ਮੁਹਾਲੀ ਦਾ ਮਾਡਲ ਸਿਟੀ ਵਾਂਗ ਹੋਵੇਗਾ ਵਿਕਾਸ: ਕੈਪਟਨ ਸਿੱਧੂ !    ‘ਆਪ’ ਨੇ ਬਾਗ਼ੀ ਕਾਂਗਰਸੀਆਂ ਨੂੰ ਵਰਚਾਉਣ ਲਈ ਬਣਾਈ ਵਿਸ਼ੇਸ਼ ਟੀਮ !    ਬੀਬੀਕੇ ਡੀਏਵੀ ਕਾਲਜ ਬਣਿਆ ਅੰਤਰ ਕਾਲਜ ਚੈਂਪੀਅਨ !    ਨੌਜਵਾਨ ਸੋਚ: ਵਿਦੇਸ਼ਾਂ ਵੱਲ ਪਰਵਾਸ - ਕਿੰਨਾ ਕੁ ਜਾਇਜ਼ ? !    ਈ-ਵਾਲੇੱਟ ਦੀ ਵਰਤੋਂ ਬਾਰੇ ਸੁਚੇਤ ਹੋਣਾ ਜ਼ਰੂਰੀ !    ਕਿੱਥੇ ਗਏ ਸੰਜਮ ਤੇ ਸਾਦਗੀ ? !    ਸੋਸ਼ਲ ਮੀਡੀਆ ਦੀ ਅੰਨ੍ਹੇਵਾਹ ਵਰਤੋਂ ਕਿਉਂ ? !    ਡਾਕਟਰ ਬਣਨ ਲਈ ਬਿਹਤਰੀਨ ਵਿਕਲਪ !    ਨੋਟਬੰਦੀ ਤੇ ਚੋਣਾਂ ਨੇ ਮੇਲਾ ਮਾਘੀ ਕੀਤਾ ਠੰਢਾ !    ਸੰਘ ਦੀ ਘੁਰਕੀ ’ਤੇ ਸ਼ਰਮਾ ਨਾਲ ਖੜ੍ਹੇ ਨਜ਼ਰ ਆਏ ਅਸਤੀਫੇ ਦੀ ਚੇਤਾਵਨੀ ਦੇਣ ਵਾਲੇ ਆਗੂ !    

ਇੰਗਲੈਂਡ ਨੇ ਤਿੰਨ ਵਿਕਟਾਂ ਨਾਲ ਜਿੱਤਿਆ ਅਭਿਆਸ ਮੈਚ

Posted On January - 10 - 2017

ਮੁੰਬਈ, 10 ਜਨਵਰੀ

ਇੰਗਲੈਂਡ ਤੇ ਭਾਰਤ ‘ਏ’ ਵਿਚਾਲੇ ਅਭਿਆਸ ਮੈਚ ਦੌਰਾਨ ਇੱਕ ਸ਼ਾਟ ਲਾਉਂਦਾ ਹੋਇਆ ਮਹਿੰਦਰ ਸਿੰਘ ਧੋਨੀ। -ਫੋਟੋ: ਪੀਟੀਆਈ

ਇੰਗਲੈਂਡ ਤੇ ਭਾਰਤ ‘ਏ’ ਵਿਚਾਲੇ ਅਭਿਆਸ ਮੈਚ ਦੌਰਾਨ ਇੱਕ ਸ਼ਾਟ ਲਾਉਂਦਾ ਹੋਇਆ ਮਹਿੰਦਰ ਸਿੰਘ ਧੋਨੀ। -ਫੋਟੋ: ਪੀਟੀਆਈ

ਮਹਿੰਦਰ ਸਿੰਘ ਧੋਨੀ ਦਾ ਤੂਫ਼ਾਨੀ ਨੀਮ ਸੈਂਕੜਾ ਅਤੇ ਅੰਬਾਤੀ ਰਾਇਡੂ ਦਾ ਸੈਂਕੜਾ ਅੱਜ ਉਸ ਸਮੇਂ ਬੇਕਾਰ ਚਲਾ ਗਿਆ ਜਦੋਂ ਇੰਗਲੈਂਡ ਨੇ ਸੈਮ ਬਿਲਿੰਗਜ਼ ਦੀਆਂ 93 ਦੌੜਾਂ ਦੀ ਪਾਰੀ ਦੀ ਬਦੌਲਤ ਪਹਿਲੇ ਅਭਿਆਸ ਕ੍ਰਿਕਟ ਮੈਚ ’ਚ ਭਾਰਤ ‘ਏ’ ਨੂੰ ਤਿੰਨ ਵਿਕਟਾਂ ਨਾਲ ਹਰਾ ਦਿੱਤਾ। ਭਾਰਤ ਨੇ ਇੰਗਲੈਂਡ ਸਾਹਮਣੇ 304 ਦੌੜਾਂ ਦਾ ਟੀਚਾ ਰੱਖਿਆ ਸੀ, ਜਿਸ ਨੂੰ ਇੰਗਲੈਂਡ ਨੇ 48.5 ਓਵਰਾਂ ’ਚ ਤਿੰਨ ਵਿਕਟਾਂ ਬਾਕੀ ਰਹਿੰਦਿਆਂ ਹਾਸਲ ਕਰ ਲਿਆ।
ਇੰਗਲੈਂਡ ਵੱਲੋਂ ਜੈਸਨ ਰੌਇ (62) ਅਤੇ ਅਲੈਕਸ ਹੇਲਜ਼ (40) ਨੇ ਪਹਿਲੀ ਵਿਕਟ ਲਈ 95 ਦੌੜਾਂ ਜੋੜ ਕੇ ਚੰਗੀ ਸ਼ੁਰੂਆਤ ਕੀਤੀ। ਇਸ ਮਗਰੋਂ ਬਿਲਿੰਗਜ਼ ਨੇ ਜੋਸ ਬਟਲਰ (46) ਨਾਲ ਮਿਲ ਕੇ 79 ਦੌੜਾਂ ਅਤੇ ਲਿਆਮ ਡਾਸਨ (41) ਨਾਲ 99 ਦੌੜਾਂ ਦੀ ਭਾਈਵਾਲੀ ਕੀਤੀ। ਭਾਰਤ ਵੱਲੋਂ ਕੁਲਦੀਪ ਯਾਦਵ ਨੇ 60 ਦੌੜਾਂ ਦੇ ਦੇ ਪੰਜ ਵਿਕਟਾਂ ਹਾਸਲ ਕੀਤੀਆਂ।
ਇਸ ਤੋਂ ਪਹਿਲਾਂ ਭਾਰਤ ਨੇ ਅੰਬਾਟੀ ਰਾਇਡੂ (100) ਦੇ ਸ਼ਾਨਦਾਰ ਸੈਂਕੜੇ ਅਤੇ ਸ਼ਿਖਰ ਧਵਨ (63), ਯੁਵਰਾਜ ਸਿੰਘ (56) ਅਤੇ ਧੋਨੀ ਦੇ (ਨਾਬਾਦ 68) ਦੇ ਅਰਧ ਸੈਂਕੜਿਆਂ ਦੀ ਮਦਦ ਨਾਲ ਇੰਗਲੈਂਡ ਸਾਹਮਣੇ 50 ਓਵਰਾਂ ਵਿੱਚ ਚਾਰ ਵਿਕਟਾਂ ਦੇ ਨੁਕਸਾਨ ’ਤੇ 304 ਦੌੜਾਂ ਦਾ ਟੀਚਾ ਰੱਖਿਆ।
ਰਾਇਡੂ ਨੇ 97 ਗੇਂਦਾਂ ’ਚ 11 ਚੌਕਿਆਂ ਤੇ ਇੱਕ ਛੱਕੇ ਦੀ ਮਦਦ ਨਾਲ 100 ਦੌੜਾਂ ਪੂਰੀਆਂ ਕੀਤੀਆਂ। ਰਾਇਡੂ ਸੈਂਕੜਾ ਪੂਰਾ ਕਰਕੇ ਰਿਟਾਇਰ ਹੋ ਗਿਆ। ਮਨਦੀਪ ਸਿੰਘ (8) ਦੀ ਵਿਕਟ 25 ਸਕੋਰ ’ਤੇ ਡਿਗਣ ਮਗਰੋਂ ਸ਼ਿਖਰ ਧਵਨ ਨੇ ਦੂਜੀ ਵਿਕਟ ਲਈ ਰਾਇਡੂ ਨਾਲ ਮਿਲ ਕੇ 111 ਦੌੜਾਂ ਭਾਈਵਾਲੀ ਕੀਤੀ। ਸੱਟ ਤੋਂ ਉੱਭਰਨ ਮਗਰੋਂ ਟੀਮ ’ਚ ਵਾਪਸੀ ਕਰਨ ਵਾਲੇ ਸ਼ਿਖਰ ਧਵਨ ਨੇ ਆਪਣੀ ਫਾਰਮ ਦਾ ਮੁਜ਼ਾਹਰਾ ਕਰਦਿਆਂ 84 ਗੇਂਦਾਂ ’ਚ 63 ਦੌੜਾਂ ਬਣਾਈਆਂ ਜਿਸ ’ਚ ਉਸ ਦੇ ਅੱਠ ਚੌਕੇ ਤੇ ਇੱਕ ਛੱਕਾ ਸ਼ਾਮਲ ਹੈ। ਤਿੰਨ ਸਾਲ ਮਗਰੋਂ ਟੀਮ ’ਚ ਆਉਣ ਵਾਲੇ ਯੁਵਰਾਜ ਸਿੰਘ ਨੇ ਅਰਧ ਸੈਂਕੜੇ ਦੀ ਸ਼ਾਨਦਾਰ ਪਾਰੀ ਖੇਡੀ।
ਰਣਜੀ ਸੈਸ਼ਨ ’ਚ ਦੋਹਰਾ ਸੈਂਕੜਾ ਬਣਾ ਚੁੱਕੇ ਯੁਵੀ ਨੇ 48 ਗੇਂਦਾਂ ’ਚ ਛੇ ਚੌਕੇ ਤੇ ਦੋ ਛੱਕੇ ਜੜ ਕੇ 56 ਦੌੜਾਂ ਬਣਾਈਆਂ। ਕਪਤਾਨੀ ਛੱਡਣ ਵਾਲੇ ਮਹਿੰਦਰ ਸਿੰਘ ਧੋਨੀ ਪੁਰਾਣੇ ਰੰਗ ਦਿਖਾਉਂਦਿਆਂ ਸਿਰਫ਼ 40 ਗੇਂਦਾਂ ’ਚ 68 ਦੌੜਾਂ ਬਣਾਈਆਂ। ਉਸ ਨੇ ਨਾਬਾਦ ਅਰਧ ਸੈਂਕੜੇ ’ਚ ਅੱਠ    ਚੌਕੇ ਤੇ ਦੋ ਛੱਕੇ ਜੜੇ। ਇੰਗਲੈਂਡ    ਵੱਲੋਂ ਡੇਵਿਡ ਵਿਲੀ ਨੇ ਦੋ ਅਤੇ ਜੈਕ ਬਾਲ ਨੇ ਦੋ ਵਿਕਟਾਂ ਹਾਸਲ ਕੀਤੀਆਂ।    -ਪੀਟੀਆਈ


Comments Off on ਇੰਗਲੈਂਡ ਨੇ ਤਿੰਨ ਵਿਕਟਾਂ ਨਾਲ ਜਿੱਤਿਆ ਅਭਿਆਸ ਮੈਚ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.