰੀਰ ਦੇ ਕਿਸੇ ਵੀ ਹਿੱਸੇ ’ਤੇ ਉੱਗੇ ਵਾਲਾਂ ਤੋਂ ਹੁੰਦਾ ਹੈ। ਸਰੀਰ ’ਚ ਵਾਲਾਂ ਦੀ ਉਪਜ ਦਾ ਵਿਸ਼ੇਸ਼ ਸਬੰਧ ਏਪੀਡਰਮਾ ਤੇ ਡਰਮਾ ਨਾਲ ਹੁੰਦਾ ਹੈ। ਸਰੀਰ ਉਹ ਰੰਗਦਾਰ ਚਮੜੀ ਹੈ ਜਿਸ ਨਾਲ ਪੂਰਾ ਸਰੀਰ ਢਕਿਆ ਰਹਿੰਦਾ ਹੈ ਅਤੇ ਜਿਸ ’ਤੇ ਵਾਲ ਹੁੰਦੇ ਹਨ, ਉਸ ਨੂੰ ਏਪੀਡਰਮਾ ਕਿਹਾ ਜਾਂਦਾ ਹੈ ਅਤੇ ਇਸ ਦੇ ਹੇਠਾਂ ਦੀ ਦੂਜੀ ਮੋਟੀ ਚਮੜੀ ਜਿੱਥੋਂ ਵਾਲ ਜਨਮ ਲੈਂਦਾ ਹੈ, ਡਰਮਾ ਅਖਵਾਉਂਦੀ ਹੈ। ਡਰਮਾ ’ਚ ਹੀ ਵਾਲਾਂ ਦਾ ਪੋਸ਼ਣ ਭਾਵ ਰੰਗ, ਪੈਦਾਵਾਰ ਗ੍ਰੰਥੀ, ਤੇਲ ਪੈਦਾ ਕਰਨ ਵਾਲੀ ਗ੍ਰੰਥੀ ਅਤੇ ਪੈਦਾਵਾਰ ਗ੍ਰੰਥੀ ’ਤੇ ਵਿਸ਼ੇਸ਼ ਖ਼ੂਨ ਸਪਲਾਈ ਹੁੰਦਾ ਹੈ। ਸਿਹਤਮੰਦ, ਸੁੰਦਰ ਤੇ ਸੰਘਣੇ ਵਾਲਾਂ ਲਈ ਇਹ ਲਾਜ਼ਮੀ ਹੈ ਕਿ ਇਨ੍ਹਾਂ ਦੋਵਾਂ ’ਚੋਂ ਕਿਸੇ ਦੀ ਘਾਟ ਜਾਂ ਵਿਗਾੜ ਨਾ ਹੋਵੇ। ਇਨ੍ਹਾਂ ਦਾ ਖੁਸ਼ਕ ਹੋਣਾ ਵੀ ਵਾਲਾਂ ਲਈ ਹਾਨੀਕਾਰਕ ਹੈ। ਇਸ ਲਈ ਇਸ ’ਚ ਖ਼ੂਨ ਦੀ ਸਪਲਾਈ ਭਰਪੂਰ ਹੋਣੀ ਚਾਹੀਦੀ ਹੈ ਅਤੇ ਨਿਊਰੋਲੋਜੀਕਲ ਸਰਗਰਮੀ ਵੀ ਤੇਜ਼ ਹੋਵੇ। ਨਾਲ ਹੀ ਨਾੜ ਤੰਤਰ ਪ੍ਰਣਾਲੀ ਜਿਸ ਦਾ ਇਸ ਚਮੜੀ ਅੰਦਰ ਜਾਲ ਵਿਛਿਆ ਹੁੰਦਾ ਹੈ, ਬਹੁਤ ਹੀ ਤੇਜ਼ੀ ਨਾਲ ਕੰਮ ਕਰਨ ਵਾਲੀ ਹੋਣੀ ਚਾਹੀਦੀ ਹੈ। ਵਾਲਾਂ ਦੀਆਂ ਕਈ ਤਰ੍ਹਾਂ ਦੀਆਂ ਬਿਮਾਰੀਆਂ ਹਨ ਜਿਨ੍ਹਾਂ ਪ੍ਰਤੀ ਧਿਆਨ ਰੱਖਣਾ ਜ਼ਰੂਰੀ ਹੁੰਦਾ ਹੈ।
ਵਾਲਾਂ ਦੇ ਵਿਗਾੜ-
ਵਾਲਾਂ ਦਾ ਝੜਨਾ: ਦਿਮਾਗ਼ ਤੇ ਸਿਰ ਉਪਰ ਉੱਗੇ ਕੇਸ ਦੀ ਜ਼ਮੀਨ (ਚਮੜੀ) ਤੇ ਉਸ ਉਪਰ ਉੱਗੇ ਵਾਲ ਸਰੀਰ ਦੀ ਦੂਜੀ ਮੰਜ਼ਿਲ ’ਤੇ ਹਨ। ਜਿਸ ਤਰ੍ਹਾਂ ਟੂਟੀ ਦਾ ਪਾਣੀ ਵੀ ਦੂਜੀ ਮੰਜ਼ਿਲ ’ਤੇ ਪਹੁੰਚਣਾ ਮੁਸ਼ਕਿਲ ਹੁੰਦਾ ਹੈ ਜਦੋਂ ਤਕ ਪਾਣੀ ਦਾ ਦਬਾਅ ਨਾ ਵਧਾਇਆ ਜਾਵੇ। ਇਸੇ ਤਰ੍ਹਾਂ ਸਰੀਰ ਦੀ ਦੂਜੀ ਮੰਜ਼ਿਲ ਭਾਵ ਦਿਮਾਗ਼ ਤੇ ਸਰੀਰ ਉਪਰ ਉੱਗੇ ਕੇਸ ਦੀ ਜ਼ਮੀਨ (ਚਮੜੀ) ਤਕ ਖ਼ੁਰਾਕ ਪਹੁੰਚਾਉਣ ਦਾ ਕੰਮ ਸਾਡਾ ਦਿਲ ਕਰਦਾ ਹੈ। ਜਦੋਂ ਤਕ ਦਿਲ ਦਾ ਦਬਾਅ ਨਾ ਵਧੇ, ਉਦੋਂ ਤਕ ਖ਼ੂਨ ਉੱਥੇ ਨਹੀਂ ਪਹੁੰਚ ਸਕਦਾ ਅਤੇ ਦਬਾਅ ਦਿਮਾਗ਼ ਵੱਲੋਂ ਖ਼ੂਨ ਭੰਡਾਰ, ਜਿਗਰ, ਹਾਜ਼ਮਾ ਤੇ ਦਿਲ ਦੀ ਤਾਕਤ ਨੂੰ ਪੂਰੀ ਤਰ੍ਹਾਂ ਧਿਆਨ ’ਚ ਰੱਖ ਕੇ ਹੀ ਵਧਾਇਆ ਜਾ ਸਕਦਾ ਹੈ, ਪਰ ਜੇ ਮਨੁੱਖ ’ਚ ਖ਼ੂਨ ਦੀ ਘਾਟ (ਅਨੀਮੀਆ) ਹੋਵੇ ਭਾਵ ਸਰੀਰ ’ਚ ਖ਼ੂਨ ਇੰਨਾ ਨਾ ਹੋਵੇ ਕਿ ਸਿਰ ਦੀ ਚਮੜੀ ਤੇ ਵਾਲਾਂ ਨੂੰ ਮਿਲੇ ਤਾਂ ਵਾਲ ਸੁੱਕ ਕੇ ਝੜ ਜਾਂਦੇ ਹਨ।
ਬਦਰੰਗ ਵਾਲ: ਜਦ ਚਮੜੀ ’ਚ ਸਥਿਤ ਪਿਗਮੈਂਟ ਗ੍ਰੰਥੀਆਂ, ਸਵੇਦ ਗ੍ਰੰਥੀਆਂ, ਤੇਲ ਗ੍ਰੰਥੀਆਂ ਤੇ ਮਾਸਪੇਸ਼ੀਆਂ ਦਾ ਕੰਮ ਖੁਰਾਕ ਨਾ ਮਿਲਣ ਕਰਕੇ ਸੁਸਤ ਹੋ ਜਾਂਦਾ ਹੈ ਤਾਂ ਅਜਿਹੀ ਹਾਲਤ ’ਚ ਪਿਗਮੈਂਟ ਗ੍ਰੰਥੀਆਂ ਰੰਗ ਘੱਟ ਮਾਤਰਾ ’ਚ ਬਣਾਉਂਦੀਆਂ ਹਨ ਜਾਂ ਬਣਾਉਣਾ ਬੰਦ ਕਰ ਦਿੰਦੀਆਂ ਹਨ। ਫਿਰ ਜੜ੍ਹਾਂ ਤੋਂ ਪਿਗਮੈਂਟ ਭਰਪੂਰ ਮਾਤਰਾ ’ਚ ਨਾ ਮਿਲਣ ਕਰਕੇ ਵਾਲਾਂ ਦਾ ਰੰਗ ਉਤਰਨ ਲੱਗਦਾ ਹੈ ਜਿਸ ਕਾਰਨ ਵਾਲ ਭੂਰੇ ਫਿੱਕੇ, ਗੰਦੇ ਤੇ ਮਟਮੈਲੇ ਰੰਗ ਦੇ ਹੋ ਜਾਂਦੇ ਹਨ ਜੋ ਕਿ ਉਕਤ ਘਾਟ ਪੂਰੀ ਹੋਣ ’ਤੇ ਫਿਰ ਤੋਂ ਆਪਣੇ ਅਸਲੀ ਰੰਗ ’ਚ ਆ ਜਾਂਦੇ ਹਨ।
ਵਾਲਾਂ ਦੀ ਸਿੱਕਰੀ: ਸਿਰ ਦੀ ਚਮੜੀ ’ਚ ਖ਼ੂਨ ਨਾ ਪਹੁੰਚਣ ਕਰਕੇ ਸਬ-ਗ੍ਰੰਥੀਆਂ ਜਿਵੇਂ ਤੇਲ ਉਤਪਾਦਨ ਗ੍ਰੰਥੀ, ਪਸੀਨਾ ਗ੍ਰੰਥੀਆਂ, ਪਿਗਮੈਂਟ ਬਣਾਉਣ ਵਾਲੀਆਂ ਗ੍ਰੰਥੀਆਂ ਤੇ ਜੜ੍ਹ ਨੂੰ ਸਹਾਰਾ ਦੇਣ ਵਾਲੀਆਂ ਮਸਾਪੇਸ਼ੀਆਂ ਦੀ ਕਾਰਜਸ਼ਕਤੀ ਘੱਟ ਹੋ ਜਾਂਦੀ ਹੈ ਜਿਸ ਨਾਲ ਵਾਲਾਂ ਦੀਆਂ ਜੜ੍ਹਾਂ ਤੇ ਚਮੜੀ ਸੁੱਕ ਜਾਂਦੀ ਹੈ। ਜਦ ਇਸ ਸੁੱਕੀ ਹੋਈ ਚਮੜੀ ਨੂੰ ਖੁਰਚਿਆ ਜਾਂਦਾ ਹੈ ਤਾਂ ਸੁੱਕੀ ਚਮੜੀ ਦੇ ਛੋਟੇ ਛੋਟੇ ਟੁਕੜੇ ਸਿਰ ਤੋਂ ਨਿਕਲਦੇ ਹਨ, ਜੋ ਸਿੱਕਰੀ ਫੈਲਾਉਂਦੇ ਹਨ। ਸਿੱਕਰੀ ਫੈਲਣ ਦਾ ਕਾਰਨ ਵਾਲਾਂ ’ਚ ਖ਼ੁਰਾਕ ਭਾਵ ਤੇਜ਼ ਖ਼ੂਨ ਦੀ ਕਮੀ ਹੈ। ਖ਼ੁਰਾਕ ਘਟਣ ਨਾਲ ਡਰਮਾ ਦੀ ਮੋਟਾਈ ਘੱਟ ਹੋ ਜਾਂਦੀ ਹੈ ਜਿਸ ਕਾਰਨ ਉਸ ’ਚ ਸਥਿਤ ਵਾਲਾਂ ਦੀਆਂ ਜੜ੍ਹਾਂ ਤੇ ਉਸ ਨਾਲ ਸਬੰਧਿਤ ਗ੍ਰੰਥੀਆਂ ਸੁੱਕ ਕੇ ਛੋਟੀਆਂ ਹੋ ਜਾਂਦੀਆਂ ਹਨ। ਵਾਲਾਂ ਦੀ ਲੰਬਾਈ ਨਾ ਵਧਣ ਦੀ ਸਮੱਸਿਆ ਖ਼ੁਰਾਕ ਦੀ ਘਾਟ, ਸਬੰਧਿਤ ਗ੍ਰੰਥੀਆਂ ਤੇ ਨਾੜਾਂ ਦੀ ਸੁਸਤੀ ਤੇ ਸਰਗਰਮੀ ’ਚ ਕਮੀ ਖ਼ੂਨ ਦੀ ਘਾਟ ਆਦਿ ਹਨ। ਕਿਸੇ ਵੀ ਬੰਦੇ ’ਚ ਖ਼ੁਰਾਕ ਦੀ ਘਾਟ ਕਰਕੇ ਉਸੇ ਦਾ ਹਰ ਅੰਗ ਕਮਜ਼ੋਰ ਹੋ ਜਾਂਦਾ ਹੈ, ਉਸ ਤਰ੍ਹਾਂ ਵਾਲ ਵੀ ਕਮਜ਼ੋਰ ਹੋ ਕੇ ਪਤਲੇ ਹੋ ਜਾਂਦੇ ਹਨ। ਵਾਲਾਂ ਨੂੰ ਉੱਲੀ ਲੱਗਣ ਦੀ ਸਮੱਸਿਆ ਕਿਸੇ ਬਿਮਾਰੀਗ੍ਰਸਤ ਬੰਦੇ ਦੀ ਕੰਘੀ ਵਰਤਣ ਨਾਲ ਪੈਦਾ ਹੁੰਦੀ ਹੈ। ਇਹ ਇੱਕ ਤਰ੍ਹਾਂ ਦੀ ਇਨਫੈਕਸ਼ਨ ਹੈ। ਉੱਲੀ ਦੇ ਕਿਰਮ ਵਾਲਾਂ ’ਤੇ ਲੰਬਾਈ ’ਚ ਜਾਂ ਕਿਸੇ-ਕਿਸੇ ਥਾਂ ’ਤੇ ਚਿਪਕੇ ਰਹਿੰਦੇ ਹਨ ਜੋ ਵਾਲਾਂ ਨੂੰ ਉੱਥੋਂ-ਉੱਥੋਂ ਕੱਟਦੇ ਰਹਿੰਦੇ ਹਨ। ਇਸ ਨਾਲ ਵਾਲਾਂ ਦੇ ਟੁਕੜੇ ਵੀ ਆਉਂਦੇ ਹਨ ਅਤੇ ਵਾਲ ਦੇ ਆਖਰੀ ਸਿਰੇ ਨੂੰ ਦੋਫਾੜ ਕਰ ਦਿੰਦੇ ਹਨ। ਕਈ ਵਾਰ ਤਾਂ ਜੜ੍ਹ ਦੇ ਨੇੜੇ ਦੀ ਚਮੜੀ ਬਿਲਕੁਲ ਹੀ ਸਾਫ਼ ਹੋ ਜਾਂਦੀ ਹੈ ਜਿਵੇਂ ਕਿਤੇ ਉੱਥੇ ਕਦੇ ਵਾਲ ਉੱਗੇ ਹੀ ਨਾ ਹੋਣ ਜਿਸ ਨੂੰ ਆਮ ਭਾਸ਼ਾ ’ਚ ਗੰਜਾਪਣ (ਏਲੋਪੇਸ਼ੀਆ) ਕਿਹਾ ਜਾਂਦਾ ਹੈ। ਜਦੋਂ ਚਮੜੀ ਦੀ ਤਹਿ ਦੀ ਮੋਟਾਈ ਪਤਲੀ ਹੋ ਜਾਂਦੀ ਹੈ। ਪਸੀਨਾ, ਪਿਗਮੈਂਟ (ਰੰਗ) ਤੇਲ ਤੇ ਵਿਕਾਸ ਤੱਤ ਆਦਿ ਗ੍ਰੰਥੀਆਂ ਏਪੀਡਰਮਾ ’ਚ ਸਥਿਤ ਹੁੰਦੀਆਂ ਹਨ ਜੋ ਖੁਰਾਕ ਭਰਪੂਰ ਮਾਤਰਾ ’ਚ ਨਾ ਮਿਲਣ ਕਰਕੇ ਡਰਮਾ ਦੀ ਪੈਡਿੰਗ ਤੇ ਦੂਜੀ ਵੀ ਸੁੱਕ ਕੇ ਪਤਲੀ ਹੋ ਜਾਂਦੀ ਹੈ।
ਲੋਕ ਅੱਜਕੱਲ੍ਹ ਨੰਗੇ ਸਿਰ ਘੁੰਮਣਾ ਪਸੰਦ ਕਰਦੇ ਹਨ। ਬੇਤਹਾਸ਼ਾ ਟਰੈਫਿਕ ਨਾਲ ਉੱਡਦੀ ਧੂੜ, ਧੂੰਆਂ ਆਦਿ ਵਾਲੀ ਗੰਦਗੀ ਵਾਲਾਂ ’ਤੇ ਜੰਮ ਕੇ ਉਨ੍ਹਾਂ ਨੂੰ ਮੋਟਾ ਤੇ ਖੁਰਦਰਾ ਬਣਾ ਦਿੰਦੀ ਹੈ। ਵਾਲਾਂ ਦੀ ਸਫ਼ਾਈ ਦੀ ਬੇਹੱਦ ਲੋੜ ਹੁੰਦੀ ਹੈ ਜਿਸ ਲਈ ਲੋਕ ਅਕਸਰ ਸਾਬਣ ਜਾਂ ਸ਼ੈਂਪੂ ਦੀ ਵਰਤੋਂ ਹੀ ਕਰਦੇ ਹਨ, ਪਰ ਇਹ ਵਾਲਾਂ ਨੂੰ ਹਾਨੀ ਪਹੁੰਚਾਉਂਦੇ ਹਨ ਜੋ ਜਲਦੀ ਦੂਰ ਨਹੀਂ ਹੋ ਸਕਦੀ ਕਿਉਂਕਿ ਸਾਬਣ ਦੋ ਚੀਜ਼ਾਂ ਦਾ ਮਿਸ਼ਰਣ ਹੈ, ਤੇਲ ਤੇ ਕਾਸਟਿਕ ਸੋਢਾ। ਕਾਸਟਿਕ ਸੋਢੇ ਦੀ ਮਿਕਦਾਰ ਵੱਧ ਹੋਣ ਨਾਲ ਉਹ ਵਾਲਾਂ ਦਾ ਨੁਕਸਾਨ ਕਰਦਾ ਹੈ। ਵਾਲਾਂ ਨੂੰ ਇਸ ਨੁਕਸਾਨ ਤੋਂ ਬਚਾਉਣ ਲਈ ਸਾਬਣ ਤੋਂ ਬਚਾਇਆ ਜਾਵੇ। ਸ਼ੁੱਧ ਆਯੂਰਵੈਦਿਕ (ਹਰਬਲ) ਨੁਕਸੇ ਤੋਂ ਤਿਆਰ ਸ਼ੈਂਪੂ ਦੀ ਵਰਤੋਂ ਕੀਤੀ ਜਾ ਸਕਦੀ ਹੈ। ਰੀਠੇ ਸ਼ਿਕਾਕਾਈ ਤੋਂ ਤਿਆਰ ਘੋਲ ਵੀ ਵਾਲਾਂ ਨੂੰ ਧੋਣ ਲਈ ਬਿਹਤਰ ਹੋ ਸਕਦਾ ਹੈ।
ਸੰਪਰਕ: 98156-29301


Comments Off on ਸਮੇਂ ਤੋਂ ਪਹਿਲਾਂ ਰੋਗਗ੍ਰਸਤ ਹੋ ਰਹੇ ਵਾਲ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.