ਮੋਦੀ ਅਮਰੀਕਾ ਦੌਰੇ ’ਤੇ ਜਾਣਗੇ !    ਗੁਹਾ ਨੂੰ ਮੋਦੀ ਦੀ ਆਲੋਚਨਾ ਲਈ ਮਿਲੀਆਂ ਧਮਕੀਆਂ !    ਸ਼੍ਰੋਮਣੀ ਕਮੇਟੀ ਦੀਆਂ ਆਮ ਚੋਣਾਂ ਛੇਤੀ ਕਰਵਾਈਆਂ ਜਾਣ: ਮਾਨ !    ਅਮਰੀਕਾ ਵਿੱਚ ਖਾਲਸਾ ਸਾਜਨਾ ਦਿਵਸ ਨੂੰ ‘ਸਿੱਖ ਦਿਵਸ’ ਸਥਾਪਤ ਕਰਾਉਣ ਲਈ ਸਿੱਖ ਜਥੇਬੰਦੀਆਂ ਸਰਗਰਮ !    ਵਿਸ਼ੇਸ਼ ਸਰਦ-ਰੁੱਤ ਓਲੰਪਿਕ ਜੇਤੂ ਖਿਡਾਰੀਆਂ ਦਾ ਸਵਾਗਤ !    ਪੈਸੇ ਦੁੱਗਣੇ ਕਰਨ ਦੇ ਨਾਂ ’ਤੇ ਮਹਿਲਾ ਤੋਂ 25 ਹਜ਼ਾਰ ਲੁੱਟੇ !    ਬੈਂਸ ਨੇ ਪਟਿਆਲਾ ਡਵੀਜ਼ਨਲ ਕਮਿਸ਼ਨਰ ਵਜੋਂ ਅਹੁਦਾ ਸੰਭਾਲਿਆ !    ਬੰਗਲਾਦੇਸ਼ ਦੇ ਪਾਕਿ ਜਾਣ ਦੀ ਸੰਭਾਵਨਾ ਮੱਧਮ !    ਚੇਤਰ ਮੇਲੇ ਵਿੱਚ ਲੱਖਾਂ ਸ਼ਰਧਾਲੂਆਂ ਵੱਲੋਂ ਪਿੰਡਦਾਨ !    ਪ੍ਰਵੇਸ਼ ਪ੍ਰਾਜੈਕਟ ਦੇ 1200 ਅਧਿਆਪਕਾਂ ਨੂੰ ਪਿਤਰੀ ਸਕੂਲਾਂ ’ਚ ਵਾਪਸ ਭੇਜਿਆ !    

ਅਕਾਲੀ ਦਲ ਨੇ ਵਿਚਾਰਧਾਰਾ ਤਿਆਗ ਕੇ ਦਿੱਤੀਆਂ ਕਈ ਟਿਕਟਾਂ

Posted On January - 11 - 2017

ਦਵਿੰਦਰ ਪਾਲ
ਚੰਡੀਗੜ੍ਹ, 11 ਜਨਵਰੀ
ਸ਼੍ਰੋਮਣੀ ਅਕਾਲੀ ਦਲ ਵੱਲੋਂ ਵਿਧਾਨ ਸਭਾ ਚੋਣਾਂ ਦੌਰਾਨ ਕਈ ਵਿਧਾਨ ਸਭਾ ਹਲਕਿਆਂ ਤੋਂ ਅਜਿਹੇ ਉਮੀਦਵਾਰਾਂ ਨੂੰ ਵੀ ਮੈਦਾਨ ਵਿੱਚ ਉਤਾਰਿਆ ਗਿਆ ਹੈ ਜਿਨ੍ਹਾਂ ਦਾ ‘ਪੰਥਕ ਵਿਚਾਰਧਾਰਾ’ ਨਾਲ ਕੋਈ ਸਬੰਧ ਨਹੀਂ ਅਜਿਹੇ ਉਮੀਦਵਾਰ ਸਿਰਫ਼ ਚੋਣਾਂ ਦੌਰਾਨ ਧਨ ਸ਼ਕਤੀ ਦਾ ਪ੍ਰਭਾਵਸ਼ਾਲੀ ਪ੍ਰਦਰਸ਼ਨ ਕਰਨ ਦੀ ਸਮਰੱਥਾ ਰੱਖਦੇ ਹਨ। ਇਸ ਤਰ੍ਹਾਂ ਦੀ ਰਣਨੀਤੀ ਅਕਾਲੀ ਦਲ ਵੱਲੋਂ ਸਾਲ 2012 ਦੀਆਂ ਵਿਧਾਨ ਸਭਾ ਅਤੇ 2014 ਦੀਆਂ ਲੋਕ ਸਭਾ ਚੋਣਾਂ ਦੌਰਾਨ ਵੀ ਅਪਣਾਈ ਗਈ ਸੀ। ਪੰਜ ਸਾਲ ਪਹਿਲਾਂ ਹੋਈਆਂ ਵਿਧਾਨ ਸਭਾ ਚੋਣਾਂ ਦੌਰਾਨ ਤਾਂ ਧਨ ਸ਼ਕਤੀ ਦੀ ਵਰਤੋਂ ਕਰਨ ਵਾਲੇ ਉਮੀਦਵਾਰਾਂ ਨੇ ਜਿੱਤ ਹਾਸਲ ਕਰ ਲਈ ਸੀ ਪਰ ਲੋਕ ਸਭਾ ਚੋਣਾਂ ਦੌਰਾਨ ਇਹ ਪ੍ਰਯੋਗ ਜ਼ਿਆਦਾ ਸਫ਼ਲ ਨਹੀਂ ਸੀ ਹੋ ਸਕਿਆ। ‘ਪੰਥਕ ਪਾਰਟੀ’ ਦੇ ਉਮੀਦਵਾਰਾਂ ਦੀ ਸੂਚੀ ’ਤੇ ਝਾਤੀ ਮਾਰਿਆਂ ਪਤਾ ਲਗਦਾ ਹੈ ਕਿ ਬਿਲਡਰ, ਪ੍ਰਾਪਰਟੀ ਡੀਲਰ, ਅਫਸਰ ਜਾਂ ਅਫ਼ਸਰਾਂ ਦੇ ਸਕੇ ਸਬੰਧੀ, ਰੇਤ ਮਾਫੀਆ ਨਾਲ ਜੁੜੇ ਰਹੇ ਯੂਥ ਆਗੂਆਂ ਨੂੰ ਵਿਧਾਨ ਸਭਾ ਦੇ ਚੋਣ ਮੈਦਾਨ ਵਿੱਚ ਉਤਾਰਿਆ ਗਿਆ ਹੈ। ਇਸ ਦੀ ਤਾਜ਼ਾ ਮਿਸਾਲ ਖਰੜ ਵਿਧਾਨ ਸਭਾ ਹਲਕੇ ਤੋਂ ਉਜਾਗਰ ਸਿੰਘ ਬਡਾਲੀ ਦੀ ਟਿਕਟ ਕੱਟ ਕੇ ਮਸ਼ਹੂਰ ਬਿਲਡਰ ਰਣਜੀਤ ਸਿੰਘ ਗਿੱਲ ਨੂੰ ਦੇਣਾ ਹੈ। ਸ਼੍ਰੋਮਣੀ ਅਕਾਲੀ ਦਲ ਵੱਲੋਂ 93 ਉਮੀਦਵਾਰਾਂ ਦਾ ਐਲਾਨ ਕੀਤਾ ਜਾ ਚੁੱਕਾ ਹੈ। ਸੀਨੀਅਰ ਅਕਾਲੀ ਆਗੂਆਂ ਦੇ ਧੀਆਂ-ਪੁੱਤਾਂ ਅਤੇ ਸਕੇ ਸਬੰਧੀਆਂ ਨੂੰ ਟਿਕਟਾਂ ਵੰਡਣ ਤੋਂ ਬਾਅਦ ਜਿਹੜੀਆਂ ਵੀ ਟਿਕਟਾਂ ਦਾ ਫੈਸਲਾ ਲਿਆ ਗਿਆ ਉਸ ਵਿੱਚ ਪੈਸੇ ਦੀ ਸਮਰੱਥਾ ਦੀ ਯੋਗਤਾ ਦਾ ਜ਼ਿਆਦਾ ਅਸਰ ਦਿਖਾਈ ਦੇ ਰਿਹਾ ਹੈ। ਐਨ.ਕੇ. ਸ਼ਰਮਾ ਤੇ ਸਰੂਪ ਸਿੰਗਲਾ ਵਰਗੇ ਪ੍ਰਾਪਟੀ ਡੀਲਰ ਜਾਂ ਬਿਲਡਰ ਤਾਂ ਪੰਜ ਸਾਲ ਪਹਿਲਾਂ ਹੀ ਅਕਾਲੀ ਦਲ ਦਲ ਟਿਕਟ ’ਤੇ ਵਿਧਾਨ ਸਭਾ ਤੱਕ ਪਹੁੰਚਣ ’ਚ ਕਾਮਯਾਬ ਹੋ ਗਏ ਸਨ ਤੇ ਕਈਆਂ ਦਾ ਦਾਅ ਇਸ ਵਾਰੀ ਲੱਗ ਗਿਆ। ਧੂਰੀ ਵਿਧਾਨ ਸਭਾ ਹਲਕੇ ਤੋਂ ਵੀ ਉਮੀਦਵਾਰ ਦੀ ਚੋਣ ਪਾਰਟੀ ਲਈ ਚੁਣੌਤੀ ਬਣੀ ਹੋਈ ਸੀ। ਇਸ ਹਲਕੇ ਤੋਂ ਅਕਾਲੀ ਦਲ ਨੇ ਨਾਭਾ ਦੇ ਉਦਯੋਗਪਤੀ ਹਰੀ ਸਿੰਘ ਜੋ ਕਿ ਪ੍ਰੀਤ ਕੰਬਾਈਨ ਅਤੇ ਟਰੈਕਟਰ ਦੇ ਮਾਲਕ ਹਨ ਦੀ ਚੋਣ ਕੀਤੀ।  ਇਸੇ ਤਰ੍ਹਾਂ ਮਲੇਰਕੋਟਲਾ ਦੀ ਸੀਟ ਵੀ ਪੈਸੇ ਵਾਲੇ ਵਿਅਕਤੀ ਦੇ ਹੀ ਹੱਥ ਆਈ ਹੈ।
ਬਠਿੰਡਾ (ਦਿਹਾਤੀ) ਤੋਂ ਬਣਾਇਆ ਉਮੀਦਵਾਰ ਅਮਿਤ ਰਤਨ ਆਖਰੀ ਦਮ ਤੱਕ ਕਾਂਗਰਸ ਤੋਂ ਟਿਕਟ ਲਈ ਜੱਦੋਜਹਿਦ ਕਰਦਾ ਰਿਹਾ ਅਖੀਰ ਜਦੋਂ ਗੱਲ ਨਾ ਬਣੀ ਤਾਂ ਅਕਾਲੀਆਂ ਨੇ ਟਿਕਟ ਦੇ ਦਿੱਤੀ। ਇਸ ਉਮੀਦਵਾਰ ਦੀ ਪਤਨੀ ਪੰਜਾਬ ਕਾਡਰ ਵਿੱਚ ਆਈਪੀਐਸ ਅਫ਼ਸਰ ਹੈ ਤੇ ਪਿਤਾ ਵੀ ਸੇਵਾ ਮੁਕਤ ਆਈਆਰਐਸ ਅਧਿਕਾਰੀ। ਸ਼੍ਰੋਮਣੀ ਅਕਾਲੀ ਦਲ ’ਚ ਪਹਿਲਾਂ ਅਕਸਰ ਵਿਚਾਰਧਾਰਾ ਨੂੰ ਪ੍ਰਮੁੱਖਤਾ ਦਿੱਤੀ ਜਾਂਦੀ ਸੀ। ਵਿਚਾਰਧਾਰਾ ਤਾਂ ਪਿਛਲੇ ਇੱਕ ਦਹਾਕੇ ਤੋਂ ਹੀ ਖੰਭ ਲਾ ਕੇ ਉਡ ਗਈ ਹੈ। ਸ਼੍ਰੋਮਣੀ ਅਕਾਲੀ ਦਲ ਦੀ ਵਾਗਡੋਰ ਸੁਖਬੀਰ ਸਿੰਘ ਬਾਦਲ ਦੇ ਹੱਥ ਆਉਣ ਤੋਂ ਬਾਅਦ 2007 ਦੀਆਂ ਚੋਣਾਂ ਤੋਂ ਬਾਅਦ ਬਹੁਜਨ ਸਮਾਜ ਪਾਰਟੀ ਅਤੇ ਕਾਂਗਰਸ ਤੋਂ ਲਿਆ ਕੇ ਉਮੀਦਵਾਰਾਂ ਨੂੰ ਚੋਣ ਲੜਾਉਣ ਦਾ ਵੀ ਰੁਝਾਨ ਵਧਿਆ ਹੈ।


Comments Off on ਅਕਾਲੀ ਦਲ ਨੇ ਵਿਚਾਰਧਾਰਾ ਤਿਆਗ ਕੇ ਦਿੱਤੀਆਂ ਕਈ ਟਿਕਟਾਂ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.