ਹੜਤਾਲ ਜਾਰੀ ਰੱਖਣਗੇ ਮੀਟ ਵਿਕਰੇਤਾ !    ਕਿੰਨੇ ਕੁ ਸਾਰਥਕ ਹਨ ਮਹਿਲਾ ਵਿਕਾਸ ਵਿਭਾਗ ਤੇ ਕਮਿਸ਼ਨ ? !    ‘ਬਲੱਡ ਮਨੀ’ ਦਾ ਸੰਕਲਪ ਤੇ ਮਹੱਤਵ !    ਜਾਂਚ-ਪੜਤਾਲ ’ਚ ਘਚੋਲਾ ਪਾਉਣਾ ਕੋਈ ਸਾਥੋਂ ਸਿੱਖੇ... !    ਮੇਅਰ ਦੇ ਜਾਤੀ ਪ੍ਰਮਾਣ ਪੱਤਰ ਦੀ ਹੋਵੇਗੀ ਜਾਂਚ !    ਐਸਵਾਈਐਲ ਮੁੱਦੇ ’ਤੇ ਸਾਥ ਦਿਆਂਗੇ: ਤੰਵਰ !    ਲੰਬੀ ਤੇ ਕਬਰਵਾਲਾ ਸਣੇ ਗਿਆਰਾਂ ਥਾਣਿਆਂ ਦੇ ਮੁਖੀ ਬਦਲੇ !    ਟਰੱਕ ਯੂਨੀਅਨ ਦੀ ਪ੍ਰਧਾਨਗੀ ਵਿਵਾਦ ’ਚ ਘਿਰੀ !    ਕਾਵਿ ਕਿਆਰੀ !    ਕਿਉਂ ਵਿਸਰ ਗਏ ਨੇ ਭਵਿੱਖ ਦੇ ਖ਼ਤਰੇ !    

ਸਰਦੀਆਂ ਵਿੱਚ ਰੱਖੀਏ ਸਿਹਤ ਦਾ ਖ਼ਿਆਲ

Posted On December - 29 - 2016

12912CD _COLDਨਰੇਸ਼ ਪਠਾਣੀਆ
ਸਰਦੀ ਦੀ ਰੁੱਤ ਨੌਜਵਾਨਾਂ ਲਈ ਖਾ ਪੀ ਕੇ ਸਿਹਤ ਬਣਾਉਣ ਅਤੇ ਘੁੰਮਣ ਫਿਰਨ ਲਈ ਮਨਮੋਹਣੀ ਰੁੱਤ ਹੁੰਦੀ ਹੈ, ਪਰ ਮੌਸਮ ਵਿੱਚ ਆਇਆ ਬਦਲਾਅ ਜਾਂ ਸਰਦ ਰੁੱਤ ਦੀਆਂ ਠੰਢੀਆਂ ਹਵਾਵਾਂ ਬੱਚਿਆਂ ਅਤੇ ਬਜ਼ੁਰਗਾਂ ਲਈ ਕਈ ਮੁਸੀਬਤਾਂ ਵੀ ਖੜ੍ਹੀਆਂ ਕਰ ਦਿੰਦੀਆਂ ਹਨ। ਇਸ ਦੌਰਾਨ ਸਿਹਤ ਪ੍ਰਤੀ ਕੀਤੀ ਰਤਾ ਵੀ ਲਾਪਰਵਾਹੀ ਕਾਰਨ ਇਹ ਸਮਾਂ ਬੇਹੱਦ ਤਕਲੀਫ਼ਦੇਹ ਸਾਬਿਤ ਹੋ ਸਕਦਾ ਹੈ। ਦਿਲ ਅਤੇ ਦਮੇ ਦੇ ਰੋਗੀਆਂ ਲਈ ਤਾਂ ਇਹ ਸਭ ਤੋਂ ਜ਼ਿਆਦਾ ਸਾਵਧਾਨ ਰਹਿਣ ਦਾ ਸਮਾਂ ਹੁੰਦਾ ਹੈ। ਇਸ ਮੌਸਮ ਵਿੱਚ ਚੱਲਣ ਵਾਲੀਆਂ ਠੰਢੀਆਂ ਹਵਾਵਾਂ ਖਾਂਸੀ, ਦਮਾ, ਬਲੱਡ ਪ੍ਰੈਸ਼ਰ, ਦਿਲ ਅਤੇ ਜੋੜਾਂ ਦੇ ਰੋਗੀਆਂ ਅਤੇ ਦਿਮਾਗ਼ ਲਈ ਨੁਕਸਾਨਦੇਹ ਹੁੰਦੀਆਂ ਹਨ। ਸਾਵਧਾਨੀ ਨਾ ਵਰਤਣ ਦੀ ਸੂਰਤ ਵਿੱਚ ਕੜਾਕੇ ਦੀ ਠੰਢ ਦਿਲ ਦੇ ਦੌਰੇ ਅਤੇ ਹਾਇਪੋਥਰਮੀਆ ਹੋਣ ਦੇ ਮੌਕੇ ਵਧ ਜਾਂਦੇ ਹਨ। ਦਿਲ ਦੇ ਰੋਗੀਆਂ ਲਈ ਤਾਂ ਦਸੰਬਰ ਜਨਵਰੀ ਦੇ ਮਹੀਨੇ ਵਿਸ਼ੇਸ਼ ਤੌਰ ’ਤੇ ਸਾਵਧਾਨ ਰਹਿਣ ਵਾਲੇ ਹੁੰਦੇ ਹਨ। ਠੰਢ ਦੇ ਪ੍ਰਭਾਵ ਕਾਰਨ ਸਰੀਰ ਵਿਚਲੀਆਂ ਲਹੂ ਨਾੜੀਆਂ ਸੁੰਗੜ ਜਾਂਦੀਆਂ ਹਨ, ਦਿਲ ਨੂੰ ਜ਼ਿਆਦਾ ਕੰਮ ਕਰਨਾ ਪੈਂਦਾ ਹੈ। ਇਸ ਕਾਰਨ ਬਜ਼ੁਰਗਾਂ ਦਾ ਬਲੱਡ ਪ੍ਰੈਸ਼ਰ ਵਧ ਸਕਦਾ ਹੈ। ਇਸ ਲਈ ਠੰਢ ਤੋਂ ਬਚਾਅ ਲਈ ਲੋੜੀਂਦੇ ਗਰਮ ਕੱਪੜੇ ਪਾ ਕੇ ਰੱਖੇ ਜਾਣ। ਬਾਹਰ ਨਿਕਲਣ ਵੇਲੇ ਸਿਰ ’ਤੇ ਗਰਮ ਟੋਪੀ, ਗਲ ਵਿੱਚ ਮਫਲਰ, ਹੱਥਾਂ ਵਿੱਚ ਦਸਤਾਨੇ ਅਤੇ ਪੈਰਾਂ ਵਿੱਚ ਗਰਮ ਜ਼ੁਰਾਬਾਂ ਜ਼ਰੂਰ ਪਹਿਨੀਆਂ ਜਾਣ।
ਇਸ ਨਾਲ ਹੀਟ ਲੌਸ ਘੱਟ ਹੁੰਦਾ ਹੈ ਅਤੇ ਚਮੜੀ ਦਾ ਵੀ ਬਚਾਅ ਹੁੰਦਾ ਹੈ। ਜੇਕਰ ਡਾਕਟਰ ਨੇ ਕਿਸੇ ਕਾਰਨ ਕਰਕੇ ਮਨ੍ਹਾ ਨਾ ਕੀਤਾ ਹੋਵੇ ਤਾਂ ਹਲਕੀ-ਫੁਲਕੀ ਕਸਰਤ ਜ਼ਰੂਰ ਕਰਨੀ ਚਾਹੀਦੀ ਹੈ। ਇਹ ਜ਼ਰੂਰੀ ਨਹੀਂ ਕਿ ਕਸਰਤ ਸਿਰਫ਼ ਬਾਹਰ ਪਾਰਕਾਂ ਵਿੱਚ ਹੀ ਕੀਤੀ ਜਾਵੇ ਸਗੋਂ ਘਰ ਦੇ ਕਮਰੇ ਵਿੱਚ ਵੀ ਕੀਤੀ ਜਾ ਸਕਦੀ ਹੈ। ਬਿਰਧਾਂ ਦੀ ਦੇਖਭਾਲ ਲਈ ਘਰ ਦੇ ਕਮਰਿਆਂ ਨੂੰ ਠੀਕ ਤਾਪਮਾਨ 70 ਤੋਂ 75 ਡਿਗਰੀ ਫਾਰਨਹੀਟ ’ਤੇ ਗਰਮ ਰੱਖੋ। ਕਮਰਿਆਂ ਵਿੱਚ ਚੰਗੀ ਤਰ੍ਹਾਂ ਹਵਾ ਤਾਂ ਆਵੇ, ਪਰ ਠੰਢੀ ਹਵਾ ਦੇ ਸਿੱਧੇ ਬੁੱਲੇ ਨਾ ਲੱਗਣ। ਬਿਰਧਾਂ ਦਾ ਬਿਸਤਰਾ ਹਲਕਾ, ਪਰ ਗਰਮ ਹੋਵੇ। ਇਸ ਮੌਸਮ ਵਿੱਚ ਠੰਢੇ ਪਾਣੀ ਖ਼ਾਸਕਰ ਓਵਰਹੈੱਡ ਪਾਣੀ ਵਾਲੀਆਂ ਟੈਂਕੀਆਂ ਵਿੱਚ ਇਕੱਠੇ ਕੀਤੇ ਪਾਣੀ ਨਾਲ ਨਹੀਂ ਨਹਾਉਣਾ ਚਾਹੀਦਾ। ਸਹਿੰਦੇ ਸਹਿੰਦੇ ਗਰਮ ਜਾਂ ਕੋਸੇ ਪਾਣੀ ਨਾਲ ਹੀ ਨਹਾਇਆ ਜਾਵੇ ਤਾਂ ਬਿਹਤਰ ਹੈ। ਬਿਰਧਾਂ ਨੂੰ ਬਹੁਤਾ ਸੁਵਖਤੇ ਧੁੰਦ ਵਿੱਚ ਅਤੇ ਸ਼ਾਮ ਨੂੰ ਘੱਟ ਤਾਪਮਾਨ ਵਿੱਚ ਸੈਰ ਕਰਨ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਧੁੱਪ ਨਿਕਲਣ ’ਤੇ ਹੀ ਬਾਹਰ ਜਾਣਾ ਚਾਹੀਦਾ ਹੈ। ਕਿਸੇ ਕਿਸਮ ਦੀ ਸਮੱਸਿਆ ਹੋਣ ’ਤੇ ਡਾਕਟਰ ਨਾਲ ਸੰਪਰਕ ਕੀਤਾ ਜਾਵੇ।
ਕੜਾਕੇ ਦੀ ਠੰਢ ਵਿੱਚ ਜ਼ਿਆਦਾ ਦੇਰ ਰਹਿਣ ਨਾਲ ਹਾਈਪੋਥਰਮੀਆ ਹੋਣ ਦਾ ਵੀ ਡਰ ਬਣਿਆ ਰਹਿੰਦਾ ਹੈ। ਇਸ ਤੋਂ ਬਚਣ ਲਈ ਜਿੰਨਾ ਹੋ ਸਕੇ ਠੰਢ ਤੋਂ ਬਚਾਅ ਕਰੋ। ਸਾਹ ਪ੍ਰਣਾਲੀ ਨਾਲ ਸਬੰਧਿਤ ਰੋਗਾਂ ਵਿੱਚੋਂ ਹਲਕੀ ਜਿਹੀ ਠੰਢ ਲੱਗਣ ਨਾਲ ਬੱਚਿਆਂ ਅਤੇ ਬਜ਼ੁਰਗਾਂ ਨੂੰ ਦਮੇ ਦੇ ਦੌਰ ਵਿੱਚ ਸਾਹ ਲੈਣ ਵਿੱਚ ਔਖ ਮਹਿਸੂਸ ਹੋ ਸਕਦੀ ਹੈ। ਹਵਾ ਪ੍ਰਦੂਸ਼ਣ ਅਤੇ ਮੌਸਮ ਦਾ ਇਸ ਰੋਗ ਨਾਲ ਡੂੰਘਾ ਸਬੰਧ ਹੈ। ਸਰਦੀਆਂ ਵਿੱਚ ਹਵਾ ਵਿੱਚ ਪ੍ਰਦੂਸ਼ਣ ਵਧਣ ਨਾਲ ਗੈਸਾਂ ਦੀ ਮਾਤਰਾ ਵਧ ਜਾਵੇ ਤਾਂ ਦਮੇ ਦਾ ਦੌਰਾ ਤੇਜ਼ ਹੋ ਸਕਦਾ ਹੈ। ਸਰਦ ਹਵਾਵਾਂ ਸਾਹ-ਨਾਲੀ ਨੂੰ ਕਿਸੇ ਵੀ ਸਮੇਂ ਸੁੰਗੇੜ ਕੇ ਦਮਾ ਖਾਂਸੀ ਜਿਹੀਆਂ ਬਿਮਾਰੀਆਂ ਪੈਦਾ ਕਰ ਸਕਦੀਆਂ ਹਨ। ਦਮੇ ਦੇ ਦੌਰੇ ਵਿੱਚ ਸਾਹ ਲੈਣਾ ਔਖਾ ਅਤੇ ਦਮ ਫੁੱਲਣ ਲੱਗਦਾ ਹੈ। ਖਾਂਸੀ ਆਉਂਦੀ ਹੈ ਅਤੇ ਬੇਚੈਨੀ ਹੁੰਦੀ ਹੈ। ਇਨ੍ਹਾਂ ਦੇ ਸ਼ੁਰੂਆਤੀ ਦੌਰ ਵਿੱਚ ਹੀ ਡਾਕਟਰ ਨਾਲ ਸੰਪਰਕ ਕੀਤਾ ਜਾਵੇ ਅਤੇ ਸਮੇਂ ਸਿਰ ਦਵਾਈਆਂ ਲਈਆਂ ਜਾਣ। ਡਾਕਨਰ ਵੱਲੋਂ ਸੁਝਾਏ ਇਨਹੇਲਰ ਅਤੇ ਨੇਜ਼ਲ ਸਪਰੇਅ ਹਮੇਸ਼ਾਂ ਆਪਣੇ ਕੋਲ ਰੱਖੇ ਜਾਣ। ਬਰੋਂਕਿਏਟੇਸਿਸ ਦੇ ਰੋਗ ਦੇ ਲੱਛਣ ਵੀ ਸਰਦ ਰੁੱਤ ਵਿੱਚ ਵਧੇਰੇ ਨਜ਼ਰ ਆਉਂਦੇ ਹਨ। ਇਸ ਵਿੱਚ ਸਾਹ ਲੈਣ ਅਤੇ ਛੱਡਣ ਵਿੱਚ ਤਕਲੀਫ਼, ਵਾਰ ਵਾਰ ਖੰਘ, ਫੇਫੜਿਆਂ ਵਿੱਚ ਬਲਗਮ ਅਤੇ ਬੁਖ਼ਾਰ ਹੋ ਸਕਦਾ ਹੈ। ਠੰਢ ਘਟਣ ਨਾਲ ਆਰਾਮ ਮਿਲਦਾ ਹੈ। ਇਨ੍ਹਾਂ ਰੋਗੀਆਂ ਨੂੰ ਠੰਢੀ ਹਵਾ ਵਿੱਚ ਕਸਰਤ ਕਰਨ ਤੋਂ ਪ੍ਰਹੇਜ਼ ਕਰਨਾ ਚਾਹੀਦਾ ਹੈ ਕਿਉਂਕਿ ਅਜਿਹਾ ਕਰਨ ਨਾਲ ਸਾਹ ਫੁੱਲ ਸਕਦਾ ਹੈ। ਧੂੜ, ਧੂੰਏਂ ਅਤੇ ਪ੍ਰਦੂਸ਼ਣ ਵਾਲੀਆਂ ਥਾਵਾਂ ਤੋਂ ਬਚਣਾ ਚਾਹੀਦਾ ਹੈ। ਸਰਦੀਆਂ ਵਿੱਚ ਫਲੂ ਫੈਲਣ ’ਤੇ ਇਸ ਤੋਂ ਵੀ ਬਚਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਸਰੀਰ ਨੂੰ ਗਰਮ ਰੱਖੋ। ਵਧੇਰੇ ਮਾਤਰਾ ਵਿੱਚ ਤਰਲ ਪਦਾਰਥ ਲਓ ਅਤੇ ਭਾਫ਼ ਲਈ ਜਾ ਸਕਦੀ ਹੈ।
ਇਸ ਤਰ੍ਹਾਂ ਸਰਦੀ ਦੇ ਮੌਸਮ ਵਿੱਚ ਛੋਟੀਆਂ ਛੋਟੀਆਂ ਸਾਵਧਾਨੀਆਂ ਵਰਤ ਕੇ ਗੰਭੀਰ ਸਮੱਸਿਆਵਾਂ ਤੋਂ ਬਚਿਆ ਜਾ ਸਕਦਾ ਹੈ।
ਸੰਪਰਕ: 98557-00157


Comments Off on ਸਰਦੀਆਂ ਵਿੱਚ ਰੱਖੀਏ ਸਿਹਤ ਦਾ ਖ਼ਿਆਲ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.