ਜਬਰ ਜਨਾਹ ਮਾਮਲਾ: ਮਨੁੱਖੀ ਅਧਿਕਾਰ ਕਮਿਸ਼ਨ ਨੇ ਲਿਆ ਨੋਟਿਸ !    ਡਾਕਟਰਾਂ ਦੀਆਂ 662 ਆਸਾਮੀਆਂ ਜਲਦ ਭਰੀਆਂ ਜਾਣਗੀਆਂ: ਵਿੱਜ !    ਸੁਜਾਤਾ ਮਹਿਤਾ ਬਣੀ ਯੂਪੀਐਸਸੀ ਦੀ ਮੈਂਬਰ !    ਫੇਲ੍ਹ ਨਾ ਕਰਨ ਦੀ ਨੀਤੀ ਦੇ ਹਾਸਲ !    ਗੁਣਾਂ ਨਾਲ ਭਰਪੂਰ ਹੈ ਅਜਵਾਇਣ !    ਕਿਵੇਂ ਕਰੀਏ ਟੁੱਥਪੇਸਟ ਤੇ ਟੁੱਥਬੁਰਸ਼ ਦੀ ਸਹੀ ਚੋਣ ਅਤੇ ਵਰਤੋਂ !    ਜੜ੍ਹਾਂ ਮਜ਼ਬੂਤ ਕਰਨ ਦੀ ਲੋੜ !    ਦਮੇ ਦੇ ਕਾਰਨ ਤੇ ਇਸ ਤੋਂ ਬਚਣ ਦੇ ਉਪਾਅ !    ਕਾਨਫਰੰਸ ਦਾ ਉਦਘਾਟਨ ਕਰਨਗੇ ਪ੍ਰਧਾਨ ਮੰਤਰੀ !    ਵੋਟਾਂ ਦੀ ਰੰਜਿਸ਼: ਮਾਣੂੰਕੇ ਵਿੱਚ ਦੋ ਧਿਰਾਂ ਭਿੜੀਆਂ !    

ਐਨਜੀਓ ਫੰਡਾਂ ਲਈ ਕੇਂਦਰ ਦੀ ਖਿਚਾਈ

Posted On January - 10 - 2017

ਨਵੀਂ ਦਿੱਲੀ, 10 ਜਨਵਰੀ
ਸੁਪਰੀਮ ਕੋਰਟ ਨੇ ਗ਼ੈਰ ਸਰਕਾਰੀ ਜਥੇਬੰਦੀਆਂ (ਐਨਜੀਓ’ਜ਼), ਸੁਸਾਇਟੀਆਂ ਤੇ ਸਵੈ-ਸੇਵੀ ਜਥੇਬੰਦੀਆਂ ਨੂੰ ਮਿਲਦੇ ਫੰਡਾਂ ਤੇ ਉਨ੍ਹਾਂ ਦੀ ਵਰਤੋਂ ’ਤੇ ਨਿਗ੍ਹਾ ਰੱਖਣ ਲਈ ਕੋਈ ਵਿਵਸਥਾ ਨਾ ਕੀਤੇ ਜਾਣ ਲਈ ਕੇਂਦਰ ਸਰਕਾਰ ਦੀ ਨੁਕਤਾਚੀਨੀ ਕੀਤੀ ਹੈ। ਚੀਫ਼ ਜਸਟਿਸ ਜੇ.ਐਸ ਖੇਹਰ ਦੀ ਅਗਵਾਈ ਵਾਲੇ ਤਿੰਨ ਮੈਂਬਰੀ ਬੈਂਚ ਨੇ ਪੇਂਡੂ ਵਿਕਾਸ ਸਕੱਤਰ ਤੇ ਕੌਂਸਲ ਫਾਰ ਐਡਵਾਂਸਮੈਂਟ ਆਫ਼ ਪੀਪਲਜ਼ ਐਕਸ਼ਨ ਤੇ ਰੂਰਲ ਤਕਨਾਲੋਜੀ ਦੇ ਡਾਇਰੈਕਟਰ(ਸੀਏਪੀਏਆਰਟੀ) ਨੂੰ ਸਬੰਧਤ ਰਿਕਾਰਡ ਸਮੇਤ ਪੇਸ਼ ਹੋਣ ਲਈ ਕਿਹਾ ਹੈ। ਬੈਂਚ ਵਿੱਚ ਸ਼ਾਮਲ ਜਸਟਿਸ ਐਨ.ਵੀ.ਰਮਾਨਾ ਤੇ ਡੀ.ਵਾਈ. ਚੰਦਰਚੁੜ ਨੇ ਅਧਿਕਾਰੀਆਂ ਨੂੰ ਪੁੱਛਿਆ ਹੈ ਕਿ ਕੀ ਉਨ੍ਹਾਂ ਨੇ 2009 ਮਗਰੋਂ ਐਨਜੀਓ’ਜ਼ ਦਾ ਕੈਗ ਕੋਲੋਂ ਆਡਿਟ ਕਰਵਾਇਆ ਹੈ ਜਾਂ ਨਹੀਂ। ਬੈਂਚ ਨੇ ਇਹ ਵੀ ਪੁੱਛਿਆ ਹੈ ਕਿ ਕੀ ਵਿੱਤ ਮੰਤਰਾਲੇ ਵੱਲੋਂ 2005 ਵਿੱਚ ਬਣਾਏ ਆਮ ਵਿੱਤੀ ਨੇਮਾਂ ਦੀ ਇਨ੍ਹਾਂ ਐਨਜੀਓ’ਜ਼ ਵੱਲੋਂ ਪਾਲਣਾ ਕੀਤੀ ਜਾਂਦੀ ਹੈ। -ਪੀਟੀਆਈ


Comments Off on ਐਨਜੀਓ ਫੰਡਾਂ ਲਈ ਕੇਂਦਰ ਦੀ ਖਿਚਾਈ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.