ਮੁਹਾਲੀ ਦਾ ਮਾਡਲ ਸਿਟੀ ਵਾਂਗ ਹੋਵੇਗਾ ਵਿਕਾਸ: ਕੈਪਟਨ ਸਿੱਧੂ !    ‘ਆਪ’ ਨੇ ਬਾਗ਼ੀ ਕਾਂਗਰਸੀਆਂ ਨੂੰ ਵਰਚਾਉਣ ਲਈ ਬਣਾਈ ਵਿਸ਼ੇਸ਼ ਟੀਮ !    ਬੀਬੀਕੇ ਡੀਏਵੀ ਕਾਲਜ ਬਣਿਆ ਅੰਤਰ ਕਾਲਜ ਚੈਂਪੀਅਨ !    ਨੌਜਵਾਨ ਸੋਚ: ਵਿਦੇਸ਼ਾਂ ਵੱਲ ਪਰਵਾਸ - ਕਿੰਨਾ ਕੁ ਜਾਇਜ਼ ? !    ਈ-ਵਾਲੇੱਟ ਦੀ ਵਰਤੋਂ ਬਾਰੇ ਸੁਚੇਤ ਹੋਣਾ ਜ਼ਰੂਰੀ !    ਕਿੱਥੇ ਗਏ ਸੰਜਮ ਤੇ ਸਾਦਗੀ ? !    ਸੋਸ਼ਲ ਮੀਡੀਆ ਦੀ ਅੰਨ੍ਹੇਵਾਹ ਵਰਤੋਂ ਕਿਉਂ ? !    ਡਾਕਟਰ ਬਣਨ ਲਈ ਬਿਹਤਰੀਨ ਵਿਕਲਪ !    ਨੋਟਬੰਦੀ ਤੇ ਚੋਣਾਂ ਨੇ ਮੇਲਾ ਮਾਘੀ ਕੀਤਾ ਠੰਢਾ !    ਸੰਘ ਦੀ ਘੁਰਕੀ ’ਤੇ ਸ਼ਰਮਾ ਨਾਲ ਖੜ੍ਹੇ ਨਜ਼ਰ ਆਏ ਅਸਤੀਫੇ ਦੀ ਚੇਤਾਵਨੀ ਦੇਣ ਵਾਲੇ ਆਗੂ !    

ਅਖਿਲੇਸ਼ ਵੱਲੋਂ ਮੁਲਾਇਮ ਨਾਲ ਮੁਲਾਕਾਤ; ਸੁਲ੍ਹਾ ਦੇ ਸੰਕੇਤ

Posted On January - 10 - 2017

ਪਿਉ-ਪੁੱਤ ਵਿਚਾਲੇ 90 ਮਿੰਟ ਚੱਲੀ ਮੀਟਿੰਗ;
ਸ਼ਿਵਪਾਲ ਤੇ ਅਮਰ ਸਿੰਘ ਰਹੇ ਗ਼ੈਰਹਾਜ਼ਰ

mulayam singh yadavਲਖਨਊ, 10 ਜਨਵਰੀ
ਯੂਪੀ ਦੇ ਮੁੱਖ ਮੰਤਰੀ ਅਖਿਲੇਸ਼ ਯਾਦਵ ਨੇ ਅੱਜ ਆਪਣੇ ਪਿਤਾ ਤੇ ਸਮਾਜਵਾਦੀ ਪਾਰਟੀ ਦੇ ਬਾਨੀ ਮੁਲਾਇਮ ਸਿੰਘ ਯਾਦਵ ਨਾਲ ਇਥੇ ਮੁਲਾਕਾਤ ਕੀਤੀ। ਇਸ ਨਾਲ ਸੱਤਾਧਾਰੀ ਪਾਰਟੀ ਦੇ ਵਿਰੋਧੀ ਧੜਿਆਂ ਵਿੱਚ ਸੁਲ੍ਹਾ ਦੇ ਸੰਕੇਤ ਮਿਲੇ ਹਨ। ਮੁਲਾਇਮ ਸਿੰਘ ਵੱਲੋਂ ਕੱਲ੍ਹ ਅਖਿਲੇਸ਼ ਬਾਰੇ ਸੁਰ ਨਰਮ ਕੀਤੇ ਜਾਣ ਬਾਅਦ ਅੱਜ ਪਿਉ-ਪੁੱਤ ਵਿਚਾਲੇ 90 ਮਿੰਟ ਮੀਟਿੰਗ ਹੋਈ।
ਪਾਰਟੀ ਅੰਦਰਲੇ ਸੂਤਰਾਂ ਮੁਤਾਬਕ ਇਸ ਮੀਟਿੰਗ ਵਿੱਚ ਸ਼ਿਵਪਾਲ ਯਾਦਵ ਅਤੇ ਰਾਜ ਸਭਾ ਮੈਂਬਰ ਅਮਰ ਸਿੰਘ, ਜਿਸ ਨੂੰ ਯਾਦਵ ਖਾਨਦਾਨ ਵਿੱਚ ਅਕਸਰ ਬਾਹਰੀ ਦੱਸਿਆ ਜਾਂਦਾ ਹੈ, ਹਾਜ਼ਰ ਨਹੀਂ ਸਨ। ਬੈਠਕ ਬਾਅਦ ਮੀਡੀਆ ਦੇ ਸਵਾਲਾਂ ਦੇ ਜਵਾਬ ਦਿੱਤੇ ਬਗ਼ੈਰ ਅਖਿਲੇਸ਼ ਆਪਣੇ ਸਰਕਾਰੀ ਨਿਵਾਸ ’ਚ ਚਲੇ ਗਏ। ਅੱਜ ਦੀ ਬੈਠਕ ਮੁਲਾਇਮ ਦੇ ਨਰਮ ਰੁਖ਼ ਬਾਅਦ ਹੋਈ ਹੈ। ਮੁਲਾਇਮ ਨੇ ਕੱਲ੍ਹ ਰਾਤ ਕਿਹਾ ਸੀ, ‘ਚੋਣਾਂ ਬਾਅਦ ਅਖਿਲੇਸ਼ ਮੁੱਖ ਮੰਤਰੀ ਬਣੇਗਾ। ਇਸ ਬਾਰੇ ਕੋਈ ਰੌਲਾ ਨਹੀਂ ਹੈ।’ ਦੱਸਣਯੋਗ ਹੈ ਕਿ ਪਿਛਲੇ ਹਫ਼ਤੇ ਵੀ ਪਿਉ-ਪੁੱਤ ਵਿਚਾਲੇ ਬੈਠਕ ਹੋਈ ਸੀ ਪਰ ਪਾਰਟੀ ਵਿੱਚ ਜੰਗ ਬੰਦੀ ਹੋਣ ਬਜਾਏ ਅਖਿਲੇਸ਼ ਨੂੰ ਮੁਲਾਇਮ ਦੀ ਜਗ੍ਹਾ ਪਾਰਟੀ ਦਾ ਕੌਮੀ ਪ੍ਰਧਾਨ ਨਿਯੁਕਤ ਕਰ ਦਿੱਤਾ ਗਿਆ ਸੀ। ਪਾਰਟੀ ਆਬਜ਼ਰਵਰਾਂ ਦਾ ਕਹਿਣਾ ਹੈ ਕਿ ਸ਼ਿਵਪਾਲ ਤੇ ਅਮਰ ਸਿੰਘ ਦੀ ਗ਼ੈਰਮੌਜੂਦਗੀ ਕਾਰਨ ਅੱਜ ਦੀ ਬੈਠਕ ਨੂੰ  ਕਾਫ਼ੀ ਅਹਿਮਤ ਨਾਲ ਦੇਖਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸ਼ਾਇਦ ਮੁਲਾਇਮ ਸਿੰਘ ਇਕ ਵਾਰ ਹੀ ਸਾਰਾ ਮਾਮਲਾ ਨਿਬੇੜਨਾ ਚਾਹੁੰਦੇ ਹਨ। ਅਖਿਲੇਸ਼ ਵੱਲੋਂ ਆਪਣੇ ਚਾਚੇ ਸ਼ਿਵਪਾਲ ਅਤੇ ਰਾਜ ਸਭਾ ਮੈਂਬਰ ਅਮਰ ਸਿੰਘ ਖ਼ਿਲਾਫ਼ ਮੁਲਾਇਮ ਨੂੰ ਭੜਕਾਉਣ ਦੇ ਦੋਸ਼ ਲਾਏ ਜਾਂਦੇ ਰਹੇ ਹਨ ਅਤੇ ਇਨ੍ਹਾਂ ਦੋਹਾਂ ਨੂੰ ਪਾਰਟੀ ਦੇ ਫ਼ੈਸਲਿਆਂ ਤੋਂ ਲਾਂਭੇ ਕਰਨ ਦੀ ਮੰਗ ਕੀਤੀ ਜਾ ਰਹੀ ਹੈ।
-ਪੀਟੀਆਈ

ਸਾਈਕਲ ਬਾਰੇ ਸੁਣਵਾਈ 13 ਨੂੰ

ਨਵੀਂ ਦਿੱਲੀ: ਸਮਾਜਵਾਦੀ ਪਾਰਟੀ ਦੇ ਮੁਲਾਇਮ ਸਿੰਘ ਯਾਦਵ ਅਤੇ ਅਖਿਲੇਸ਼ ਯਾਦਵ ਦੇ ਧੜਿਆਂ ਵੱਲੋਂ ਪਾਰਟੀ ਦੇ ਚੋਣ ਨਿਸ਼ਾਨ ਸਾਈਕਲ ਲਈ ਪੇਸ਼ ਕੀਤੇ ਦਾਅਵਿਆਂ ਉਤੇ ਚੋਣ ਕਮਿਸ਼ਨ ਵੱਲੋਂ 13 ਜਨਵਰੀ ਨੂੰ ਸੁਣਵਾਈ ਕੀਤੀ ਜਾਵੇਗੀ। ਚੋਣ ਕਮਿਸ਼ਨ 17 ਜਨਵਰੀ ਤੋਂ ਪਹਿਲਾਂ ਇਹ ਮਾਮਲਾ ਨਿਬੇੜਨਾ ਚਾਹੁੰਦਾ ਹੈ ਕਿਉਂਕਿ ਇਸ ਬਾਅਦ ਯੂਪੀ ਵਿਧਾਨ ਸਭਾ ਚੋਣਾਂ ਦੇ ਪਹਿਲੇ ਗੇੜ ਲਈ ਨਾਮਜ਼ਦਗੀ ਕਾਗਜ਼ ਦਾਖ਼ਲ ਕਰਨ ਦੀ ਪ੍ਰਕਿਰਿਆ ਸ਼ੁਰੂ ਹੋ ਜਾਣੀ ਹੈ।
-ਪੀਟੀਆਈ


Comments Off on ਅਖਿਲੇਸ਼ ਵੱਲੋਂ ਮੁਲਾਇਮ ਨਾਲ ਮੁਲਾਕਾਤ; ਸੁਲ੍ਹਾ ਦੇ ਸੰਕੇਤ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.