ਮੁਹਾਲੀ ਦਾ ਮਾਡਲ ਸਿਟੀ ਵਾਂਗ ਹੋਵੇਗਾ ਵਿਕਾਸ: ਕੈਪਟਨ ਸਿੱਧੂ !    ‘ਆਪ’ ਨੇ ਬਾਗ਼ੀ ਕਾਂਗਰਸੀਆਂ ਨੂੰ ਵਰਚਾਉਣ ਲਈ ਬਣਾਈ ਵਿਸ਼ੇਸ਼ ਟੀਮ !    ਬੀਬੀਕੇ ਡੀਏਵੀ ਕਾਲਜ ਬਣਿਆ ਅੰਤਰ ਕਾਲਜ ਚੈਂਪੀਅਨ !    ਨੌਜਵਾਨ ਸੋਚ: ਵਿਦੇਸ਼ਾਂ ਵੱਲ ਪਰਵਾਸ - ਕਿੰਨਾ ਕੁ ਜਾਇਜ਼ ? !    ਈ-ਵਾਲੇੱਟ ਦੀ ਵਰਤੋਂ ਬਾਰੇ ਸੁਚੇਤ ਹੋਣਾ ਜ਼ਰੂਰੀ !    ਕਿੱਥੇ ਗਏ ਸੰਜਮ ਤੇ ਸਾਦਗੀ ? !    ਸੋਸ਼ਲ ਮੀਡੀਆ ਦੀ ਅੰਨ੍ਹੇਵਾਹ ਵਰਤੋਂ ਕਿਉਂ ? !    ਡਾਕਟਰ ਬਣਨ ਲਈ ਬਿਹਤਰੀਨ ਵਿਕਲਪ !    ਨੋਟਬੰਦੀ ਤੇ ਚੋਣਾਂ ਨੇ ਮੇਲਾ ਮਾਘੀ ਕੀਤਾ ਠੰਢਾ !    ਸੰਘ ਦੀ ਘੁਰਕੀ ’ਤੇ ਸ਼ਰਮਾ ਨਾਲ ਖੜ੍ਹੇ ਨਜ਼ਰ ਆਏ ਅਸਤੀਫੇ ਦੀ ਚੇਤਾਵਨੀ ਦੇਣ ਵਾਲੇ ਆਗੂ !    

ਆਮ ਆਦਮੀ ਪਾਰਟੀ ਵੱਲੋਂ ਡਾ. ਚਰਨਜੀਤ ਦੇ ਹੱਕ ਵਿੱਚ ਰੈਲੀ

Posted On January - 12 - 2017
ਪਿੰਡ ਘੜੂੰਆਂ ਵਿੱਚ ‘ਆਪ’ ਦੀ ਰੈਲੀ ਦੌਰਾਨ ਹੋਏ ਇਕੱਠ ਦਾ ਦ੍ਰਿਸ਼|

ਪਿੰਡ ਘੜੂੰਆਂ ਵਿੱਚ ‘ਆਪ’ ਦੀ ਰੈਲੀ ਦੌਰਾਨ ਹੋਏ ਇਕੱਠ ਦਾ ਦ੍ਰਿਸ਼|

ਸੰਜੀਵ ਤੇਜਪਾਲ
ਮੋਰਿੰਡਾ, 11 ਜਨਵਰੀ
ਨੇੜਲੇ ਪਿੰਡ ਘੜੂੰਆਂ ਵਿੱਚ ਹਲਕਾ ਸ੍ਰੀ ਚਮਕੌਰ ਸਾਹਿਬ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਡਾ. ਚਰਨਜੀਤ ਸਿੰਘ ਦੇ ਹੱਕ ਵਿੱਚ ਇਕ ਰੈਲੀ ਕੀਤੀ ਗਈ।
ਇਸ ਦੌਰਾਨ ਸੰਬੋਧਨ ਕਰਦਿਆਂ ਡਾ. ਚਰਨਜੀਤ ਸਿੰਘ ਨੇ ਕਿਹਾ ਕਿ ਆਮ ਆਦਮੀ ਪਾਰਟੀ ਪੰਜਾਬ ਵਿੱਚ ਵੱਡੀ ਲੀਡ ਨਾਲ ਜਿੱਤ ਪ੍ਰਾਪਤ ਕਰੇਗੀ ਅਤੇ ਪੰਜਾਬ ਦਾ ਮੁੱਖ ਮੰਤਰੀ ਪੰਜਾਬ ਵਿੱਚੋਂ ਹੀ ਹੋਵੇਗਾ| ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਅਕਾਲੀ-ਭਾਜਪਾ ਗੱਠਜੋੜ ਨੂੰ ਚੱਲਦਾ ਕਰਨ ਲਈ ਕਾਹਲੇ ਹਨ| ਉਨ੍ਹਾਂ ਕਿਹਾ ਕਿ ਬਾਦਲਾਂ ਦੇ ਭ੍ਰਿਸਟਾਚਾਰ, ਭਾਈ-ਭਤੀਜਾਵਾਦ ਅਤੇ ਅਮਨ ਕਾਨੂੰਨ ਸਬੰਧੀ ਮਾੜੀ ਕਾਰਗੁਜ਼ਾਰੀ ਤੋਂ ਲੋਕ ਅੱਕ ਚੁੱਕੇ ਹਨ, ਇਸ ਵਾਸਤੇ ਉਹ ਸਰਕਾਰ ਬਦਲਣ ਦਾ ਮਨ ਬਣਾ ਚੁੱਕੇ ਹਨ| ਅਕਾਲੀ-ਭਾਜਪਾ ਗੱਠਜੋੜ ਅਤੇ ਕਾਂਗਰਸੀ ਆਗੂ ਆਮ ਆਦਮੀ ਪਾਰਟੀ ਦੀ ਚੜ੍ਹਤ ਤੋਂ ਬੁਖਲਾਏ ਹੋਏ ਹਨ| ਉਨ੍ਹਾਂ ਆਮ ਆਦਮੀ ਪਾਰਟੀ ਦੇ ਵਰਕਰਾਂ ਨੂੰ ਸ਼ਾਂਤਮਈ ਢੰਗ ਨਾਲ ਚੋਣ ਪ੍ਰਚਾਰ ਕਰਨ  ਅਤੇ ਕਾਨੂੰਨ ਆਪਣੇ ਹੱਥ ਵਿੱਚ ਨਾ ਲੈਣ ਦੀ ਅਪੀਲ ਕੀਤੀ|
ਇਸ ਮੌਕੇ ਭਾਜਪਾ ਅਤੇ ਕਾਂਗਰਸ ਦੇ ਕਈ ਆਗੂ ਵੀ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਜਿਨ੍ਹਾਂ ਵਿੱਚ ਦਰਸ਼ਨ ਕੁਮਾਰ ਵਰਮਾ ਕਨਵੀਨਰ ਭਾਜਪਾ ਜ਼ਿਲ੍ਹਾ ਰੂਪਨਗਰ, ਸ੍ਰੀ ਚੰਦ ਕਪੂਰ ਸਾਬਕਾ ਸਰਪੰਚ ਸ੍ਰੀ ਚਮਕੌਰ ਸਾਹਿਬ, ਸੁਰਿੰਦਰਪਾਲ ਸਿੰਘ ਰੀਹਲ, ਕ੍ਰਿਸ਼ਨ ਲਾਲ ਬੱਗਾ ਸਾਬਕਾ ਪੰਚ, ਕਰਨੈਲ ਸਿੰਘ ਕਸ਼ਯਪ ਕਨਵੀਨਰ ਭਾਜਪਾ ਸ੍ਰੀ ਚਮਕੌਰ ਸਾਹਿਬ, ਗੁਰਮੀਤ ਸਿੰਘ ਤੇ ਹਰਵਿੰਦਰ ਸਿੰਘ  ਆਦਿ ਸ਼ਾਮਲ ਸਨ|  ਇਸ ਮੌਕੇ ਕਿਸਾਨ ਆਗੂ ਪਰਮਿੰਦਰ ਸਿੰਘ,ਰਾਕੇਸ਼ ਪਾਂਡੇ, ਰਾਜਿੰਦਰ ਰਾਜਾ, ਬਲਜੀਤ ਸਿੰਘ ਨੱਤ, ਨਵਦੀਪ ਸਿੰਘ ਟੋਨੀ ਤੇ ਪ੍ਰਹਲਾਦ ਸਿੰਘ ਢੰਗਰਾਲੀ ਆਦਿ ਵੀ ਹਾਜ਼ਰ ਸਨ|


Comments Off on ਆਮ ਆਦਮੀ ਪਾਰਟੀ ਵੱਲੋਂ ਡਾ. ਚਰਨਜੀਤ ਦੇ ਹੱਕ ਵਿੱਚ ਰੈਲੀ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.