ਸ਼ਹੀਦਾਂ ਦੇ ਜੀਵਨ ਅਤੇ ਸਿੱਖਿਆਵਾਂ ਤੋਂ ਪ੍ਰੇਰਣਾ ਲੈਣ ਦੀ ਲੋੜ: ਅਭੈ ਸੰਧੂ !    ਮਨਸਾ ਦੇਵੀ ਨਵਰਾਤਰ ਮੇਲੇ ਲਈ ਹਰਿਆਣਾ ਰੋਡਵੇਜ਼ ਚਲਾਏਗਾ 40 ਬੱਸਾਂ !    ਦਸਵੀਂ ਦਾ ਹਿੰਦੀ ਦਾ ਪੇਪਰ ਲੀਕ !    25 ਆਈਏਐਸ ਤੇ ਇਕ ਪੀਸੀਐਸ ਅਧਿਕਾਰੀਆਂ ਦੇ ਤਬਾਦਲੇ !    ਸ਼ਹੀਦ ਭਗਤ ਸਿੰਘ ਦੀਆਂ ਲਿਖਤਾਂ ਵਿੱਚ ਇਤਿਹਾਸਕ ਹਵਾਲੇ !    ਆਜ਼ਾਦੀ ਦੇ ਪਰਵਾਨੇ ਦੀ ਗੌਰਵ ਗਾਥਾ !    ਬਿਖੜੇ ਪੈਂਡੇ ਦੇ ਹਮਸਫ਼ਰ !    ਫੁਟਬਾਲ: ਦੋਸਤਾਨਾ ਮੈਚ ਵਿੱਚ ਭਾਰਤ ਨੇ ਕੰਬੋਡੀਆ ਨੂੰ ਹਰਾਇਆ !    ਗੁਰੂ ਹਰਿ ਰਾਏ ਜੀ !    ਲਾਹੌਰ ਹਵਾਈ ਅੱਡੇ ਤੋਂ ਰਾਈਫਲ ਤੇ ਗੋਲੀ ਸਿੱਕੇ ਸਮੇਤ ਇਕ ਕਾਬੂ !    

ਇਸ ਸਾਲ ਮਚੇਗੀ ਫ਼ਿਲਮਾਂ ਦੀ ਧਮਾਲ

Posted On January - 7 - 2017

ਨਵਾਂ ਸਾਲ ਆਪਣੀ ਝੋਲੀ ਵਿੱਚ ਮਨੋਰੰਜਨ ਦੀ ਸੌਗਾਤ ਲੈ ਕੇ ਆਇਆ ਹੈ। ਇਸ ਸਾਲ ਦਰਸ਼ਕਾਂ ਨੂੰ ਹਰ ਮਿਜ਼ਾਜ ਦੀ ਫ਼ਿਲਮ ਦੇਖਣ ਨੂੰ ਮਿਲੇਗੀ। ਜਿੱਥੇ ਰੁਮਾਂਟਿਕ ਫ਼ਿਲਮਾਂ ਫਿਜ਼ਾ ਵਿੱਚ ਇਸ਼ਕ-ਮੁਸ਼ਕ ਘੋਲਣਗੀਆਂ, ਉੱਥੇ ਐਕਸ਼ਨ ਫ਼ਿਲਮਾਂ ਅਤੇ ਹਾਸੇ ਮਜ਼ਾਕ ਵਾਲੀਆਂ ਹਲਕੀਆਂ-ਫੁਲਕੀਆਂ ਫ਼ਿਲਮਾਂ ਵੀ ਆਉਣਗੀਆਂ।

ਫ਼ਿਲਮ ‘ਓਕੇ ਜਾਨੂ’ ਦੇ ਇੱਕ ਦਿ੍ਰਸ਼ ਵਿੱਚ ਸ਼੍ਰਧਾ ਕਪੂਰ ਤੇ ਅਦਿੱਤਿਆ ਰਾਏ ਕਪੂਰ

ਫ਼ਿਲਮ ‘ਓਕੇ ਜਾਨੂ’ ਦੇ ਇੱਕ ਦਿ੍ਰਸ਼ ਵਿੱਚ ਸ਼੍ਰਧਾ ਕਪੂਰ ਤੇ ਅਦਿੱਤਿਆ ਰਾਏ ਕਪੂਰ

ਅਪਰਾਜਿਤਾ

ਨਵੇਂ ਸਾਲ ਦੀ ਸ਼ੁਰੂਆਤ ਵਿੱਚ ਹੀ ਕਈ ਰੌਚਕ ਵਿਧਾਵਾਂ ਵਾਲੀਆਂ ਫ਼ਿਲਮਾਂ ਪ੍ਰਦਰਸ਼ਿਤ ਹੋਣ ਜਾ ਰਹੀਆਂ ਹਨ। ਕਿਸੇ ਵਿੱਚ ਰੁਮਾਂਸ ਹੈ ਤਾਂ ਕੋਈ ਹਾਸ ਰਸ ਵਿੱਚ ਡੁੱਬੀ ਸਮਾਜਿਕ ਸਰੋਕਾਰ ਵਾਲੀ ਫ਼ਿਲਮ ਹੈ। ਕੋਈ ਨਾਟਕੀ ਰੁਮਾਂਚ ਨਾਲ ਭਰਪੂਰ ਹੈ। ਨਵੇਂ ਸਾਲ ਦੀ ਪਹਿਲੀ ਫ਼ਿਲਮ ਹੈ ‘ਓਕੇ ਜਾਨੂ’ ਜਿਸ ਪ੍ਰਤੀ ਦਰਸ਼ਕਾਂ ਦਾ ਆਕਰਸ਼ਣ ਬਣਿਆ ਹੋਇਆ ਹੈ। ਇਸ ਵਿੱਚ ਸ਼੍ਰਧਾ ਕਪੂਰ ਅਤੇ ਆਦਿੱਤਿਆ ਰਾਜ ਕਪੂਰ ਦੀ ਚਹੇਤੀ ਜੋੜੀ ਹੈ। ਇਸ ਫ਼ਿਲਮ ਵਿੱਚ ਗੁਲਜ਼ਾਰ ਅਤੇ ਏ.ਆਰ. ਰਹਿਮਾਨ ਦੀ ਜੋੜੀ ਨਾਲ ਬਣੀਆਂ ਸਵਰਲਹਿਰੀਆਂ ਨਾਲ ਤਮਿਲ ਫ਼ਿਲਮ ‘ਓਕੇ ਕਨਮਨੀ’ ਦੀ ਕਹਾਣੀ ਹਿੰਦੀ ਭਾਸ਼ੀਆਂ ਨੂੰ ਦੇਖਣ ਨੂੰ ਮਿਲੇਗੀ। ਇਸ ਫ਼ਿਲਮ ਤੋਂ ਬਾਅਦ ਦੋ ਵੱਡੀਆਂ ਫ਼ਿਲਮਾਂ ‘ਰਈਸ’ ਅਤੇ ‘ਕਾਬਿਲ’ ਸਿਨਮਾਘਰਾਂ ਵਿੱਚ ਹੋਣਗੀਆਂ। ‘ਰਈਸ’ ਵਿੱਚ ਸ਼ਾਹਰੁਖ਼ ਖ਼ਾਨ ਹੈ ਅਤੇ ‘ਕਾਬਿਲ’ ਵਿੱਚ ਰਿਤਿਕ ਰੌਸ਼ਨ। ਦੋਨੋਂ ਹੀ ਫ਼ਿਲਮਾਂ ਡਰਾਮਾ, ਐਕਸ਼ਨ ਅਤੇ ਰੁਮਾਂਚ ਨਾਲ ਭਰਪੂਰ ਹਨ। ਇੱਕ ਹੀ ਦਿਨ ਪ੍ਰਦਰਸ਼ਿਤ ਹੋਣ ਵਾਲੀਆਂ ਇਨ੍ਹਾਂ ਦੋਨੋਂ ਫ਼ਿਲਮਾਂ ਵਿੱਚ ਜਬਰਦਸਤ ਟੱਕਰ ਦੀ ਸੰਭਾਵਨਾ ਹੈ। ਜਿੱਥੇ ‘ਰਈਸ’ ਵਿੱਚ ਸ਼ਾਹਰੁਖ਼ ਖ਼ਾਨ ਆਪਣੀ ਪਹਿਲਾਂ ਬਣੀ ਪਛਾਣ ਤੋਂ ਅਲੱਗ ਭੂਮਿਕਾ ਨਿਭਾਉਂਦੇ ਹੋਏ ਨਜ਼ਰ ਆਉਣਗੇ, ਉੱਥੇ ‘ਕਾਬਿਲ’ ਵਿੱਚ ਰਿਤਿਕ ਰੌਸ਼ਨ ਅੰਨ੍ਹੇ ਵਿਅਕਤੀ ਦੇ ਕਿਰਦਾਰ ਵਿੱਚ ਰੰਗ ਭਰਨਗੇ। ਮਤਲਬ, ਦੋਨੋਂ ਕਲਾਕਾਰ ਪ੍ਰਯੋਗਮਈ ਭੂਮਿਕਾ ਵਿੱਚ ਨਜ਼ਰ ਆਉਣਗੇ। ਇਨ੍ਹਾਂ ਦੋਨੋਂ ਫ਼ਿਲਮਾਂ ਤੋਂ ਬਾਅਦ ਪ੍ਰਦਰਸ਼ਿਤ ਹੋਏਗੀ ‘ਜੌਲੀ ਐੱਲ ਐੱਲ ਬੀ’। ਅਰਸ਼ਦ ਵਾਰਸੀ ਤੋਂ ਬਾਅਦ ਅਕਸ਼ੈ ਕੁਮਾਰ ਨੂੰ ਇਸ ਫ਼ਿਲਮ ਵਿੱਚ ਵਿਵਸਥਾ ਨਾਲ ਲੜਦੇ ਵਕੀਲ ਦੀ ਭੂਮਿਕਾ ਵਿੱਚ ਦੇਖਣਾ ਰੌਚਕ ਹੋਏਗਾ।

ਫ਼ਿਲਮ ‘ਕਾਬਿਲ’ ਦਾ ਪੋਸਟਰ।

ਫ਼ਿਲਮ ‘ਕਾਬਿਲ’ ਦਾ ਪੋਸਟਰ।

ਇਸ ਸਾਲ ਸ਼ਾਹਿਦ ਕਪੂਰ ਦੋ ਨਾਇਕਾਂ ਵਾਲੀਆਂ ਦੋ ਫ਼ਿਲਮਾਂ ਵਿੱਚ ਨਜ਼ਰ ਆਉਣਗੇ। ਇਹ ਦੋਨੋਂ ਹੀ ਫ਼ਿਲਮਾਂ ਇਤਿਹਾਸਕ ਪਿੱਠਭੂਮੀ ’ਤੇ ਆਧਾਰਿਤ ਹਨ। ਪਹਿਲੀ ਫ਼ਿਲਮ ਦੂਜੇ ਵਿਸ਼ਵ ਯੁੱਧ ਦੀ ਪਿੱਠਭੂਮੀ ਵਿੱਚ ਰਚੀ ਹੋਈ ‘ਰੰਗੂਨ’ ਹੋਏਗੀ, ਜਿਸ ਵਿੱਚ ਸ਼ਾਹਿਦ ਨਾਲ ਸੈਫ ਅਲੀ ਖ਼ਾਨ ਹੋਣਗੇ, ਜਦੋਂ ਕਿ ਨਾਇਕਾ ਕੰਗਨਾ ਰਣੌਤ ਹੋਏਗੀ। ਦੂਜੀ ਫ਼ਿਲਮ ਮਰਾਠਾ ਸ਼ੌਰਿਆ ਨੂੰ ਦਰਸਾਉਂਦੀ ‘ਪਦਮਾਵਤੀ’ ਹੈ ਜਿਸ ਵਿੱਚ ਸ਼ਾਹਿਦ ਕਪੂਰ ਨੂੰ ਰਣਵੀਰ ਸਿੰਘ ਦਾ ਸਾਥ ਮਿਲੇਗਾ। ਇਸ ਵਿੱਚ ਦੀਪਿਕਾ ਪਾਦੁਕੋਣ ਕੇਂਦਰੀ ਭੂਮਿਕਾ ਵਿੱਚ ਹੋਏਗੀ। ਸੰਜੇ ਲੀਲਾ ਭੰਸਾਲੀ ਨਿਰਮਤ ਅਤੇ ਨਿਰਦੇਸ਼ਤ ‘ਪਦਮਾਵਤੀ’ ਨੂੰ ਇਸ ਸਾਲ ਦੀਆਂ ਬਹੁਚਰਚਿਤ ਫ਼ਿਲਮਾਂ ਵਿੱਚੋਂ ਇੱਕ ਮੰਨਿਆ ਜਾ ਰਿਹਾ ਹੈ।
ਇਸ ਸਾਲ ਸਲਮਾਨ ਖ਼ਾਨ ਦੀਆਂ ਦੋ ਫ਼ਿਲਮਾਂ ‘ਟਿਊਬ ਲਾਈਟ’ ਅਤੇ ‘ਟਾਈਗਰ ਜ਼ਿੰਦਾ ਹੈ’ ਪ੍ਰਦਰਸ਼ਿਤ ਹੋਣਗੀਆਂ। ਦੋਨੋਂ ਹੀ ਫ਼ਿਲਮਾਂ ਵਿੱਚ ਸਲਮਾਨ ਵਿਦੇਸ਼ੀ ਅਭਿਨੇਤਰੀਆਂ ਨਾਲ ਜੋੜੀ ਬਣਾਉਂਦੇ ਹੋਏ ਨਜ਼ਰ ਆਉਣਗੇ। ਕਬੀਰ ਖ਼ਾਨ ਨਿਰਦੇਸ਼ਤ ‘ਟਿਊਬ ਲਾਈਟ’ ਵਿੱਚ ਚੀਨ ਦੀ ਝੂ ਝੂ ਹੋਏਗੀ, ਜਦੋਂਕਿ ‘ਟਾਈਗਰ ਜ਼ਿੰਦਾ ਹੈ’ ਵਿੱਚ ਲੰਦਨ ਦੀ ਕੈਟਰੀਨ ਕੈਫ ਹੋਏਗੀ। ਇਨ੍ਹਾਂ ਦੋਨੋਂ ਫ਼ਿਲਮਾਂ ਿਵੱਚ ਸਲਮਾਨ ਰੌਚਕ ਭੂਿਮਕਾ ਨਿਭਾ ਰਹੇ ਹਨ ਅਤੇ ਦੋਨੋਂ ਹੀ ਫ਼ਿਲਮਾਂ ਤੋਂ ਟਰੇਡ ਪੰਡਿਤਾਂ ਦੀਆਂ ਵੱਡੀਆਂ ਉਮੀਦਾਂ ਜੁੜੀਆਂ ਹੋਈਆਂ ਹਨ।

ਸ਼ਾਹਿਦ ਕਪੂਰ, ਕੰਗਨਾ ਰਣੌਤ ਤੇ ਸੈਫ ਅਲੀ ਖ਼ਾਨ ਦੀ ਫ਼ਿਲਮ ‘ਰੰਗੂਨ’ ਦਾ ਪੋਸਟਰ।

ਸ਼ਾਹਿਦ ਕਪੂਰ, ਕੰਗਨਾ ਰਣੌਤ ਤੇ ਸੈਫ ਅਲੀ ਖ਼ਾਨ ਦੀ ਫ਼ਿਲਮ ‘ਰੰਗੂਨ’ ਦਾ ਪੋਸਟਰ।

ਇਸ ਸਾਲ ਵੀ ਕਈ ਨਾਇਕਾ ਪ੍ਰਧਾਨ ਫ਼ਿਲਮਾਂ ਪ੍ਰਦਰਸ਼ਿਤ ਹੋਣਗੀਆਂ। ਸਭ ਤੋਂ ਪਹਿਲਾਂ ਆਏਗੀ ਵਿੱਦਿਆ ਬਾਲਨ ਦੀ ‘ਬੇਗ਼ਮ ਜਾਨ’। ਫਿਰ ਅਨੁਸ਼ਕਾ ਸ਼ਰਮਾ ਨਿਰਮਤ ਅਤੇ ਅਭਿਨੀਤ ‘ਫਿਲੌਰੀ’ ਆਏਗੀ। ‘ਹਸੀਨਾ’ ਵਿੱਚ ਸ਼੍ਰਧਾ ਕਪੂਰ ਨੂੰ ਆਪਣੀ ਅਭਿਨੈ ਪ੍ਰਤਿਭਾ ਦਿਖਾਉਣ ਦਾ ਮੌਕਾ ਮਿਲੇਗਾ। ਇਹ ਸ਼੍ਰਧਾ ਦੀ ਪਹਿਲੀ ਨਾਇਕਾ ਪ੍ਰਧਾਨ ਫ਼ਿਲਮ ਹੋਏਗੀ। ‘ਅਕੀਰਾ’ ਤੋਂ ਬਾਅਦ ਸੋਨਾਕਸ਼ੀ ਸਿਨਹਾ ਇਸ ਸਾਲ ਵੀ ਨਾਇਕਾ ਪ੍ਰਧਾਨ ਫ਼ਿਲਮ ‘ਨੂਰ’ ਵਿੱਚ ਆਪਣੀ ਅਦਾਇਗੀ ਦਾ ਦਮ ਦਿਖਾਏਗੀ। ‘ਪਿੰਕ’ ਤੋਂ ਬਾਅਦ ਤਾਪਸੀ ਪੰਨੂੰ ਨੂੰ ਨਿਰਮਾਤਾ ਨਿਰਦੇਸ਼ਕਾਂ ਨੇ ਗੰਭੀਰਤਾ ਨਾਲ ਲੈਣਾ ਸ਼ੁਰੂ ਕਰ ਦਿੱਤਾ ਹੈ। ਇਸ ਦਾ ਪਰਿਣਾਮ ਹੈ ਕਿ ਇਸ ਸਾਲ ਪ੍ਰਦਰਸ਼ਿਤ ਹੋਣ ਵਾਲੀ ‘ਨਾਮ ਸ਼ਬਾਨਾ’ ਵਿੱਚ ਉਹ ਮੁੱਖ ਭੂਮਿਕਾ ਨਿਭਾ ਰਹੀ ਹੈ। ਜੇਕਰ ਇਹ ਕਿਹਾ ਜਾਵੇ ਕਿ ਇਸ ਸਾਲ ਦੀ ਨਾਇਕਾ ਪ੍ਰਧਾਨ ਅਹਿਮ ਫ਼ਿਲਮ ‘ਸਿਮਰਨ’ ਹੈ ਤਾਂ ਇਹ ਗ਼ਲਤ ਨਹੀਂ ਹੋਏਗਾ। ਹੰਸਲ ਮਹਿਤਾ ਨਿਰਦੇਸ਼ਤ ‘ਸਿਮਰਨ’ ਵਿੱਚ ਕੰਗਨਾ ਰਣੌਤ ਇੱਕ ਬਾਰ ਫਿਰ ਤੋਂ ਦਮਦਾਰ ਅਭਿਨੈ ਦੇ ਰੰਗ ਦਿਖਾਏਗੀ।

ਫ਼ਿਲਮ ‘ਰਈਸ’ ਵਿੱਚ ਸ਼ਾਹਰੁਖ਼ ਖ਼ਾਨ।

ਫ਼ਿਲਮ ‘ਰਈਸ’ ਵਿੱਚ ਸ਼ਾਹਰੁਖ਼ ਖ਼ਾਨ।

ਇਸ ਸਾਲ ਦਰਸ਼ਕਾਂ ਨੂੰ ਕਾਮੇਡੀ ਫ਼ਿਲਮਾਂ ਵੀ ਦੇਖਣ ਨੂੰ ਮਿਲਣਗੀਆਂ। ਅਜੇ ਦੇਵਗਨ ਦੀ ‘ਗੋਲਮਾਲ ਅਗੇਨ’ ਅਤੇ ਵਰੁਣ ਧਵਨ ਦੀ ‘ਜੁੜਵਾਂ 2’ ਤੋਂ ਦਰਸ਼ਕਾਂ ਨੂੰ ਬਹੁਤ ਉਮੀਦਾਂ ਹਨ। ਇਸ ਸਾਲ ਦੋ ਰੁਮਾਂਟਿਕ ਕਾਮੇਡੀ ਫ਼ਿਲਮਾਂ ਵੀ ਸਿਨਮਾਘਰਾਂ ਦਾ ਸ਼ਿੰਗਾਰ ਬਣਨਗੀਆਂ। ਇਹ ਦੋ ਫ਼ਿਲਮਾਂ ਹਨ ‘ਬਰੇਲੀ ਕੀ ਬਰਫ਼ੀ’ ਅਤੇ ‘ਮੇਰੀ ਪਿਆਰੀ ਬਿੰਦੂ’। ‘ਬਰੇਲੀ ਕੀ ਬਰਫ਼ੀ’ ਵਿੱਚ ਆਯੂਸ਼ਮਾਨ ਖੁਰਾਣਾ ਨਾਲ ਕਰਿਤੀ ਮੈਨਨ ਹੋਏਗੀ ਜਦੋਂਕਿ ‘ਮੇਰੀ ਪਿਆਰੀ ਬਿੰਦੂ’ ਵਿੱਚ ਆਯੂਸ਼ਮਾਨ ਦੀ ਜੋੜੀ ਪਰਿਣੀਤੀ ਚੋਪੜਾ ਨਾਲ ਬਣੇਗੀ। ਅਨੀਸ ਬਜ਼ਮੀ ਦੀ ‘ਮੁਬਾਰਕਾਂ’ ਵੀ ਇਸ ਸਾਲ ਦਰਸ਼ਕਾਂ ਨੂੰ ਹਸਾਉਣ ਲਈ ਸਿਨਮਾਘਰਾਂ ਵਿੱਚ ਦਸਤਕ ਦੇਏਗੀ। ਅਰਜੁਨ ਕਪੂਰ ਅਤੇ ਅਨਿਲ ਕਪੂਰ ਅਭਿਨੀਤ ਇਸ ਫ਼ਿਲਮ ਵਿੱਚ ਦੋਹਰੀ ਭੂਮਿਕਾ ਦੇ ਲੋਕਪ੍ਰਿਯ ਫਾਰਮੂਲੇ ਦਾ ਤੜਕਾ ਲੱਗੇਗਾ।
ਹਿੰਦੀ ਸਿਨਮਾ ਵਿੱਚ ਵੈਸੇ ਤਾਂ ਵਿਸ਼ੇ ਨੂੰ ਲੈ ਕੇ ਪ੍ਰਯੋਗ ਘੱਟ ਹੁੰਦੇ ਹਨ, ਪਰ ਜਦੋਂ ਹੁੰਦੇ ਹਨ ਤਾਂ ਉਹ ਚਰਚਾ ਵਿੱਚ ਜ਼ਰੂਰ ਆਉਂਦੇ ਹਨ। ਇਸ ਸਾਲ ਰਿਲੀਜ਼ ਹੋਣ ਵਾਲੀਆਂ ਫ਼ਿਲਮਾਂ ਵਿੱਚ ਸਭ ਤੋਂ ਰੌਚਕ ਨਾਂ ਵਾਲੀ ਫ਼ਿਲਮ ‘ਟਾਇਲਟ ਇੱਕ ਪ੍ਰੇਮ ਕਥਾ’ ਇਨ੍ਹਾਂ ਵਿੱਚੋਂ ਇੱਕ ਹੈ। ਅਕਸ਼ੈ ਕੁਮਾਰ ਅਤੇ ਭੂਮੀ ਪੇਡਨੇਕਰ ਅਭਿਨੀਤ ਇਸ ਫ਼ਿਲਮ ਨੂੰ ਪ੍ਰਯੋਗਸ਼ੀਲ ਮੰਨਿਆ ਜਾ ਰਿਹਾ ਹੈ। ਦੂਜੀ ਫ਼ਿਲਮ ਵਿੱਚ ਅਕਸ਼ੈ ਕੁਮਾਰ ‘2.0’ ਮਤਲਬ ‘ਰੋਬੋਟ’ ਦੇ ਸੀਕੁਇਲ ਵਿੱਚ ਨਵਾਂ ਪ੍ਰਯੋਗ ਕਰਦੇ ਨਜ਼ਰ ਆਉਣਗੇ। ਇਸ ਫ਼ਿਲਮ ਵਿੱਚ ਅਜੀਬੋਗ਼ਰੀਬ ਅਵਤਾਰ ਵਿੱਚ ਵਿਲਨ ਦੀ ਭੂਮਿਕਾ ਵਿੱਚ ਉਸ ਨੂੰ ਦੇਖਣਾ ਦਿਲਚਸਪ ਹੋਏਗਾ। ਆਮਿਰ ਖ਼ਾਨ ਤਾਂ ਹਮੇਸ਼ਾਂ ਹੀ ਆਪਣੇ ਪ੍ਰਯੋਗਸ਼ੀਲ ਅੰਦਾਜ਼ ਲਈ ਜਾਣੇ ਜਾਂਦੇ ਹਨ। ਇਸ ਸਾਲ ਉਹ ‘ਸੀਕਰਟ ਸੁਪਰਸਟਾਰ’ ਵਿੱਚ ਅਜਿਹੇ ਦੀ ਅੰਦਾਜ਼ ਵਿੱਚ ਨਜ਼ਰ ਆਉਣਗੇ। ਰਣਬੀਰ ਕਪੂਰ ਵੀ ਬਹੁਚਰਚਿਤ ‘ਜੱਗਾ ਜਾਸੂਸ’ ਵਿੱਚ ਕਿਸ਼ੋਰ ਜਾਸੂਸ ਦੀ ਰੌਚਕ ਭੂਮਿਕਾ ਵਿੱਚ ਦਰਸ਼ਕਾਂ ਦੇ ਸਾਹਮਣੇ ਆਉਣਗੇ।
ਰੋਮਾਂਚ ’ਤੇ ਆਧਾਰਿਤ ਕਈ ਫ਼ਿਲਮਾਂ ਵੀ ਇਸ ਸਾਲ ਆਉਣਗੀਆਂ। ਇਨ੍ਹਾਂ ਵਿੱਚ ‘ਹਾਫ ਗਰਲਫਰੈਂਡ’, ‘ਰਹਿਨੁਮਾ’ ਅਤੇ ‘ਬਦਰੀਨਾਥ ਕੀ ਦੁਲਹਨੀਆ’ ਜ਼ਿਕਰਯੋਗ ਹਨ। ਚੇਤਨ ਭਗਤ ਦੇ ਨਾਵਲ ਦੀ ਪਿੱਠਭੂਮੀ ’ਤੇ ਬਣੀ ‘ਹਾਫ ਗਰਲਫਰੈਂਡ’ ਵਿੱਚ ਸ਼੍ਰਧਾ ਕਪੂਰ ਅਤੇ ਅਰਜੁਨ ਕਪੂਰ ਦੀ ਰੁਮਾਂਟਿਕ ਜੋੜੀ ਹੋਏਗੀ ਅਤੇ ‘ਬਦਰੀਨਾਥ ਕੀ ਦੁਲਹਨੀਆ’ ਵਿੱਚ ਆਲੀਆ ਭੱਟ ਅਤੇ ਵਰੁਣ ਧਵਨ ਦੀ ਹਿੱਟ ਜੋੜੀ ਦਰਸ਼ਕਾਂ ਸਾਹਮਣੇ ਆਏਗੀ। ਇਮਤਿਆਜ਼ ਅਲੀ ਨਿਰਦੇਸ਼ਤ ‘ਰਹਿਨੁਮਾ’ ਵਿੱਚ ਇੱਕ ਵਾਰ ਫਿਰ ਸ਼ਾਹਰੁਖ਼ ਖ਼ਾਨ ਨਾਲ ਅਨੁਸ਼ਕਾ ਸ਼ਰਮਾ ਨਜ਼ਰ ਆਏਗੀ। ਸੁਸ਼ਾਂਤ ਸਿੰਘ ਰਾਜਪੂਤ ਅਤੇ ਕਰਿਤੀ ਮੈਨਨ ‘ਰਾਬਤਾ’ ਵਿੱਚ ਰੁਮਾਂਸ ਕਰਦੇ ਹੋਏ ਨਜ਼ਰ ਆਉਣਗੇ ਤਾਂ ‘ਤਕਡੂਮ’ ਵਿੱਚ ਪਰਿਣੀਤੀ ਚੋਪੜਾ ਨਾਲ ਸੁਸ਼ਾਂਤ ਦੀ ਜੋੜੀ ਦੇਖਣ ਨੂੰ ਮਿਲੇਗੀ।


Comments Off on ਇਸ ਸਾਲ ਮਚੇਗੀ ਫ਼ਿਲਮਾਂ ਦੀ ਧਮਾਲ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.