ਬੋਲਣ ਤੋਂ ਪਹਿਲਾਂ ਸੋਚਣਾ ਜ਼ਰੂਰੀ !    ਭਰ ਜਵਾਨੀ ਟੁੱਟਿਆ ਸਿਤਾਰਾ ਰਾਜ ਬਰਾੜ !    ਦੂਰ ਰਹਿ ਕੇ ਵੀ ਜੜ੍ਹਾਂ ਨਾਲ ਜੁੜਿਆ ਹੋਇਆ ਸਾਹਿਤਕਾਰ !    ਛੋਟਾ ਪਰਦਾ !    ਸਿੱਖ ਸ਼ਹਾਦਤਾਂ ਨੂੰ ਗੀਤਾਂ ਰਾਹੀਂ ਪੇਸ਼ ਕਰਨ ਵਾਲਾ ਚਰਨ ਸਿੰਘ ਸਫਰੀ !    ਪ੍ਰਿਅੰਕਾ ਚੋਪੜਾ ਦਾ ਪੰਜਾਬੀ ਸਿਨਮਾ ਨਾਲ ਜੁੜਨਾ ਵੱਡੀ ਗੱਲ : ਅਮਰਿੰਦਰ ਗਿੱਲ !    ਸਿੱਖ ਵਿਰਾਸਤ ਨੂੰ ਸਾਂਭਣ ਵਾਲਾ ਗੁਰਬਖਸ਼ ਸਿੰਘ ਅਲਬੇਲਾ !    ਮੈਂ ਅਭਿਨੇਤਰੀ ਪਹਿਲਾਂ ਹਾਂ, ਗਾਇਕਾ ਬਾਅਦ ਵਿੱਚ: ਸ਼੍ਰਧਾ ਕਪੂਰ !    ਪੰਜਾਬੀ ਸਿਨਮਾ: ਸਾਰਥਿਕਤਾ ਹੈ, ਸਥਿਰਤਾ ਨਹੀਂ !    ਪਹਿਲੀ ਵਾਰ ਪੂਰੀ ਫ਼ਿਲਮ ਵਿੱਚ ਨਿਭਾਇਆ ਆਦਮੀ ਦਾ ਕਿਰਦਾਰ: ਸੁਨੀਲ ਗਰੋਵਰ !    

ਇੱਕ ਫਰਿਆਦ ਨਾਜਾਇਜ਼ ਸ਼ਰਾਬ ਦੀ ਵਿਕਰੀ ਖ਼ਿਲਾਫ਼

Posted On January - 2 - 2017

10201CD _ILLEGAL_LIQUOR_VEND_PUNਅਵਤਾਰ ਸਿੰਘ

ਸਾਡੇ ਪਿੰਡ ਚਲੈਲਾ (ਜ਼ਿਲ੍ਹਾ ਪਟਿਆਲਾ) ਵਿੱਚ ਸ਼ਰਾਬ ਦਾ ਠੇਕਾ ਪਿੰਡ ਦੇ ਛਿਪਦੇ ਪਾਸੇ ਸੀ ਜੋ ਕਿ ਪਿਛਲੇ ਕਈ ਸਾਲਾਂ ਤੋਂ ਲਗਾਤਾਰ ਚਲਦਾ ਆ ਰਿਹਾ ਸੀ। ਸ਼ਰਾਬ ਦੇ ਸ਼ੌਕੀਨਾਂ ਨੂੰ ਛੱਡ ਕੇ ਜ਼ਿਆਦਾਤਰ ਪਿੰਡ ਵਾਸੀ ਇਸ ਤੋਂ ਅਣਜਾਣ ਸਨ ਕਿਉਂਕਿ ਪਿੰਡ ਦੇ ਲੋਕ ਸ਼ਹਿਰ, ਅਨਾਜ ਮੰਡੀ ਜਾਂ ਸ਼ਬਜੀ ਮੰਡੀ ਚੜ੍ਹਦੇ ਵੱਲ ਹੀ ਜਾਂਦੇ ਸਨ। ਸਮੇਂ ਨੇ ਐਸੀ ਕਰਵਟ ਖਾਧੀ ਕਿ 2013-14 ਵਿੱਚ ਉਹ ਪਿੰਡ ਦੇ ਨੇੜੇ ਆ ਗਿਆ। ਠੇਕਾ ਚੜ੍ਹਦੇ ਵੱਲ ਆਉਣ ਦੀ ਦੇਰ ਸੀ ਕਿ ਪਿੰਡ ਵਿੱਚ ਇਸ ਦਾ ਵਿਰੋਧ ਹੋਣਾ ਸ਼ੁਰੂ ਹੋ ਗਿਆ ਕਿਉਂਕਿ ਸ਼ਰਾਬੀਆਂ ਕਾਰਨ ਸ਼ਹਿਰ, ਬਾਜ਼ਾਰ ਤੇ ਸਵੇਰ ਸ਼ਾਮ ਸੈਰ ਕਰਨ ਜਾਣ ਵਾਲਿਆਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ। ਸਾਡਾ ਪਰਿਵਾਰ ਨਸ਼ਿਆਂ ਦਾ ਪਹਿਲਾਂ ਤੋਂ ਹੀ ਵਿਰੋਧੀ ਸੀ। ਇਸ ਲਈ ਠੇਕੇ ਦਾ ਵਿਰੋਧ ਕਰਨ ਵਾਲਿਆਂ ਵਿੱਚ ਮੈਂ ਵੀ ਸ਼ਾਮਿਲ ਹੋ ਗਿਆ। ਪਿੰਡ ਦੇ ਮੋਹਤਬਰ ਸੱਜਣਾਂ, ਪੰਚਾਇਤ, ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਹੋਰ ਸੂਝਵਾਨ ਵਿਅਕਤੀਆਂ ਨੇ ਆਬਕਾਰੀ ਵਿਭਾਗ ਨੂੰ ਪਿੰਡ ਵਿੱਚੋਂ ਠੇਕਾ ਬੰਦ ਕਰਨ ਦੀ ਅਰਜ਼ੀ ਲਿਖ ਦਿੱਤੀ। ਆਬਕਾਰੀ ਵਿਭਾਗ ਨੇ ਅਰਜ਼ੀ ’ਤੇ ਅਮਲ ਕਰਦਿਆਂ ਠੇਕਾ ਚੁੱਕਣ ਉੱਤੇ ਆਪਣੀ ਮੋਹਰ ਲਾ ਦਿੱਤੀ।
ਪਹਿਲਾਂ ਤੋਂ ਹੀ ਪਿੰਡ ਵਿੱਚ ਸ਼ਰਾਬ ਦਾ ਨਾਜਾਇਜ਼ ਧੰਦਾ ਕਰਨ ਵਾਲਿਆਂ ਨੂੰ ਅਸੀਂ ਭਾਈਚਾਰਕ ਤੌਰ ’ਤੇ ਅੱਗੋਂ ਤੋਂ ਨਾਜਾਇਜ਼ ਸ਼ਰਾਬ ਨਾ ਵੇਚਣ ਲਈ ਬੇਨਤੀਆਂ ਕੀਤੀਆਂ। ਠੇਕਾ ਬੰਦ ਹੋਣ ਤੋਂ ਬਾਅਦ ਮਹੀਨਾ ਕੁ ਤਾਂ ਜਾਇਜ਼-ਨਾਜਾਇਜ਼ ਸ਼ਰਾਬ ਬੰਦ ਰਹੀ। ਉਸ ਤੋਂ ਬਾਅਦ ਪਿੰਡ ਵਿੱਚ ਇੱਕ ਨਹੀਂ ਦੋ-ਤਿੰਨ ਥਾਵਾਂ ’ਤੇ ਨਾਜਾਇਜ਼ ਸ਼ਰਾਬ ਜਿਉਂ ਦੀ ਤਿਉਂ ਵਿਕ ਰਹੀ ਹੈ।
ਪਿੱਛੇ ਜਿਹੇ ਪੰਜਾਬ ਸਰਕਾਰ ਵੱਲੋਂ ਨਸ਼ਾ ਵਿਰੋਧੀ ਮੁਹਿੰੰਮ ਵੀ ਚਲਾਈ ਗਈ ਜਿਸ ਵਿੱਚ ਪੁਲੀਸ ਵਾਲੇ ਪਿੰਡਾਂ ਵਿੱਚੋਂ ਨਸ਼ਿਆਂ ਦੇ ਖਾਤਮੇ ਲਈ ਲੋਕਾਂ ਨੂੰ ਜਾਗਰੂਕ ਕਰਨ ਦੇ ਪ੍ਰੋਗਰਾਮ ਲਈ ਸਾਡੇ ਪਿੰਡ ਵਿੱਚ ਪਹੁੰਚੇ। ਗੁਰਦੁਆਰਾ ਸਾਹਿਬ ਤੋਂ ਅਨਾਉਂਸਮੈਂਟ ਸੁਣ ਕੇ ਮੈਂ ਵੀ ਪਿੰਡ ਦੀ ਸਹਿਕਾਰੀ ਸੁਸਾਇਟੀ ਵਿੱਚ ਰੱਖੇ ਹੋਏ ਇਕੱਠ ਵਿੱਚ ਸ਼ਾਮਲ ਹੋ ਗਿਆ। ਪੁਲੀਸ ਦਾ ਨਸ਼ਾ ਵਿਰੋਧੀ ਪ੍ਰਚਾਰ ਭਾਵੇਂ ਸ਼ਲਾਘਾਯੋਗ ਸੀ, ਪਰ ਅਸੀਂ ਨਾਜਾਇਜ਼ ਸ਼ਰਾਬ ਦੀ ਵਿਕਰੀ ਸਬੰਧੀ ਜਾਣਕਾਰੀ ਉੱਚ ਪੁਲੀਸ ਅਫ਼ਸਰਾਂ ਨੂੰ ਦਿੱਤੀ ਤਾਂ ਉਹ ਸਾਨੂੰ ਕੋਈ ਢੁਕਵਾਂ ਜਵਾਬ ਨਹੀਂ ਦੇ ਸਕੇ ਅਤੇ ਲਿਖਤੀ ਸ਼ਿਕਾਇਤ ਨਾ ਹੋਣ ਦੀ ਗੱਲ ਕਹਿ ਕੇ ਸਾਰੇ ਮਾਮਲੇ ਨੂੰ ਟਾਲ ਗਏ।
ਨਾਜਾਇਜ਼ ਸ਼ਰਾਬ ਦਾ ਧੰਦਾ ਕਰਨ ਵਾਲੇ ਆਪਣੇ ਆਰਥਿਕ ਲਾਭ ਕਾਰਨ ਗ਼ਰੀਬ ਅਤੇ ਅਨਪੜ੍ਹ ਲੋਕਾਂ ਦਾ ਜੀਵਨ ਹਨੇਰੇ ਵਿੱਚ ਪਾ ਰਹੇ ਹਨ। ਮੇਰੀ ਆਬਕਾਰੀ ਵਿਭਾਗ ਨੂੰ ਇਹੋ ਬੇਨਤੀ ਹੈ ਕਿ ਨਾਜਾਇਜ਼ ਸ਼ਰਾਬ ਵੇਚਣ ਵਾਲਿਆਂ ਖ਼ਿਲਾਫ ਉਹ ਸਰਗਰਮੀ ਦਿਖਾਵੇ।

ਸੰਪਰਕ 94651-51658 


Comments Off on ਇੱਕ ਫਰਿਆਦ ਨਾਜਾਇਜ਼ ਸ਼ਰਾਬ ਦੀ ਵਿਕਰੀ ਖ਼ਿਲਾਫ਼
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.