ਨਵਰਾਤਰ ਮੇਲਾ: ਦੋ ਮੰਤਰੀਆਂ ਨੇ ਮਨਸਾ ਦੇਵੀ ਮੰਦਰ ’ਚ ਟੇਕਿਆ ਮੱਥਾ !    ਅਟਾਰੀ ਸਰਹੱਦ ’ਤੇ ਲਹਿਰਾਏ ਕੌਮੀ ਝੰਡੇ ਸਬੰਧੀ ਸੀਬੀਆਈ ਜਾਂਚ ਮੰਗੀ !    ਸਾਬਕਾ ਚੇਅਰਮੈਨ ਰੌਕੀ ਕਾਂਸਲ ਨੂੰ ਨਿਆਂਇਕ ਹਿਰਾਸਤ ’ਚ ਭੇਜਿਆ !    ਮੈਚ ਫ਼ਿਕਸਿੰਗ: ਮੁਹੰਮਦ ਇਰਫ਼ਾਨ ਉੱਪਰ ਪਾਬੰਦੀ !    ਨਵਜੋਤ ਸਿੱਧੂ ਵੱਲੋਂ ਨਗਰ ਸੁਧਾਰ ਟਰੱਸਟਾਂ ਦੇ ਅਹੁਦੇਦਾਰ ਫ਼ਾਰਗ !    ਆਨਲਾਈਨ ਸ਼ਾਪਿੰਗ ਦੀ ਦੁਨੀਆਂ ਵਿੱਚ ਕਰੀਅਰ ਬਣਾਉਣ ਦੇ ਵਸੀਲੇ !    ਖ਼ਤਰਨਾਕ ਹੋ ਸਕਦਾ ਹੈ ਉੱਚੀ ਅੱਡੀ ਦਾ ਸ਼ੌਕ !    ਭੀਮ ਐਪ: ਨਗ਼ਦੀ ਰਹਿਤ ਲੈਣ-ਦੇਣ ਦੀ ਸਰਲ ਪ੍ਰਕਿਰਿਆ !    ਨੌਜਵਾਨ ਸੋਚ : ਕੀ ਹੋਵੇ ਪੰਜਾਬ ਦੀ ਨਵੀਂ ਸਿੱਖਿਆ ਨੀਤੀ ? !    ਮਲੇਸ਼ਿਆਈ ਪ੍ਰਧਾਨ ਮੰਤਰੀ ਦਾ ਦੌਰਾ ਅੱਜ ਤੋਂ !    

ਓਬਾਮਾ ਦਾ ਸ਼ਿਕਾਗੋ ਦੌਰਾ ਏਅਰ ਫੋਰਸ ਵਨ ’ਤੇ ਹੋਵੇਗਾ ਆਖ਼ਰੀ ਸਫ਼ਰ

Posted On January - 10 - 2017

ਵਾਸ਼ਿੰਗਟਨ, 10 ਜਨਵਰੀ
12206cd _obama newਅੱਠ ਸਾਲ ਦੇ ਕਾਰਜਕਾਲ ਦੌਰਾਨ ਰਾਸ਼ਟਰਪਤੀ ਵਜੋਂ ਆਪਣੀ ਦੂਜੀ ਪਾਰੀ ਮੁਕੰਮਲ ਕਰਨ ਮਗਰੋਂ ਅਹੁਦੇ ਤੋਂ ਲਾਂਭੇ ਹੋ ਰਹੇ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਹੁਣ ਆਖਰੀ ਵਾਰ ਏਅਰ ਫੋਰਸ ਵਨ ’ਤੇ ਸਫ਼ਰ ਕਰਨਗੇ। ਓਬਾਮਾ ਏਅਰ ਫੋਰਸ ਵਨ ’ਤੇ ਆਪਣੇ ਪਿਤਰੀ ਸ਼ਹਿਰ ਸ਼ਿਕਾਗੋ ਜਾਣਗੇ ਜਿੱਥੇ ਉਹ ਰਾਸ਼ਟਰਪਤੀ ਵਜੋਂ ਆਪਣਾ ਆਖਰੀ ਭਾਸ਼ਣ ਦੇਣਗੇ। ਇਕ ਉੱਚ ਅਮਰੀਕੀ ਅਧਿਕਾਰੀ ਮੁਤਾਬਕ 20 ਜਨਵਰੀ ਨੂੰ ਮਨੋਨੀਤ ਰਾਸ਼ਟਰਪਤੀ ਡੋਨਲਡ ਟਰੰਪ ਨੂੰ ਅਹੁਦਾ ਸੌਂਪਣ ਤੋਂ ਪਹਿਲਾਂ ਓਬਾਮਾ ਦਾ 44ਵੇਂ ਰਾਸ਼ਟਰਪਤੀ ਵਜੋਂ ਆਪਣੇ ਪਿਤਰੀ ਰਾਜ ’ਚ ਇਹ ਆਖਰੀ ਸਫ਼ਰ ਹੋਵੇਗਾ। ਰਾਸ਼ਟਰਪਤੀ ਵਜੋਂ ਫ਼ਾਰਗ ਹੋਣ ਮਗਰੋਂ ਓਬਾਮਾ ਅਗਲੇ ਦੋ ਸਾਲਾਂ ਲਈ ਵਾਸ਼ਿੰਗਟਨ ਡੀਸੀ ਵਿੱਚ ਹੀ ਕਿਰਾਏ ਦੀ ਰਿਹਾਇਸ਼ ਵਿੱਚ ਰਹਿਣਗੇ। ਇਸ ਅਰਸੇ ਦੌਰਾਨ ਓਬਾਮਾ ਦੀ ਛੋਟੀ ਧੀ ਆਪਣੀ ਪੜ੍ਹਾਈ ਮੁਕੰਮਲ ਕਰੇਗੀ। ਗੌਰਤਲਬ ਹੈ ਕਿ ਭਾਰਤ ਦੇ ਉਲਟ ਅਮਰੀਕਾ ’ਚ ਸਾਬਕਾ ਰਾਸ਼ਟਰਪਤੀਆਂ ਨੂੰ ਸਰਕਾਰੀ ਰਿਹਾਇਸ਼ ਦੀ ਸਹੂਲਤ ਨਹੀਂ ਮਿਲਦੀ। ਉਂਜ ਓਬਾਮਾ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਗੁਪਤ ਸੁਰੱਖਿਆ ਸੇਵਾ ਮਿਲਦੀ ਰਹੇਗੀ। ਵਾਈਟ ਹਾਊਸ ਦੇ ਪ੍ਰੈਸ ਸਕੱਤਰ ਜੋਸ਼ ਅਰਨੈਸਟ ਨੇ ਕਿਹਾ,‘ਸ਼ਿਕਾਗੋ ਦੀ ਯਾਤਰਾ ਰਾਸ਼ਟਰਪਤੀ ਵਜੋਂ ਓਬਾਮਾ ਦਾ ਰਾਜਧਾਨੀ ਤੋਂ ਬਾਹਰ ਏਅਰ ਫੋਰਸ ਵਨ ’ਤੇ ਆਖਰੀ ਸਫ਼ਰ ਹੋਵੇਗਾ।’ ਉਨ੍ਹਾਂ ਕਿਹਾ ਕਿ ਰਾਸ਼ਟਰਪਤੀ ਤੇ ਪ੍ਰਥਮ ਮਹਿਲਾ, ਟਰੰਪ ਦੇ ਸਹੁੰ ਚੁੱਕ ਸਮਾਗਮ ਤੋਂ ਬਾਅਦ ਭਾਵੇਂ ਕੁਝ ਸਮੇਂ ਲਈ ਰਾਜਧਾਨੀ ਛੱਡਣਗੇ, ਪਰ ਉਹ ਜਲਦੀ ਹੀ ਵਾਸ਼ਿੰਗਟਨ ਡੀਸੀ ਵਿੱਚਲੀ ਕਿਰਾਏ ਦੀ ਰਿਹਾਇਸ਼ ’ਤੇ ਪਰਤ ਆਉਣਗੇ।    -ਪੀਟੀਆਈ

ਪੀਐਮਓ ਤੇ ਵ੍ਹਾਈਟ ਹਾਊਸ ’ਚ ਜਾਰੀ ਰਹੇ ਹੌਟਲਾਈਨ
ਵਾਸ਼ਿੰਗਟਨ: ਵਾਈਟ ਹਾਊਸ ਦੇ ਪ੍ਰੈਸ ਸਕੱਤਰ ਜੋਸ਼ ਅਰਨੈਸਟ ਦਾ ਮੰਨਣਾ ਹੈ ਕਿ ਰਾਸ਼ਟਰਪਤੀ ਬਰਾਕ ਓਬਾਮਾ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿਚਾਲੇ ਗੱਲਬਾਤ ਲਈ 2015 ਵਿੱਚ ਸ਼ੁਰੂ ਕੀਤੀ ਗਈ ਹੌਟਲਾਈਨ, ਮੁਲਕ ਦੇ ਮਨੋਨੀਤ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ 20 ਜਨਵਰੀ ਨੂੰ ਅਹੁਦੇ ਦੀ ਸਹੁੰ ਚੁੱਕਣ ਮਗਰੋਂ ਵੀ ਕਾਇਮ ਰਹਿਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਓਬਾਮਾ ਪ੍ਰਸ਼ਾਸਨ ਦੇ ਅੱਠ ਸਾਲਾਂ ਦੇ ਕਾਰਜਕਾਲ ਦੌਰਾਨ ਇਹ ਇਕਲੌਤੀ ਨਵੀਂ ਲਾਈਨ ਸ਼ੁਰੂ ਕੀਤੀ ਗਈ ਸੀ, ਜੋ ਭਾਰਤ-ਅਮਰੀਕਾ ਸਬੰਧਾਂ ਵਿਚਲੀ ਗਹਿਰਾਈ ਨੂੰ ਬਿਆਨਦੀ ਹੈ।


Comments Off on ਓਬਾਮਾ ਦਾ ਸ਼ਿਕਾਗੋ ਦੌਰਾ ਏਅਰ ਫੋਰਸ ਵਨ ’ਤੇ ਹੋਵੇਗਾ ਆਖ਼ਰੀ ਸਫ਼ਰ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.