ਮੋਦੀ ਅਮਰੀਕਾ ਦੌਰੇ ’ਤੇ ਜਾਣਗੇ !    ਗੁਹਾ ਨੂੰ ਮੋਦੀ ਦੀ ਆਲੋਚਨਾ ਲਈ ਮਿਲੀਆਂ ਧਮਕੀਆਂ !    ਸ਼੍ਰੋਮਣੀ ਕਮੇਟੀ ਦੀਆਂ ਆਮ ਚੋਣਾਂ ਛੇਤੀ ਕਰਵਾਈਆਂ ਜਾਣ: ਮਾਨ !    ਅਮਰੀਕਾ ਵਿੱਚ ਖਾਲਸਾ ਸਾਜਨਾ ਦਿਵਸ ਨੂੰ ‘ਸਿੱਖ ਦਿਵਸ’ ਸਥਾਪਤ ਕਰਾਉਣ ਲਈ ਸਿੱਖ ਜਥੇਬੰਦੀਆਂ ਸਰਗਰਮ !    ਵਿਸ਼ੇਸ਼ ਸਰਦ-ਰੁੱਤ ਓਲੰਪਿਕ ਜੇਤੂ ਖਿਡਾਰੀਆਂ ਦਾ ਸਵਾਗਤ !    ਪੈਸੇ ਦੁੱਗਣੇ ਕਰਨ ਦੇ ਨਾਂ ’ਤੇ ਮਹਿਲਾ ਤੋਂ 25 ਹਜ਼ਾਰ ਲੁੱਟੇ !    ਬੈਂਸ ਨੇ ਪਟਿਆਲਾ ਡਵੀਜ਼ਨਲ ਕਮਿਸ਼ਨਰ ਵਜੋਂ ਅਹੁਦਾ ਸੰਭਾਲਿਆ !    ਬੰਗਲਾਦੇਸ਼ ਦੇ ਪਾਕਿ ਜਾਣ ਦੀ ਸੰਭਾਵਨਾ ਮੱਧਮ !    ਚੇਤਰ ਮੇਲੇ ਵਿੱਚ ਲੱਖਾਂ ਸ਼ਰਧਾਲੂਆਂ ਵੱਲੋਂ ਪਿੰਡਦਾਨ !    ਪ੍ਰਵੇਸ਼ ਪ੍ਰਾਜੈਕਟ ਦੇ 1200 ਅਧਿਆਪਕਾਂ ਨੂੰ ਪਿਤਰੀ ਸਕੂਲਾਂ ’ਚ ਵਾਪਸ ਭੇਜਿਆ !    

ਆਦਰਸ਼ ਨਗਰ ਵਿੱਚ ਪੰਥਕ ਸੇਵਾ ਦਲ ਦੀ ਬੈਠਕ

Posted On January - 11 - 2017

ਪੱਤਰ ਪ੍ਰੇਰਕ

ਪੰਥਕ ਸੇਵਾ ਦਲ ਦੀ ਬੈਠਕ ਦੌਰਾਨ ਅਵਤਾਰ ਸਿੰਘ ਕਾਲਕਾ, ਇਰਵਿੰਦਰ ਸਿੰਘ ਤੇ ਹੋਰ ਆਗੂ।

ਪੰਥਕ ਸੇਵਾ ਦਲ ਦੀ ਬੈਠਕ ਦੌਰਾਨ ਅਵਤਾਰ ਸਿੰਘ ਕਾਲਕਾ, ਇਰਵਿੰਦਰ ਸਿੰਘ ਤੇ ਹੋਰ ਆਗੂ।

ਨਵੀਂ ਦਿੱਲੀ, 11 ਜਨਵਰੀ
ਪੰਥਕ ਸੇਵਾ ਦਲ ਦੀ ਇਕੱਤਰਤਾ ਦਿੱਲੀ ਦੇ ਵਾਰਡ ਨੰਬਰ 2 ਸਵਰੂਪ ਨਗਰ ਹਲਕੇ ਦੇ ਆਦਰਸ਼ ਨਗਰ ਇਲਾਕੇ ਦੇ ਇਰਵਿੰਦਰ ਸਿੰਘ ਹੰਨੀ ਦੇ ਗ੍ਰਹਿ ਵਿਖੇ ਕੀਤੀ ਗਈ।ਇਸ ਇਕਤੱਰਤਾ ਵਿਚ ਸਵਰੂਪ ਨਗਰ, ਅਦਰਸ਼ ਨਗਰ, ਕੇਵਲ ਪਾਰਕ ,ਜਹਾਗੀਰਪੁਰੀ ਤੋਂ ਸਿ’ਖ ਵੋਟਰਾਂ ਤੇ ਦਲ ਦੇ ਸਮਰਥਕਾਂ ਨੇ ਹਿੱਸਾ ਲਿਆ ਅਤੇ ਪੰਥਕ ਸੇਵਾ ਦਲ ਵਿਚ ਸ਼ਾਮਲ ਹੋ ਕੇ ਦਲ ਨੂੰ ਪੂਰਨ ਸਹਿਯੋਗ ਦੇਣ ਦਾ ਵਾਅਦਾ ਕੀਤਾ। ਇਸ ਇਕੱਤਰਤਾ ਵਿਚ ਪੁੱਜੇ ਸਰਨਾ ਧੜੇ ਦੇ ਆਗੂ ਰਹੇ ਪ੍ਰਿਥੀ ਸਿੰਘ ਸੈਣੀ ਨੇ ਵੀ ਦਲ ਦੇ ਅਦਰਸ਼ ਨਗਰ ਦੇ ਇਰਵਿੰਦਰ ਸਿੰਘ ਨੂੰ ਪੂਰਨ ਸਹਿਯੋਗ ਦੇਣ ਦਾ ਵਾਅਦਾ ਕੀਤਾ। ਦਲ ਵ’ਲੋਂ ਇਸ ਇਲਾਕੇ ਵਿੱਚ ਆਧਾਰ ਬਣਾਉਣ ਲਈ ਪਿਛਲੇ ਦਿਨਾਂ ਤੋਂ ਯਤਨ ਕੀਤੇ ਜਾ ਰਹੇ ਸਨ। ਕਰਤਾਰ ਸਿੰਘ ਕੋਛੜ ਨੇ ਕਿਹਾ ਕਿ ਗੁਰਦੁਆਰਾ ਪ੍ਰਬੰਧ ਨੂੰ ਆਧੁਨਿਕ ਲੀਹਾਂ ‘’ਤੇ ਸੁਧਾਰਨ ਦੀ ਸਖ਼ਤ ਲੋੜ ਹੈ ਤੇ ਨਵੀ ਪੀੜ੍ਹੀ ਨੂੰ ਸੇਧ ਦੇਣਾ ਮੌਜੂਦਾ ਪੀੜ੍ਹੀ ਦੀ ਵੱਡੀ ਜ਼ਿੰਮੇਵਾਰੀ ਹੈ। ਇਸ ਬੈਠਕ ਵਿਚ ਸਰਪ੍ਰਸਤ ਪਰਮਜੀਤ ਸਿੰੰਗ ਖੁਰਾਣਾ, ਕਨਵੀਨਰਅਵਤਾਰ ਸਿੰਘ ਕਾਲਕਾ, ਜਨਰਲ ਸਕਤੱਰ ਸਕਰਤਾਰ ਸਿੰਘ ਕੋਛੜ, ਅਬਜ਼ਰਵਰ ਧਰਮ ਪ੍ਰਚਾਰ ਹਰਦਿਤ ਸਿੰਘ, ਸੀਨੀਅਰ ਮੀਤ ਪ੍ਰਧਾਨ ਜਸਵਿੰਦਰ ਸਿੰਘ ਹੰਨੀ, ਪੰਥਕ ਯੂਥ ਪ੍ਰਧਾਨ ਹਰਸ਼ ਸਿੰਘ ਹੈਪੀ, ਮੀਤ ਪ੍ਰਧਾਨ ਮਨਪ੍ਰੀਤ ਸਿੰਘ, ਮੀਡੀਆ ਸਲਾਹਕਾਰ ਚਰਨਜੀਤ ਸਿੰਘ ਰਾਜਪੂਤ ਅਤੇ ਦਲ ਦੇ ਕਾਲਕਾ ਜੀ ਹਲਕਿਆ ਤੋ ਪੁੱਜੇ ਸਤਨਾਮ ਸਿੰਘ, ਆਗਿਆ ਪਾਲ ਸਿੰਘ, ਇੰਦਰਜੀਤ ਸਿੰਘ, ਗੁਰਪ੍ਰੀਤ ਸਿੰਘ ਹਾਜ਼ਰ ਹੋਏ।


Comments Off on ਆਦਰਸ਼ ਨਗਰ ਵਿੱਚ ਪੰਥਕ ਸੇਵਾ ਦਲ ਦੀ ਬੈਠਕ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.