ਕਾਵਿ ਕਿਆਰੀ !    ਕਿਉਂ ਵਿਸਰ ਗਏ ਨੇ ਭਵਿੱਖ ਦੇ ਖ਼ਤਰੇ !    ਨਰਕਵਾਸੀ ਮੇਰਾ ਬਾਪ !    ਹੋ ਹੀ ਜਾਂਦਾ ਹੈ ਮੁਹੱਬਤ ਦੇ ਵਿੱਚ ਇਸ ਤਰ੍ਹਾਂ... !    ਸੱਭਿਆਚਾਰਕ ਸ਼ਬਦਾਵਲੀ ਵਾਲੀਆਂ ਖੋਜ ਭਰਪੂਰ ਪੁਸਤਕਾਂ !    ਯਾਦਾਂ ਦੀ ਪਟਾਰੀ ਦੀਆਂ ਕੁਝ ਕਤਰਨਾਂ !    ਪੰਜਾਬ ਯੂਨੀਵਰਸਿਟੀ - ਲਾਹੌਰ ਤੋਂ ਚੰਡੀਗੜ੍ਹ ਤਕ !    ਸੰਜੀਦਾ ਹਾਲਾਤ ਦਾ ਬਿਆਨ !    ਉੱਘੇ ਸਾਹਿਤਕਾਰ ਦਾ ਜੀਵਨ ਤੇ ਰਚਨਾ !    ਪ੍ਰਸਿੱਧ ਅਰਥ ਸ਼ਾਸਤਰੀ ਦੀਆਂ ਜੀਵਨ ਝਲਕਾਂ !    

ਸਾਡੇ ਸੰਗੀਤ ਦੀ ਅਲੱਗ ਪਛਾਣ ਹੈ: ਕਨਿਕਾ ਕਪੂਰ

Posted On December - 24 - 2016

ਸ਼ਾਂਤੀ ਸਵਰੂਪ ਤ੍ਰਿਪਾਠੀ

10812cd _kanika_kapoor‘ਬੇਬੀ ਡੌਲ’ ਨਾਲ ਮਸ਼ਹੂਰ ਹੋਈ ਗਾਇਕਾ ਕਨਿਕਾ ਕਪੂਰ ਨੇ ਇਸ ਗੀਤ ਸਮੇਤ ‘ਕਮਲੀ’, ‘ਚਿੱਟੀਆਂ ਕਲਾਈਆਂ’, ‘ਟੁਕਰ-ਟੁਕਰ’ ਤੇ ‘ਜੁਗਨੀ ਜੀ’ ਆਦਿ ਗੀਤ ਗਾ ਕੇ ਖ਼ੂਬ ਸ਼ੋਹਰਤ ਖੱਟੀ ਹੈ। ਦੂਜੇ ਪਾਸੇ ਉਸ ਦੀ ਜ਼ਿੰਦਗੀ ਦੀ ਕਹਾਣੀ ਕਿਸੇ ਵੀ ਔਰਤ ਲਈ ਪ੍ਰੇਰਣਾ ਸਰੋਤ ਹੋ ਸਕਦੀ ਹੈ। ਲਖਨਊ  ਵਿੱਚ ਪੈਦਾ ਹੋਈ ਕਨਿਕਾ ਨੇ 18 ਸਾਲ ਦੀ ਉਮਰ ਵਿੱਚ ਆਪਣੇ ਸੰਗੀਤ ਦੇ ਸ਼ੌਕ ਨੂੰ ਤਿਲਾਂਜਲੀ ਦੇ ਕੇ ਵਿਆਹ ਕਰਕੇ ਪਤੀ ਨਾਲ ਲੰਡਨ ਜਾਣਾ ਸਵੀਕਾਰ ਕਰ ਲਿਆ ਸੀ, ਪਰ ਤਿੰਨ ਬੱਚੇ ਹੋਣ ਦੇ ਬਾਵਜੂਦ ਉਸ ਦਾ ਵਿਆਹ ਨਹੀਂ ਟਿਕ ਸਕਿਆ। ਫਿਰ ਕਨਿਕਾ ਨੂੰ ਆਪਣੇ ਬਚਪਨ ਦੇ ਸ਼ੌਕ ਨੂੰ ਹੀ ਕਮਾਈ ਦਾ ਸਾਧਨ ਬਣਾਉਂਦਿਆਂ ਬੌਲੀਵੁੱਡ ਵੱਲ ਰੁਖ਼ ਕਰਨਾ ਪਿਆ। ਇਨ੍ਹੀਂ ਦਿਨੀਂ ਵੀ ਉਹ ਕੁਝ ਫ਼ਿਲਮਾਂ ਦੇ ਪਿੱਠਵਰਤੀ ਸੰਗੀਤ ਵਿੱਚ ਰੁੱਝੀ ਹੋਈ ਹੈ। ਉਹ ਅਨੂਪ ਜਲੋਟਾ ਨਾਲ ਇੱਕ ਐਲਬਮ ਲਈ ਵੀ ਕੰਮ ਕਰ ਰਹੀ ਹੈ।
ਉਸ ਨੇ 11-12 ਸਾਲ ਦੀ ਉਮਰ ਵਿੱਚ ਹੀ ਸਟੇਜ ਸ਼ੋਅ ਕਰਨੇ ਸ਼ੁਰੂ ਕਰ ਦਿੱਤੇ ਸਨ। 18 ਸਾਲ ਦੀ ਉਮਰ ਵਿੱਚ ਵਿਆਹ ਹੋਣ ਕਾਰਨ ਇਸ ਸ਼ੌਕ ਨੂੰ ਛੱਡਣ ਬਾਰੇ ਉਸ ਦਾ ਕਹਿਣਾ ਹੈ ਕਿ ਬਚਪਨ ਤੋਂ ਹੀ ਸੰਗੀਤ ਉਸ ਦਾ ਸ਼ੌਕ ਸੀ। ਵਿਆਹ ਹੋਣ ਤਕ ਇਸ ਨੂੰ ਉਸ ਨੇ ਪੇਸ਼ਾ ਨਹੀਂ ਬਣਾਇਆ ਸੀ। ਬਚਪਨ ਵਿੱਚ ਉਸ ਨੇ ਪੰਡਿਤ ਗਣੇਸ਼ ਪ੍ਰਸਾਦ ਮਿਸ਼ਰਾ ਤੋਂ ਸ਼ਾਸਤਰੀ ਸੰਗੀਤ ਸਿੱਖਿਆ ਹੈ। ਕਨਿਕਾ ਨੇ ਗੀਤ ਗਾਏ ਹਨ ਅਤੇ ਸਟੇਜ ਸ਼ੋਅ ਵੀ ਕੀਤੇ ਹਨ। ਅਨੂਪ ਜਲੋਟਾ ਨਾਲ ਭਜਨ ਵੀ ਗਾਏ ਹਨ, ਪਰ ਵਿਆਹ ਤੋਂ ਬਾਅਦ ਸਹੁਰੇ ਪਰਿਵਾਰ ਦੀ ਇੱਛਾ ਅਤੇ ਵਿਆਹੁਤਾ ਜੀਵਨ ਨੂੰ ਖੁਸ਼ਹਾਲ ਬਣਾਈ ਰੱਖਣ ਲਈ ਉਸ ਨੇ ਸੰਗੀਤ ਤੋਂ ਦੂਰੀ ਬਣਾ ਲਈ ਸੀ। ਉਸ ਸਮੇਂ ਉਸ ਨੂੰ ਇਸ ਵਿੱਚ ਕੁਝ ਵੀ ਗ਼ਲਤ ਨਹੀਂ ਲੱਗਿਆ ਸੀ ਕਿਉਂਕਿ ਹਰ ਪਰਿਵਾਰ ਦੇ ਮੈਂਬਰਾਂ ਦੀ ਆਪਣੀ ਕੁਝ ਪਸੰਦ ਜਾਂ ਨਾਪਸੰਦਗੀ ਹੁੰਦੀ ਹੈ।
ਕਨਿਕਾ ਦੀ ਜ਼ਿੰਦਗੀ ਵਿੱਚ ਅਜਿਹਾ ਸਮਾਂ ਵੀ ਆਇਆ, ਜਦੋਂ ਉਸ ਨੂੰ ਆਪਣੇ ਬੱਚਿਆਂ ਦਾ ਪਾਲਣ ਪੋਸ਼ਣ ਆਪਣੇ ਬਲਬੂਤੇ ’ਤੇ ਕਰਨ ਲਈ ਪੈਸੇ ਦੀ ਜ਼ਰੂਰਤ ਸੀ। ਫਿਰ ਉਸ ਨੇ ਸੰਗੀਤ ਨੂੰ ਹੀ ਕਮਾਈ ਦਾ ਸਾਧਨ ਬਣਾਉਣ ਦਾ ਫੈਸਲਾ ਕੀਤਾ। ਕਨਿਕਾ ਦੱਸਦੀ ਹੈ ਕਿ ਸਾਡਾ ਵਿਆਹ ਜ਼ਿਆਦਾ ਸਮਾਂ ਟਿਕ ਨਹੀਂ ਸਕਿਆ,ਪਰ ਉਸ ਵੇਲੇ ਤਕ ਉਸ ਦੇ ਬੱਚੇ ਹੋ ਚੁੱਕੇ ਸਨ। ਪਤੀ ਤੋਂ ਵੱਖ ਹੋਣ ਮਗਰੋਂ ਸਭ ਤੋਂ ਵੱਡੀ ਸਮੱਸਿਆ ਕੋਈ ਕੰਮ ਕਰਕੇ ਪੈਸਾ ਕਮਾਉਣ ਦੀ ਸੀ। ਉਦੋਂ ਉਸ ਨੂੰ ਲੱਗਿਆ ਕਿ ਮੈਨੂੰ ਉਹੀ ਕੰਮ ਕਰਨਾ ਚਾਹੀਦਾ ਹੈ ਜੋ ਮੈਂ ਸਭ ਤੋਂ ਵਧੀਆ ਤਰੀਕੇ ਨਾਲ ਕਰ ਸਕਦੀ ਹਾਂ। ਇਸ ਲਈ ਸੰਗੀਤ ਨੂੰ ਅਪਣਾਇਆ। ਬਚਪਨ ਵਿੱਚ ਸਿੱਖਿਆ ਸ਼ਾਸਤਰੀ ਸੰਗੀਤ ਉਸ ਦੇ ਬਹੁਤ ਕੰਮ ਆਇਆ। ਉਸ ਦਾ ਕਹਿਣਾ ਹੈ ਕਿ ਸ਼ਾਸਤਰੀ ਸੰਗੀਤ ਸਭ ਤੋਂ ਮੁਸ਼ਕਲ ਹੁੰਦਾ ਹੈ, ਪਰ ਸਾਨੂੰ ਇਹ ਗੱਲ ਯਾਦ ਰੱਖਣੀ ਚਾਹੀਦੀ ਹੈ ਕਿ ਅਸੀਂ ਜਿੰਨੇ ਵੀ ਗੀਤ ਗਾਉਂਦੇ ਹਾਂ, ਉਨ੍ਹਾਂ ਦਾ ਆਧਾਰ ਸ਼ਾਸਤਰੀ ਸੰਗੀਤ ਹੀ ਹੁੰਦਾ ਹੈ। ਸਰਗਮ ਤਾਂ ਮੁੱਢਲੀ ਲੋੜ ਹੈ। ਮੌਜੂਦਾ ਸੰਗੀਤ ’ਤੇ ਚਰਚਾ ਕਰਦੇ ਹੋਏ ਕਨਿਕਾ ਕਹਿੰਦੀ ਹੈ ਕਿ ਉਸ ਦੀ ਰਾਇ ਵਿੱਚ ਹਰ ਵਕਤ ਦੇ ਸੰਗੀਤ ਦਾ ਆਪਣਾ ਅਲੱਗ ਰੂਪ ਹੁੰਦਾ ਹੈ, ਇੱਕ ਅਲੱਗ ਪਛਾਣ ਹੁੰਦੀ ਹੈ, ਹਰ ਦਹਾਕੇ ਦਾ ਸੰਗੀਤ ਅਲੱਗ ਹੁੰਦਾ ਹੈ ਅਤੇ ਹਰ ਦਹਾਕੇ ਦੇ ਸੰਗੀਤ ਦੀ ਅਲੱਗ ਪਛਾਣ ਹੁੰਦੀ ਹੈ। ਹੁਣ ਸਾਡੇ ਆਪਣੇ ਸਮੇਂ ਦੇ ਸੰਗੀਤ ਦੀ ਇੱਕ ਅਲੱਗ ਪਛਾਣ ਬਣ ਚੁੱਕੀ ਹੈ।
ਸੰਗੀਤਕ ਐਲਬਮਾਂ ਦੀ ਵਿੱਕਰੀ ਬੰਦ ਹੋਣ ਦੇ ਉਹ ਦੋ ਕਾਰਨ ਮੰਨਦੀ ਹੈ,। ਪਹਿਲੀ ਗੱਲ ਤਾਂ ਇਹ ਕਿ ਸੰਗੀਤ ਦੇ ਖੇਤਰ ਵਿੱਚ ਬਹੁਤ ਸਾਰੇ ਲੋਕ ਆ ਗਏ ਹਨ। ਗਾਇਕਾਂ ਅਤੇ ਸੰਗੀਤਕਾਰਾਂ ਦੀ ਗਿਣਤੀ ਤੇਜ਼ੀ ਨਾਲ ਵਧੀ ਹੈ ਜਿਸ ਦਾ ਸੰਗੀਤ ’ਤੇ ਅਸਰ ਪੈਣਾ ਸੁਭਾਵਿਕ ਹੈ। ਦੂਜੀ ਗੱਲ ਇਹ ਹੈ ਕਿ ਸੰਗੀਤ ਵੀ ਹੁਣ ਡਿਜੀਟਲ ਹੋ ਗਿਆ ਹੈ। ਇਸ ਦੇ ਚੱਲਦਿਆਂ ਗਾਇਕ ਆਪਣੇ ਸਿੰਗਲ ਗੀਤ ਹੀ ਇੰਟਰਨੈੱਟ ਆਦਿ ’ਤੇ ਰਿਲੀਜ਼ ਕਰ ਰਹੇ ਹਨ। ਪੁਰਾਣੇ ਜ਼ਮਾਨੇ ਵਿੱਚ ਬਹੁਤ ਘੱਟ ਗੀਤ ਬਣਦੇ ਸਨ, ਇਸ ਲਈ ਲੋਕਾਂ ਨੂੰ ਯਾਦ ਰਹਿੰਦੇ ਸਨ, ਪਰ ਅੱਜ ਤਾਂ ਸੰਗੀਤ ਦੇ ਹੀ ਕਿੰਨੇ ਚੈਨਲ ਹੋ ਗਏ ਹਨ ਤਾਂ ਸਰੋਤਾ ਕੀ-ਕੀ ਸੁਣੇਗਾ ਅਤੇ ਕੀ-ਕੀ ਦੇਖੇਗਾ।
ਪੰਜਾਬੀ ਗੀਤਾਂ ਦੀਆਂ ਐਲਬਮਾਂ ’ਤੇ ਘੱਟ ਵਿੱਕਰੀ ਵਾਲੀ ਗੱਲ ਨਹੀਂ ਢੁਕਦੀ। ਇਸ ਬਾਰੇ ਉਸ ਦਾ ਕਹਿਣਾ ਹੈ ਕਿ ਇਸ ਬਾਰੇ ਉਸ ਨੂੰ ਜ਼ਿਆਦਾ ਜਾਣਕਾਰੀ ਨਹੀਂ ਹੈ, ਪਰ ਉਸ ਨੂੰ ਲੱਗਦਾ ਹੈ ਕਿ ਪੰਜਾਬੀ ਲੋਕ ਇੰਟਰਨੈੱਟ ਦੀ ਥਾਂ ਸੰਗੀਤਕ ਐਲਬਮ ਖਰੀਦ ਕੇ ਸੁਣਨਾ ਜ਼ਿਆਦਾ ਪਸੰਦ ਕਰਦੇ ਹਨ। ਉਸ ਦੇ ਸਾਰੇ ਗੀਤ ਵੀ ਪੰਜਾਬੀ ਸੰਗੀਤ ਨਾਲ ਜੁੜੇ ਹੋਏ ਹਨ ਜਿਸ ਸਦਕਾ ਉਸ ਦਾ ਹਰ ਗੀਤ ਹਿੱਟ ਹੁੰਦਾ ਹੈ।
ਰੇਸ਼ਮਾ ਅਤੇ ਨੁਸਰਤ ਫ਼ਤਹਿ ਅਲੀ ਖ਼ਾਨ ਦੇ ਗੀਤ ਸੁਣਨ ਵਾਲੀ ਕਨਿਕਾ ਨੂੰ ਸੂਫ਼ੀ ਸੰਗੀਤ ਕਾਫ਼ੀ ਪਸੰਦ ਹੈ, ਪਰ ਉਸ ਨੂੰ ਲੱਗਦਾ ਹੈ ਕਿ ਸੂਫ਼ੀ ਸੰਗੀਤ ’ਤੇ ਵਪਾਰੀਕਰਨ ਜ਼ਿਆਦਾ ਭਾਰੂ ਹੋ ਗਿਆ ਹੈ।


Comments Off on ਸਾਡੇ ਸੰਗੀਤ ਦੀ ਅਲੱਗ ਪਛਾਣ ਹੈ: ਕਨਿਕਾ ਕਪੂਰ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.