ਸ਼ਹੀਦਾਂ ਦੇ ਜੀਵਨ ਅਤੇ ਸਿੱਖਿਆਵਾਂ ਤੋਂ ਪ੍ਰੇਰਣਾ ਲੈਣ ਦੀ ਲੋੜ: ਅਭੈ ਸੰਧੂ !    ਮਨਸਾ ਦੇਵੀ ਨਵਰਾਤਰ ਮੇਲੇ ਲਈ ਹਰਿਆਣਾ ਰੋਡਵੇਜ਼ ਚਲਾਏਗਾ 40 ਬੱਸਾਂ !    ਦਸਵੀਂ ਦਾ ਹਿੰਦੀ ਦਾ ਪੇਪਰ ਲੀਕ !    25 ਆਈਏਐਸ ਤੇ ਇਕ ਪੀਸੀਐਸ ਅਧਿਕਾਰੀਆਂ ਦੇ ਤਬਾਦਲੇ !    ਸ਼ਹੀਦ ਭਗਤ ਸਿੰਘ ਦੀਆਂ ਲਿਖਤਾਂ ਵਿੱਚ ਇਤਿਹਾਸਕ ਹਵਾਲੇ !    ਆਜ਼ਾਦੀ ਦੇ ਪਰਵਾਨੇ ਦੀ ਗੌਰਵ ਗਾਥਾ !    ਬਿਖੜੇ ਪੈਂਡੇ ਦੇ ਹਮਸਫ਼ਰ !    ਫੁਟਬਾਲ: ਦੋਸਤਾਨਾ ਮੈਚ ਵਿੱਚ ਭਾਰਤ ਨੇ ਕੰਬੋਡੀਆ ਨੂੰ ਹਰਾਇਆ !    ਗੁਰੂ ਹਰਿ ਰਾਏ ਜੀ !    ਲਾਹੌਰ ਹਵਾਈ ਅੱਡੇ ਤੋਂ ਰਾਈਫਲ ਤੇ ਗੋਲੀ ਸਿੱਕੇ ਸਮੇਤ ਇਕ ਕਾਬੂ !    

ਓਬਾਮਾ ਵੱਲੋਂ ਵਿਦਾਈ ਮੌਕੇ ਜਮਹੂਰੀਅਤ ਨੂੰ ਬਚਾਉਣ ਦਾ ਸੱਦਾ

Posted On January - 11 - 2017

ਜਮਹੂਰੀਅਤ ਨੂੰ ਨਸਲਵਾਦ, ਨਾਬਰਾਬਰੀ ਤੇ ਭੇਦਭਾਵ ਤੋਂ ਪੈਦਾ ਹੋਣ ਵਾਲੇ ਖ਼ਤਰਿਆਂ ਬਾਰੇ ਚਿਤਾਵਨੀ

 ਰਾਸ਼ਟਰਪਤੀ ਬਰਾਕ ਓਬਾਮਾ ਵਿਦਾਇਗੀ ਤਕਰੀਰ ਮਗਰੋਂ ਆਪਣੀ ਪਤਨੀ ਮਿਸ਼ੇਲ ਓਬਾਮਾ ਤੇ ਧੀ ਮਾਲੀਆ ਨੂੰ ਗਲਵੱਕੜੀ ’ਚ ਲੈਂਦੇ ਹੋਏ।-ਫੋਟੋ:ਏਪੀ

ਰਾਸ਼ਟਰਪਤੀ ਬਰਾਕ ਓਬਾਮਾ ਵਿਦਾਇਗੀ ਤਕਰੀਰ ਮਗਰੋਂ ਆਪਣੀ ਪਤਨੀ ਮਿਸ਼ੇਲ ਓਬਾਮਾ ਤੇ ਧੀ ਮਾਲੀਆ ਨੂੰ ਗਲਵੱਕੜੀ ’ਚ ਲੈਂਦੇ ਹੋਏ।-ਫੋਟੋ:ਏਪੀ

ਸ਼ਿਕਾਗੋ, 11 ਜਨਵਰੀ
ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਨੇ ਅੱਜ ਇਥੇ ਭਾਵੁਕ ਤਕਰੀਰ ਵਿੱਚ ਅਮਰੀਕੀ ਨਾਗਰਿਕਾਂ ਤੋਂ ਵਿਦਾਈ ਲਈ। ਉਨ੍ਹਾਂ ਨੇ ਡੋਨਲਡ ਟਰੰਪ ਦੇ ਰਾਸ਼ਟਰਪਤੀ ਚੁਣੇ ਜਾਣ ਬਾਅਦ ਦੇਸ਼ ਵਿੱਚ ‘ਖੋਰਾ ਲਾਊ’ ਰਾਜਸੀ ਮਾਹੌਲ ਦੌਰਾਨ ਜਮਹੂਰੀਅਤ ਨੂੰ ਵਧ ਰਹੇ ਨਸਲਵਾਦ, ਨਾਬਰਾਬਰੀ ਅਤੇ ਭੇਦਭਾਵ ਤੋਂ ਹੋਣ ਵਾਲੇ ਖ਼ਤਰਿਆਂ ਬਾਰੇ ਚਿਤਾਵਨੀ ਦਿੱਤੀ। ਸ੍ਰੀ ਓਬਾਮਾ ਆਪਣੇ ਗ੍ਰਹਿ ਨਗਰ ਵਿੱਚ ਤਕਰੀਬਨ 20 ਹਜ਼ਾਰ ਸਮਰਥਕਾਂ ਨੂੰ ਸੰਬੋਧਨ ਕਰ ਰਹੇ ਸਨ।
55 ਸਾਲਾ ਓਬਾਮਾ ਨੇ ਕਿਹਾ, ‘ਮੈਂ ਤੁਹਾਨੂੰ ਕਹਿ ਰਿਹਾ ਹਾਂ ਕਿ ਬਦਲਾਅ ਲਿਆਉਣ ਲਈ ਮੇਰੀ ਯੋਗਤਾ ਉਤੇ ਭਰੋਸਾ ਨਾ ਕਰੋ ਪਰ ਆਪਣੇ ਆਪ ਉਤੇ ਯਕੀਨ ਰੱਖੋ। ਮੈਂ ਤੁਹਾਨੂੰ ਕਹਿ ਰਿਹਾ ਹਾਂ ਕਿ ਤੁਸੀਂ ਉਸ ਭਰੋਸੇ ਨੂੰ ਬਣਾਈ ਰੱਖੋ ਜੋ ਸਾਡੇ ਸਥਾਪਨਾ ਦੇ ਦੇ ਦਸਤਾਵੇਜ਼ਾਂ ਵਿੱਚ ਲਿਖਿਆ ਹੈ…ਹਾਂ, ਮੈਂ ਕਰ ਸਕਦਾ ਹਾਂ। ਹਾਂ, ਅਸੀਂ ਕੀਤਾ ਹੈ। ਹਾਂ, ਅਸੀਂ ਕਰ ਸਕਦੇ ਹਾਂ।’ ਉਨ੍ਹਾਂ ਅਮਰੀਕੀ ਨਾਗਰਿਕਾਂ ਨੂੰ ਜਮਹੂਰੀਅਤ ਨੂੰ ਖ਼ਤਰਿਆਂ ਬਾਰੇ ਸਾਵਧਾਨ ਕਰਦਿਆਂ ਕਿਹਾ, ‘ਜਦੋਂ ਅਸੀਂ ਡਰ ਸਾਹਮਣੇ ਝੁਕ ਜਾਂਦੇ ਹਾਂ ਤਾਂ ਲੋਕਤੰਤਰ ਪ੍ਰਭਾਵਿਤ ਹੋ ਸਕਦਾ ਹੈ। ਇਸ ਲਈ ਸਾਨੂੰ ਨਾਗਰਿਕਾਂ ਦੇ ਰੂਪ ਵਿੱਚ ਬਾਹਰੀ ਹਮਲੇ ਬਾਰੇ ਚੌਕਸ ਰਹਿਣਾ ਚਾਹੀਦਾ ਹੈ। ਸਾਨੂੰ ਆਪਣੀਆਂ ਉਨ੍ਹਾਂ ਕਦਰਾਂ ਕੀਮਤਾਂ ਨੂੰ ਕਮਜ਼ੋਰ ਹੋਣ ਤੋਂ ਬਚਾਉਣਾ ਚਾਹੀਦਾ, ਜਿਸ ਕਾਰਨ ਅਸੀਂ ਮੌਜੂਦਾ ਦੌਰ ਵਿੱਚ ਪਹੁੰਚੇ ਹਾਂ।’
ਉਨ੍ਹਾਂ ਨੇ ਅਫਸੋਸ ਜ਼ਾਹਿਰ ਕੀਤਾ ਕਿ ਸਾਲ 2008 ਵਿੱਚ ਦੇਸ਼ ਦੇ ਪਹਿਲੇ ਸਿਆਹਫਾਮ ਰਾਸ਼ਟਰਪਤੀ ਵਜੋਂ ਉਨ੍ਹਾਂ ਦੀ ਇਤਿਹਾਸਕ ਚੋਣ ਦੇ ਬਾਅਦ ਵੀ ‘ਨਸਲਵਾਦ ਸਾਡੇ ਸਮਾਜ ਵਿੱਚ ਤਾਕਤਵਰ ਤੇ ਵੰਡ ਪਾਊ ਤਾਕਤ ਦੇ ਰੂਪ ਵਿੱਚ ਬਰਕਰਾਰ ਹੈ।’
ਰਾਸ਼ਟਰਪਤੀ ਵਜੋਂ ਓਬਾਮਾ ਦਾ ਕਾਰਜਕਾਲ 20 ਜਨਵਰੀ ਨੂੰ ਸਮਾਪਤ ਹੋਵੇਗਾ ਅਤੇ ਰਿਪਬਲਿਕਨ ਪਾਰਟੀ ਦੇ ਡੋਨਲਡ ਟਰੰਪ ਅਮਰੀਕਾ ਦੇ 45ਵੇਂ ਰਾਸ਼ਟਰਪਤੀ ਵਜੋਂ ਕਾਰਜਭਾਰ ਸੰਭਾਲਣਗੇ। ਸ੍ਰੀ ਓਬਾਮਾ ਨੇ ਆਉਣ ਵਾਲੇ ਹਫ਼ਤਿਆਂ ਵਿੱਚ ਟਰੰਪ ਨਾਲ ਸ਼ਾਂਤੀਪੂਰਨ ਸੱਤਾ ਤਬਦੀਲੀ ਦਾ ਵਾਅਦਾ ਕੀਤਾ। ਟਰੰਪ ਦਾ ਨਾਂ ਲਏ ਬਗ਼ੈਰ ਉਨ੍ਹਾਂ ਨੇ ਆਪਣੀ ਤਕਰੀਰ ਵਿੱਚ 2016 ਦੀ ਰਾਸ਼ਟਰਪਤੀ ਚੋਣ ਪ੍ਰਚਾਰ ਮੁਹਿੰਮ ਦੌਰਾਨ ਖਾਸ ਮੁੱਦੇ ਰਹੇ ਕਈ ਵਿਵਾਦਤ ਵਿਸ਼ਿਆਂ ਦਾ ਅਸਿੱਧਾ ਜ਼ਿਕਰ ਕੀਤਾ, ਜਿਨ੍ਹਾਂ ਵਿੱਚ ਮੁਸਲਿਮ ਪਰਵਾਸੀਆਂ ਉਤੇ ਆਰਜ਼ੀ ਰੋਕ ਵੀ ਸ਼ਾਮਲ ਸੀ।

-ਪੀਟੀਆਈ


Comments Off on ਓਬਾਮਾ ਵੱਲੋਂ ਵਿਦਾਈ ਮੌਕੇ ਜਮਹੂਰੀਅਤ ਨੂੰ ਬਚਾਉਣ ਦਾ ਸੱਦਾ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.