ਸ਼ਹੀਦਾਂ ਦੇ ਜੀਵਨ ਅਤੇ ਸਿੱਖਿਆਵਾਂ ਤੋਂ ਪ੍ਰੇਰਣਾ ਲੈਣ ਦੀ ਲੋੜ: ਅਭੈ ਸੰਧੂ !    ਮਨਸਾ ਦੇਵੀ ਨਵਰਾਤਰ ਮੇਲੇ ਲਈ ਹਰਿਆਣਾ ਰੋਡਵੇਜ਼ ਚਲਾਏਗਾ 40 ਬੱਸਾਂ !    ਦਸਵੀਂ ਦਾ ਹਿੰਦੀ ਦਾ ਪੇਪਰ ਲੀਕ !    25 ਆਈਏਐਸ ਤੇ ਇਕ ਪੀਸੀਐਸ ਅਧਿਕਾਰੀਆਂ ਦੇ ਤਬਾਦਲੇ !    ਸ਼ਹੀਦ ਭਗਤ ਸਿੰਘ ਦੀਆਂ ਲਿਖਤਾਂ ਵਿੱਚ ਇਤਿਹਾਸਕ ਹਵਾਲੇ !    ਆਜ਼ਾਦੀ ਦੇ ਪਰਵਾਨੇ ਦੀ ਗੌਰਵ ਗਾਥਾ !    ਬਿਖੜੇ ਪੈਂਡੇ ਦੇ ਹਮਸਫ਼ਰ !    ਫੁਟਬਾਲ: ਦੋਸਤਾਨਾ ਮੈਚ ਵਿੱਚ ਭਾਰਤ ਨੇ ਕੰਬੋਡੀਆ ਨੂੰ ਹਰਾਇਆ !    ਗੁਰੂ ਹਰਿ ਰਾਏ ਜੀ !    ਲਾਹੌਰ ਹਵਾਈ ਅੱਡੇ ਤੋਂ ਰਾਈਫਲ ਤੇ ਗੋਲੀ ਸਿੱਕੇ ਸਮੇਤ ਇਕ ਕਾਬੂ !    

ਇੰਡੀਅਨ ਆਈਡਲ: ਖ਼ੁਦਾ ਬਖ਼ਸ਼ ਅਤੇ ਹਰਦੀਪ ਲੁਧਿਆਣਾ ਪੁੱਜੇ

Posted On January - 11 - 2017
ਇੰਡੀਅਨ ਆਈਡਲ ਵਿੱਚ ਵਿਸ਼ੇਸ਼ ਥਾਂ ਬਣਾਉਣ ਵਾਲੇ ਪੰਜਾਬੀ ਕਲਾਕਾਰ ਖ਼ੁਦਾ ਬਖ਼ਸ਼ ਅਤੇ ਹਰਦੀਪ ਸਿੰਘ। -ਫੋਟੋ: ਬਸਰਾ

ਇੰਡੀਅਨ ਆਈਡਲ ਵਿੱਚ ਵਿਸ਼ੇਸ਼ ਥਾਂ ਬਣਾਉਣ ਵਾਲੇ ਪੰਜਾਬੀ ਕਲਾਕਾਰ ਖ਼ੁਦਾ ਬਖ਼ਸ਼ ਅਤੇ ਹਰਦੀਪ ਸਿੰਘ। -ਫੋਟੋ: ਬਸਰਾ

ਖੇਤਰੀ ਪ੍ਰਤੀਨਿਧ
ਲੁਧਿਆਣਾ, 11 ਜਨਵਰੀ
ਇੰਡੀਅਨ ਆਇਡਲ 9 ਦੇ ਸਭ ਤੋਂ ਵਧੀਆ 14 ਪ੍ਰਤੀਭਾਗੀਆਂ ਦੀ ਸੂਚੀ ਵਿੱਚ ਆਏ ਦੋ ਪੰਜਾਬੀ ਫਨਕਾਰਾਂ ਬਾਦਲ ਪਿੰਡ ਦੇ ਖੁਦਾ ਬਖਸ਼ ਅਤੇ ਲੁਧਿਆਣਾ ਨਾਲ ਸਬੰਧਤ ਹਰਦੀਪ ਸਿੰਘ ਦਾ ਅੱਜ ਲੁਧਿਆਣਾ ਪਹੁੰਚਣ ’ਤੇ ਨਿੱਘਾ ਸਵਾਗਤ ਕੀਤਾ ਗਿਆ। ਇਸ ਮੌਕੇ ਹਰਦੀਪ ਸਿੰਘ ਨੇ ਦੱਸਿਆ ਕਿ ਉਸ ਦੇ ਪਰਿਵਾਰਕ ਮੈਂਬਰ ਸੰਗੀਤ ਨਾਲ ਤਾਂ ਲੰਬੇ ਸਮੇਂ ਤੋਂ ਜੁੜੇ ਹੋਏ ਹਨ ਪਰ ਪ੍ਰੋਫੈਸ਼ਨਲ ਤੌਰ ’ਤੇ ਕੋਈ ਇਸ ਪਾਸੇ ਨਹੀਂ ਆਇਆ। ਕੁਝ ਸਾਲ ਪਹਿਲਾਂ ਪਿਤਾ ਦੇ ਦੇਹਾਂਤ ਤੋਂ ਬਾਅਦ ਸਾਰੀ ਜ਼ਿੰਮੇਵਾਰੀ ਉਸ ’ਤੇ ਆ ਗਈ ਜਿਸ ਕਰਕੇ ਉਸ ਨੇ ਹੋਟਲਾਂ ਵਿੱਚ ਗਾਉਣਾ ਸ਼ੁਰੂ ਕਰ ਦਿੱਤਾ ਸੀ। ਉੱਥੋਂ ਹੀ ਹੌਲੀ-ਹੌਲੀ ਉਹ ਇਸ ਮੁਕਾਬਲੇ ਤੱਕ ਪਹੁੰਚ ਕੇ ਅੱਜ ਸਾਰਿਆਂ ਦੇ ਸਾਹਮਣੇ ਆਇਆ ਹੈ। ਇਸ ਮੁਕਾਬਲੇ ਵਿੱਚ ਉਸ ਨੇ ਆਪਣੇ ਗੀਤ ‘ਕਾਲਾ ਚਸ਼ਮਾ’ ਰਾਹੀਂ ਦਾਖਲਾ ਲਿਆ ਸੀ।
ਪਿੰਡ ਬਾਦਲ ਨਾਲ ਸਬੰਧਤ ਖੁਦਾ ਬਖਸ਼ ਨੇ ਕਿਹਾ ਕਿ ਉਹ ਭਾਈ ਮਰਦਾਨਾ ਜੀ ਦੀ ਪੀੜ੍ਹੀ ਨਾਲ ਸਬੰਧਤ ਹੈ ਅਤੇ ਉਸ ਦੇ ਪਿਤਾ ਸੀਰਨ ਖਾਨ ਚੰਗੇ ਗਾਇਕ ਸਨ ਅਤੇ ਉੱਘੇ ਪੰਜਾਬੀ ਗਾਇਕ ਕੁਲਦੀਪ ਮਾਣਕ ਨਾਲ ਗਾਉਂਦੇ ਰਹੇ ਸਨ। ਜ਼ਿਆਦਾ ਸ਼ਰਾਬ ਪੀਣ ਕਰਕੇ ਪਿਤਾ ਦੀ ਮੌਤ ਹੋ ਗਈ ਪਰ ਉਨ੍ਹਾਂ ਦਾ ਪੁੱਤ ਨੂੰ ਚੰਗਾ ਗਾਇਕ ਬਣਾਉਣ ਦਾ ਸੁਪਨਾ ਅਧੂਰਾ ਰਹਿ ਗਿਆ। ਹੁਣ ਇਸ ਮੁਕਾਬਲੇ ਦੇ ਮੋਹਰੀਆਂ ਵਿੱਚ ਨਾਂ ਆਉਣ ਨਾਲ ਉਨ੍ਹਾਂ ਵੱਲੋਂ ਲਿਆ ਸੁਪਨਾ ਪੂਰਾ ਹੋਣ ਦੀ ਆਸ ਬੱਝ ਗਈ ਹੈ। ਖੁਦਾ ਬਖਸ਼ ਨੇ ਕਿਹਾ ਕਿ ਉਸ ਨੇ ਕਿਸੇ ਤੋਂ ਸੰਗੀਤ ਦੀ ਸਿਖਲਾਈ ਨਹੀਂ ਲਈ। ਉਕਤ ਮੁਕਾਬਲੇ ਵਿੱਚ ਉਸ ਨੇ ਲੋਕ ਗੀਤ ‘ਹੀਰ’ ਰਾਹੀਂ ਦਾਖਲਾ ਕੀਤਾ ਸੀ ਅਤੇ ਸੁਨਹਿਰੀ ਮਾਇਕ ਹਾਸਿਲ ਕਰਣ ਦਾ ਮਾਣ ਵੀ ਪ੍ਰਾਪਤ ਹੋਇਆ। ਇਨ੍ਹਾਂ ਦੋਵਾਂ ਪੰਜਾਬੀ ਕਲਾਕਾਰਾਂ ਦਾ ਕਹਿਣਾ ਹੈ ਕਿ ਉਹ ਪੰਜਾਬੀ ਮਾਂ ਬੋਲੀ ਅਤੇ ਹੋਰ ਭਾਸ਼ਾਵਾਂ ਦੀ ਸਾਂਝ ਨਾਲ ਅਜਿਹੀ ਗਾਇਕੀ ਸਰੋਤਿਆਂ ਅੱਗੇ ਲਿਆਉਣਾ ਚਾਹੁੰਦੇ ਹਨ ਜੋ ਸਾਰਿਆਂ ਦੀ ਪਸੰਦ ’ਤੇ ਖਰੀ ਉਤਰ ਸਕੇ। ਉਨ੍ਹਾਂ ਆਸ ਪ੍ਰਗਟਾਈ ਕਿ ਇਸ ਵਾਰ ਇੰਡੀਅਨ ਆਇਡਲ ਦਾ ਇਨਾਮ ਪੰਜਾਬੀਆਂ ਦੇ ਹੱਥ ਵਿੱਚ ਹੀ ਆਵੇਗਾ।


Comments Off on ਇੰਡੀਅਨ ਆਈਡਲ: ਖ਼ੁਦਾ ਬਖ਼ਸ਼ ਅਤੇ ਹਰਦੀਪ ਲੁਧਿਆਣਾ ਪੁੱਜੇ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.