ਕਾਵਿ ਕਿਆਰੀ !    ਕਿਉਂ ਵਿਸਰ ਗਏ ਨੇ ਭਵਿੱਖ ਦੇ ਖ਼ਤਰੇ !    ਨਰਕਵਾਸੀ ਮੇਰਾ ਬਾਪ !    ਹੋ ਹੀ ਜਾਂਦਾ ਹੈ ਮੁਹੱਬਤ ਦੇ ਵਿੱਚ ਇਸ ਤਰ੍ਹਾਂ... !    ਸੱਭਿਆਚਾਰਕ ਸ਼ਬਦਾਵਲੀ ਵਾਲੀਆਂ ਖੋਜ ਭਰਪੂਰ ਪੁਸਤਕਾਂ !    ਯਾਦਾਂ ਦੀ ਪਟਾਰੀ ਦੀਆਂ ਕੁਝ ਕਤਰਨਾਂ !    ਪੰਜਾਬ ਯੂਨੀਵਰਸਿਟੀ - ਲਾਹੌਰ ਤੋਂ ਚੰਡੀਗੜ੍ਹ ਤਕ !    ਸੰਜੀਦਾ ਹਾਲਾਤ ਦਾ ਬਿਆਨ !    ਉੱਘੇ ਸਾਹਿਤਕਾਰ ਦਾ ਜੀਵਨ ਤੇ ਰਚਨਾ !    ਪ੍ਰਸਿੱਧ ਅਰਥ ਸ਼ਾਸਤਰੀ ਦੀਆਂ ਜੀਵਨ ਝਲਕਾਂ !    

ਗ਼ਰਦਿਸ਼ ’ਚ ਹਨ ਸਿਤਾਰੇ

Posted On December - 3 - 2016

ਸੁਰਿੰਦਰ ਮੱਲ੍ਹੀ

ਸਲਮਾਨ ਖ਼ਾਨ

ਸਲਮਾਨ ਖ਼ਾਨ

ਜੇਕਰ ਬੌਲੀਵੱਡ ਦੇ ਕੁਝ ਕੁ ਸਿਤਾਰਿਆਂ ਨੂੰ ਛੱਡ ਦੇਈਏ ਤਾਂ ਪਤਾ ਲੱਗਦਾ ਹੈ ਕਿ ਬਹੁ-ਗਿਣਤੀ ’ਚ ਇਸ ਸਮੇਂ ਕਈ ਅਦਾਕਾਰ ਤਾਂ ਸੰਘਰਸ਼ ਕਰਦੇ ਨਜ਼ਰ ਆ ਰਹੇ ਹਨ। ਵੱਡੀ ਗਿਣਤੀ ’ਚ ਫ਼ਿਲਮਾਂ ਫਲਾਪ ਹੋ ਰਹੀਆਂ ਹਨ ਅਤੇ ਅਦਾਕਾਰ ਅਰਸ਼ ਤੋਂ ਫਰਸ਼ ’ਤੇ ਆ ਰਹੇ ਹਨ। ਠੀਕ ਹੈ, ਸਲਮਾਨ ਖ਼ਾਨ, ਆਮਿਰ ਖ਼ਾਨ ਅਤੇ ਸ਼ਾਹਰੁਖ ਖ਼ਾਨ ਦੀ ਸਾਖ ਅਜੇ ਕਾਇਮ ਹੈ, ਪਰ ਕਿਸੇ ਵੀ ਵੇਲੇ ਇਨ੍ਹਾਂ ’ਤੇ ਵੀ ਅਸਫਲਤਾ ਦਾ ਠੱਪਾ ਲੱਗ ਸਕਦਾ ਹੈ।
ਇਸ ਸੰਭਾਵਨਾ ਦੀ ਮਿਸਾਲ ਸ਼ਾਹਰੁਖ ਖ਼ਾਨ ਦੀ ਫ਼ਿਲਮ ‘ਦਿਲਵਾਲੇ’ ਤੋਂ ਵੀ ਮਿਲ ਸਕਦੀ ਹੈ। ਵੱਡੇ ਬਜਟ ਨਾਲ ਬਣੀ ਹੋਈ ਇਸ ਫ਼ਿਲਮ ਦੀ ਹਾਲਤ ਬਾਕਸ ਆਫਿਸ ’ਤੇ ਬਹੁਤ ਪਤਲੀ ਰਹੀ ਹੈ। ਕਿਹਾ ਤਾਂ ਇਹ ਵੀ ਜਾਂਦਾ ਹੈ ਕਿ ਆਪਣੀ ਸਾਖ ਕਾਇਮ ਰੱਖਣ ਲਈ ਸ਼ਾਹਰੁਖ ਖ਼ਾਨ ਨੇ ਇਸ ਫ਼ਿਲਮ ਦੇ ਵਿਤਰਕਾਂ ਨੂੰ 25 ਕਰੋੜ ਰੁਪਏ ਦਾ ਘਾਟਾ ਪੂਰਾ ਕਰਨ ਲਈ ਆਪਣੀ ਜੇਬ੍ਹ ’ਚੋਂ ਪੈਸੇ ਦਿੱਤੇ ਸਨ। ਸ਼ਾਹਰੁਖ ਅਤੇ ਇਸ ਫ਼ਿਲਮ ਦੇ ਨਿਰਦੇਸ਼ਕ ਰੋਹਿਤ ਸ਼ੈਟੀ ਦਾ ਵੀ ਆਪਸ ’ਚ ਝਗੜਾ ਹੋਇਆ ਹੈ। ਇਸ ਦੀ ਨਾਇਕਾ ਕਾਜੋਲ ਤਾਂ ਪਹਿਲਾਂ ਹੀ ਬਿਆਨ ਦੇ ਚੁੱਕੀ ਹੈ ਕਿ ਉਸ ਨੇ ‘ਦਿਲਵਾਲੇ’ ਕਰਕੇ ਵੱਡੀ ਗਲਤੀ ਕੀਤੀ ਹੈ।
ਦੂਜੇ ਖ਼ਾਨ ਬਰਾਦਰੀ ਦੇ ਕਲਾਕਾਰਾਂ ’ਚੋਂ ਸਿਰਫ ਸਲਮਾਨ ਖ਼ਾਨ ਦੀ ‘ਸੁਲਤਾਨ’ ਨੂੰ ਹੀ ਸਫਲਤਾ ਮਿਲੀ ਹੈ। ਆਮਿਰ ਖ਼ਾਨ ਦੀ ‘ਦੰਗਲ’ ਦੇ ਨਿਰਮਾਤਾ ਵੀ ਸਹਿਮੇ ਹੋਏ ਹਨ ਕਿਉਂਕਿ ਇਸ ਫ਼ਿਲਮ ਦੀ ਕਹਾਣੀ ‘ਸੁਲਤਾਨ’ ਦੇ ਨਾਲ ਹੀ ਮਿਲਦੀ-ਜੁਲਦੀ ਹੈ। ਹੁਣ ‘ਦੰਗਲ’ ਦੀ ਪਟਕਥਾ ਨੂੰ ਸੁਧਾਰਿਆ ਜਾ ਰਿਹਾ ਹੈ। ਸੈਫ਼ ਅਲੀ ਖ਼ਾਨ ਦਾ ਪਤਾ ਹੀ ਨਹੀਂ ਲੱਗਦਾ ਕਿ ਉਸ ਦੀ ਕਿਹੜੀ ਫ਼ਿਲਮ ਪਿਛਲੇ ਸਾਲਾਂ ’ਚ ਹਿੱਟ ਹੋਈ ਹੈ। ਉਧਰ 100 ਕਰੋੜ ਦੀ ਲਾਗਤ ਨਾਲ ਬਣਾਈ ਗਈ ‘ਬਾਰ ਬਾਰ ਦੇਖੋ’ ਵੀ 30 ਕਰੋੜ ਰੁਪਏ ਕਮਾ ਸਕੀ। ਇਸ ਅਸਫਲਤਾ ਨਾਲ ਇਸ ਦੇ ਨਾਇਕ ਸਿਧਾਰਥ ਮਲਹੋਤਰਾ ਅਤੇ ਨਾਇਕਾ ਕੈਟਰੀਨਾ ਕੈਫ਼ ਦੀ ਸਾਖ ਨੂੰ ਜ਼ਬਰਦਸਤ ਝਟਕਾ ਲੱਗਿਆ। ਕੁਝ ਹੀ ਸਮਾਂ ਪਹਿਲਾਂ ਬਾਲੀਵੁੱਡ ’ਚ ਨੰਬਰ ਇੱਕ ਦੀ ਨਾਇਕਾ ਸਮਝੀ ਜਾਣ ਵਾਲੀ ਇਸ ਅਦਾਕਾਰਾ ਦੀ ਫ਼ਿਲਮ ‘ਫ਼ਿਤੂਰ’ ਵੀ ਫਲਾਪ ਹੋ ਗਈ ਸੀ। 80 ਕਰੋੜ ਦੀ ਲਾਗਤ ਤੇ ਵਪਾਰ ਸਿਰਫ਼ 41 ਕਰੋੜ ਦਾ ਸੀ। ਸੈਫ਼ ਖ਼ਾਨ ਨਾਲ ਆਈ ‘ਫੈਂਟਮ’ ਵੀ ਕ

ਸ਼ਾਹਰੁਖ ਖ਼ਾਨ

ਸ਼ਾਹਰੁਖ ਖ਼ਾਨ

ਮਾਈ ਨਹੀਂ ਕਰ ਸਕੀ।

 

ਸੋਨਾਕਸ਼ੀ ਸਿਨਹਾ ਦਾ ਗ੍ਰਾਫ਼ ਵੀ ਤੇਜ਼ੀ ਨਾਲ ਗਿਰਾਵਟ ਵੱਲ ਜਾ ਰਿਹਾ ਹੈ। ਸੋਨਾਕਸ਼ੀ ਨੂੰ ਸਫਲਤਾ ਨਿਰਧਾਰਤ ਕਰਨ ਲਈ ਕਿਸੇ ਸੀਨੀਅਰ ਨਾਇਕ ਦਾ ਸਹਾਰਾ ਲੈਣਾ ਪੈਂਦਾ ਹੈ। ‘ਦਬੰਗ-1-2’, ‘ਸਨ ਆਫ ਸਰਦਾਰ’, ‘ਰਾਊਡੀ ਰਾਠੌਰ’ ਅਤੇ ‘ਹਾਲੀਡੇਅ’ ਵਰਗੀਆਂ ਫ਼ਿਲਮਾਂ ਦੀ ਸਫਲਤਾ ਦਾ ਆਧਾਰ ਇਨ੍ਹਾਂ ਦੇ ਸੀਨੀਅਰ ਨਾਇਕ ਹੀ ਸਨ, ਪਰ ਜਦੋਂ ਉਸ ਨੇ ਅਰਜੁਨ ਕਪੂਰ ਵਰਗੇ ਨੌਜਵਾਨ ਨਾਇਕ ਦਾ ਪੱਲਾ ‘ਤੇਵਰ’ ਲਈ ਫੜਿਆ ਤਾਂ ਉਸ ਦੀ ਲੋਕਪ੍ਰਿਅਤਾ ਦੀ ਉਲਟੀ ਗਿਣਤੀ ਸ਼ੁਰੂ ਹੋ ਗਈ।
ਕੁਝ ਸਿਤਾਰੇ ਇਸ ਵੇਲੇ ਅੰਤਰਰਾਸ਼ਟਰੀ ਪ੍ਰਸਿੱਧੀ ਵੀ ਹਾਸਲ ਕਰ ਰਹੇ ਹਨ, ਪਰ ਉਨ੍ਹਾਂ ਦੀ ਗਿਣਤੀ ਬਹੁਤ ਘੱਟ ਹੈ। ਦੀਪਿਕਾ ਪਾਦੂਕੋਨ ਅਤੇ ਪ੍ਰਿਅੰਕਾ ਚੋਪੜਾ ਬੇਸ਼ੱਕ ਹੌਲੀਵੁੱਡ ’ਚ ਵੀ ਚਰਚਿਤ ਹਨ, ਪਰ ਅਜਿਹੇ ਸਿਤਾਰਿਆਂ ਦੀ ਗਿਣਤੀ ਦਿਨ-ਪ੍ਰਤੀ ਦਿਨ ਘੱਟ ਰਹੀ ਹੈ। ਪ੍ਰਿਅੰਕਾ ਦੀ ਭੈਣ ਪ੍ਰਨੀਤੀ ਵੀ ਫਲਾਪ ਚੱਲ ਰਹੀ ਹੈ।
ਸਿਤਾਰਿਆਂ ਦੀ ਮਾੜੀ ਹਾਲਤ ਦਾ ਮੁੱਖ ਕਾਰਨ ਇਹ ਹੈ ਕਿ ਉਹ ਪਟਕਥਾ ਵੱਲ ਜ਼ਿਆਦਾ ਧਿਆਨ ਨਹੀਂ ਦਿੰਦੇ। ਹਰੇਕ ਕਲਾਕਾਰ ਦਾ ਆਪਣਾ ਵਿਸ਼ੇਸ਼ ਧੜਾ ਹੈ, ਜਿਸ ’ਚ ਉਸ ਦੇ ਮਨਪਸੰਦ ਨਿਰਦੇਸ਼ਕ, ਲੇਖਕ, ਗੀਤਕਾਰ ਅਤੇ ਸੰਗੀਤਕਾਰ ਸ਼ਾਮਿਲ ਹੁੰਦੇ ਹਨ। ਗੁਣਵੱਤਾ ਨਾਲੋਂ ਖੁਸ਼ਾਮਦ ਨੂੰ ਤਰਜੀਹ ਦਿੱਤੀ ਜਾਂਦੀ ਹੈ। ਇਸ ਦਾ ਪ੍ਰਭਾਵ ਫ਼ਿਲਮ ਦੇ ਨਿਰਮਾਣ ਸਾਧਨਾਂ ’ਤੇ ਪੈਣਾ ਲਾਜ਼ਮੀ ਹੈ। ਜੇਕਰ ਸਬੰਧਿਤ ਫ਼ਿਲਮ ਸਫ਼ਲ ਹੋ ਜਾਂਦੀ ਹੈ ਤਾਂ ਸਮੁੱਚਾ ਗਰੁੱਪ

    ਸੋਨਾਕਸ਼ੀ

ਸੋਨਾਕਸ਼ੀ

ਖ਼ੁਸ਼ੀਆਂ ਮਨਾਉਂਦਾ ਹੈ, ਪਰ ਜੇਕਰ ਫਲਾਪ ਹੋ ਜਾਵੇ ਤਾਂ ਇੱਕ-ਦੂਜੇ ’ਤੇ ਦੋਸ਼ ਲਗਾਉਣ ਦਾ ਸਿਲਸਿਲਾ ਸ਼ੁਰੂ ਹੋ ਜਾਂਦਾ ਹੈ। ਅੱਜ-ਕੱਲ੍ਹ ਹਰ ਛੋਟਾ-ਵੱਡਾ ਸਿਤਾਰਾ ਵੀ ਆਪਣਾ ਬਰਾਂਡ ਅਤੇ ਨਾਂ ਬਣਾਉਣ ਦੀ ਹਸਰਤ ਪਾਲ ਰਿਹਾ ਹੈ। ਇਸ ਲਈ ਉਹ ਏਜੰਸੀਆਂ ਦੀਆਂ ਸੇਵਾਵਾਂ ਵੀ ਲੈਂਦਾ ਹੈ, ਪਰ ਕਈ ਵਾਰ ਸੁਰਖੀਆਂ ’ਚ ਰਹਿਣ ਲਈ ਇਹ ਸਸਤੀਆਂ ਸੁਰਖੀਆਂ ਬਟੋਰਨ ਦੀ ਕੋਸ਼ਿਸ਼ ਕਰਦੇ ਹਨ। ਇਸ ਨਾਲ ਫ਼ਿਲਮ ਦਾ ਵਿਸ਼ਾ ਮਹੱਤਵਹੀਣ ਹੋ ਜਾਂਦਾ ਹੈ। ਮਿਸਾਲ ਦੇ ਤੌਰ ’ਤੇ ‘ਦਿਲਵਾਲੇ’ ਦੌਰਾਨ ਹੀ ਸ਼ਾਹਰੁਖ ਖ਼ਾਨ ਨੇ ਅਸਹਿਣਸ਼ੀਲਤਾ ਵਾਲਾ ਬਿਆਨ ਦਿੱਤਾ ਸੀ, ਪਰ ਇਸ ਦਾ ਲਾਭ ਹੋਣ ਦੀ ਥਾਂ ’ਤੇ ਉਲਟਾ ਨੁਕਸਾਨ ਹੀ ਹੋਇਆ। ਵਿਸ਼ੇਸ਼ ਵਿਚਾਰਧਾਰਾ ਵਾਲੇ ਲੋਕਾਂ ਨੇ ‘ਦਿਲਵਾਲੇ’ ਦਾ ਬਾਈਕਾਟ ਕਰਨ ਦਾ ਸੱਦਾ ਦੇ ਦਿੱਤਾ ਸੀ। ਵਿਵਾਦਜਨਕ ਬਿਆਨ ਤਾਂ ਸਲਮਾਨ ਨੇ ਵੀ ‘ਸੁਲਤਾਨ’ ਦੇ ਰਿਲੀਜ਼ ਤੋਂ ਪਹਿਲਾਂ ਦਿੱਤਾ ਸੀ, ਪਰ ਦਰਸ਼ਕਾਂ ਨੇ ਉਸ ਦਾ ਕੋਈ ਖ਼ਾਸ ਨੋਟਿਸ ਨਹੀਂ ਲਿਆ।
ਇਹ ਗੱਲ ਵੀ ਸਪੱਸ਼ਟ ਹੈ ਕਿ ਬਾਲੀਵੁੱਡ ’ਚ ਪ੍ਰਤਿਭਾ ਦੀ ਕੋਈ ਘਾਟ ਨਹੀਂ ਹੈ। ਨਵੇਂ ਕਲਾਕਾਰ ਮਿਹਨਤ ਵੀ ਕਰ ਰਹੇ ਹਨ, ਪਰ ਕਈ ਵਾਰ ਉਨ੍ਹਾਂ ਦੀ ਫ਼ਿਲਮ ਨੂੰ ਸਹੀ ਪ੍ਰੋਮੋਸ਼ਨ ਨਾ ਮਿਲਣ ਕਰਕੇ ਉਨ੍ਹਾਂ ਦੀ ਮਿਹਨਤ ਖਰਾਬ ਜਾਂਦੀ ਹੈ। ਕੁਝ ਹੀ ਸਮਾਂ ਪਹਿਲਾਂ ਆਰ. ਮਾਧਵਨ ਦੀ

ਕੈਟਰੀਨਾ ਕੈਫ਼

ਕੈਟਰੀਨਾ ਕੈਫ਼

ਫ਼ਿਲਮ ‘ਸਾਲ਼ਾ ਖੜੂਸ’ ਰਿਲੀਜ਼ ਹੋਈ ਸੀ। ਇਹ ਵਧੀਆ ਕਿਰਤ ਸੀ, ਪਰ ਮੁੰਬਈ ’ਚ ਇਹ ਸੱਤ ਸ਼ੋਆਂ ਤੋਂ ਬਾਅਦ ਥੀਏਟਰਾਂ ’ਚੋਂ ਹਟਾ ਲਈ ਗਈ। ਕਾਰਨ? ਇਸ ਦੀ ਪਬਲੀਸਿਟੀ ਨਹੀਂ ਕੀਤੀ ਗਈ।
ਕੁਝ ਵਿਲੱਖਣਤਾ ਰੱਖਣ ਵਾਲੇ ਕਲਾਕਾਰਾਂ ਦੇ ਆਧਾਰ ’ਤੇ ਘੱਟ ਪਛਾਣੇ ਜਾਣ ਵਾਲੇ ਕਲਾਕਾਰ ਵੀ ਅਚਾਨਕ ਲਾਈਮ ਲਾਈਟ ’ਚ ਆ ਜਾਂਦੇ ਹਨ। ‘ਪਿੰਕ’ ਦੀ ਸਫਲਤਾ ਤਾਪਸੀ ਪੰਨੂ ਲਈ ਵੀ ਸ਼ੁਭ ਸੰਦੇਸ਼ ਲੈ ਕੇ ਆਈ ਸੀ, ਪਰ ਅਜਿਹੇ ਕਲਾਕਾਰਾਂ ਨੂੰ ਹੱਥ ਪਾਉਣ ਵਾਲੇ ਨਿਰਮਾਤਾਵਾਂ ਦੀ ਗਿਣਤੀ ਬਹੁਤ ਘੱਟ ਹੈ। ਇਸ ਲਈ
ਫਾਰਮੂਲਾ ਟਾਈਪ ਫ਼ਿਲਮਾਂ ਬਣਾਉਣ ਵਾਲੇ ਕਲਾਕਾਰ ਸਾਧਾਰਨਤਾ ਦੀ ਚੱਕੀ ਪੀਸੀ ਜਾ ਰਹੇ ਹਨ। ਉਨ੍ਹਾਂ ਦੇ ਸਿਤਾਰੇ ਗ਼ਰਦਿਸ਼ ’ਚ ਆਉਣਾ ਸੁਭਾਵਕ ਹੀ ਹੈ।

ਕੁਝ ਸਥਾਪਤ ਕਲਾਕਾਰਾਂ ਦੀ ਤੁਲਨਾ ’ਚ ਬਾਕੀ ਅਦਾਕਾਰਾਂ ਦਾ ਗ੍ਰਾਫ਼ ਬਹੁਤ ਨੀਵਾਂ ਜਾ ਰਿਹਾ ਹੈ। ਇਨ੍ਹਾਂ ’ਚੋਂ ਪਹਿਲਾ ਨੰਬਰ ਰਣਬੀਰ ਕਪੂਰ ਦਾ ਹੈ। ਉਸ ਦੀ ਫ਼ਿਲਮ ‘ਬੇਸ਼ਰਮ’ 85 ਕਰੋੜ ਦੀ ਰਕਮ ਨਾਲ ਬਣਾਈ ਗਈ ਸੀ ਅਤੇ ਕਮਾਈ 35 ਕਰੋੜ ਸੀ। ਇਸੇ ਤਰ੍ਹਾਂ ਹੀ ‘ਬਾਂਬੇ ਵੈਲਵਟ’ ਦਾ ਬਜਟ 125 ਕਰੋੜ ਸੀ ਅਤੇ ਵਪਾਰ 30 ਕਰੋੜ ਦਾ ਕੀਤਾ ਸੀ। ‘ਤਮਾਸ਼ਾ’ ਦਾ ਬਜਟ 65 ਕਰੋੜ ਸੀ, ਪਰ ਵਪਾਰ 45 ਕਰੋੜ ਰੁਪਏ ਦਾ ਹੀ ਕੀਤਾ।
12611cd _ranbir_kapoorਰਣਬੀਰ ਦੀ ‘ਜੱਗਾ ਜਾਸੂਸ’ ਵੀ ਅਨਿਸ਼ਚਿਤ ਸਥਿਤੀ ’ਚ ਵਿਚਰਦੀ ਰਹੀ ਹੈ ਕਿਉਂਕਿ ਇਸ ਦੀ ਨਾਇਕਾ ਕੈਟਰੀਨਾ ਕੈਫ਼ ਨਾਲ ਉਸ ਦਾ ਬੋ-ਕਾਂਟਾ ਹੋ ਗਿਆ ਸੀ। ‘ਐ ਦਿਲ ਹੈ ਮੁਸ਼ਕਿਲ’ ਦੀ ਕਾਮਯਾਬੀ ਨੇ ਉਸ ਲਈ ਹੁਣ ਕੁਝ ਉਮੀਦ ਪੈਦਾ ਕੀਤੀ ਹੈ। 
ਸੰਪਰਕ: 99154-93043


Comments Off on ਗ਼ਰਦਿਸ਼ ’ਚ ਹਨ ਸਿਤਾਰੇ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.