ਕਾਵਿ ਕਿਆਰੀ !    ਕਿਉਂ ਵਿਸਰ ਗਏ ਨੇ ਭਵਿੱਖ ਦੇ ਖ਼ਤਰੇ !    ਨਰਕਵਾਸੀ ਮੇਰਾ ਬਾਪ !    ਹੋ ਹੀ ਜਾਂਦਾ ਹੈ ਮੁਹੱਬਤ ਦੇ ਵਿੱਚ ਇਸ ਤਰ੍ਹਾਂ... !    ਸੱਭਿਆਚਾਰਕ ਸ਼ਬਦਾਵਲੀ ਵਾਲੀਆਂ ਖੋਜ ਭਰਪੂਰ ਪੁਸਤਕਾਂ !    ਯਾਦਾਂ ਦੀ ਪਟਾਰੀ ਦੀਆਂ ਕੁਝ ਕਤਰਨਾਂ !    ਪੰਜਾਬ ਯੂਨੀਵਰਸਿਟੀ - ਲਾਹੌਰ ਤੋਂ ਚੰਡੀਗੜ੍ਹ ਤਕ !    ਸੰਜੀਦਾ ਹਾਲਾਤ ਦਾ ਬਿਆਨ !    ਉੱਘੇ ਸਾਹਿਤਕਾਰ ਦਾ ਜੀਵਨ ਤੇ ਰਚਨਾ !    ਪ੍ਰਸਿੱਧ ਅਰਥ ਸ਼ਾਸਤਰੀ ਦੀਆਂ ਜੀਵਨ ਝਲਕਾਂ !    

ਸੁਣ ਚਰਖੇ ਦੀ ਨਿੰਮੀ ਨਿੰਮੀ ਘੂਕ…

Posted On December - 31 - 2016

12012cd _photo caption 30_03_16ਗੁਰਚਰਨ ਸਿੰਘ ਨੂਰਪੁਰ

ਚਰਖਾ ਮਨੁੱਖ ਦੀ ਹੁਣ ਤੱਕ ਦੀ ਸਭ ਤੋਂ ਵੱਡੀ ਘਰੇਲੂ ਸਨਅਤ ਸੀ।
ਇਸ ਨੇ ਦੁਨੀਆਂ ਨੂੰ ਸੋਹਣਾ ਬਣਾਉਣ ਲਈ ਸਭ ਤੋਂ ਵੱਧ ਯੋਗਦਾਨ ਪਾਇਆ। ਚਰਖਾ ਕਿਰਤ ਦਾ ਅਜਿਹਾ ਸਾਧਨ ਸੀ ਜਿਸ ਨੇ ਮਨੁੱਖ ਅੰਦਰ ਕਿਰਤ ਪ੍ਰਤੀ ਬੇਹੱਦ ਸਤਿਕਾਰ ਦੀ ਭਾਵਨਾ ਪੈਦਾ ਕੀਤੀ।
ਚਰਖੇ ਨਾਲ ਕੇਵਲ ਰੂੰ ਤੋਂ ਸੂਤ ਹੀ ਨਹੀਂ ਬਣਾਇਆ ਜਾਂਦਾ ਸੀ, ਬਲਕਿ ਚਰਖਾ ਮਨੁੱਖੀ ਸਾਝਾਂ ਨੂੰ ਹੋਰ ਗੂੜ੍ਹਾ ਕਰਨ ਦਾ ਕਾਰਜ ਵੀ ਕਰਦਾ ਆਇਆ ਹੈ। ਚਰਖੇ ਨਾਲ ਜੁੜ ਕੇ ਮਨੁੱਖੀ ਸੱਭਿਅਤ ਧੰਨ ਹੋ ਗਈ। ਚਰਖੇ ਦੀ ਖੋਜ ਨਾਲ ਮਨੁੱਖੀ ਹੱਥ ਪਹਿਲਾਂ ਨਾਲੋਂ ਕਈ ਗੁਣਾਂ ਵਧੇਰੇ ਸ਼ਿੱਦਤ ਨਾਲ ਕਿਰਤ ਨਾਲ ਜੁੜ ਗਏ। ਇਸ ਨੇ ਜਿੱਥੇ ਸਾਡੇ ਤਨ ਨੂੰ ਨਿੱਘ ਬਖ਼ਸ਼ੀ ਉੱਥੇ ਇਸ ਨਾਲ ਸਾਡੇ ਰਿਸ਼ਤਿਆਂ ਵਿੱਚ ਵੀ ਨਿੱਘ ਵਧ ਗਈ। ਲੋਕਧਾਰਾ ਆਖਦੀ ਹੈ:
ਚਰਖਾ ਮੇਰਾ ਰੰਗਲਾ ਵਿੱਚ ਸੋਨੇ ਦੀਆਂ ਮੇਖਾਂ,
ਵੇ ਮੈਂ ਤੈਨੂੰ ਯਾਦ ਕਰਾਂ ਜਦ ਚਰਖੇ ਵੱਲ ਵੇਖਾਂ।
ਜੋਗੀ ਆਪਣੀ ਬੀਨ ਨਾਲ ਕਾਲੇ ਨਾਗਾਂ ਨੂੰ ਕੀਲਣ ਦਾ ਦਾਅਵਾ ਕਰਦੇ ਹਨ, ਪਰ ਚਰਖੇ ਦੀ ਘੂਕ ਜੋਗੀਆਂ ਨੂੰ ਕੀਲਣ ਦੀ ਸਮਰੱਥਾ ਰੱਖਦੀ ਹੈ:
ਜੋਗੀ ਉਤਰ ਪਹਾੜੋਂ ਆਏ ਨੀ ਚਰਖੇ ਦੀ ਘੁੂਕ ਸੁਣ ਕੇ
ਚਰਖੇ ਨਾਲ ਸੂਤ ਹੀ ਨਹੀਂ ਸੀ ਕੱਤਿਆ ਜਾਂਦਾ, ਸਗੋਂ ਦੁਖ-ਸੁਖ ਵੀ ਕੀਤੇ ਜਾਂਦੇ ਸਨ:
ਤਨ ਆਪਣੇ ਦਾ ਚਰਖਾ ਬਣਾਵਾਂ
ਮੈਂ ਦੁੱਖਾਂ ਦੀਆਂ ਕੱਤਾਂ ਪੂਣੀਆਂ।
ਮਨੁੱਖੀ ਹੱਥ ਜਦੋਂ ਕਿਰਤ ਕਰਦੇ ਹਨ ਤਾਂ ਹੋਰ ਸੋਹਣੇ ਲੱਗਦੇ ਹਨ। ਜਦੋਂ ਕਿਰਤ ਕਰਨਾ ਚੰਗਾ ਲੱਗਦਾ ਹੈ  ਤਾਂ ਜਿਸ ਸਾਧਨ ਨਾਲ ਕਿਰਤ ਕੀਤੀ ਜਾਂਦੀ ਹੈ, ਉਹ ਵੀ ਪਿਆਰਾ ਲੱਗਣ ਲੱਗ ਪੈਂਦਾ ਹੈ। ਉਸ ਨਾਲ ਜੁੜ ਕੇ ਪਲ ਪਲ ਆਪਣੇ ਪਿਆਰੇ ਦੀ ਯਾਦ ਆਉਂਦੀ ਹੈ:
ਵੇ ਮੈਂ ਤੈਨੂੰ ਯਾਦ ਕਰਾਂ ਹਰ ਚਰਖੇ ਦੇ ਗੇੜੇ।
ਚਰਖਾ ਕਿਰਤ ਦਾ ਬਹੁਤ ਵੱਡਾ ਸਾਧਨ ਹੀ ਨਹੀਂ ਸੀ, ਬਲਕਿ ਕਿਰਤ ਨਾਲ ਜੁੜਿਆ ਇੱਕ ਸਾਜ਼ ਵੀ ਸੀ ਜੋ ਦਿਲਾਂ ਅੰਦਰ ਤਰੰਗਾਂ ਛੇੜਨ ਦੀ ਸਮਰੱਥਾ ਰੱਖਦਾ ਸੀ। ਕੋਈ ਮੁਟਿਆਰ ਚਰਖੇ ਦੀ ਘੂੰ-ਘੂੰ ਨਾਲ ਮੰਤਰ ਮੁਗਧ ਹੋਈ ਆਪ ਮੁਹਾਰੀ ਗਾਉਣ ਲੱਗਦੀ ਸੀ:
ਮਾਹੀਆਂ ਮੈਨੂੰ ਯਾਦ ਆਂਵਦਾ,
ਸੁਣ ਚਰਖੇ ਦੀ ਨਿੰਮੀ ਨਿੰਮੀ ਘੂਕ,
ਮਾਹੀਆ ਮੈਨੂੰ ਯਾਦ ਆਂਵਦਾ।
ਚਰਖੇ ਨੇ ਹੁਣ ਦੁਬਾਰਾ ਸਾਡੇ ਘਰਾਂ ਦਾ ਸ਼ਿੰਗਾਰ ਨਹੀਂ ਬਣਨਾ। ਆਓ ਅਜਿਹੀਆਂ ਹੋਰ ਚੀਜ਼ਾਂ ਦੀ ਖੋਜ ਕਰੀਏ ਜਿਨ੍ਹਾਂ ਨਾਲ ਜੁੜ ਕੇ ਅਸੀਂ ਆਪਣੇ ਹੱਥਾਂ ਨੂੰ ਕਿਰਤ ਵੱਲ ਮੋੜ ਸਕੀਏ। ਜਿਨ੍ਹਾਂ ਨਾਲ ਜੁੜ ਕੇ ਸਾਡੇ ਹੱਥ, ਹੱਥ ਹੀ ਨਾ ਰਹਿਣ, ਬਲਕਿ ਕਿਰਤ ਕਰਨ ਵਾਲੇ ਹੱਥ ਬਣ ਜਾਣ। ਚਰਖੇ ਦੀ ਮਨੁੱਖੀ ਸਭਿਅਤਾ ਵਿੱਚ ਬਹੁਤ ਵੱਡੀ ਭੂਮਿਕਾ ਹੈ। ਚਰਖੇ ਨੇ ਸਦੀਆਂ ਤੱਕ ਲੱਖਾਂ ਲੋਕਾਂ ਨੂੰ ਕਿਰਤ ਨਾਲ ਜੋੜੀ ਰੱਖਿਆ। ਜੋ ਕੁਝ ਅਸੀਂ ਅੱਜ ਹਾਂ, ਸਾਨੂੰ ਇੱਥੋਂ ਤੱਕ ਆਉਣ ਵਿੱਚ ਅਨੇਕਾਂ ਵਸਤਾਂ/ਖੋਜਾਂ ਦਾ ਯੋਗਦਾਨ ਰਿਹਾ ਹੈ, ਚਰਖਾ ਇਨ੍ਹਾਂ ਵਿੱਚੋਂ ਇੱਕ ਹੈ। ਮਨੁੱਖੀ ਸੱਭਿਅਤਾ ਦੇ ਵਿਕਾਸ ਵਿੱਚ ਚਰਖੇ ਦੇ ਯੋਗਦਾਨ ਨੂੰ ਸਨਮਾਨਜਨਕ ਢੰਗ ਨਾਲ ਯਾਦ ਕੀਤਾ ਜਾਵੇਗਾ।

ਸੰਪਰਕ: 98550-51099


Comments Off on ਸੁਣ ਚਰਖੇ ਦੀ ਨਿੰਮੀ ਨਿੰਮੀ ਘੂਕ…
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.