ਮੁਹਾਲੀ ਦਾ ਮਾਡਲ ਸਿਟੀ ਵਾਂਗ ਹੋਵੇਗਾ ਵਿਕਾਸ: ਕੈਪਟਨ ਸਿੱਧੂ !    ‘ਆਪ’ ਨੇ ਬਾਗ਼ੀ ਕਾਂਗਰਸੀਆਂ ਨੂੰ ਵਰਚਾਉਣ ਲਈ ਬਣਾਈ ਵਿਸ਼ੇਸ਼ ਟੀਮ !    ਬੀਬੀਕੇ ਡੀਏਵੀ ਕਾਲਜ ਬਣਿਆ ਅੰਤਰ ਕਾਲਜ ਚੈਂਪੀਅਨ !    ਨੌਜਵਾਨ ਸੋਚ: ਵਿਦੇਸ਼ਾਂ ਵੱਲ ਪਰਵਾਸ - ਕਿੰਨਾ ਕੁ ਜਾਇਜ਼ ? !    ਈ-ਵਾਲੇੱਟ ਦੀ ਵਰਤੋਂ ਬਾਰੇ ਸੁਚੇਤ ਹੋਣਾ ਜ਼ਰੂਰੀ !    ਕਿੱਥੇ ਗਏ ਸੰਜਮ ਤੇ ਸਾਦਗੀ ? !    ਸੋਸ਼ਲ ਮੀਡੀਆ ਦੀ ਅੰਨ੍ਹੇਵਾਹ ਵਰਤੋਂ ਕਿਉਂ ? !    ਡਾਕਟਰ ਬਣਨ ਲਈ ਬਿਹਤਰੀਨ ਵਿਕਲਪ !    ਨੋਟਬੰਦੀ ਤੇ ਚੋਣਾਂ ਨੇ ਮੇਲਾ ਮਾਘੀ ਕੀਤਾ ਠੰਢਾ !    ਸੰਘ ਦੀ ਘੁਰਕੀ ’ਤੇ ਸ਼ਰਮਾ ਨਾਲ ਖੜ੍ਹੇ ਨਜ਼ਰ ਆਏ ਅਸਤੀਫੇ ਦੀ ਚੇਤਾਵਨੀ ਦੇਣ ਵਾਲੇ ਆਗੂ !    

ਇਕ ਨਜ਼ਰ

Posted On January - 9 - 2017

ਜਵਾਹਰ ਬਾਗ਼ ਹਿੰਸਾ: ਜਾਂਚ ਦਾ ਅਗਲਾ ਗੇੜ 16 ਤੋਂ
ਮਥੁਰਾ: ਇਥੇ ਜਵਾਹਰ ਬਾਗ਼ ਹਿੰਸਾ, ਜਿਸ ਵਿੱਚ 29 ਜਣੇ ਮਾਰੇ ਗਏ ਸਨ, ਦੀ ਜਾਂਚ ਕਰ ਰਹੇ ਇਕ ਮੈਂਬਰੀ ਨਿਆਂਇਕ ਕਮਿਸ਼ਨ ਵੱਲੋਂ ਹੁਣ 16 ਤੋਂ 24 ਜਨਵਰੀ ਦੌਰਾਨ ਲੋਕਾਂ ਦੇ ਬਿਆਨ ਕਲਮਬੰਦ ਕੀਤੇ ਜਾਣਗੇ। ਸਰਕਾਰੀ ਬਿਆਨ ਮੁਤਾਬਕ ਕਮਿਸ਼ਨ ਦਾ ਮੁਖੀ ਤੇ ਅਲਾਹਾਬਾਦ ਹਾਈ ਕੋਰਟ ਦਾ ਸਾਬਕਾ ਜੱਜ ਮਿਰਜ਼ਾ ਇਮਤਿਆਜ਼ ਅਤੇ ਸਕੱਤਰ ਪ੍ਰਮੋਦ ਕੁਮਾਰ ਗੋਇਲ 16 ਜਨਵਰੀ ਨੂੰ ਮਥੁਰਾ ਪਹੁੰਚਣਗੇ। ਕਮਿਸ਼ਨ ਨੇ ਉੱਤਰ ਪ੍ਰਦੇਸ਼ ਸਰਕਾਰ ਨੂੰ 31 ਮਾਰਚ ਤਕ ਇਸ ਬਾਰੇ ਰਿਪੋਰਟ ਸੌਂਪਣੀ ਹੈ।    -ਪੀਟੀਆਈ
ਅਖਿਲੇਸ਼ ਦੇ ਗੱਠਜੋੜ ਨਾਲ ਸੱਤਾ ’ਚ ਪਰਤਣ ਦੀ ਸੰਭਾਵਨਾ: ਸੀਪੀਆਈ
ਹੈਦਰਾਬਾਦ: ਸੀਪੀਆਈ ਦੇ ਜਨਰਲ ਸਕੱਤਰ ਸੁਰਾਵਰਮ ਸੁਧਾਕਰ ਰੈੱਡੀ ਨੇ ਕਿਹਾ ਕਿ ਉੱਤਰ ਪ੍ਰਦੇਸ਼ ਵਿੱਚ ਸੱਤਾਧਾਰੀ ਸਮਾਜਵਾਦੀ ਪਾਰਟੀ ਜੇਕਰ ਆਗਾਮੀ ਵਿਧਾਨ ਸਭਾ ਚੋਣਾਂ ਵਿੱਚ ਛੋਟੀਆਂ ਪਾਰਟੀਆਂ ਨਾਲ ਗੱਠਜੋੜ ਕਰਦੀ ਹੈ ਤਾਂ ਸੱਤਾ ਵਿੱਚ ਵਾਪਸ ਆ ਸਕਦੀ ਹੈ। ਉਨ੍ਹਾਂ ਇਥੇ ਕਿਹਾ, ‘ਇਹ ਬੇਹੱਦ ਸਖ਼ਤ ਚੋਣ ਹੋਣ ਜਾ ਰਹੀ ਹੈ। ਕਹਿ ਨਹੀਂ ਸਕਦੇ ਜੇਕਰ ਉਹ ਇਕੱਲੇ ਲੜੇ ਤਾਂ ਉਹ ਸੱਤਾ ਵਿੱਚ ਆਉਣਗੇ ਪਰ ਜੇਕਰ ਉਹ ਕੁੱਝ ਦੂਜੀਆਂ ਪਾਰਟੀਆਂ ਨਾਲ ਗੱੱਠਜੋੜ ਕਰ ਸਕਦੇ ਹਨ ਤਾਂ ਉਹ ਯਕੀਨੀ ਤੌਰ ’ਤੇ ਸੱਤਾ ਹਾਸਲ ਕਰਨ ਦੇ ਯੋਗ ਹੋਣਗੇ।’     -ਪੀਟੀਆਈ
hillary clintonਹਿਲੇਰੀ ਹੁਣ ਨਹੀਂ ਲੜੇਗੀ ਕੋਈ ਚੋਣ
ਵਾਸ਼ਿੰਗਟਨ: ਡੋਨਲਡ ਟਰੰਪ ਹੱਥੋਂ ਅਮਰੀਕੀ ਰਾਸ਼ਟਰਪਤੀ ਦੀ ਚੋਣ ’ਚ ਸ਼ਿਕਸਤ ਬਾਅਦ ਹਿਲੇਰੀ ਕਲਿੰਟਨ ਮੁੜ ਕੋਈ ਚੋਣ ਨਹੀਂ ਲੜੇਗੀ। ਸਾਬਕਾ ਵਿਦੇਸ਼ ਮੰਤਰੀ ਦੇ ਨਿਊਯਾਰਕ ਦੀ ਮੇਅਰ ਦੀ ਚੋਣ ਲੜਨ ਬਾਰੇ ਰਿਪੋਰਟਾਂ ਦੌਰਾਨ ਹਿਲੇਰੀ ਦੀ ਕਰੀਬੀ ਭਾਰਤੀ-ਅਮਰੀਕੀ ਨੀਰਾ ਟੰਡਨ ਨੇ ਇਹ ਖੁਲਾਸਾ ਕੀਤਾ ਹੈ। ਟੰਡਨ ਨੇ ਸੀਐਨਐਨ ਨੂੰ ਕਿਹਾ, ‘ਮੈਨੂੰ ਲੱਗਦਾ ਹੈ ਕਿ ਉਹ ਬੱਚਿਆਂ ਤੇ ਪਰਿਵਾਰਾਂ ਦੀ ਮਦਦ ਕਰਨ ਜਾ ਰਹੇ ਹਨ। ਇਹੀ ਕੰਮ ਉਨ੍ਹਾਂ ਨੇ ਸਾਰੀ ਉਮਰ ਕੀਤਾ ਹੈ। ਪਰ ਮੈਨੂੰ ਉਮੀਦ ਨਹੀਂ ਕਿ ਉਹ ਹੁਣ ਕੋਈ ਚੋਣ ਲੜਨਗੇ।’-ਪੀਟੀਆਈ
ਟਰੰਪ ਨੇ ਸਹੁੰ ਚੁੱਕ ਸਮਾਗਮ ਦੀ ਆਵਾਜ਼ ਕੀਤੀ ‘ਬੰਦ’
ਵਾਸ਼ਿੰਗਟਨ: ਅਮਰੀਕਾ ਦੇ ਚੁਣੇ ਗਏ ਰਾਸ਼ਟਰਪਤੀ ਡੋਨਲਡ ਟਰੰਪ ਨੇ ਆਪਣੇ ਹਲਫ਼ਦਾਰੀ ਸਮਾਗਮ ਤੋਂ ਮਹਾਨ ਅਨਾਊਂਸਰ ਨੂੰ ਚੁੱਪ-ਚਪੀਤੇ ਬਾਹਰ ਕਰ ਦਿੱਤਾ, ਜੋ ਪਿਛਲੇ 60 ਸਾਲਾਂ ਤੋਂ ਆਪਣੀ ਬੁਲੰਦ ਆਵਾਜ਼ ਨਾਲ ਅਮਰੀਕਾ ਦੇ ਰਾਸ਼ਟਰਪਤੀਆਂ ਦੇ ਸਹੁੰ ਚੁੱਕ ਸਮਾਗਮਾਂ ਨੂੰ ਚਾਰ ਚੰਨ ਲਾਉਂਦਾ ਰਿਹਾ ਹੈ। ਚਾਰਲੀ ਬ੍ਰੌਟਮੈਨ 1957 ਤੋਂ ਹੁਣ ਤਕ ਹਰ ਰਾਸ਼ਟਰਪਤੀ ਦੇ ਸਹੁੰ ਚੁੱਕ ਸਮਾਗਮ ਦਾ ਅਨਾਊਂਸਰ ਰਿਹਾ ਹੈ। 89 ਸਾਲਾ ਚਾਰਲੀ ਹੁਣ ਤਕ 11 ਰਾਸ਼ਟਰਪਤੀਆਂ ਦੇ ਹਲਫ਼ਦਾਰੀ ਸਮਾਗਮ ਦੇ ਮੁੱਖ ਅਨਾਊਂਸਰ ਰਹੇ ਹਨ। ਉਨ੍ਹਾਂ ਨੇ 20 ਜਨਵਰੀ ਨੂੰ ਦੇਸ਼ ਦੇ 45ਵੇਂ ਰਾਸ਼ਟਰਪਤੀ ਦੀ ਪਰੇਡ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਸਨ ਪਰ ਉਨ੍ਹਾਂ ਨੂੰ ਇਹ ਜਾਣ ਕੇ ਦੁੱਖ ਹੋਇਆ ਉਨ੍ਹਾਂ ਨੂੰ ਇਸ ਵਾਰ ਸਮਾਗਮ ਲਈ ਸੱਦਾ ਨਹੀਂ ਭੇਜਿਆ ਗਿਆ। ਉਨ੍ਹਾਂ ਦੀ ਜਗ੍ਹਾ ਸਟੀਵ ਰੇਅ ਨੂੰ ਇਹ ਜ਼ਿੰਮੇਵਾਰੀ ਸੌਂਪੀ ਜਾਵੇਗੀ।     -ਪੀਟੀਆਈ
ਡਰੱਗ ਮਾਮਲਾ: ਸਾਬਕਾ ਵਿਧਾਇਕ ਦਾ ਪੁੱਤਰ ਕਾਬੂ
ਅਹਿਮਦਾਬਾਦ: ਗੁਜਰਾਤ ਅਤਿਵਾਦ ਵਿਰੋਧੀ ਸਕੁਐਡ (ਏਟੀਐਸ) ਨੇ ਅੱਜ ਸਾਬਕਾ ਕਾਂਗਰਸੀ ਵਿਧਾਇਕ ਭਾਵਸਿੰਹ ਰਾਠੌੜ ਦੇ ਪੁੱਤਰ ਕਿਸ਼ੋਰਸਿੰਹ ਰਾਠੌੜ ਨੂੰ ਪਾਰਟੀ ਡਰੱਗ ਤਿਆਰ ਕਰਨ 270 ਕਰੋੜ ਰੁਪਏ ਦਾ ਕੱਚਾ ਮਾਲ ਸਪਲਾਈ ਕਰਨ ਵਿੱਚ ਸ਼ਮੂਲੀਅਤ ਦੇ ਦੋਸ਼ ਵਿੱਚ ਕਾਬੂ ਕੀਤਾ ਗਿਆ ਹੈ। ਅਧਿਕਾਰੀਆਂ ਮੁਤਾਬਕ ਅਪਰੈਲ 2016 ਵਿੱਚ ਡਰੱਗ ਮਾਮਲੇ ਵਿੱਚ ਮੁੱਖ ਮੁਲਜ਼ਮ ਵਜੋਂ ਨਾਂ ਆਉਣ ਬਾਅਦ ਕਿਸ਼ੋਰਸਿੰਹ ਫਰਾਰ ਸੀ।    -ਪੀਟੀਆਈ
ਸੱਪ ਕਾਰਨ ਅਮੀਰਾਤ ਦੀ ਉਡਾਣ ਰੱਦ
ਦੁਬਈ: ਅਮੀਰਾਤ ਜਹਾਜ਼ ਵਿੱਚ ਸੱਪ ਹੋਣ ਕਾਰਨ ਮਸਕਟ ਤੋਂ ਦੁਬਈ ਜਾਣ ਵਾਲੀ ਉਡਾਣ ਰੱਦ ਕਰਨੀ ਪਈ। ਖ਼ਲੀਜ ਟਾਈਮਜ਼ ਦੀ ਰਿਪੋਰਟ ਮੁਤਾਬਕ ਜਹਾਜ਼ ਵਿੱਚ ਸੱਪ ਹੋਣ ਕਾਰਨ ਅਮੀਰਾਤ ਦੀ ਉਡਾਣ ਈਕੇ0863 ਕੱਲ੍ਹ ਰੱਦ ਕਰਨੀ ਪਈ। ਅਮੀਰਾਤ ਦੇ ਤਰਜ਼ਮਾਨ ਨੇ ਦੱਸਿਆ ਕਿ 8 ਜਨਵਰੀ ਨੂੰ ਮਸਕਟ ਤੋਂ ਦੁਬਈ ਨੂੰ ਜਾਣ ਵਾਲੀ ਉਡਾਣ ਈਕੇ0863 ਨੂੰ ਰੱਦ ਕਰਨ ਦੀ ਅਮੀਰਾਤ ਪੁਸ਼ਟੀ ਕਰ ਸਕਦਾ ਹੈ।     -ਪੀਟੀਆਈ


Comments Off on ਇਕ ਨਜ਼ਰ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.