ਮੋਦੀ ਅਮਰੀਕਾ ਦੌਰੇ ’ਤੇ ਜਾਣਗੇ !    ਗੁਹਾ ਨੂੰ ਮੋਦੀ ਦੀ ਆਲੋਚਨਾ ਲਈ ਮਿਲੀਆਂ ਧਮਕੀਆਂ !    ਸ਼੍ਰੋਮਣੀ ਕਮੇਟੀ ਦੀਆਂ ਆਮ ਚੋਣਾਂ ਛੇਤੀ ਕਰਵਾਈਆਂ ਜਾਣ: ਮਾਨ !    ਅਮਰੀਕਾ ਵਿੱਚ ਖਾਲਸਾ ਸਾਜਨਾ ਦਿਵਸ ਨੂੰ ‘ਸਿੱਖ ਦਿਵਸ’ ਸਥਾਪਤ ਕਰਾਉਣ ਲਈ ਸਿੱਖ ਜਥੇਬੰਦੀਆਂ ਸਰਗਰਮ !    ਵਿਸ਼ੇਸ਼ ਸਰਦ-ਰੁੱਤ ਓਲੰਪਿਕ ਜੇਤੂ ਖਿਡਾਰੀਆਂ ਦਾ ਸਵਾਗਤ !    ਪੈਸੇ ਦੁੱਗਣੇ ਕਰਨ ਦੇ ਨਾਂ ’ਤੇ ਮਹਿਲਾ ਤੋਂ 25 ਹਜ਼ਾਰ ਲੁੱਟੇ !    ਬੈਂਸ ਨੇ ਪਟਿਆਲਾ ਡਵੀਜ਼ਨਲ ਕਮਿਸ਼ਨਰ ਵਜੋਂ ਅਹੁਦਾ ਸੰਭਾਲਿਆ !    ਬੰਗਲਾਦੇਸ਼ ਦੇ ਪਾਕਿ ਜਾਣ ਦੀ ਸੰਭਾਵਨਾ ਮੱਧਮ !    ਚੇਤਰ ਮੇਲੇ ਵਿੱਚ ਲੱਖਾਂ ਸ਼ਰਧਾਲੂਆਂ ਵੱਲੋਂ ਪਿੰਡਦਾਨ !    ਪ੍ਰਵੇਸ਼ ਪ੍ਰਾਜੈਕਟ ਦੇ 1200 ਅਧਿਆਪਕਾਂ ਨੂੰ ਪਿਤਰੀ ਸਕੂਲਾਂ ’ਚ ਵਾਪਸ ਭੇਜਿਆ !    

ਅਕਾਲੀਆਂ ਦੇ ਬੈਂਚਾਂ ਨੇ ਚੋਣ ਅਧਿਕਾਰੀਆਂ ਨੂੰ ਪਾਇਆ ਵਖ਼ਤ

Posted On January - 11 - 2017

ਅਮਨ ਸੂਦ
ਪਟਿਆਲਾ, 11 ਜਨਵਰੀ

ਪਟਿਆਲਾ ਦੇ ਮਾਲ ਰੋਡ ਉਤੇ ਚੋਣ ਜ਼ਾਬਤੇ ਦਾ ਮੂੰਹ ਚਿੜਾ ਰਹੇ ਅਕਾਲੀ ਦਲ ਦੇ ਨਾਅਰੇ ਵਾਲੇ ਬੈਂਚ। -ਫੋਟੋ: ਰਾਜੇਸ਼ ਸੱਚਰ

ਪਟਿਆਲਾ ਦੇ ਮਾਲ ਰੋਡ ਉਤੇ ਚੋਣ ਜ਼ਾਬਤੇ ਦਾ ਮੂੰਹ ਚਿੜਾ ਰਹੇ ਅਕਾਲੀ ਦਲ ਦੇ ਨਾਅਰੇ ਵਾਲੇ ਬੈਂਚ। -ਫੋਟੋ: ਰਾਜੇਸ਼ ਸੱਚਰ

ਸੱਤਾਧਾਰੀ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਵੱਲੋਂ ਜ਼ਿਲ੍ਹਾ ਪਟਿਆਲਾ ਦੇ ਵੱਖ ਵੱਖ ਹਲਕਿਆਂ ਵਿੱਚ ਪਾਰਟੀ ਦੇ ਨਾਅਰੇ, ਚੋਣ ਨਿਸ਼ਾਨ ਅਤੇ ਪਾਰਟੀ ਆਗੂਆਂ ਦੇ ਨਾਂ ਵਾਲੇ ਲਗਾਏ ਹਜ਼ਾਰਾਂ ਬੈਂਚਾਂ ਖ਼ਿਲਾਫ਼ ਵਿਰੋਧੀ ਪਾਰਟੀਆਂ ਨੇ ਸਖ਼ਤ ਇਤਰਾਜ਼ ਕਰਦਿਆਂ ਚੋਣ ਕਮਿਸ਼ਨ ਤੋਂ ਇਨ੍ਹਾਂ ਬੈਂਚਾਂ ਨੂੰ ਮੁੜ ਰੰਗ ਕਰਨ ਜਾਂ ਢਕਣ ਦੀ ਮੰਗ ਕੀਤੀ ਹੈ। ਵਿਰੋਧੀ ਧਿਰਾਂ ਨੇ ਕਿਹਾ ਕਿ ਇਹ ਬੈਂਚ ਅਕਾਲੀ ਉਮੀਦਵਾਰਾਂ ਨੂੰ ਮੁਫ਼ਤ ਵਿੱਚ ਪਬਲੀਸਿਟੀ ਦੇ ਰਹੇ ਹਨ। ਜ਼ਿਲ੍ਹੇ ਵਿੱਚ ਇਕ ਦਹਾਕੇ ਦੌਰਾਨ ਲਾਏ ਗਏ ਇਹ ਬੈਂਚ ਜ਼ਿਲ੍ਹਾ ਚੋਣ ਅਧਿਕਾਰੀਆਂ ਲਈ ਸਿਰਦਰਦੀ ਬਣ ਗਏ ਹਨ ਕਿਉਂਕਿ ਹਜ਼ਾਰਾਂ ਬੈਂਚਾਂ ਦੀ ਪਛਾਣ ਕਰਕੇ ਇਨ੍ਹਾਂ ਨੂੰ ਮੁੜ ਪੇਂਟ ਕਰਨ ਜਾਂ ਢਕਣ ਨੂੰ ਯਕੀਨੀ ਤੌਰ ’ਤੇ ਕਾਫ਼ੀ ਸਮਾਂ ਲੱਗੇਗਾ।
ਅਕਾਲੀ ਆਗੂਆਂ ਵੱਲੋਂ ਆਪਣੇ ਪੱਧਰ ’ਤੇ ਬੈਂਚ ਲਗਾਉਣ ਦੇ ਕੀਤੇ ‘ਮਾਨਵੀ ਕਾਰਜ’ ਖ਼ਿਲਾਫ਼ ਸਿਆਸੀ ਪਾਰਟੀ ਨੇ ਇਕਜੁੱਟ ਹੁੰਦਿਆਂ ਚੋਣ ਕਮਿਸ਼ਨ ਤੋਂ ਸਖ਼ਤ ਕਾਰਵਾਈ ਦੀ ਮੰਗ ਕੀਤੀ ਸੀ। ਜ਼ਿਲ੍ਹੇ ਦੇ ਵਿਧਾਨ ਸਭਾ ਹਲਕਿਆਂ ਪਟਿਆਲਾ, ਨਾਭਾ, ਸਨੌਰ, ਸਮਾਣਾ, ਪਟਿਆਲਾ ਦਿਹਾਤੀ ਤੇ ਰਾਜਪੁਰਾ ਦੇ ਦੌਰੇ ਸਮੇਂ ਦੇਖਿਆ ਗਿਆ ਕਿ ਇਹ ਬੈਂਚ ਹਾਈਵੇਅਜ਼, ਸੜਕਾਂ, ਬੱਸ ਅੱਡਿਆਂ, ਜਨਤਕ ਗਾਰਡਨਾਂ ਸਮੇਤ ਹੋਰ ਜਨਤਕ ਥਾਵਾਂ ਉਤੇ ਲਾਏ ਗਏ ਹਨ। ਇਨ੍ਹਾਂ ਵਿੱਚੋਂ ਜ਼ਿਆਦਾਤਰ ਬੈਂਚਾਂ ਉਤੇ ਅਕਾਲੀ ਦਲ ਦਾ ਨਾਅਰਾ ‘ਰਾਜ ਨਹੀਂ ਸੇਵਾ’ ਅਤੇ ਪਾਰਟੀ ਦਾ ਚੋਣ ਨਿਸ਼ਾਨ ਉੱਕਰਿਆ ਹੋਇਆ ਹੈ। ਕਈ ਬੈਂਚਾਂ ਉਤੇ ਤਾਂ ਸਥਾਨਕ ਵਿਧਾਇਕ ਜਾਂ ਹਲਕਾ ਇੰਚਾਰਜ ਦਾ ਨਾਂ ਵੀ ਹੈ।
ਆਮ ਆਦਮੀ ਪਾਰਟੀ (ਆਪ) ਆਗੂਆਂ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ’ਤੇ ਕਈ ਹਲਕਿਆਂ ਵਿੱਚ ਇਨ੍ਹਾਂ ਬੈਂਚਾਂ ਨੂੰ ਢਕਣ ਜਾਂ ਮੁੜ ਪੇਂਟ ਕਰਨ ਵਿੱਚ ਨਾਕਾਮ ਰਹਿਣ ਦੇ ਦੋਸ਼ ਲਾਏ ਹਨ। ਕਾਂਗਰਸ ਨੇ ਕਿਹਾ ਕਿ ਬੈਂਚਾਂ ਕਾਰਨ ਅਕਾਲੀ ਉਮੀਦਵਾਰਾਂ ਨੂੰ ਮੁਫ਼ਤ ਵਿੱਚ ਪ੍ਰਚਾਰ ਮਿਲਣ ਕਾਰਨ ਇਹ ਚੋਣ ਨਿਰਪੱਖ ਨਹੀਂ ਹੈ। ਪਟਿਆਲਾ ਦਿਹਾਤੀ ਤੋਂ ਵਿਧਾਇਕ ਬ੍ਰਹਮ ਮਹਿੰਦਰਾ ਨੇ ਦਾਅਵਾ ਕੀਤਾ, ‘ਉੱਤਰ ਪ੍ਰਦੇਸ਼ ਵਿੱਚ 2012 ਦੀਆਂ ਵਿਧਾਨ ਸਭਾ ਚੋਣਾਂ ਸਮੇਂ ਚੋਣ ਕਮਿਸ਼ਨ ਨੇ ਹਾਥੀ ਦੇ ਬੁੱਤਾਂ ਨੂੰ ਢਕਣ ਦੇ ਆਦੇਸ਼ ਦਿੱਤੇ ਸਨ ਕਿਉਂਕਿ ਇਹ ਬਹੁਜਨ ਸਮਾਜ ਪਾਰਟੀ ਦੇ ਚੋਣ ਨਿਸ਼ਾਨ ਨਾਲ ਸਬੰਧਤ ਸਨ। ਇਹ ਬੈਂਚ ਵੀ ਇਕ ਪਾਰਟੀ ਨੂੰ ਪੇਸ਼ ਕਰ ਰਹੇ ਹਨ। ਇਸ ਲਈ ਉਸੇ ਤਰ੍ਹਾਂ ਦੀ ਕਾਰਵਾਈ ਹੋਈ ਚਾਹੀਦੀ ਹੈ। ਬਸਪਾ ਵਾਂਗ ਹੀ ਅਕਾਲੀ ਸਰਕਾਰ ਬੈਂਚਾਂ ਰਾਹੀਂ ਆਪਣੇ ਚੋਣ ਨਿਸ਼ਾਨ ਅਤੇ ਨਾਅਰੇ ‘ਰਾਜ ਨਹੀਂ ਸੇਵਾ’ ਦਾ ਮੁਫ਼ਤ ’ਚ ਪ੍ਰਚਾਰ ਕਰ ਰਹੀ ਹੈ। ਅਜਿਹੇ ਬੈਂਚਾਂ ਨੂੰ ਸਬੰਧਤ ਉਮੀਦਵਾਰ ਦੇ ਚੋਣ ਖਰਚ ਵਿੱਚ ਜੋੜਿਆ ਜਾਵੇ ਜਾਂ ਇਨ੍ਹਾਂ ਨੂੰ ਤੁਰੰਤ ਹਟਾਇਆ ਜਾਵੇ।’ ਇਸ ਦੌਰਾਨ ਆਮ ਆਦਮੀ ਪਾਰਟੀ ਦੇ ਆਗੂਆਂ ਨੇ ਕਿਹਾ ਕਿ ਉਹ ਚੋਣ ਕਮਿਸ਼ਨ ਨੂੰ ਇਨ੍ਹਾਂ ਬੈਂਚਾਂ ਸਬੰਧੀ ਸਖ਼ਤ ਨਿਰਦੇਸ਼ ਜਾਰੀ ਕਰਨ ਬਾਰੇ ਲਿਖਣਗੇ। ਪਟਿਆਲਾ ਦੇ ਚੋਣ ਅਧਿਕਾਰੀ-ਕਮ-ਡਿਪਟੀ ਕਮਿਸ਼ਨਰ ਰਾਮਵੀਰ ਸਿੰਘ ਨੇ ਕਿਹਾ, ‘ਅਜਿਹੇ ਸਾਰੇ ਬੈਂਚਾਂ ਨੂੰ ਪੇਂਟ ਅਤੇ ਚੋਣ ਜ਼ਾਬਤੇ ਦੀ ਉਲੰਘਣਾ ਕਰਨ ਵਾਲੇ ਚਿੰਨ੍ਹ ਅਤੇ ਨਾਅਰੇ ਵੀ ਢਕੇ ਜਾ ਰਹੇ ਹਨ। ਅਸੀਂ ਇਸ ਉਤੇ ਕੰਮ ਕਰ ਰਹੇ ਹਾਂ ਅਤੇ ਇਹ ਕੰਮ ਸਿਰੇ ਚਾੜ੍ਹਾਂਗੇ।’


Comments Off on ਅਕਾਲੀਆਂ ਦੇ ਬੈਂਚਾਂ ਨੇ ਚੋਣ ਅਧਿਕਾਰੀਆਂ ਨੂੰ ਪਾਇਆ ਵਖ਼ਤ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.