ਸ਼ਹੀਦਾਂ ਦੇ ਜੀਵਨ ਅਤੇ ਸਿੱਖਿਆਵਾਂ ਤੋਂ ਪ੍ਰੇਰਣਾ ਲੈਣ ਦੀ ਲੋੜ: ਅਭੈ ਸੰਧੂ !    ਮਨਸਾ ਦੇਵੀ ਨਵਰਾਤਰ ਮੇਲੇ ਲਈ ਹਰਿਆਣਾ ਰੋਡਵੇਜ਼ ਚਲਾਏਗਾ 40 ਬੱਸਾਂ !    ਦਸਵੀਂ ਦਾ ਹਿੰਦੀ ਦਾ ਪੇਪਰ ਲੀਕ !    25 ਆਈਏਐਸ ਤੇ ਇਕ ਪੀਸੀਐਸ ਅਧਿਕਾਰੀਆਂ ਦੇ ਤਬਾਦਲੇ !    ਸ਼ਹੀਦ ਭਗਤ ਸਿੰਘ ਦੀਆਂ ਲਿਖਤਾਂ ਵਿੱਚ ਇਤਿਹਾਸਕ ਹਵਾਲੇ !    ਆਜ਼ਾਦੀ ਦੇ ਪਰਵਾਨੇ ਦੀ ਗੌਰਵ ਗਾਥਾ !    ਬਿਖੜੇ ਪੈਂਡੇ ਦੇ ਹਮਸਫ਼ਰ !    ਫੁਟਬਾਲ: ਦੋਸਤਾਨਾ ਮੈਚ ਵਿੱਚ ਭਾਰਤ ਨੇ ਕੰਬੋਡੀਆ ਨੂੰ ਹਰਾਇਆ !    ਗੁਰੂ ਹਰਿ ਰਾਏ ਜੀ !    ਲਾਹੌਰ ਹਵਾਈ ਅੱਡੇ ਤੋਂ ਰਾਈਫਲ ਤੇ ਗੋਲੀ ਸਿੱਕੇ ਸਮੇਤ ਇਕ ਕਾਬੂ !    

ਅਸਲੀ ਖ਼ਜ਼ਾਨਾ

Posted On January - 7 - 2017

ਬਾਲ ਕਹਾਣੀ

ਗੁਰਚਰਨ ਸਿੰਘ
12712cd _king realਇੱਕ ਦਿਨ ਰਾਜੇ ਕੋਲ ਇੱਕ ਜੋਤਿਸ਼ੀ ਆਇਆ। ਰਾਜੇ ਤੋਂ ਇਨਾਮ ਲੈਣ ਦੇ ਲਾਲਚ ਵਿੱਚ ਉਸ ਨੇ ਰਾਜੇ ਨੂੰ ਕਿਹਾ ਮਹਾਰਾਜ ‘ਮੈਂ ਆਪਣੀ ਦਿਵ ਦ੍ਰਿਸ਼ਟੀ ਰਾਹੀਂ ਦੇਖਿਆ ਹੈ ਕਿ ਤੁਹਾਡੇ ਰਾਜ ਵਿੱਚ ਕਿਸੇ ਥਾਂ ਬਹੁਤ ਵੱਡਾ ਖ਼ਜ਼ਾਨਾ ਦੱਬਿਆ ਹੋਇਆ ਹੈ। ਇਸ ਨੂੰ ਹਾਸਲ ਕਰਕੇ ਤੁਸੀਂ ਦੁਨੀਆਂ ਦੇ ਸਭ ਤੋਂ ਅਮੀਰ ਬਾਦਸ਼ਾਹ ਬਣ ਸਕਦੇ ਹੋ, ਪਰ ਇਹ ਪਤਾ ਨਹੀਂ ਚਲ ਰਿਹਾ ਕਿ ਖ਼ਜ਼ਾਨਾ ਕਿੱਥੇ ਹੈ? ਇਸ ਲਈ ਮੈਨੂੰ ਕੁਝ ਸਮਾਂ ਦਿਓ, ਮੈਂ ਪਹਾੜਾਂ ’ਤੇ ਜਾ ਕੇ ਇਕਾਂਤ ਵਸ ਹੋ ਕੇ ਪਤਾ ਲਾਵਾਂਗਾ ਕਿ ਖ਼ਜ਼ਾਨਾ ਕਿਸ ਜਗ੍ਹਾ ਹੈ।”
ਰਾਜੇ ਦੀ ਖੁਸ਼ੀ ਦਾ ਕੋਈ ਟਿਕਾਣਾ ਨਾ ਰਿਹਾ। ਉਸ ਨੇ ਜੋਤਿਸ਼ੀ ਨੂੰ ਬਹੁਤ ਸਾਰਾ ਪੈਸਾ ਅਤੇ ਹੀਰਿਆਂ ਦੀ ਮਾਲਾ ਦੇ ਕੇ ਵਿਦਾ ਕਰਦਿਆਂ ਜਲਦੀ ਖ਼ਜ਼ਾਨੇ ਦਾ ਪਤਾ ਲਾ ਕੇ ਦਰਬਾਰ ਵਿੱਚ ਹਾਜ਼ਰ ਹੋਣ ਲਈ ਕਿਹਾ। ਛੇ ਮਹੀਨੇ ਲੰਘ ਗਏ, ਪਰ ਜੋਤਿਸ਼ੀ ਨਾ ਮੁੜਿਆ।
ਰਾਜੇ ਨੇ ਆਪਣੇ ਅਹਿਲਕਾਰ ਭੇਜ ਕੇ ਜੋਤਿਸ਼ੀ ਦਾ ਪਤਾ ਲਾਉਣ ਦੀ ਕੋਸ਼ਿਸ਼ ਕੀਤੀ, ਪਰ ਜੋਤਿਸ਼ੀ ਨਾ ਲੱਭਿਆ। ਖ਼ਜ਼ਾਨੇ ਦੇ ਲਾਲਚ ਨੇ ਰਾਜੇ ਦੇ ਮਨ ਵਿੱਚ ਲਾਲਸਾ ਪੈਦਾ ਕਰ ਦਿੱਤੀ। ਉਹ ਖ਼ਜ਼ਾਨਾ ਪ੍ਰਾਪਤ ਕਰਨ ਲਈ ਬੇਤਾਬ ਹੋ ਗਿਆ। ਆਖ਼ਿਰ ਜਦੋਂ ਖਜ਼ਾਨੇ ਦਾ ਕਿਤੋਂ ਪਤਾ ਨਾ ਚੱਲਿਆ ਤਾਂ ਰਾਜਾ ਨਿਰਾਸ਼ ਹੋ ਗਿਆ। ਉਸ ਨੂੰ ਰਾਤ ਦਿਨ ਖ਼ਜ਼ਾਨੇ ਦੇ ਕਲਪਿਤ ਢੇਰ ਚੈਨ ਨਾ ਲੈਣ ਦਿੰਦੇ। ਪ੍ਰੇਸ਼ਾਨੀ ਦੇ ਆਲਮ ਵਿੱਚ ਉਹ ਰਾਤ ਨੂੰ ਜਾਗ ਕੇ ਮਹਿਲ ਵਿੱਚ ਇੱਧਰ ਉੱਧਰ ਭਟਕਦਾ ਰਹਿੰਦਾ। ਖ਼ਜ਼ਾਨੇ ਦੀ ਚਿੰਤਾ ਨੇ ਉਸ ਨੂੰ ਮਾਨਸਿਕ ਰੋਗੀ ਬਣਾ ਦਿੱਤਾ। ਉਹ ਰਾਜ ਦੇ ਜ਼ਰੂਰੀ ਦੌਰਿਆਂ, ਕੰਮਾਂ ਅਤੇ ਨਿਆਂ ਕਰਨ ਦੇ ਕਾਰਜਾਂ ਨੂੰ ਅੱਗੇ ਪਾਉਣ ਲੱਗਾ। ਰਾਜ ਦੇ ਲੋਕਾਂ ਵਿੱਚ ਬੇਭਰੋਸਗੀ ਦਾ ਆਲਮ ਛਾ ਗਿਆ। ਰਾਜੇ ਦੀ ਸਿਹਤ ਨੂੰ ਲੈ ਕੇ ਰਾਜੇ ਦੇ ਮੰਤਰੀਆਂ ਅਤੇ ਦਰਬਾਰੀਆਂ ਨੂੰ ਚਿੰਤਾ ਹੋਣ ਲੱਗੀ। ਉਨ੍ਹਾਂ ਨੇ ਰਾਜ ਦੇ ਕਈ ਮੰਨੇ ਪ੍ਰਮੰਨੇ ਜੋਤਿਸ਼ੀਆਂ ਤੇ ਸਿਆਣਿਆਂ ਦੀ ਮਦਦ ਨਾਲ ਧਰਤੀ ਹੇਠਾਂ ਦੱਬੇ ਖ਼ਜ਼ਾਨੇ ਨੂੰ ਲੱਭਣ ਦੀ ਕੋਸ਼ਿਸ਼ ਕੀਤੀ, ਪਰ ਸਫਲਤਾ ਨਾ ਮਿਲੀ। ਹਾਰ ਕੇ ਖ਼ਜ਼ਾਨੇ ਦੀ ਭਾਲ ਛੱਡ ਕੇ ਰਾਜ ਦੇ ਅਧਿਕਾਰੀ ਰਾਜੇ ਦੀ ਸਿਹਤ ਨੂੰ ਲੈ ਕੇ ਚਿੰਤਤ ਹੋਣ ਲੱਗੇ। ਹੁਣ ਉਹ ਰਾਜੇ ਦਾ ਇਲਾਜ ਕਰਾਉਣ ਵਿੱਚ ਜੁੱਟ ਗਏ। ਰਾਜ ਦਰਬਾਰ ਦੇ ਹਕੀਮਾਂ ਨੇ ਰਾਜੇ ਦਾ ਇਲਾਜ ਕਰਨ ਦੀ ਕੋਸ਼ਿਸ਼ ਕੀਤੀ, ਪਰ ਉਸ ਦਾ ਰੋਗ ਦਿਨੋਂ ਦਿਨ ਵਧਦਾ ਹੀ ਗਿਆ।
ਸਾਰੇ ਰਾਜ ਵਿੱਚ ਰਾਜੇ ਦੇ ਬਿਮਾਰ ਹੋਣ ਦੀ ਚਰਚਾ ਛਿੜ ਪਈ। ਇਹ ਸੁਣ ਕੇ ਇੱਕ ਵਿਚਾਰਕ ਜੋ ਦੂਰ ਦੁਰਾਡੇ ਪਿੰਡ ਵਿੱਚ ਰਹਿੰਦਾ ਸੀ, ਇੱਕ ਦਿਨ ਦਰਬਾਰ ਵਿੱਚ ਹਾਜ਼ਰ ਹੋਇਆ। ਉਸ ਨੇ ਰਾਜੇ ਦੀ ਰਾਣੀ ਅਤੇ ਰਾਜੇ ਦੇ ਅਹਿਲਕਾਰਾਂ ਤੋਂ ਸਾਰੀ ਕਹਾਣੀ ਸੁਣੀ। ਰਾਜੇ ਦੀ ਬਿਮਾਰੀ ਨੂੰ ਸਮਝਿਆ ਅਤੇ ਇੱਕ ਦਿਨ ਦਰਬਾਰ ਵਿੱਚ ਹਾਜ਼ਰ ਹੋ ਕੇ, ਰਾਜੇ ਨਾਲ ਗੱਲਬਾਤ ਕਰਨ ਦੀ ਇੱਛਾ ਪ੍ਰਗਟਾਈ ਤਾਂ ਰਾਜਾ ਮੰਨ ਗਿਆ। ਭਰੇ ਦਰਬਾਰ ਵਿੱਚ ਵਿਚਾਰਕ ਨੇ ਰਾਜੇ ਨੂੰ ਸਵਾਲ ਕੀਤਾ, ‘ਮਹਾਰਾਜ ਤੁਸੀਂ ਬੇਚੈਨ ਰਹਿੰਦੇ ਹੋ, ਉਦਾਸ ਰਹਿੰਦੇ ਹੋ, ਮਨ ਨੂੰ ਟੇਕ ਨਹੀਂ ਆਉਂਦੀ, ਕੀ ਇਹ ਸੱਚ ਹੈ?’
ਰਾਜੇ ਨੇ ਉਸ ਵੱਲ ਵੇਖਿਆ ਤੇ ਗਹਿਰੀ ਉਦਾਸੀ ’ਚੋਂ ਬੋਲਿਆ, ‘ਹਾਂ ਇਹ ਸੱਚ ਹੈ।’
‘ਤੁਸੀਂ ਇੱਕ ਕਲਪਿਤ ਖ਼ਜ਼ਾਨੇ ਬਾਰੇ ਸੋਚ ਕੇ ਪ੍ਰੇਸ਼ਾਨ ਹੁੰਦੇ ਹੋ ਜੋ ਹੁਣ ਤਕ ਨਹੀਂ ਲੱਭ ਸਕਿਆ?”
ਰਾਜੇ ਨੇ ਫਿਰ ਜਵਾਬ ਦਿੱਤਾ, ‘‘ਹਾਂ ਇਹ ਵੀ ਸੱਚ ਹੈ।”
ਮਹਾਰਾਜ ਮੈਨੂੰ ਇੱਕ ਹੋਰ ਗੱਲ ਦਾ ਜਵਾਬ ਦਿਓ, ‘ਇੱਕ ਪਰਿਵਾਰ ਦੇ ਮੁਖੀ ਦਾ ਸਭ ਤੋਂ ਵੱਡਾ ਖ਼ਜ਼ਾਨਾ ਕੀ ਹੈ?”
ਰਾਜੇ ਨੇ ਜਵਾਬ ਦਿੱਤਾ, ‘ਉਸ ਦਾ ਪਰਿਵਾਰ।’
‘ਇੱਕ ਰਾਜੇ ਦਾ ਸਭ ਤੋਂ ਵੱਡਾ ਕੀ ਖ਼ਜ਼ਾਨਾ ਕੀ ਹੋ ਸਕਦਾ ਹੈ?’ ਵਿਚਾਰਕ ਨੇ ਫਿਰ ਪੁੱਛਿਆ।
‘ਉਸ ਦੀ ਪਰਜਾ।’ ਰਾਜੇ ਨੇ ਜਵਾਬ ਦਿੱਤਾ।
ਵਿਚਾਰਕ ਨੇ ਕਿਹਾ ‘ਤਾਂ ਮਹਾਰਾਜ ਤੁਹਾਡਾ ਸਭ ਤੋਂ ਵੱਡਾ ਖ਼ਜ਼ਾਨਾ ਤੁਹਾਡੀ ਪਰਜਾ ਹੈ। ਜੇ ਪਰਜਾ ਠੀਕ ਹੋਵੇਗੀ ਤਾਂ ਉਹ ਖ਼ਜ਼ਾਨਿਆਂ ਦੀਆਂ ਕਲਪਿਤ ਗੱਲਾਂ ਨੂੰ ਹਕੀਕਤ ਵਿੱਚ ਬਦਲ ਸਕਦੀ ਹੈ। ਮੈਂ ਤੁਹਾਡੇ ਰਾਜ ਦਾ ਇੱਕ ਮਾਮੂਲੀ ਜਿਹਾ ਆਦਮੀ ਹਾਂ। ਮੈਨੂੰ ਮਾਣ ਹੈ ਕਿ ਮੇਰੇ ਦੇਸ਼ ਨੂੰ ਕੁਦਰਤ ਨੇ ਉਨ੍ਹਾਂ ਖ਼ਜ਼ਾਨਿਆਂ ਨਾਲ ਭਰਪੂਰ ਕੀਤਾ ਹੈ ਜਿਹੜੇ ਅਣਮੋਲ ਹਨ। ਇੱਥੇ ਸੁੰਦਰ ਪਹਾੜ, ਨਦੀਆਂ ਤੇ ਉਪਜਾਊ ਜ਼ਮੀਨ ਹੈ। ਜੇਕਰ ਤੁਹਾਨੂੰ ਕੋਈ ਕਹੇ ਕਿ ਇਹ ਸਭ ਕੁਝ ਸਾਨੂੰ ਦੇ ਦਿਓ ਤੇ ਇਸ ਦੇ ਬਦਲੇ ਵਿੱਚ ਸੋਨੇ ਦਾ ਢੇਰ ਲੈ ਲਓ ਤਾਂ ਤੁਸੀਂ ਤਿਆਰ ਹੋ।’
ਰਾਜਾ ਆਪਣੇ ਸਿੰਘਾਸਣ ਤੋਂ ਉਠਿਆ। ਉਸ ਨੇ ਭਰੀਆਂ ਅੱਖਾਂ ਨਾਲ ਉਸ ਵਿਚਾਰਕ ਨੂੰ ਗਲਵਕੜੀ ਵਿੱਚ ਲੈ ਲਿਆ। ਰਾਜੇ ਨੇ ਵਿਚਾਰਕ ਨੂੰ ਕਿਹਾ, ‘ਐ ਪਿਆਰੇ ਇਨਸਾਨ ਤੂੰ ਮੈਨੂੰ ਮੇਰੇ ਅਮੁੱਲ ਖ਼ਜ਼ਾਨਿਆਂ ਤੋਂ ਵਾਕਿਫ਼ ਕਰਾ ਕੇ ਮੈਨੂੰ ਦੁਬਾਰਾ ਜ਼ਿੰਦਗੀ ਬਖ਼ਸ਼ੀ ਹੈ, ਤੇਰਾ ਸ਼ੁਕਰੀਆ ਕਿਵੇਂ ਕਰਾਂ?”
ਵਿਚਾਰਕ ਨੇ ਕਿਹਾ ਜੇ ਕੁਝ ਦੇਣਾ ਚਾਹੁੰਦੇ ਹੋ ਤਾਂ ਇਹ ਵਚਨ ਦਿਓ ਕਿ ‘ਤੁਸੀਂ ਹੁਣ ਆਪਣੀ ਪਰਜਾ ਦੀ ਸੇਵਾ ਵਿੱਚ ਦਿਨ ਰਾਤ ਇੱਕ ਕਰ ਦਿਓਗੇ।’
‘ਹਾਂ ਮੈਂ ਅੱਜ ਤੋਂ ਇੰਜ ਹੀ ਕਰਾਂਗਾ ਮੇਰੇ ਪਿਆਰੇ ਦੇਸ਼ਵਾਸੀ। ਤੂੰ ਮੈਨੂੰ ਜ਼ਿੰਦਗੀ ਦੇ ਅਰਥ ਦੱਸੇ ਹਨ। ਜਦੋਂ ਤੇਰੇ ਵਰਗੇ ਲੋਕ ਮੇਰੇ ਪਾਸ ਹਨ ਤਾਂ ਮੈਨੂੰ ਹੋਰ ਖ਼ਜ਼ਾਨਿਆਂ ਦੀ ਲੋੜ ਨਹੀਂ।’ ਰਾਜਾ ਕਈ ਮਹੀਨਿਆਂ ਬਾਅਦ ਅੱਜ ਪੂਰੇ ਉਤਸ਼ਾਹ ਵਿੱਚ ਸੀ।
ਸੰਪਰਕ: 98550-51099


Comments Off on ਅਸਲੀ ਖ਼ਜ਼ਾਨਾ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.