ਪੰਥ ਵਿਰੋਧੀ ਤਾਕਤਾਂ ਨੇ ਘਟਾਈ ਦਿੱਲੀ ਗੁਰਦੁਆਰਾ ਚੋਣਾਂ ਦੀ ਵੋਟ ਫ਼ੀਸਦ: ਮਾਨ !    ਪਾਵਰਕੌਮ ਵੱਲੋਂ ਕੱਟਿਆ ਟੈਂਕੀ ਦਾ ਕੁਨੈਕਸ਼ਨ ਪਿੰਡ ਵਾਸੀਆਂ ਨੇ ਜੋੜਿਆ !    ਟਰੰਪ ਭਲਕੇ ਕਰੇਗਾ ਨਵੇਂ ਆਵਾਸ ਹੁਕਮ ’ਤੇ ਹਸਤਾਖ਼ਰ !    ਬਸਪਾ ’ਚ ਸ਼ਾਮਲ ਹੋਣ ਵਾਲਾ ਯੂਪੀ ਦਾ ਮੰਤਰੀ ਬਰਤਰਫ਼ !    ਪੰਜਾਬ ਵਿੱਚ ਬਾਰ੍ਹਵੀਂ ਸ਼੍ਰੇਣੀ ਦੀ ਸਾਲਾਨਾ ਪ੍ਰੀਖਿਆ ਅੱਜ ਤੋਂ !    ਗੁਰਮਿਹਰ ਦੇ ਹੱਕ ਵਿੱਚ ਸਮਾਜਿਕ ਸ਼ਖ਼ਸੀਅਤਾਂ ਦੀ ਬਣਨ ਲੱਗੀ ਲਹਿਰ !    ਮਹਿੰਦੀ ਭਰਾਵਾਂ ਖ਼ਿਲਾਫ਼ ਕੇਸ ’ਚ ਗਵਾਹਾਂ ਦੇ ਬਿਆਨ ਦਰਜ !    ਰੁਲਦਾ ਸਿੰਘ ਕਤਲ ਕੇਸ ’ਚ ਗੋਲਡੀ ਨੇ ਪੇਸ਼ੀ ਭੁਗਤੀ !    ਪੜ੍ਹਾਈ ਦੇ ਨਾਲ ਵਿਦਿਆਰਥੀਆਂ ਲਈ ਅਕਾਦਮਿਕ ਸਰਗਰਮੀਆਂ ਵੀ ਜ਼ਰੂਰੀ: ਉੱਭਾ !    ਧਰਮ, ਸਿਆਸਤ ਤੇ ਸੁਆਰਥ !    

‘ਆਪ’ ਲੋਕਾਂ ਨੂੰ ਅਸੂਲਾਂ ਨਾਲ ਜੋੜਦੀ ਹੈ, ਚਿਹਰਿਆਂ ਨਾਲ ਨਹੀਂ: ਫੂਲਕਾ

Posted On January - 11 - 2017
ਐਡਵੋਕੇਟ ਐਚਐਚ ਫੂਲਕਾ ਦੇ ਚੋਣ ਦਫ਼ਤਰ ਦਾ ਉਦਘਾਟਨ ਕਰਦੇ ਡਾ. ਦਲਵੀਰ ਸਿੰਘ ਦੇਵ।-ਫੋਟੋ: ਸ਼ੇਤਰਾ

ਐਡਵੋਕੇਟ ਐਚਐਚ ਫੂਲਕਾ ਦੇ ਚੋਣ ਦਫ਼ਤਰ ਦਾ ਉਦਘਾਟਨ ਕਰਦੇ ਡਾ. ਦਲਵੀਰ ਸਿੰਘ ਦੇਵ।-ਫੋਟੋ: ਸ਼ੇਤਰਾ

ਨਿੱਜੀ ਪੱਤਰ ਪ੍ਰੇਰਕ
ਜਗਰਾਉਂ, 11 ਜਨਵਰੀ
ਆਮ ਆਦਮੀ ਪਾਰਟੀ ਦੇ ਦਾਖਾ ਤੋਂ ਉਮੀਦਵਾਰ ਐਡਵੋਕੇਟ ਐਚਐਸ ਫੂਲਕਾ ਨੇ ਅੱਜ ਇਥੋਂ ਨਜ਼ਦੀਕੀ ਕਸਬਾ ਸਿੱਧਵਾਂ ਬੇਟ ਤੋਂ ਇਲਾਵਾ ਭੂੰਦੜੀ ਤੇ ਸਵੱਦੀ ਕਲਾਂ ਵਿੱਚ ਚੋਣ ਦਫ਼ਤਰ ਖੋਲ੍ਹ ਦਿੱੱਤੇ। ਇਸ ਤੋਂ ਇਲਾਵਾ ਉਨ੍ਹਾਂ ਹਲਕੇ ਦੇ ਇਨ੍ਹਾਂ ਪਿੰਡਾਂ ਵਿੱਚ ਰੋਡ ਸ਼ੋਅ ਵੀ ਕੀਤਾ। ਚੌਵੀ ਪਿੰਡ ਦੇ ਜ਼ੋਨ ਭੂੰਦੜੀ ਵਿਖੇ ਚੋਣ ਦਫ਼ਤਰ ਦਾ ਉਦਘਾਟਨ ਉਨ੍ਹਾਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਆਪਣੇ ਉਸਤਾਦ ਡਾ. ਦਲਵੀਰ ਸਿੰਘ ਦੇਵ ਹੱਥੋਂ ਕਰਵਾਇਆ। ਇਨ੍ਹਾਂ ਚੋਣ ਦਫ਼ਤਰਾਂ ਦੇ ਉਦਘਾਟਨ ਮੌਕੇ ਦਿੱਲੀ ਤੋਂ ‘ਆਪ’ ਦੇ ਵਿਧਾਇਕ ਤੇ ਹੋਰ ਆਗੂ ਵੀ ਪਹੁੰਚੇ ਹੋਏ ਸਨ। ਦਿੱਲੀ ਤੋਂ ਪਾਰਟੀ ਵਿਧਾਇਕ ਮਹਿੰਦਰ ਗੋਇਲ ਨੇ ਕਿਹਾ ਕਿ ਫੂਲਕਾ ਨੂੰ ਪੰਜਾਬ ਦੇ ਸਭ ਤੋਂ ਉੱਚੇ ਸਿਆਸੀ ਅਹੁਦੇ ‘ਚ ਬਿਠਾਉਣਾ ਹੈ, ਇਸ ਲਈ ਉਨ੍ਹਾਂ ਦੀ ਜਿੱਤ ਵੀ ਪੰਜਾਬ ਵਿੱਚੋਂ ਸਭ ਤੋਂ ਵੱਡੀ ਹੋਣੀ ਚਾਹੀਦੀ ਹੈ। ਬਾਅਦ ਵਿੱਚ ਮੀਡੀਆ ਨਾਲ ਗੱਲਬਾਤ ਦੌਰਾਨ ਐਡਵੋਕੇਟ ਫੂਲਕਾ ਮੁੱਖ ਮੰਤਰੀ ਵਾਲੇ ਸਵਾਲ ‘ਤੇ ਅੜਕ ਗਏ। ਮਨੀਸ਼ ਸਿਸੋਦੀਆ ਵੱਲੋਂ ਅਰਵਿੰਦ ਕੇਜਰੀਵਾਲ ਨੂੰ ਪੰਜਾਬ ਦਾ ਮੁੱਖ ਮੰਤਰੀ ਮੰਨ ਕੇ ਵੋਟ ਪਾਉਣ ਦੇ ਦਿੱਤੇ ਬਿਆਨ ਤੇ ਇਸ ਤੋਂ ਬਾਅਦ ਭਖ਼ੀ ਸਿਆਸਤ ਬਾਰੇ ਫੂਲਕਾ ਨੇ ਕਿਹਾ ਕਿ ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਸਾਫ਼ ਕਰ ਦਿੱਤਾ ਹੈ ਕਿ ਉਹ ਦਿੱਲੀ ਨਹੀਂ ਛੱਡ ਰਹੇ। ਮੁੱਖ ਮੰਤਰੀ ਦਾ ਚਿਹਰੇ ਬਾਰੇ ਪੁੱਛਣ ‘ਤੇ ਉਨ੍ਹਾਂ ਕਿਹਾ ਕਿ ‘ਆਪ’ ਲੋਕਾਂ ਨੂੰ ਅਸੂਲਾਂ ਨਾਲ ਜੋੜਦੀ ਹੈ, ਚਿਹਰਿਆਂ ਨਾਲ ਨਹੀਂ। ਇਹ ਨਵੀਂ ਪਾਰਟੀ ਸਿਆਸਤ ਵਿੱਚ ਨਵੇਂ ਢੰਗ ਤਰੀਕੇ ਅਪਣਾ ਰਹੀ ਹੈ ਜਿਸ ਦੇ ਦੇਸ਼ ਵਾਸੀ ਹਾਲੇ ਆਦੀ ਨਹੀਂ। ਅਸੀਂ ਪ੍ਰਬੰਧ ਬਦਲਣ ਆਏ ਹਾਂ ਜਿਸ ਵਿੱਚ ਲੀਡਰਾਂ ਤੋਂ ਰਾਜਭਾਗ ਖੋਹ ਕੇ ਜਨਤਾ ਹਵਾਲੇ ਕਰਨਾ ਹੈ। ਅਜਿਹਾ ਰਾਜ ਕਾਇਮ ਕੀਤਾ ਜਾਵੇਗਾ ਜਿਸ ਵਿੱਚ ਲੋਕਾਂ ਦੇ ਕੰਮ ਬਿਨਾਂ ਵਿਧਾਇਕਾਂ ਦੀ ਸਿਫ਼ਾਰਸ਼ ਦੇ ਹੋਣ। ‘ਆਪ’ ਦੀ ਲੜਾਈ ਭ੍ਰਿਸ਼ਟ ਪ੍ਰਬੰਧ ਨਾਲ ਹੈ ਜਦਕਿ ਰਾਜ ਦੀਆਂ ਦੋਵੇਂ ਪ੍ਰਮੁੱਖ ਪਾਰਟੀਆਂ ਕਾਂਗਰਸ ਤੇ ਅਕਾਲੀ ਦਲ ਇਸ ਭ੍ਰਿਸ਼ਟ ਤੰਤਰ ਦਾ ਹਿੱਸਾ ਬਣ ਚੁੱਕੀਆਂ ਹਨ। ਇਨ੍ਹਾਂ ਨੇ ਹੁਣ ਤੱਕ ਲੋਕਾਂ ਨੂੰ ਸਿਆਸੀ ਗੁਲਾਮ ਬਣਾ ਕੇ ਰੱਖਿਆ ਤੇ ਇਹ ਗੁਲਾਮੀ ਦੀਆਂ ਜ਼ੰਜੀਰਾਂ ਲਾਹ ਸੁੱਟਣ ਦਾ ਹੁਣ ਸਮਾਂ ਆ ਗਿਆ ਹੈ। ਲੋਕ ਭ੍ਰਿਸ਼ਟ ਵਿਵਸਥਾ, ਨਸ਼ਿਆਂ, ਭੂ-ਮਾਫੀਆ, ਗੁੰਡਾਗਰਦੀ ਤੇ ਦਾਬੇ ਵਾਲੀ ਰਾਜਨੀਤੀ ਤੋਂ ਨਿਜ਼ਾਤ ਪਾਉਣ ਲਈ ਤੇ ਕਾਨੂੰਨ ਦਾ ਰਾਜ ਕਾਇਮ ਕਰਨ ਲਈ ‘ਆਪ’ ਦਾ ਸਾਥ ਦੇਣ। ਸ੍ਰੀ ਫੂਲਕਾ ਨੇ ਕਿਹਾ ਕਿ ‘ਆਪ’ ਸਰਕਾਰ ਬਣਨ ‘ਤੇ ਆਟਾ ਦਾਲਾ ਸਕੀਮ ਬੰਦ ਨਹੀਂ ਹੋਵੇਗੀ ਸਗੋਂ ਇਸ ਵਿੱਚ 10 ਲੱਖ ਹੋਰ ਪਰਿਵਾਰ ਜੋੜੇ ਜਾਣਗੇ। ਇਸੇ ਤਰ੍ਹਾਂ ਮੋਟਰਾਂ ਦੀ ਬਿਜਲੀ ਵੀ ਮੁਆਫ਼ ਰੱਖਣ ਦੇ ਨਾਲ ਘਰਾਂ ਦੀ ਬਿਜਲੀ ਨੂੰ ਸਸਤਾ ਕੀਤਾ ਜਾਵੇਗਾ। ਉਨ੍ਹਾਂ ਸੁਪਰੀਮ ਕੋਰਟ ਦੀ ਵਕਾਲਤ ਛੱਡਣ ਤੇ ਦਾਖਾ ਹਲਕੇ ਵਿੱਚ ਰਹਿ ਲੋਕਾਂ ਦੀ ਸੇਵਾ ਕਰਨ ਦਾ ਵੀ ਐਲਾਨ ਕੀਤਾ। ਇਸ ਮੌਕੇ ਮੰਚ ਸੰਚਾਲਨ ਸੁਖਦੇਵ ਸਿੰਘ ਚੱਕ ਕਲਾਂ ਨੇ ਕੀਤਾ। ਇਸ ਸਮੇਂ ਯੂਥ ਅਕਾਲੀ ਆਗੂ ਤੀਰਥ ਸਿੰਘ ਤਲਵੰਡੀ, ਸਾਬਕਾ ਸਰਪੰਚ ਸੋਹਣ ਸਿੰਘ ਗੁੜੇ, ਅਜੀਤ ਸਿੰਘ ਤਲਵਾੜਾ ਤੇ ਕਸ਼ਮੀਰ ਸਿੰਘ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ। ਇਸ ਤੋਂ ਪਹਿਲਾਂ ‘ਆਪ’ ਵਿੱਚ ਸ਼ਾਮਲ ਹੋਣ ਦਾ ਐਲਾਨ ਕਰਨੇ ਵਾਲੇ ਪ੍ਰੀਤਮ ਸਿੰਘ ਭਰੋਵਾਲ ਦੇ ਵੀ ਸਿਰੋਪਾ ਪਾਇਆ ਗਿਆ।


Comments Off on ‘ਆਪ’ ਲੋਕਾਂ ਨੂੰ ਅਸੂਲਾਂ ਨਾਲ ਜੋੜਦੀ ਹੈ, ਚਿਹਰਿਆਂ ਨਾਲ ਨਹੀਂ: ਫੂਲਕਾ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.