ਕਾਵਿ ਕਿਆਰੀ !    ਕਿਉਂ ਵਿਸਰ ਗਏ ਨੇ ਭਵਿੱਖ ਦੇ ਖ਼ਤਰੇ !    ਨਰਕਵਾਸੀ ਮੇਰਾ ਬਾਪ !    ਹੋ ਹੀ ਜਾਂਦਾ ਹੈ ਮੁਹੱਬਤ ਦੇ ਵਿੱਚ ਇਸ ਤਰ੍ਹਾਂ... !    ਸੱਭਿਆਚਾਰਕ ਸ਼ਬਦਾਵਲੀ ਵਾਲੀਆਂ ਖੋਜ ਭਰਪੂਰ ਪੁਸਤਕਾਂ !    ਯਾਦਾਂ ਦੀ ਪਟਾਰੀ ਦੀਆਂ ਕੁਝ ਕਤਰਨਾਂ !    ਪੰਜਾਬ ਯੂਨੀਵਰਸਿਟੀ - ਲਾਹੌਰ ਤੋਂ ਚੰਡੀਗੜ੍ਹ ਤਕ !    ਸੰਜੀਦਾ ਹਾਲਾਤ ਦਾ ਬਿਆਨ !    ਉੱਘੇ ਸਾਹਿਤਕਾਰ ਦਾ ਜੀਵਨ ਤੇ ਰਚਨਾ !    ਪ੍ਰਸਿੱਧ ਅਰਥ ਸ਼ਾਸਤਰੀ ਦੀਆਂ ਜੀਵਨ ਝਲਕਾਂ !    

ਸੰਘਰਸ਼ਸ਼ੀਲ ਕਲਾਕਾਰ ਆਰਬੀ ਸਿੱਧੂ

Posted On December - 24 - 2016

11512cd _rohit_sidhuਸਤਵਿੰਦਰ ਬਸਰਾ

ਹਰ ਇਨਸਾਨ ਵਿੱਚ ਕੋਈ ਨਾ ਕੋਈ ਕਲਾ ਛੁਪੀ ਹੁੰਦੀ ਹੈ ਅਤੇ ਜੇਕਰ ਇਸ ਕਲਾ ਨੂੰ ਉਸ ਦੇ ਕਦਰਦਾਨ ਮਿਲ ਜਾਣ ਤਾਂ ਫਿਰ ਇਹ ਦਿਨੋ ਦਿਨ ਹੋਰ ਨਿੱਖਰ ਜਾਂਦੀ ਹੈ। ਬਿਲਕੁਲ ਅਜਿਹਾ ਹੀ ਹੋ ਰਿਹਾ ਹੈ ਪੀਏਯੂ ਦੇ ਮੁਲਾਜ਼ਮ ਰੋਹਿਤ ਸਿੱਧੂ ਉਰਫ਼ ਆਰਬੀ ਸਿੱਧੂ ਨਾਲ। ਬਚਪਨ ਤੋਂ ਲੱਗਿਆ ਅਦਾਕਾਰੀ ਦਾ ਸ਼ੌਕ ਉਸ ਨੂੰ ਪੌਲੀਵੁੱਡ, ਬੌਲੀਵੁੱਡ ਅਤੇ ਹੌਲੀਵੁੱਡ ਫ਼ਿਲਮਾਂ ਤਕ ਲੈ ਗਿਆ।
ਸਿੱਧੂ ਦਾ ਕਹਿਣਾ ਹੈ ਕਿ ਉਸ ਨੇ ਪੇਸ਼ੇਵਰ ਤੌਰ ’ਤੇ ਅਦਾਕਾਰੀ ਕਰਨ ਦੇ ਗੁਰ ਹੈਪੀ ਅਕੈਡਮੀ ਤੋਂ ਸਿੱਖੇ, ਜਦੋਂ ਕਿ ਉਸ ਦੇ ਉਸਤਾਦ ਪੀਏਯੂ ਵਿੱਚ ਹੀ ਉੱਚ ਅਹੁਦੇ ’ਤੇ ਤਾਇਨਾਤ ਸਤਪਾਲ ਸਿੰਘ ਸੁੱਖ ਹਨ। ਉਸ ਨੇ ਪੀਟੀਯੂ ਵਿੱਚੋਂ ਆਈਟੀ ਵਿੱਚ ਬੀਐੱਸਸੀ ਦੀ ਪੜ੍ਹਾਈ ਕੀਤੀ ਅਤੇ ਯੂਨੀਵਰਸਿਟੀ ਦੇ ਯੁਵਕ ਮੇਲਿਆਂ ਦੌਰਾਨ ਉਸ ਨੇ ਕੌਮੀ ਪੱਧਰੀ ’ਤੇ ਹੋਏ ਯੁਵਕ ਮੇਲੇ ਵਿੱਚੋਂ ਝੂਮਰ ’ਚ ਪਹਿਲਾ ਸਥਾਨ ਹਾਸਲ ਕੀਤਾ ਸੀ। ਰੈਂਪ ਸ਼ੋਅ ਵਿੱਚ ਵੀ ਉਸ ਦੀ ਲੰਬਾ ਸਮਾਂ ਚੜ੍ਹਤ ਰਹੀ ਅਤੇ ਪਾਵਰ ਲਿਫਟਿੰਗ ’ਚ ਕੌਮੀ ਪੱਧਰ ਦਾ ਇਨਾਮ ਜਿੱਤਿਆ।
ਉਸ ਨੇ ਆਪਣੇ  ਕਰੀਅਰ ਦੀ ਪਹਿਲੀ ਅਦਾਕਾਰੀ ਗੀਤਾ ਜ਼ੈਲਦਾਰ ਦੇ ਵੀਡੀਓ ਵਿੱਚ ਭੰਗੜਾ ਕਲਾਕਾਰ ਵਜੋਂ ਕੀਤੀ। ਇਸ ਤੋਂ ਬਾਅਦ ਪਿੱਛੇ ਮੁੜ ਕੇ ਨਹੀਂ ਦੇਖਿਆ। ਉਹ ਹੌਲੀਵੁੱਡ ਫ਼ਿਲਮ ’ਚ ‘ਆਈ ਐਮ ਕਿੰਗ’ ਤੋਂ ਇਲਾਵਾ ਪੰਜਾਬੀ ਫ਼ਿਲਮਾਂ ਕੈਰੀ ਆਨ ਜੱਟਾ, ਅੱਜ ਦੇ ਰਾਂਝੇ, ਡੈਡੀ ਕੂਲ ਮੁੰਡੇ ਫੂਲ, ਯਾਰ ਅਵੱਲੇ, ਤੂੰ ਮੇਰਾ ਬਾਈ ਮੈਂ ਤੇਰਾ ਬਾਈ ਅਤੇ ਨਾਟੀ ਜੱਟ ਆਦਿ ਵਿੱਚ ਛੋਟੀਆਂ ਭੂਮਿਕਾਵਾਂ ਨਿਭਾਅ ਚੁੱਕਿਆ ਹੈ।
ਸਿੱਧੂ ਦਾ ਕਹਿਣਾ ਹੈ ਕਿ ਇੱਕ ਚੰਗਾ ਅਦਾਕਾਰ ਤਾਂ ਹਰ ਤਰ੍ਹਾਂ ਦੀ ਭੂਮਿਕਾ ਨਿਭਾਉਣ ਦੇ ਸਮਰੱਥ ਹੁੰਦਾ ਹੈ, ਪਰ ਉਸ ਦੀ ਇੱਛਾ ਪੁਲੀਸ ਅਫ਼ਸਰ ਦੀ ਭੂਮਿਕਾ ਕਰਨ ਦੀ ਹੈ। ਉਹ ਅਜਿਹੇ ਪੁਲੀਸ ਵਾਲੇ ਦੀ ਭੂਮਿਕਾ ਨਿਭਾਉਣਾ ਚਾਹੁੰਦਾ ਹੈ ਜੋ ਆਦਰਸ਼ ਕਿਰਦਾਰ ਬਣਕੇ ਦਰਸ਼ਕਾਂ ਦੇ ਸਾਹਮਣੇ ਆਵੇ। ‘ਸਾਂਭੋ ਸਰਦਾਰੀ’ ਨਾਂ ਦੇ ਵੀਡੀਓ ਵਿੱਚ ਉਸ ਨੇ ਸਿੱਖ ਧਰਮ ਵਿੱਚ ਪਗੜੀ ਦੀ ਮਹੱਤਤਾ ਨੂੰ ਦਰਸਾਉਣ ਦੀ ਕੋਸ਼ਿਸ਼ ਕੀਤੀ ਹੈ। ਅਦਾਕਾਰੀ, ਪਾਵਰ ਲਿਫਟਿੰਗ ਦੇ ਨਾਲ-ਨਾਲ ਉਸ ਨੂੰ ਗਾਉਣ ਦਾ ਵੀ ਸ਼ੌਕ ਹੈ ਅਤੇ ਉਸ ਦੇ ਗੀਤ ਦਾ ਆਡੀਓ ਵੀ ਬਾਜ਼ਾਰ ਵਿੱਚ ਆ ਚੁੱਕਿਆ ਹੈ।

ਸੰਪਰਕ: 98766-53143


Comments Off on ਸੰਘਰਸ਼ਸ਼ੀਲ ਕਲਾਕਾਰ ਆਰਬੀ ਸਿੱਧੂ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.