ਪਾਕਿ 2000 ਦੇ ਨੋਟ ਦੀ ਨਕਲ ’ਚ ਸਫਲ !    ਵਿਆਹ ਦੀਆਂ ਰਸਮਾਂ ’ਤੇ ਭਾਰੂ ਪਈ ਮੰਡੀ !    ਝੂਠ ਦੇ ਪੈਰ !    ਖੁਸ਼ੀਆਂ ਦੀ ਵਿਗਿਆਨਕ ਰਵਾਇਤ ਨਿੰਮ ਬੰਨ੍ਹਣਾ !    ਸਾਡੇ ਖੂਹ ਉੱਤੇ ਵਸਦਾ ਰੱਬ ਨੀਂ... !    ਸੋਹਣੇ ਸਰੂਪ ਵਾਲਾ ਹੁਸਨੈਨੀ ਪਿੱਦਾ !    ਜ਼ਿੰਦਗੀ ਦੀ ਖ਼ੂਬਸੂਰਤੀ ਦਾ ਜਸ਼ਨ ਹੈ ਮੁਸਕਰਾਹਟ !    ਅੱਗ ਬੁਝਾਉਣ ਵਾਲਾ ਲਾਲ ਸਿਲੰਡਰ !    ਕਿਵੇਂ ਕਰੀਏ ਨੁਕਤਾਚੀਨੀ ? !    ਗੋਵਿੰਦਾ ਦੇ ਬਹਾਨੇ ‘ਆ ਗਿਆ ਹੀਰੋ’ !    

ਅਰਦਾਸ ਮੌਕੇ ਜੁੱਤੀਆਂ ਪਾ ਕੇ ਪੁੱਜੇ ਅਕਾਲੀ ਆਗੂ

Posted On January - 11 - 2017

ਪੱਤਰ ਪ੍ਰੇਰਕ
ਹੰਡਿਆਇਆ, 11 ਜਨਵਰੀ
ਕਸਬਾ ਹੰਡਿਆਇਆ ਵਿਖੇ ਅਰਦਾਸ ਮੌਕੇ ਅਕਾਲੀ ਆਗੂ ਜੁੱਤੀਆਂ ਸਮੇਤ ਜਾ ਪੁੱਜੇ ਤੇ ਉਨ੍ਹਾਂ ਨੇ ਪੰਜ ਪਿਆਰਿਆਂ ਨੂੰ ਸਿਰੋਪੇ ਪਾ ਦਿੱਤੇ। ਇਸ ਨੂੰ ਲੈ ਕੇ ਸਿੱਖ ਸੰਗਤਾਂ ’ਚ ਰੋਸ ਪੈਦਾ ਹੋ ਗਿਆ ਹੈ। ਉਨ੍ਹਾਂ ਨੇ ਮਾਮਲੇ ਨੂੰ ਅਕਾਲ ਤਖ਼ਤ ’ਤੇ ਲਿਜਾਣ ਦੀ ਗੱਲ ਆਖੀ ਹੈ।
ਇਸ ਕਸਬੇ ਵਿੱਚ ਨਗਰ ਕੀਰਤਨ ਦੀ ਰਵਾਨਗੀ ਮੌਕੇ ਹਲਕਾ ਬਰਨਾਲਾ ਤੋਂ ਅਕਾਲੀ ਦਲ/ਭਾਜਪਾ ਗੱਠਜੋੜ ਦੇ ਉਮੀਦਵਾਰ ਸੁਰਿੰਦਰਪਾਲ ਸਿੰਘ ਸਿਬੀਆ ਨੇ ਗੁਰ ਮਰਿਆਦਾ ਦੀ ਪ੍ਰਵਾਹ ਨਾ ਕਰਦਿਆਂ ਖੁਦ ਪੂਰਨ ਰੂਪ ’ਚ ਕੇਸਾਧਾਰੀ ਨਾ ਹੁੰਦੇ ਹੋਏ ਪੰਜ ਪਿਆਰਿਆਂ ਨੂੰ ਸਿਰੋਪੇ ਪਾ ਦਿੱਤੇ। ਇਸ ਤੋਂ ਇਲਾਵਾ ਇੱਕ ਹੋਰ ਆਗੂ ਸਮੇਤ ਜੁੱਤੇ ਹੀ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਅਰਦਾਸ ਮੌਕੇ ਖੜ੍ਹਾ ਰਿਹਾ ਤੇ ਆਪਣੇ ਗਲ ’ਚ ਸਿਰੋਪਾ ਪਵਾਉਣ ਲੱਗੇ ਵੀ ਜੁੱਤੇ ਨਹੀਂ ਲਾਹੇ।


Comments Off on ਅਰਦਾਸ ਮੌਕੇ ਜੁੱਤੀਆਂ ਪਾ ਕੇ ਪੁੱਜੇ ਅਕਾਲੀ ਆਗੂ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.