ਕਾਵਿ ਕਿਆਰੀ !    ਕਿਉਂ ਵਿਸਰ ਗਏ ਨੇ ਭਵਿੱਖ ਦੇ ਖ਼ਤਰੇ !    ਨਰਕਵਾਸੀ ਮੇਰਾ ਬਾਪ !    ਹੋ ਹੀ ਜਾਂਦਾ ਹੈ ਮੁਹੱਬਤ ਦੇ ਵਿੱਚ ਇਸ ਤਰ੍ਹਾਂ... !    ਸੱਭਿਆਚਾਰਕ ਸ਼ਬਦਾਵਲੀ ਵਾਲੀਆਂ ਖੋਜ ਭਰਪੂਰ ਪੁਸਤਕਾਂ !    ਯਾਦਾਂ ਦੀ ਪਟਾਰੀ ਦੀਆਂ ਕੁਝ ਕਤਰਨਾਂ !    ਪੰਜਾਬ ਯੂਨੀਵਰਸਿਟੀ - ਲਾਹੌਰ ਤੋਂ ਚੰਡੀਗੜ੍ਹ ਤਕ !    ਸੰਜੀਦਾ ਹਾਲਾਤ ਦਾ ਬਿਆਨ !    ਉੱਘੇ ਸਾਹਿਤਕਾਰ ਦਾ ਜੀਵਨ ਤੇ ਰਚਨਾ !    ਪ੍ਰਸਿੱਧ ਅਰਥ ਸ਼ਾਸਤਰੀ ਦੀਆਂ ਜੀਵਨ ਝਲਕਾਂ !    

ਹਰ ਫ਼ਿਲਮ ਮੇਰੇ ਲਈ ਇੱਕ ਚੁਣੌਤੀ: ਕੰਗਨਾ ਰਣੌਤ

Posted On December - 17 - 2016

10912cd _kangana_ranaut_high_resolutionਸੰਜੀਵ ਕੁਮਾਰ ਝਾਅ
ਫ਼ਿਲਮੀ ਦੁਨੀਆਂ ਵਿੱਚ ਗੌਡਫਾਦਰ ਨਾ ਹੋਣ ਦੇ ਬਾਵਜੂਦ ਆਪਣੇ ਅਭਿਨੈ ਦੇ ਜ਼ੋਰ ’ਤੇ ਆਪਣੀ ਮੰਜ਼ਿਲ ਪਾਉਣ ਵਾਲੀ ਅਭਿਨੇਤਰੀ ਕੰਗਨਾ ਰਣੌਤ ਅੱਜ ਬੌਲੀਵੁੱਡ ਦੀ ‘ਕੁਈਨ’ ਕਹੀ ਜਾਂਦੀ ਹੈ। ਥਿਏਟਰ ਤੋਂ ਬਾਅਦ ‘ਗੈਂਗਸਟਰ’ ਫ਼ਿਲਮ ਤੋਂ ਆਪਣੇ ਕਰੀਅਰ ਦੀ ਸ਼ੁਰੂਆਤ ਕਰਨ ਵਾਲੀ ਬੇਹੱਦ ਸਪੱਸ਼ਟਵਾਦੀ ਅਤੇ ਬੋਲਡ ਸੁਭਾਅ ਦੀ ਕੰਗਨਾ ਰਣੌਤ ਨੂੰ ਬਚਪਨ ਤੋਂ ਹੀ ਅਭਿਨੈ ਦਾ ਸ਼ੌਕ ਸੀ। ਉਸ ਦੇ ਇਸ ਸਫਰ ਵਿੱਚ ਮੁਸ਼ਕਲਾਂ ਆਈਆਂ, ਪਰ ਉਸ ਨੇ ਉਨ੍ਹਾਂ ਨੂੰ ਪਾਰ ਕਰਦੇ ਹੋਏ ਆਪਣਾ ਰਸਤਾ ਤੈਅ ਕੀਤਾ। ਬੇਸ਼ੱਕ ਉਸ ਦੇ ਕਰੀਅਰ ਵਿੱਚ ਗੈਂਗਸਟਰ, ਫੈਸ਼ਨ, ਵੋ ਲੰਮਹੇ, ਤਨੁ ਵੈਡਜ਼ ਮਨੁ, ਕੁਈਨ, ਕ੍ਰਿਸ਼, ਰਿਵਾਲਵਰ ਰਾਣੀ, ਤਨੁ ਵੈਡਜ਼ ਮਨੁ ਰਿਟਰਨਜ਼ ਵਰਗੀਆਂ ਇੱਕ ਤੋਂ ਵੱਧ ਇੱਕ ਫ਼ਿਲਮਾਂ ਹਨ, ਪਰ ‘ਕੁਈਨ’ ਫ਼ਿਲਮ ਉਸ ਦੇ ਜੀਵਨ ਦਾ ਟਰਨਿੰਗ ਪੁਆਂਇੰਟ ਮੰਨੀ ਜਾਂਦੀ ਹੈ, ਜਿੱਥੋਂ ਉਹ ਫ਼ਿਲਮ ਸਨਅਤ ਵਿੱਚ ਛਾ ਗਈ। ਅੱਜ ਵੀ ਉਸ ਦੇ ਹੱਥ ਵਿੱਚ ਕਈ ਵਧੀਆ ਫ਼ਿਲਮਾਂ ਹਨ। ਪੇਸ਼ ਹਨ ਉਸ ਨਾਲ ਹੋਈ ਗੱਲਬਾਤ ਦੇ ਅੰਸ਼:
* ਅਦਾਕਾਰੀ ਨਾਲ ਜੁੜੇ ਤੁਹਾਡੇ ਰੁਝੇਵੇਂ ਬਹੁਤ ਹਨ। ਕੀ ਕੰਮ ਦਾ ਬੋਝ ਤੁਹਾਨੂੰ ਥਕਾਉਂਦਾ ਨਹੀਂ ਹੈ?
-ਨਹੀਂ, ਕਿਉਂਕਿ ਆਪਣੇ ਕੰਮ, ਉਸ ਦੀ ਸਫਲਤਾ ਅਤੇ ਆਪਣੇ ਰੁਝੇਵਿਆਂ ਨੂੰ ਲੈ ਕੇ ਮੈਂ ਜ਼ਿਆਦਾ ਚਿੰਤਾ ਵਿੱਚ ਨਹੀਂ ਰਹਿੰਦੀ। ਮੈਨੂੰ ਹਮੇਸ਼ਾਂ ਅਭਿਨੈ ਕਰਦੇ ਰਹਿਣਾ ਪਸੰਦ ਹੈ। ਮੈਂ ਬੌਲੀਵੁੱਡ ਦੀ ਸ਼ਾਇਦ ਪਹਿਲੀ ਅਤੇ ਇਕਲੌਤੀ ਅਜਿਹੀ ਅਭਿਨੇਤਰੀ ਹਾਂ ਜਿਸ ਨੇ ‘ਬੀ ਗਰੇਡ’ ਫ਼ਿਲਮਾਂ ਵਿੱਚ ਵੀ ਕੰਮ ਕੀਤਾ ਹੈ ਅਤੇ ਅੱਜ ‘ਏ’ ਗਰੇਡ ਦੀਆਂ ਫ਼ਿਲਮਾਂ ਦਾ ਹਿੱਸਾ ਹਾਂ। ਮੈਨੂੰ ਆਪਣੇ ਇਸ ਫ਼ਿਲਮੀ ਸਫਰ ’ਤੇ ਬੇਹੱਦ ਮਾਣ ਹੈ ਕਿਉਂਕਿ ਇਸ ਸਫਰ ਵਿੱਚ ਮੈਂ ਬਹੁਤ ਕੁਝ ਹਾਸਲ ਕੀਤਾ ਹੈ।
* ਅੱਜ ਤੁਹਾਡੀ ਤੁਲਨਾ ਬੌਲੀਵੁੱਡ ਦੀਆਂ ਕੁਝ ਵਧੀਆ ਅਤੇ ਰੁਝੇਵਿਆਂ ਵਾਲੇ ਮਰਦ ਅਦਾਕਾਰਾਂ ਨਾਲ ਵੀ ਕੀਤੀ ਜਾਂਦੀ ਹੈ। ਤੁਹਾਨੂੰ ਕਿਵੇਂ ਲੱਗਦਾ ਹੈ?
-ਮਰਦ ਪ੍ਰਧਾਨ ਸਮਾਜ ਹੋਣ ਕਾਰਨ ਜ਼ਿਆਦਾਤਰ ਮਰਦ,ਔਰਤ ਨੂੰ ਆਪਣੇ ਤੋਂ ਨੀਵਾਂ ਦੇਖਣਾ ਚਾਹੁੰਦੇ ਹਨ, ਖਾਸ ਕਰਕੇ ਕੰਮਕਾਜੀ ਔਰਤਾਂ ਨੂੰ। ਮੈਂ ਕਈ ਜਗ੍ਹਾ ਦੇਖਿਆ ਹੈ ਕਿ ਜੇਕਰ ਕੋਈ ਔਰਤ, ਮਰਦ ਤੋਂ ਜ਼ਿਆਦਾ ਸਫਲ ਹੁੰਦੀ ਹੈ ਤਾਂ ਉਸ ਦੀ ਕੀਮਤ ਘੱਟ ਜਾਂਦੀ ਹੈ। ਉਹ ਅੱਗੇ ਵਧਣ ’ਤੇ ਉਸ ਨੂੰ ਕੁਝ ਨਾ ਕੁਝ ਗੱਲਾਂ ਕਹਿ ਕੇ ਇਹ ਸਾਬਤ ਕਰਨਾ ਚਾਹੁੰਦੇ ਹਨ ਕਿ ਉਸ ਦੀ ਸੋਚ ਸਹੀ ਨਹੀਂ ਹੈ। ਅਜਿਹਾ ਮੇਰੇ ਨਾਲ ਵੀ ਹੋਇਆ। ਇਸ ਨਾਲ ਮੇਰੇ ਵਿੱਚ ਜ਼ਿਆਦਾ ਮਿਹਨਤ ਕਰਨ ਦੀ ਪ੍ਰੇਰਣਾ ਜਾਗੀ, ਪਰ ਕਿਸੇ ਵੀ ਮਰਦ ਅਦਾਕਾਰ ਨਾਲ ਮੇਰੀ ਤੁਲਨਾ ਸਹੀ ਨਹੀਂ ਹੋ ਸਕਦੀ ਕਿਉਂਕਿ ਉਨ੍ਹਾਂ ਨੇ ਵੀ ਆਪਣੀ ਮਿਹਨਤ ਅਤੇ ਪ੍ਰਤਿਭਾ ਨਾਲ ਮੁਕਾਮ ਹਾਸਲ ਕੀਤਾ ਹੈ ਅਤੇ ਮੈਂ ਵੀ ਕੁਝ ਇਸ ਤਰ੍ਹਾਂ ਅੱਗੇ ਵਧ ਰਹੀ ਹਾਂ।
* ਇੱਕ ਸਫਲ ਅਤੇ ਜ਼ਿਆਦਾ ਮਿਹਨਤਾਨੇ ਵਾਲੀ ਅਭਿਨੇਤਰੀ ਬਣਨ ਤੋਂ ਬਾਅਦ ਜੀਵਨ ਵਿੱਚ ਕੀ ਕੁਝ ਗਵਾਉਣਾ ਪੈ ਰਿਹਾ ਹੈ?
-ਜੀਵਨ ਵਿੱਚ ਸਫਲਤਾ ਨਾਲ ਪਿਆਰ ਜ਼ਰੂਰੀ ਹੈ ਅਤੇ ਇਹ ਹਰ ਔਰਤ ਲਈ ਜ਼ਰੂਰੀ ਹੈ ਜੋ ਮੈਨੂੰ ਮਿਲ ਰਿਹਾ ਹੈ। ਜਦੋਂ ਮੈਂ ਸਫਲ ਹੋਈ ਤਾਂ ਮੇਰੇ ਤੋਂ ਮੇਰਾ ਪਿਆਰ ਛੁਟ ਗਿਆ। ਮੈਂ ਹਮੇਸ਼ਾਂ ਇੱਕ ਚੰਗੇ ਜੀਵਨ ਸਾਥੀ ਦੀ ਕਲਪਨਾ ਕੀਤੀ ਸੀ, ਜੋ ਮੇਰੀ ਸਫਲਤਾ ਦਾ ਆਨੰਦ ਮਾਣੇ, ਜੋ ਮੈਨੂੰ ਨਹੀਂ ਮਿਲ ਸਕਿਆ। ਅਜਿਹੇ ਘੱਟ ਮਰਦ ਹੁੰਦੇ ਹਨ ਜੋ ਔਰਤਾਂ ਨੂੰ ਸਹਿਯੋਗ ਦਿੰਦੇ ਹਨ। ਅੱਜ ਅਜਿਹੇ ਮਰਦਾਂ ਦੀ ਪਰਿਵਾਰਾਂ ਵਿੱਚ ਲੋੜ ਹੈ। ਮੈਨੂੰ ਯਾਦ ਆਉਂਦਾ ਹੈ ਜਦੋਂ ਮੈਂ ਪਹਿਲੀ ਵਾਰ ਐਵਾਰਡ ਮਿਲਣ ’ਤੇ ਪਾਰਟੀ ਰੱਖੀ ਤਾਂ ਮੇਰਾ ਦੋਸਤ ਖੁਸ਼ ਹੋਣ ਦੀ ਬਜਾਏ ਅਜੀਬ ਨਜ਼ਰ ਆਇਆ।
* ਆਪਣੇ ਹੁਣ ਤੱਕ ਦੇ ਫ਼ਿਲਮੀ ਸਫਰ ਨੂੰ ਤੁਸੀਂ ਕਿਵੇਂ ਪਰਿਭਾਸ਼ਿਤ ਕਰਦੇ ਹੋ?
-ਮੈਂ ਆਪਣੇ ਕਰੀਅਰ ਵਿੱਚ ਹੁਣ ਤਕ ਜੋ ਕਰਨਾ ਚਾਹਿਆ, ਉਹ ਸਭ ਕੀਤਾ ਹੈ। ਮੈਨੂੰ ਇਸ ਗੱਲ ਦਾ ਦੁਖ ਹੈ ਕਿ ਮੈਂ ‘ਬੀ’ ਗਰੇਡ ਫ਼ਿਲਮਾਂ ਕੀਤੀਆਂ ਹਨ। ਮੈਨੂੰ ਜੋ ਫ਼ਿਲਮ ਉਤਸ਼ਾਹਿਤ ਕਰਦੀ ਹੈ, ਉਸ ਨੂੰ ਕਰਨ ਤੋਂ ਮੈਂ ਪਿੱਛੇ ਨਹੀਂ ਹਟਦੀ। ਆਪਣੇ ਲਈ ਮੈਂ ਕੋਈ ਮਾਪਦੰਡ ਤਿਆਰ ਨਹੀਂ ਕੀਤੇ। ਮੈਂ ਅੱਗੇ ਵਧਣਾ ਚਾਹੁੰਦੀ ਹਾਂ, ਇਸ ਵਿੱਚ ਜੋ ਫ਼ਿਲਮ ਮਿਲ ਜਾਵੇ ਅਤੇ ਪਸੰਦ ਵੀ ਆ ਜਾਵੇ, ਉਸ ਨੂੰ ਜ਼ਰੂਰ ਕਰਦੀ ਹਾਂ। ਹਰ ਫ਼ਿਲਮ ਮੇਰੇ ਲਈ ਇੱਕ ਚੁਣੌਤੀ ਲੈ ਕੇ ਆਉਂਦੀ ਹੈ ਅਤੇ ਜਦੋਂ ਫ਼ਿਲਮ ਸਫਲ ਹੁੰਦੀ ਹੈ ਤਾਂ ਖੁਸ਼ੀ ਮਿਲਦੀ ਹੈ।
* ਤੁਹਾਡੀ ਫ਼ਿਲਮ ‘ਸਿਮਰਨ’ ਦੀ ਬਹੁਤ ਚਰਚਾ ਹੈ, ਇਸ ਬਾਰੇ ਕੀ ਕਹੋਗੇ?
-ਫ਼ਿਲਮਸਾਜ਼ ਹੰਸਲ ਮਹਿਤਾ ਦੀ ‘ਸਿਮਰਨ’ ਵਿੱਚ ਮੈਂ ਇੱਕ ਤਲਾਕਸ਼ੁਦਾ ਨਰਸ ਦੀ ਭੂਮਿਕਾ ਨਿਭਾ ਰਹੀ ਹਾਂ ਜੋ ਇੱਕ ਚੋਰ ਹੈ। ਇਸ ਫ਼ਿਲਮ ਦੀ ਸ਼ੂਟਿੰਗ ਪਿਛਲੇ ਦਿਨਾਂ ਵਿੱਚ ਹੀ ਸ਼ੁਰੂ ਹੋਈ ਹੈ। ਇਹ ਫ਼ਿਲਮ ਅਮਰੀਕਾ ਵਿੱਚ ਹੋਈ ਇੱਕ ਬੈਂਕ ਡਕੈਤੀ ਦੀ ਸੱਚੀ ਘਟਨਾ ’ਤੇ ਆਧਾਰਿਤ ਹੈ। ਇਸ ਵਿੱਚ ਦਰਸ਼ਕਾਂ ਨੂੰ ਮੇਰਾ ਨਵਾਂ ਰੂਪ ਵੀ ਦੇਖਣ ਨੂੰ ਮਿਲੇਗਾ।
* ਤੁਹਾਡੀ ਹਿੱਟ ਫ਼ਿਲਮ ‘ਕੁਈਨ’ ਦਾ ਸੀਕੁਏਲ ਬਣਾਉਣ ਦੀ ਵੀ ਚਰਚਾ ਹੈ?
-ਹਾਂ, ਅਜਿਹੀ ਖ਼ਬਰ ਮੇਰੇ ਤਕ ਵੀ ਪਹੁੰਚੀ ਹੈ ਕਿ ਫ਼ਿਲਮ ਨਿਰਮਾਣ ਕੰਪਨੀ ਅਜਿਹਾ ਕਰਨ ਦੀ ਯੋਜਨਾ ਬਣਾ ਰਹੀ ਹੈ। ਇਸ ਦਿਸ਼ਾ ਵਿੱਚ ਕੁਝ ਕੰਮ ਵੀ ਹੋ ਰਿਹਾ ਹੈ। ਨਿਰਦੇਸ਼ਨ ਦੀ ਜ਼ਿੰਮੇਵਾਰੀ ਇਸ ਵਾਰ ਵੀ ਵਿਕਾਸ ਬਹਿਲ ਹੀ ਨਿਭਾਉਣਗੇ, ਪਰ ਮੇਰੇ ਨਾਲ ਇਸ ਸਬੰਧੀ ਕੋਈ ਸੰਪਰਕ ਨਹੀਂ ਕੀਤਾ ਗਿਆ।
* ‘ਰੰਗੂਨ’ ਦੇ ਬਾਰੇ ਵੀ ਕੁਝ ਦੱਸੋ?
-ਇਹ ਦੂਜੇ ਵਿਸ਼ਵ ਯੁੱਧ ’ਤੇ ਆਧਾਰਿਤ ਇਤਿਹਾਸਕ ਫ਼ਿਲਮ ਹੈ ਜਿਸ ਨੂੰ ਵਿ਼ਸ਼ਾਲ ਭਾਰਦਵਾਜ ਬਣਾ ਰਹੇ ਹਨ। ਵਿਸ਼ਾਲ ਭਾਰਦਵਾਜ ਦੀਆਂ ਫ਼ਿਲਮਾਂ ਦਾ ਮਤਲਬ ਹੁੰਦਾ ਹੈ ਕਿ ਵਿਸ਼ੇ ਤੋਂ ਹਟ ਕੇ ਹੋਣਾ। ਇਸ ਦਾ ਟਰੇਲਰ 23 ਦਸੰਬਰ ਨੂੰ ਰਿਲੀਜ਼ ਹੋ ਰਿਹਾ ਹੈ।
* ਕਿਹਾ ਜਾ ਰਿਹਾ ਹੈ ਕਿ ‘ਰੰਗੂਨ’ ਦੀ ਸ਼ੂਟਿੰਗ ਦੌਰਾਨ ਤੁਸੀਂ ਕਾਫ਼ੀ ਪ੍ਰੇਸ਼ਾਨੀਆਂ ਦਾ ਸਾਹਮਣਾ ਕੀਤਾ?
-ਹਾਂ, ਇਸ ਦੀ ਸ਼ੂਟਿੰਗ ਦੌਰਾਨ ਅਸੁਵਿਧਾਵਾਂ ਬਹੁਤ ਸਨ। ਜਿਸ ਤਰ੍ਹਾਂ ਨਾਲ ਸਾਨੂੰ ‘ਕੁਈਨ’ ਲਈ ਯੂਰੋਪ ਦੇ ਇੱਕ ਕੈਫੇ ਵਿੱਚ ਕੱਪੜੇ ਬਦਲਣੇ ਪਏ ਸਨ, ਉਸ ਤਰ੍ਹਾਂ ਦੀ ਸਥਿਤੀ ਦਾ ਅਸੀਂ ਸਾਹਮਣਾ ਕੀਤਾ, ਜਦੋਂ ਅਰੁਣਾਚਲ ਪ੍ਰਦੇਸ਼ ਵਿੱਚ ਕੱਪੜੇ ਬਦਲਣ ਲਈ ਸਾਨੂੰ ਚੱਟਾਨਾਂ ਦਾ ਸਹਾਰਾ ਲੈਣਾ ਪਿਆ। ਟਾਇਲਟ ਲਈ ਵੀ ਚੱਟਾਨਾਂ ਦੇ ਪਿੱਛੇ ਹੀ ਜਾਣਾ ਪਿਆ। ਉੱਥੇ ਨਾ ਕੋਈ ਬਾਥਰੂਮ ਸੀ ਤੇ ਨਾ ਹੀ ਪਿੰਡ।
* ਅੱਜ ਤੁਹਾਨੂੰ ਧਿਆਨ ਵਿੱਚ ਰੱਖ ਕੇ ਕਿਰਦਾਰ ਲਿਖੇ ਜਾ ਰਹੇ ਹਨ। ਇਸ ਤਬਦੀਲੀ ਨੂੰ ਕਿਵੇਂ ਲੈਂਦੇ ਹੋ?
-ਮੈਂ ਵੀ ਇਸ ਤਬਦੀਲੀ ਦਾ ਆਨੰਦ ਮਾਣ ਰਹੀ ਹਾਂ। ਹੁਣ ਫ਼ਿਲਮਸਾਜ਼ਾਂ ਦਾ ਮੇਰੇ ਅਤੇ ਮੇਰੀ ਪ੍ਰਤਿਭਾ ’ਤੇ ਯਕੀਨ ਹੋ ਚੁੱਕਾ ਹੈ। ਪਹਿਲਾਂ ਜਦੋਂ ਮੇਰੇ ਲਈ ਕਿਰਦਾਰ ਜਾਂ ਸਕ੍ਰਿਪਟ ਨਹੀਂ ਲਿਖੀ ਜਾਂਦੀ ਸੀ, ਉਸ ਸਮੇਂ ਮੇਰੀ ਅਹਿਮੀਅਤ ਨਹੀਂ ਸੀ, ਪਰ ਹੁਣ ਮੇਰੀ ਅਹਿਮੀਅਤ ਵਧ ਗਈ ਹੈ। ਲੋਕ ਮੈਨੂੰ ਮਹੱਤਵ ਦੇਣ ਲੱਗੇ ਹਨ। ਹੁਣ ਮੇਰੇ ਲਈ ਛੋਟੇ-ਛੋਟੇ ਕਿਰਦਾਰ ਨਹੀਂ, ਬਲਕਿ ਖਤਰਨਾਕ ਕਿਰਦਾਰ ਲਿਖ ਰਹੇ ਹਨ।
* ਤੁਸੀਂ ਕਈ ਫ਼ਿਲਮਾਂ ਵਿੱਚ ਆਪਣੇ ਮੇਕਅੱਪ ਅਤੇ ਦਿਖ ’ਤੇ ਕਾਫ਼ੀ ਮਿਹਨਤ ਕੀਤੀ ਹੈ। ਕਿਸੇ ਕਿਰਦਾਰ ਨੂੰ ਨਿਭਾਉਣ ਵਿੱਚ ਇਸ ਨਾਲ ਕਿੰਨੀ ਮਦਦ ਮਿਲਦੀ ਹੈ?
-ਬਹੁਤ ਮਦਦ ਮਿਲਦੀ ਹੈ ਕਿਉਂਕਿ ਦਿਖ ਕੁਦਰਤੀ ਪ੍ਰਕਿਰਿਆ ਹੁੰਦੀ ਹੈ। ਕਿਰਦਾਰ ਨੂੰ ਸਹੀ ਤਰੀਕੇ ਨਾਲ ਪਰਦੇ ’ਤੇ ਪੇਸ਼ ਕਰਨ ਲਈ ਉਸ ਦੇ ਬਾਕੀ ਸਾਰੇ ਪਹਿਲੂਆਂ ਨੂੰ ਵੀ ਦੇਖਣਾ ਪੈਂਦਾ ਹੈ। ਮਤਲਬ, ਉਸ ਦਾਸ਼ਾ, ਗੱਲ ਕਰਨ ਦਾ ਲਹਿਜ਼ਾ ਆਦਿ। ਤੁਹਾਨੂੰ ਦੱਸ ਦਿਆਂ ਪਹਿਲਾਂ ਲੋਕਾਂ ਨੇ ਮੇਰੇ ਪਹਿਰਾਵੇ, ਬੋਲਚਾਲ ਅਤੇ ਸਰੀਰਿਕ ਬਣਤਰ ਨੂੰ ਲੈ ਕੇ ਮੇਰਾ ਕਾਫ਼ੀ ਮਜ਼ਾਕ ਉੜਾਇਆ, ਪਰ ਮੈਂ ਉਸ ਨੂੰ ਨਜ਼ਰਅੰਦਾਜ਼ ਕੀਤਾ। ਅੱਜ ਮੇਰੇ ਪਹਿਰਾਵੇ ਦੀ ਵੀ ਸਭ ਤਾਰੀਫ਼ ਕਰਦੇ ਹਨ।ਂ


Comments Off on ਹਰ ਫ਼ਿਲਮ ਮੇਰੇ ਲਈ ਇੱਕ ਚੁਣੌਤੀ: ਕੰਗਨਾ ਰਣੌਤ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.