ਜਬਰ ਜਨਾਹ ਮਾਮਲਾ: ਮਨੁੱਖੀ ਅਧਿਕਾਰ ਕਮਿਸ਼ਨ ਨੇ ਲਿਆ ਨੋਟਿਸ !    ਡਾਕਟਰਾਂ ਦੀਆਂ 662 ਆਸਾਮੀਆਂ ਜਲਦ ਭਰੀਆਂ ਜਾਣਗੀਆਂ: ਵਿੱਜ !    ਸੁਜਾਤਾ ਮਹਿਤਾ ਬਣੀ ਯੂਪੀਐਸਸੀ ਦੀ ਮੈਂਬਰ !    ਫੇਲ੍ਹ ਨਾ ਕਰਨ ਦੀ ਨੀਤੀ ਦੇ ਹਾਸਲ !    ਗੁਣਾਂ ਨਾਲ ਭਰਪੂਰ ਹੈ ਅਜਵਾਇਣ !    ਕਿਵੇਂ ਕਰੀਏ ਟੁੱਥਪੇਸਟ ਤੇ ਟੁੱਥਬੁਰਸ਼ ਦੀ ਸਹੀ ਚੋਣ ਅਤੇ ਵਰਤੋਂ !    ਜੜ੍ਹਾਂ ਮਜ਼ਬੂਤ ਕਰਨ ਦੀ ਲੋੜ !    ਦਮੇ ਦੇ ਕਾਰਨ ਤੇ ਇਸ ਤੋਂ ਬਚਣ ਦੇ ਉਪਾਅ !    ਕਾਨਫਰੰਸ ਦਾ ਉਦਘਾਟਨ ਕਰਨਗੇ ਪ੍ਰਧਾਨ ਮੰਤਰੀ !    ਵੋਟਾਂ ਦੀ ਰੰਜਿਸ਼: ਮਾਣੂੰਕੇ ਵਿੱਚ ਦੋ ਧਿਰਾਂ ਭਿੜੀਆਂ !    

ਅਫ਼ਗਾਨ ਧਮਾਕਿਆਂ ’ਚ ਪੰਜ ਅਮੀਰਾਤ ਅਧਿਕਾਰੀਆਂ ਸਮੇਤ 57 ਹਲਾਕ

Posted On January - 11 - 2017
ਅਫ਼ਗ਼ਾਨਿਸਤਾਨ ਦੀ ਰਾਜਧਾਨੀ ਕਾਬਲ ਵਿੱਚ ਹੋਏ ਦੋਹਰੇ ਬੰਬ ਧਮਾਕੇ ’ਚ ਮਾਰੇ ਗਏ ਪੀੜਤਾਂ ਦੇ ਰਿਸ਼ਤੇਦਾਰ ਤੇ ਹੋਰ ਉਨ੍ਹਾਂ ਨੂੰ ਸਪੁਰਦੇ ਖ਼ਾਕ ਕਰਦੇ ਹੋਏ।-ਫੋਟੋ: ਏਐਫਪੀ

ਅਫ਼ਗ਼ਾਨਿਸਤਾਨ ਦੀ ਰਾਜਧਾਨੀ ਕਾਬਲ ਵਿੱਚ ਹੋਏ ਦੋਹਰੇ ਬੰਬ ਧਮਾਕੇ ’ਚ ਮਾਰੇ ਗਏ ਪੀੜਤਾਂ ਦੇ ਰਿਸ਼ਤੇਦਾਰ ਤੇ ਹੋਰ ਉਨ੍ਹਾਂ ਨੂੰ ਸਪੁਰਦੇ ਖ਼ਾਕ ਕਰਦੇ ਹੋਏ।-ਫੋਟੋ: ਏਐਫਪੀ

ਕੰਧਾਰ, 11 ਜਨਵਰੀ
ਤਾਲਿਬਾਨ ਵੱਲੋਂ ਅਫ਼ਗ਼ਾਨਿਸਤਾਨ ਦੀ ਰਾਜਧਾਨੀ ਕਾਬੁਲ, ਕੰਧਾਰ ਤੇ ਹੇਲਮੰਡ ਸੂਬੇ ਵਿੱਚ ਕੀਤੇ ਧਮਾਕਿਆਂ ’ਚ ਸੰਯੁਕਤ ਅਰਬ ਅਮੀਰਾਤ ਦੇ ਪੰਜ ਅਧਿਕਾਰੀਆਂ ਸਮੇਤ 57 ਲੋਕ ਹਲਾਕ ਹੋ ਗਏ। ਰਾਸ਼ਟਰਪਤੀ ਅਸ਼ਰਫ਼ ਗਨੀ ਨੇ ਇਨ੍ਹਾਂ ਧਮਾਕਿਆਂ ਦੀ ਨਿਖੇਧੀ ਕਰਦਿਆਂ ਕਿਹਾ ਕਿ ਇਸ ਘਟਨਾ ਨਾਲ ਮੁਲਕ ਦੇ ਯੂਏਈ ਨਾਲ ਸਬੰਧਾਂ ’ਤੇ ਕੋਈ ਅਸਰ ਨਹੀਂ ਪਏਗਾ। ਉਂਜ ਤਾਲਿਬਾਨ ਨੇ ਕੰਧਾਰ ਹਮਲੇ ਦੀ ਜ਼ਿੰਮੇਵਾਰੀ ਲੈਣ ਤੋਂ ਇਨਕਾਰ ਕਰ ਦਿੱਤਾ ਹੈ।
ਪਹਿਲਾ ਧਮਾਕਾ ਬੀਤੇ ਦਿਨ ਦੱਖਣੀ ਕੰਧਾਰ ਵਿੱਚ ਰਾਜਪਾਲ ਆਵਾਸ ਦੇ ਅਹਾਤੇ ਅੰਦਰ ਹੋਇਆ। ਇਥੇ ਸੋਫ਼ੇ ਅੰਦਰ ਲੁਕੋ ਕੇ ਰੱਖੇ ਗਏ ਬੰਬ ਦੇ ਫਟਣ ਨਾਲ 13 ਲੋਕ ਮਾਰੇ ਗਏ ਜਿਨ੍ਹਾਂ ਵਿੱਚ ਕੁਝ ਅਮੀਰਾਤ ਮੂਲ ਦੇ ਵੀ ਸਨ। ਧਮਾਕੇ ’ਚ ਅਫ਼ਗ਼ਾਨਿਸਤਾਨ ਵਿੱਚ ਯੂਏਈ ਦਾ ਰਾਜਦੂਤ ਵਾਲ ਵਾਲ ਬਚ ਗਿਆ। ਉਸ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਪੁਲੀਸ ਮੁਖੀ ਅਬਦੁਲ ਰਜ਼ੀਕ, ਜੋ ਧਮਾਕੇ ਸਮੇਂ ਮੌਕੇ ’ਤੇ ਮੌਜੂਦ ਸਨ, ਨੇ ਦੱਸਿਆ ਕਿ ਕੰਧਾਰ ਦੇ ਰਾਜਪਾਲ ਹੁਮਾਯੂੰ ਅਜ਼ੀਜ਼ੀ ਤੇ ਯੂਏਈ ਦੇ ਰਾਜਦੂਤ ਜੁਮਾ ਮੁਹੰਮਦ ਅਬਦੁੱਲ੍ਹਾ ਅਲ ਕਾਬੀ ਧਮਾਕੇ ਕਰਕੇ ਲੱਗੀ ਅੱਗ ਵਿੱਚ ਝੁਲਸਣ ਕਰਕੇ ਮਾਮੂਲੀ ਜ਼ਖ਼ਮੀ ਹੋ ਗਏ। ਹਮਲੇ ’ਚ ਮਾਰੇ ਗਏ ਵਿਅਕਤੀਆਂ ਦੀਆਂ ਲਾਸ਼ਾਂ ਝੁਲਸਣ ਕਰਕੇ ਬੇਪਛਾਣ ਹੋ ਗਈਆਂ। ਉਂਜ ਜਿਹੜੇ ਅਮੀਰਾਤ ਅਧਿਕਾਰੀ ਧਮਾਕੇ ਦੀ ਜ਼ੱਦ ਵਿੱਚ ਆਏ, ਉਹ ਇਥੇ ਮਨੁੱਖੀ, ਸਿੱਖਿਆ ਤੇ ਵਿਕਾਸ ਪ੍ਰਾਜੈਕਟਾਂ ਦੇ ਮਿਸ਼ਨ ਤਹਿਤ ਇਥੇ ਆਏ ਸਨ। ਰਾਸ਼ਟਰਪਤੀ ਅਸ਼ਰਫ਼ ਗਨੀ ਨੇ ਕਿਹਾ ਕਿ ਇਹ ਘਟਨਾ  ਅਫ਼ਗ਼ਾਨਿਸਤਾਨ ਤੇ ਯੂਏਈ ਦੇ ਸਬੰਧਾਂ ’ਤੇ ਅਸਰ ਅੰਦਾਜ਼ ਨਹੀਂ ਹੋਵੇਗੀ।
ਇਸ ਤੋਂ ਪਹਿਲਾਂ ਬੀਤੇ ਕੱਲ੍ਹ ਹੀ ਤਾਲਿਬਾਨ ਵੱਲੋਂ ਕਾਬੁਲ ਵਿੱਚ ਹੀ ਦੋਹਰੇ ਧਮਾਕੇ ਕੀਤੇ ਗਏ। ਇਥੇ ਪਾਰਲੀਮੈਂਟ ਦੇ ਬਾਹਰ ਕੀਤੇ ਧਮਾਕੇ ਵਿੱਚ 36 ਲੋਕ ਮਾਰੇ ਗਏ ਤੇ 80 ਜਣੇ ਜ਼ਖ਼ਮੀ ਹੋ ਗਏ। ਪਹਿਲੇ ਧਮਾਕੇ ’ਚ ਕਾਰ ਸਵਾਰ ਖੁ਼ਦਕੁਸ਼ ਬੰਬਾਰ ਨੇ ਸਰਕਾਰੀ ਮੁਲਾਜ਼ਮਾਂ ਨਾਲ ਭਰੀ ਮਿੰਨੀ ਬੱਸ ਨਜ਼ਦੀਕ ਖੁ਼ਦ ਨੂੰ ਉਡਾ ਲਿਆ। ਮਰਨ ਵਾਲਿਆਂ ’ਚ ਚਾਰ ਪੁਲੀਸ ਮੁਲਾਜ਼ਮ ਵੀ ਸ਼ਾਮਲ ਹਨ, ਜੋ ਪੀੜਤਾਂ ਦੀ ਮਦਦ ਲਈ ਮੌਕੇ ’ਤੇ ਪੁੱਜੇ ਸਨ ਕਿ ਦੂਜਾ ਧਮਾਕਾ ਹੋ ਗਿਆ। ਇਸ ਦੌਰਾਨ ਹੇਲਮੰਡ ਸੂਬੇ ਦੀ ਰਾਜਧਾਨੀ ਲਸ਼ਕਰ ਗਾਹ ਵਿੱਚ ਖੁ਼ਦਕੁਸ਼ ਬੰਬਾਰ ਵੱਲੋਂ ਕੀਤੇ ਧਮਾਕੇ ’ਚ ਸੱਤ ਲੋਕ ਹਲਾਕ ਹੋ ਗਏ।

-ਏਐਫਪੀ  


Comments Off on ਅਫ਼ਗਾਨ ਧਮਾਕਿਆਂ ’ਚ ਪੰਜ ਅਮੀਰਾਤ ਅਧਿਕਾਰੀਆਂ ਸਮੇਤ 57 ਹਲਾਕ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.