ਕਾਵਿ ਕਿਆਰੀ !    ਕਿਉਂ ਵਿਸਰ ਗਏ ਨੇ ਭਵਿੱਖ ਦੇ ਖ਼ਤਰੇ !    ਨਰਕਵਾਸੀ ਮੇਰਾ ਬਾਪ !    ਹੋ ਹੀ ਜਾਂਦਾ ਹੈ ਮੁਹੱਬਤ ਦੇ ਵਿੱਚ ਇਸ ਤਰ੍ਹਾਂ... !    ਸੱਭਿਆਚਾਰਕ ਸ਼ਬਦਾਵਲੀ ਵਾਲੀਆਂ ਖੋਜ ਭਰਪੂਰ ਪੁਸਤਕਾਂ !    ਯਾਦਾਂ ਦੀ ਪਟਾਰੀ ਦੀਆਂ ਕੁਝ ਕਤਰਨਾਂ !    ਪੰਜਾਬ ਯੂਨੀਵਰਸਿਟੀ - ਲਾਹੌਰ ਤੋਂ ਚੰਡੀਗੜ੍ਹ ਤਕ !    ਸੰਜੀਦਾ ਹਾਲਾਤ ਦਾ ਬਿਆਨ !    ਉੱਘੇ ਸਾਹਿਤਕਾਰ ਦਾ ਜੀਵਨ ਤੇ ਰਚਨਾ !    ਪ੍ਰਸਿੱਧ ਅਰਥ ਸ਼ਾਸਤਰੀ ਦੀਆਂ ਜੀਵਨ ਝਲਕਾਂ !    

ਅਦਾਕਾਰੀ ਅਤੇ ਮਾਡਲਿੰਗ ਦਾ ਸੁਮੇਲ

Posted On January - 7 - 2017

12912cd _page_2ਕੁਲਦੀਪ ਢਿੱਲੋਂ

ਸਖ਼ਤ ਮਿਹਨਤ ਨਾਲ ਅੱਗੇ ਵਧਣ ਵਾਲੇ ਕਲਾਕਾਰ ਲੰਬਾ ਸਮਾਂ ਲੋਕਾਂ ਦੇ ਦਿਲਾਂ ’ਤੇ ਰਾਜ ਕਰਦੇ ਹਨ। ਇਸੇ ਤਰ੍ਹਾਂ ਦੀ ਸਖ਼ਤ ਮਿਹਨਤ ਨੂੰ ਸਮਰਪਿਤ ਕਲਾਕਾਰ ਹੈ ਹਨੀ ਸ਼ਰਮਾ। ਉਹ ਇੱਕੋ ਸਮੇਂ ’ਤੇ ਮਾਡਲ ਵੀ ਹੈ ਅਤੇ ਅਦਾਕਾਰ ਵੀ। ਆਪਣੇ ਸ਼ੁਰੂਆਤੀ ਦੌਰ ਵਿੱਚ ਚਾਹੇ ਉਸ ਨੂੰ ਕਾਫ਼ੀ ਕਠਿਨਾਈਆਂ ਦਾ ਸਾਹਮਣਾ ਕਰਨਾ ਪਿਆ, ਪਰ ਉਹ ਆਪਣੀ ਮੰਜ਼ਿਲ ਵੱਲ ਸਭ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਦੀ ਹੋਈ ਲਗਾਤਾਰ ਅੱਗੇ ਵਧ ਰਹੀ ਹੈ।
ਇਹ ਉਸ ਦੀ ਸਖ਼ਤ ਮਿਹਨਤ ਦਾ ਹੀ ਨਤੀਜਾ ਹੈ ਕਿ ਅੱਜ ਉਹ ਅਦਾਕਾਰੀ ਅਤੇ ਮਾਡਲਿੰਗ ਦੀ ਦੁਨੀਆਂ ਵਿੱਚ ਇੱਕ ਚਰਚਿਤ ਚਿਹਰਾ ਬਣ ਕੇ ਉੱਭਰੀ ਹੈ। ਹਨੀ ਸ਼ਰਮਾ ਦਾ ਜਨਮ ਖਮਾਣੋਂ ਸ਼ਹਿਰ ਵਿਖੇ ਮਾਤਾ ਰਮਾ ਦੇਵੀ ਅਤੇ ਪਿਤਾ ਰਾਮ ਦੇਵ ਰਤਨ ਦੇ ਘਰ ਹੋਇਆ। ਉਸ ਨੇ ਮੁੱਢਲੀ ਵਿੱਦਿਆ ਵੱਖ-ਵੱਖ ਸਕੂਲਾਂ ਤੋਂ ਕਰਨ ਉਪਰੰਤ ਆਪਣੇ ਦੋਸਤਾਂ ਤੋਂ ਪ੍ਰੇਰਿਤ ਹੋ ਕੇ ਅਤੇ ਪਰਿਵਾਰ ਤੋਂ ਸਹਿਯੋਗ ਮਿਲਣ ’ਤੇ ਇਸ ਖੇਤਰ ਵਿੱਚ ਪੈਰ ਧਰਿਆ। ਮਾਡਲਿੰਗ ਤੋਂ ਇਲਾਵਾ ਉਸ ਨੇ ਲਾਅ ਦੀ ਪੜ੍ਹਾਈ ਕੀਤੀ ਹੋਈ ਹੈ।
ਉਹ ਹੁਣ ਤਕ ਕਈ ਪੰਜਾਬੀ ਫ਼ਿਲਮਾਂ ਤੋਂ ਇਲਾਵਾ ਪੰਜਾਬੀ ਦੇ ਨਾਮਵਾਰ ਗਾਇਕਾਂ ਫ਼ਿਰੋਜ਼ ਖ਼ਾਨ, ਸੰਗਮ ਹੰਜਰਾ, ਮਨਿੰਦਰ ਬਾਠ, ਨਵ ਸੰਧੂ, ਸੁਰਜੀਤ ਭੁੱਲਰ, ਅਮਨ ਸਿੱਧੂ ਅਤੇ ਹੋਰ ਕਈ ਗਾਇਕਾਂ ਦੇ ਵੀਡੀਓਜ਼ ਵਿੱਚ ਬਤੌਰ ਮਾਡਲ ਕੰਮ ਕਰਕੇ ਆਪਣੀ ਕਲਾ ਦਾ ਲੋਹਾ ਮਨਵਾ ਚੁੱਕੀ ਹੈ। ਹਨੀ ਦਾ ਕਹਿਣਾ ਹੈ ਕਿ ਉਹ ਆਪਣੇ ਪੈਰਾਂ ’ਤੇ ਖੜ੍ਹਾ ਹੋਣਾ ਚਾਹੁੰਦੀ ਹੈ। ਉਸ ਨੂੰ ਇਸ ਖੇਤਰ ਵਿੱਚ ਆਪਣੇ ਪਰਿਵਾਰ ਦਾ ਪੂਰਾ ਸਹਿਯੋਗ ਮਿਲ ਰਿਹਾ ਹੈ। ਅਦਾਕਾਰੀ ਅਤੇ ਮਾਡਲਿੰਗ ਤੋਂ ਇਲਾਵਾ ਉਹ ਆਪਣੀ ਇੱਕ ਈਵੈਂਟ ਕੰਪਨੀ ਵੀ ਚਲਾ ਰਹੀ ਹੈ।
ਸੰਪਰਕ: 98559-64276 


Comments Off on ਅਦਾਕਾਰੀ ਅਤੇ ਮਾਡਲਿੰਗ ਦਾ ਸੁਮੇਲ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.