ਪਾਕਿ 2000 ਦੇ ਨੋਟ ਦੀ ਨਕਲ ’ਚ ਸਫਲ !    ਵਿਆਹ ਦੀਆਂ ਰਸਮਾਂ ’ਤੇ ਭਾਰੂ ਪਈ ਮੰਡੀ !    ਝੂਠ ਦੇ ਪੈਰ !    ਖੁਸ਼ੀਆਂ ਦੀ ਵਿਗਿਆਨਕ ਰਵਾਇਤ ਨਿੰਮ ਬੰਨ੍ਹਣਾ !    ਸਾਡੇ ਖੂਹ ਉੱਤੇ ਵਸਦਾ ਰੱਬ ਨੀਂ... !    ਸੋਹਣੇ ਸਰੂਪ ਵਾਲਾ ਹੁਸਨੈਨੀ ਪਿੱਦਾ !    ਜ਼ਿੰਦਗੀ ਦੀ ਖ਼ੂਬਸੂਰਤੀ ਦਾ ਜਸ਼ਨ ਹੈ ਮੁਸਕਰਾਹਟ !    ਅੱਗ ਬੁਝਾਉਣ ਵਾਲਾ ਲਾਲ ਸਿਲੰਡਰ !    ਕਿਵੇਂ ਕਰੀਏ ਨੁਕਤਾਚੀਨੀ ? !    ਗੋਵਿੰਦਾ ਦੇ ਬਹਾਨੇ ‘ਆ ਗਿਆ ਹੀਰੋ’ !    

ਔਰਤਾਂ ਲਈ ਸਵੈ ਰੁਜ਼ਗਾਰ ਸਬੰਧੀ ਲਾਇਆ ਸਿਖਲਾਈ ਕੈਂਪ

Posted On January - 11 - 2017
ਗ੍ਰਹਿ ਵਿਗਿਆਨ ਵਿਸ਼ੇ ਦੀ ਮਾਹਰ  ਪ੍ਰੇਮ ਲਤਾ ਪਿੰਡ ਯਾਰੀ ਵਿਚ ਔਰਤਾਂ  ਨੂੰ ਸਵੈ ਰੁਜ਼ਗਾਰ ਬੰਧੀ  ਜਾਣਕਾਰੀ ਦਿੰਦੇ ਹੋਏ। ਫੋਟੋ: ਸਤਨਾਮ ਸਿੰਘ

ਗ੍ਰਹਿ ਵਿਗਿਆਨ ਵਿਸ਼ੇ ਦੀ ਮਾਹਰ ਪ੍ਰੇਮ ਲਤਾ ਪਿੰਡ ਯਾਰੀ ਵਿਚ ਔਰਤਾਂ ਨੂੰ ਸਵੈ ਰੁਜ਼ਗਾਰ ਬੰਧੀ ਜਾਣਕਾਰੀ ਦਿੰਦੇ ਹੋਏ। ਫੋਟੋ: ਸਤਨਾਮ ਸਿੰਘ

ਪੱਤਰ ਪ੍ਰੇਰਕ
ਸ਼ਾਹਬਾਦ ਮਾਰਕੰਡਾ, 11 ਜਨਵਰੀ
ਪਿੰਡ ਯਾਰੀ ਵਿਚ  ਵਿਗਿਆਨੀਆਂ ਨੇ ਔਰਤਾਂ ਨੂੰ  ਸਵੈ ਰੁਜ਼ਗਾਰ  ਨਾਲ ਜੋੜਨ ਲਈ ਸਿਖਲਾਈ ਕੈਂਪ ਲਗਾਇਆ।  ਖੇਤੀ ਵਿਗਿਆਨ ਕੇਂਦਰ ਕੁਰੂਕਸ਼ੇਤਰ ਦੇ ਸਲਾਹਕਾਰ ਡਾ ਹਰੀ ਵਮ ਲੇ ਦਸਿੱਆ ਕਿ ਗ੍ਰਹਿ ਵਿਗਿਆਨ ਵਿਸ਼ੇ ਦੀ ਮਾਹਰ ਵਿਗਿਆਨੀ  ਪ੍ਰੇਮ ਲਤਾ  ਨੇ ਔਰਤਾਂ  ਨੂੰ ਆਵਂਲੇ  ਦੇ ਪੌਸ਼ਿਟਿਕ ਤੇ ਔਸ਼ਧੀ ਗੁਣਾਂ ਬਾਰੇ ਦਸਦਿਆਂ ਕਿਹਾ ਕਿ  ਆਂਵਲਾ ਵਿਟਾਮਿਨ ਸੀ ਦਾ ਭੰਡਾਰ ਹੈ। ਪ੍ਰਤੀ 100 ਗਰਾਮ ਆਂਵਲੇ ਵਿਚ 600 ਮਿਲੀਗਰਾਮ ਅਤੇ ਪ੍ਰਤੀ 100  ਗਰਾਮ ਆਂਵਲੇ ਦੇ ਗੁੱਦੇ ਵਿਚ  900 ਮਿਲੀਗਰਾਮ  ਤਕ ਵਿਆਮਟ  ਸੀ ਮੌਜੂਦ ਹੁੰਦਾ ਹੈ। ਉਨ੍ਹਾਂ ਕਿਹਾ ਕਿ ਆਂਵਲੇ ਦੀ ਰੋਜ਼ਾਨਾ ਵਰਤੋਂ ਕਰਨ ਨਾਲ ਤੰਦਰੁਸਤੀ ਅਤੇ ਸੁੰਦਰਤਾ ਬਣੀ ਰਹਿੰਦੀ ਹੈ।  ਆਂਵਲਾ ਅੱਖਾਂ ਦੀ ਰੋਸ਼ਨੀ ਵਧਾਉਣ,  ਸਰੀਰ ਵਿਚੋਂ ਬੇਲੋੜੇ ਤੱਤਾਂ ਨੂੰ  ਬਾਹਰ ਕਢੱਣ ਅਤੇ ਪੇਟ ਦੇ ਐਸਿਡ ਨੂੰ ਨਿਯਮਿਤ ਕਰਨ ਵਿਚ ਕਾਰਗਰ ਹੁੰਦਾ ਹੈ।  ਇਸ ਮੌਕੇ  ਖੇਤੀ ਵਿਗਿਆਨ ਕੇਂਦਰ ਦੇ ਵਿਗਿਆਨੀ  ਡਾਕਟਰ ਪੀ ਭਟਨਾਗਰ ਤੇ ਡਾਕਟਰ ਜੇ ਐਨ  ਭਾਟੀਆ ਨੇ ਔਰਤਾਂ  ਨੂੰ ਮਧੂ ਮੱਖੀ ਪਾਲਣ  ਤੇ ਖੁੰਭ ਦੀ ਖੇਤੀ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਵਿਗਿਆਨੀਆਂ ਨੇ  ਖੁੰਭ ਦੀ ਖੇਤੀ ਕਰਨ ਵਾਲੇ ਰਜੇਸ਼, ਡਿੰਪਲ ,ਨਿਰਮਲਾ, ਸੰਤੋਸ਼, ਰੀਨਾ ਤੇ ਪ੍ਰਕਾਸ਼ੇ ਦੇਵੀ  ਦੀਆਂ ਖੁੰਭ ਇਕਾਈਆਂ ਦਾ ਦੌਰਾ ਵੀ ਕੀਤਾ।


Comments Off on ਔਰਤਾਂ ਲਈ ਸਵੈ ਰੁਜ਼ਗਾਰ ਸਬੰਧੀ ਲਾਇਆ ਸਿਖਲਾਈ ਕੈਂਪ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.