ਹੜਤਾਲ ਜਾਰੀ ਰੱਖਣਗੇ ਮੀਟ ਵਿਕਰੇਤਾ !    ਕਿੰਨੇ ਕੁ ਸਾਰਥਕ ਹਨ ਮਹਿਲਾ ਵਿਕਾਸ ਵਿਭਾਗ ਤੇ ਕਮਿਸ਼ਨ ? !    ‘ਬਲੱਡ ਮਨੀ’ ਦਾ ਸੰਕਲਪ ਤੇ ਮਹੱਤਵ !    ਜਾਂਚ-ਪੜਤਾਲ ’ਚ ਘਚੋਲਾ ਪਾਉਣਾ ਕੋਈ ਸਾਥੋਂ ਸਿੱਖੇ... !    ਮੇਅਰ ਦੇ ਜਾਤੀ ਪ੍ਰਮਾਣ ਪੱਤਰ ਦੀ ਹੋਵੇਗੀ ਜਾਂਚ !    ਐਸਵਾਈਐਲ ਮੁੱਦੇ ’ਤੇ ਸਾਥ ਦਿਆਂਗੇ: ਤੰਵਰ !    ਲੰਬੀ ਤੇ ਕਬਰਵਾਲਾ ਸਣੇ ਗਿਆਰਾਂ ਥਾਣਿਆਂ ਦੇ ਮੁਖੀ ਬਦਲੇ !    ਟਰੱਕ ਯੂਨੀਅਨ ਦੀ ਪ੍ਰਧਾਨਗੀ ਵਿਵਾਦ ’ਚ ਘਿਰੀ !    ਕਾਵਿ ਕਿਆਰੀ !    ਕਿਉਂ ਵਿਸਰ ਗਏ ਨੇ ਭਵਿੱਖ ਦੇ ਖ਼ਤਰੇ !    

ਉੱਡਦੀ ਖ਼ਬਰ

Posted On January - 2 - 2017

ਡੀ.ਸੀ. ਕਸੂਤਾ ਫਸਿਆ
ਆਮ ਆਦਮੀ ਪਾਰਟੀ (ਆਪ) ਵੱਲੋਂ ਲੰਬੀ ਵਿਧਾਨ ਸਭਾ ਹਲਕੇ ਦੇ ਪਿੰਡ ਕੋਲਿਆਂਵਾਲੀ ’ਚ ਕੀਤੀ ਰੈਲੀ ਦੀ ਪ੍ਰਵਾਨਗੀ ਦੇਣ ਦੇ ਮਾਮਲੇ ਵਿੱਚ ਮੁਕਤਸਰ ਦੇ ਡਿਪਟੀ ਕਮਿਸ਼ਨਰ ਦੀ ਹਾਲਤ ਬੇਹੱਦ ਕਸੂਤੀ ਬਣੀ ਰਹੀ। ਡਿਪਟੀ ਕਮਿਸ਼ਨਰ ਤਿੰਨ ਦਿਨ ਚੱਕੀ ਦੇ ਦੋ ਪੁੜਾਂ ’ਚ ਹੀ ਪਿਸਦਾ ਰਿਹਾ। ਇਕ ਪਾਸੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਵਿਧਾਨ ਸਭਾ ਹਲਕਾ ਅਤੇ ਉਪਰੋਂ ਬਾਦਲ ਦੇ ਖਾਸਮਖਾਸ ਦਿਆਲ ਸਿੰਘ ਕੋਲਿਆਂਵਾਲੀ ਦੇ ਪਿੰਡ ’ਚ ਰੈਲੀ ਦਾ ਮਾਮਲਾ ਅਤੇ ਦੂਜੇ ਪਾਸੇ ਚੋਣ ਕਮਿਸ਼ਨ ਦੀ ਕਾਰਵਾਈ ਦਾ ਖਤਰਾ। ਸੂਤਰਾਂ ਦਾ ਦੱਸਣਾ ਹੈ ਕਿ ਜਦੋਂ ‘ਆਪ’ ਵੱਲੋਂ ਕੋਲਿਆਂਵਾਲੀ ਦੀ ਦਾਣਾ ਮੰਡੀ ਅਤੇ ਖੇਡ ਸਟੇਡੀਅਮ ’ਚ ਰੈਲੀ ਕਰਨ ਦੇ ਯਤਨਾਂ ਨੂੰ ਬੂਰ ਨਾ ਪਿਆ ਤਾਂ ਪਿੰਡ ਦੇ ਇਕ ‘ਆਪ’ ਵਲੰਟੀਅਰ ਨੇ ਆਪਣੀ ਜ਼ਮੀਨ ’ਤੇ ਰੈਲੀ ਕਰਵਾਉਣ ਦਾ ਐਲਾਨ ਕਰ ਦਿੱਤਾ। ਉਸ ਤੋਂ ਬਾਅਦ ਮਨਜ਼ੂਰੀ ਦਾ ਮਾਮਲਾ ਸਾਹਮਣੇ ਆਇਆ ਤਾਂ ਡਿਪਟੀ ਕਮਿਸ਼ਨਰ ‘ਆਪ’ ਦੇ ਆਗੂਆਂ ਨੂੰ ਕਿਤੇ ਵੀ ਨਾ ਲੱਭੇ। ਅਖੀਰ ਪਤਾ ਲੱਗਾ ਕਿ ਡੀ.ਸੀ. ਤਾਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਪਿੰਡ ਬਾਦਲ ਸਥਿਤ ਰਿਹਾਇਸ਼ ਵਿੱਚ ਮੌਜੂਦ ਹੈ। ਉੱਡਦੀ ਖ਼ਬਰ ਮੁਤਾਬਕ ਜਦੋਂ ਇਹ ਮਾਮਲਾ ਰਾਜ ਦੇ ਮੁੱਖ ਚੋਣ ਅਧਿਕਾਰੀ ਵੀ.ਕੇ. ਸਿੰਘ ਦੇ ਧਿਆਨ ’ਚ ਆਇਆ ਤਾਂ ਉਨ੍ਹਾਂ ਤੁਰੰਤ ਫੁਰਮਾਨ ਚਾੜ੍ਹਿਆ ਕਿ ਜੇਕਰ ਡਿਪਟੀ ਕਮਿਸ਼ਨਰ ਦੇ ਪੱਧਰ ’ਤੇ ‘ਆਪ’ ਦੀ ਰੈਲੀ ’ਚ ਕੋਈ ਵਿਘਨ ਪਿਆ ਤਾਂ ਸਖਤ ਕਾਰਵਾਈ ਹੋਵੇਗੀ। ਸੁਨੇਹਾ ਮਿਲਦਿਆਂ ਹੀ ਡੀ.ਸੀ. ਨੇ ਰੈਲੀ ਲਈ ਮਨਜ਼ੂਰੀ ਤੇ ਸੁਰੱਖਿਆ  ਦੇ ਪ੍ਰਬੰਧ ਤੁਰੰਤ-ਫੁਰੰਤ ਕਰ ਦਿੱਤੇ।
ਅਫ਼ਸਰ ਬਣਿਆ ਚੋਣ ਪ੍ਰਚਾਰਕ
ਪੰਜਾਬ ਦੇ ਇਕ ਸੀਨੀਅਰ ਆਈ.ਏ.ਐਸ. ਅਫਸਰ ਨੂੰ ਪੰਚਾਇਤ ਵੱਲੋਂ ਸੁਣਾਏ ਟਕੇ ਵਰਗੇ ਜਵਾਬ ਕਾਰਨ ਨਮੋਸ਼ੀ ਝੱਲਣੀ ਪਈ। ਉੱਡਦੀ ਖ਼ਬਰ ਹੈ ਕਿ ਦਿਹਾਤੀ ਖੇਤਰ ਨਾਲ ਜੁੜੇ ਇਕ ਵਿਭਾਗ ਦੇ ਇਸ ਸੀਨੀਅਰ ਅਧਿਕਾਰੀ ਵੱਲੋਂ ਅਦਾਲਤ ਲਗਾ ਕੇ ਕੇਸ ਸੁਣੇ ਜਾ ਰਹੇ ਸਨ ਤਾਂ ਜਿਵੇਂ ਹੀ ਸੰਗਰੂਰ ਜ਼ਿਲ੍ਹੇ ਦੇ ਬਲਾਕ ਸੁਨਾਮ ਦੇ ਇਕ ਪਿੰਡ ਦੀ ਪੰਚਾਇਤ ਦਾ ਕੇਸ ਸਾਹਮਣੇ ਆਇਆ ਤਾਂ ਇਸ ਅਧਿਕਾਰੀ ਨੇ ਪੰਚਾਇਤ ਨੂੰ ਕਿਹਾ, ‘‘ਤੁਹਾਡਾ ਕੋਈ ਵੀ ਕੰਮ ਕਰਨ ਨੂੰ ਤਿਆਰ ਹਾਂ। ਬਸ ਇਸ ਗੱਲ ਦੀ ਗਾਰੰਟੀ ਦਿਓ ਕਿ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਦੌਰਾਨ ਵੋਟਾਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਨੂੰ ਹੀ ਪਾਵੋਗੇ।’’ ਆਈਏਐਸ ਅਫਸਰ ਦੀ ਇਹ ਗੱਲ ਸੁਣ ਕੇ ਸਰਪੰਚ ਸਮੇਤ ਅਦਾਲਤੀ ਕਮਰੇ ਵਿੱਚ ਖੜ੍ਹੇ ਅੱਠ ਵਿਅਕਤੀ ਪਹਿਲਾਂ ਤਾਂ ਹੈਰਾਨ ਰਹਿ ਗਏ। ਫਿਰ ਉਨ੍ਹਾਂ ਨੇ ਦਲੇਰੀ ਦਿਖਾਈ। ਉਨ੍ਹਾਂ ਨੇ ਇਕੋ ਸੁਰ ’ਚ ਕਿਹਾ, ‘‘ਤੁਸੀਂ ਜੀ ਭਾਵੇਂ ਸਾਡਾ ਕੋਈ ਫਾਇਦਾ ਕਰੋ ਜਾਂ ਨਾ ਕਰੋ, ਇਹ ਤੁਹਾਡੀ ਮਰਜ਼ੀ ਪਰ ਇਕ ਗੱਲ ਦੱਸ ਦਿੰਦੇ ਹਾਂ ਕਿ ਅਸੀਂ ਵੋਟਾਂ ਏਦਾਂ ਨਹੀਂ ਪਾਉਣੀਆਂ।’’ ਇਹ ਜਵਾਬ ਸੁਣ ਕੇ ਅਧਿਕਾਰੀ ਸੁੰਨ ਹੋ ਗਿਆ।

01ਰਾਜਪਾਲ ਨੂੰ ਵੀ ਰਹੀ ਜ਼ਾਬਤੇ ਦੀ ਉਡੀਕ
ਪੰਜਾਬ ਦੇ ਲੋਕਾਂ ਵਾਂਗ ਰਾਜਪਾਲ ਵੀ.ਪੀ. ਸਿੰਘ ਬਦਨੌਰ ਵੀ ਚੋਣ ਜ਼ਾਬਤੇ ਦੀ ਉਡੀਕ ਬੇਸਬਰੀ ਨਾਲ ਕਰਦੇ ਰਹੇ। ਸੂਤਰਾਂ ਦਾ ਦੱਸਣਾ ਹੈ ਕਿ  ਰਾਜਪਾਲ ਦੇ ਦਫਤਰ ਨੇ ਚੋਣ ਅਧਿਕਾਰੀਆਂ ਨਾਲ ਲਗਾਤਾਰ ਸੰਪਰਕ ਬਣਾਇਆ ਹੋਇਆ ਸੀ। ਰਾਜਪਾਲ ਦੇ ਦਫਤਰ ਵੱਲੋਂ  ਵਾਰ-ਵਾਰ ਇਹ ਪੁੱਛਿਆ ਜਾ ਰਿਹਾ ਸੀ ਕਿ ਚੋਣ ਜ਼ਾਬਤਾ ਕਦੋਂ ਲੱਗ ਰਿਹਾ ਹੈ। ਉੱਡਦੀ ਖ਼ਬਰ ਹੈ ਕਿ ਰਾਜ ਸਰਕਾਰ ਵੱਲੋਂ ਮੁਲਾਜ਼ਮਾਂ ਦੀਆਂ ਸੇਵਾਵਾਂ ਪੱਕੀਆਂ ਕਰਨ ਵਾਲਾ ਵਿਵਾਦਤ ਬਿਲ ਵਿਧਾਨ ਸਭਾ ਤੋਂ ਪਾਸ ਕਰਾ ਕੇ ਰਾਜਪਾਲ ਨੂੰ ਮਨਜ਼ੂਰੀ ਲਈ ਭੇਜ ਦਿੱਤਾ ਗਿਆ ਸੀ। ਰਾਜਪਾਲ ਦੇ ਦਫਤਰ ਵੱਲੋਂ ਇੰਤਜ਼ਾਰ ਕੀਤਾ ਜਾ ਰਿਹਾ ਸੀ ਕਿ ਜੇ ਚੋਣ ਜ਼ਾਬਤਾ ਲੱਗ ਜਾਵੇ ਤਾਂ ਇਸ ਬਿਲ ਨੂੰ ਮਨਜ਼ੂਰੀ ਨਾ ਦੇਣ ਦਾ ਬਹਾਨਾ ਮਿਲ ਜਾਵੇਗਾ। ਪਰ ਜ਼ਾਬਤਾ ਨਾ ਲੱਗਣ ਕਰਕੇ ਉਨ੍ਹਾਂ ਕੋਲ ਇਸ ਬਿਲ ’ਤੇ ਸਹੀ ਨਾ ਪਾਉਣ ਦਾ ਕੋਈ ਬਹਾਨਾ ਨਹੀਂ ਰਿਹਾ। ਜ਼ਿਕਰਯੋਗ ਹੈ ਕਿ ਸ੍ਰੀ ਬਦਨੌਰ ਨੌਕਰੀਆਂ ਪੱਕੀਆਂ ਕਰਨ ਵਾਲੇ ਆਰਡੀਨੈਂਸ ਨੂੰ ਪ੍ਰਵਾਨਗੀ ਦੇਣ ਤੋਂ ਤਕਨੀਕੀ ਕਾਰਨਾਂ ਕਰਕੇ ਇਨਕਾਰ ਕਰ ਚੁੱਕੇ ਸਨ। ਇਸੇ ਕਰਕੇ ਸਰਕਾਰ ਨੇ ਵਿਧਾਨ ਸਭਾ ’ਚ ਬਿਲ ਲਿਆਂਦਾ ਸੀ।

ਦਿਲ ਮੇਂ ਬਸਾ ਲੀ ਜਿਨਕੀ ਮੂਰਤ…
01ਰਿਜ਼ਰਵ ਹਲਕੇ ਭਦੌੜ ਤੋਂ ਕਾਂਗਰਸ ਦੇ ਉਮੀਦਵਾਰ ਨਿਰਮਲ ਸਿੰਘ ਨਿੰਮਾ ਨੇ ਵੋਟਰਾਂ ਨੂੰ ਨਵੇਂ ਸਾਲ ਦੀ ਵਧਾਈ ਦਿੰਦਾ ਅਤੇ ਉਸ ਨੂੰ ਵੋਟ ਪਾਉਣ ਦੀ ਅਪੀਲ ਕਰਦਾ ਆਪਣਾ ਪਲੇਠਾ ਇਸ਼ਤਿਹਾਰ ਅਖ਼ਬਾਰ ’ਚ ਪੁਆ ਕੇ ਘਰ-ਘਰ ਘੱਲਿਆ। ਇਹ ਇਸ਼ਤਿਹਾਰ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਇਸ ’ਤੇ ਉਨ੍ਹਾਂ ਨੇ ਆਪਣੀ ਵੱਡੀ  ਮੂਰਤ ਦੇ ਨਾਲ-ਨਾਲ ਸਿਰਫ  ਦੋ ਹੋਰ ਤਸਵੀਰਾਂ ਛਾਪਣੀਆਂ ਜ਼ਰੂਰੀ ਸਮਝੀਆਂ। ਇਨ੍ਹਾਂ ਵਿੱਚ ਇੱਕ ਪਾਰਟੀ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਅਤੇ ਦੂਜੀ ਵਿਧਾਇਕ ਮੁਹੰਮਦ ਸਦੀਕ ਦੀ ਹੈ। ਸਦੀਕ ਦੀ ਫੋਟੋ ਤੋਂ ਲੋਕਾਂ  ਨੂੰ ਹੈਰਾਨੀ ਇਸ ਕਰਕੇ ਹੈ ਕਿ ਨਿੰਮਾ, ਸਦੀਕ ਨੂੰ ਇਸ ਹਲਕੇ ਤੋਂ ਖਾਰਿਜ ਕਰਵਾ ਕੇ ਆਪਣੇ ਲਈ ਟਿਕਟ ਹਥਿਆਉਣ ਵਿੱਚ ਕਾਮਯਾਬ ਰਿਹਾ। ਲੋਕ ਨਿੰਮੇ ਦੀ ਵਫ਼ਾਦਾਰੀ ’ਤੇ ਵੀ ਕਿੰਤੂ-ਪ੍ਰੰਤੂ ਕਰ ਰਹੇ ਹਨ ਕਿਉਂਕਿ ਸਦੀਕ ਦੀ ਸੀਟ ਬਦਲਾਉਣ  ਲਈ ਮਨਪ੍ਰੀਤ ਬਾਦਲ ਨੇ ਪੂਰਾ ਟਿੱਲ ਲਾਇਆ ਸੀ, ਪਰ ਨਿੰਮੇ ਨੇ ਆਪਣੇ ਪੋਸਟਰ ਵਿੱਚੋਂ ਮਨਪ੍ਰੀਤ ਦੀ ਤਸਵੀਰ ਗਾਇਬ ਕਰਕੇ ਉਸ ਨੂੰ ਨਾ ਤਿੰਨਾਂ ਵਿੱਚ ਅਤੇ ਨਾ ਹੀ ਤੇਰਾਂ ਵਿੱਚ ਮਿਥਿਆ। ਜਦੋਂ ਨਿਰਮਲ ਸਿੰਘ ਨਿੰਮਾ ਤੋਂ ਇਸ ਦਾ ਕਾਰਨ ਪੁੱਛਿਆ ਤਾਂ ਜਵਾਬ ਮਿਲਿਆ: ‘‘ਛਾਪਣ ਵਿੱਚ ਕੀ ਪਿਐ, ਮਨਪ੍ਰੀਤ ਦੀ ਫੋਟੋ ਤਾਂ ਮੇਰੇ ਦਿਲ ’ਤੇ ਉਕਰੀ ਪਈ ਹੈ।’’

 

10101CD _BIBIਰਿਸ਼ਤਿਆਂ ਦੀ ਖ਼ਾਤਿਰ…
ਜਥੇਦਾਰ ਗੁਰਚਰਨ ਸਿੰਘ ਟੌਹੜਾ ਦਾ ਪਰਿਵਾਰ ਭਾਵੇਂ ਸ਼੍ਰੋਮਣੀ ਅਕਾਲੀ ਦਲ ਨਾਲੋਂ ਨਾਤਾ ਤੋੜ ਗਿਆ ਹੈ, ਪ੍ਰੰਤੂ ਕੁਝ ਹਾਲਾਤ ਹਾਲਾਂ ਵੀ ਅਜਿਹੇ ਬਣੇ ਹੋਏ ਹਨ ਕਿ ਇਸ ਪਰਿਵਾਰ ਨੂੰ ਇੱਕ ਹਲਕੇ ’ਚ ਅਕਾਲੀ ਦਲ ਨਾਲ ਮੱਲੋਮੱਲੀ ਹਮਦਰਦੀ ਰੱਖਣੀ ਹੀ ਪੈ ਰਹੀ ਹੈ। ਜਥੇਦਾਰ ਟੌਹੜਾ ਦੀ ਬੇਟੀ ਕੁਲਦੀਪ ਕੌਰ ਟੌਹੜਾ ਪਟਿਆਲਾ ਜ਼ਿਲ੍ਹੇ ਦੇ ਸਨੌਰ ਹਲਕੇ ਤੋਂ ‘ਆਪ’ ਦੇ ਉਮੀਦਵਾਰ ਹਨ, ਪ੍ਰੰਤੂ ਗੁਆਂਢੀ ਹਲਕੇ ਘਨੌਰ ’ਚ ਉਨ੍ਹਾਂ ਦੀ ਕੁੜਮਣੀ ਤੇ ਵਿਧਾਇਕਾ ਹਰਪ੍ਰੀਤ ਕੌਰ ਮੁਖਮੈਲਪੁਰ ਅਕਾਲੀ ਦਲ ਵੱਲੋਂ ਚੋਣ ਪਿੜ ’ਚ ਉਤਰੇ ਹੋਏ ਹਨ। ਲਿਹਾਜ਼ਾ, ਬੀਬੀ ਟੌਹੜਾ ਦੇ ਹਮਾਇਤੀ ਉੱਥੇ ਬੀਬੀ ਹਰਪ੍ਰੀਤ ਦਾ ਸਿੱਧਾ ਵਿਰੋਧ ਨਹੀਂ ਕਰ ਰਹੇ।
ਯੋਗਦਾਨ: ਦਵਿੰਦਰ ਪਾਲ, ਸੀ. ਮਾਰਕੰਡਾ ਤੇ ਰਵੇਲ ਭਿੰਡਰ


Comments Off on ਉੱਡਦੀ ਖ਼ਬਰ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.