ਮੁਹਾਲੀ ਦਾ ਮਾਡਲ ਸਿਟੀ ਵਾਂਗ ਹੋਵੇਗਾ ਵਿਕਾਸ: ਕੈਪਟਨ ਸਿੱਧੂ !    ‘ਆਪ’ ਨੇ ਬਾਗ਼ੀ ਕਾਂਗਰਸੀਆਂ ਨੂੰ ਵਰਚਾਉਣ ਲਈ ਬਣਾਈ ਵਿਸ਼ੇਸ਼ ਟੀਮ !    ਬੀਬੀਕੇ ਡੀਏਵੀ ਕਾਲਜ ਬਣਿਆ ਅੰਤਰ ਕਾਲਜ ਚੈਂਪੀਅਨ !    ਨੌਜਵਾਨ ਸੋਚ: ਵਿਦੇਸ਼ਾਂ ਵੱਲ ਪਰਵਾਸ - ਕਿੰਨਾ ਕੁ ਜਾਇਜ਼ ? !    ਈ-ਵਾਲੇੱਟ ਦੀ ਵਰਤੋਂ ਬਾਰੇ ਸੁਚੇਤ ਹੋਣਾ ਜ਼ਰੂਰੀ !    ਕਿੱਥੇ ਗਏ ਸੰਜਮ ਤੇ ਸਾਦਗੀ ? !    ਸੋਸ਼ਲ ਮੀਡੀਆ ਦੀ ਅੰਨ੍ਹੇਵਾਹ ਵਰਤੋਂ ਕਿਉਂ ? !    ਡਾਕਟਰ ਬਣਨ ਲਈ ਬਿਹਤਰੀਨ ਵਿਕਲਪ !    ਨੋਟਬੰਦੀ ਤੇ ਚੋਣਾਂ ਨੇ ਮੇਲਾ ਮਾਘੀ ਕੀਤਾ ਠੰਢਾ !    ਸੰਘ ਦੀ ਘੁਰਕੀ ’ਤੇ ਸ਼ਰਮਾ ਨਾਲ ਖੜ੍ਹੇ ਨਜ਼ਰ ਆਏ ਅਸਤੀਫੇ ਦੀ ਚੇਤਾਵਨੀ ਦੇਣ ਵਾਲੇ ਆਗੂ !    

ਕਠੂਆ ਹਿੰਸਾ: ਸਮੁੱਚੀ ਵਿਰੋਧੀ ਧਿਰ ਵੱਲੋਂ ਜੰਮੂ ਕਸ਼ਮੀਰ ਅਸੰਬਲੀ ’ਚੋਂ ਵਾਕਆਊਟ

Posted On January - 10 - 2017

ਜੰਮੂ, 10 ਜਨਵਰੀ

ਨੈਸ਼ਨਲ ਕਾਨਫਰੰਸ ਤੇ ਕਾਂਗਰਸ ਦੇ ਵਿਧਾਇਕ ਜੰਮੂ ਤੇ ਕਸ਼ਮੀਰ ਵਿਧਾਨ ਸਭਾ ਦੀ ਕਾਰਵਾਈ ਦੌਰਾਨ ਵਾਕਆਊਟ ਕਰਨ ਤੋਂ ਪਹਿਲਾਂ ਨਾਅਰੇਬਾਜ਼ੀ ਕਰਦੇ ਹੋਏ।-ਫੋੋਟੋ:ਪੀਟੀਆਈ

ਨੈਸ਼ਨਲ ਕਾਨਫਰੰਸ ਤੇ ਕਾਂਗਰਸ ਦੇ ਵਿਧਾਇਕ ਜੰਮੂ ਤੇ ਕਸ਼ਮੀਰ ਵਿਧਾਨ ਸਭਾ ਦੀ ਕਾਰਵਾਈ ਦੌਰਾਨ ਵਾਕਆਊਟ ਕਰਨ ਤੋਂ ਪਹਿਲਾਂ ਨਾਅਰੇਬਾਜ਼ੀ ਕਰਦੇ ਹੋਏ।-ਫੋੋਟੋ: ਪੀਟੀਆਈ

ਜੰਮੂ ਕਸ਼ਮੀਰ ਵਿਧਾਨ ਸਭਾ ਵਿੱਚ ਅੱਜ ਵਿਰੋਧੀ ਧਿਰ ਨੇ ਜ਼ੋਰਦਾਰ ਹੰਗਾਮਾ ਕਰਦਿਆਂ ਸਦਨ ਦੀ ਕਾਰਵਾਈ ਠੱਪ ਕੀਤੀ ਅਤੇ ਫਿਰ ਬਾਈਕਾਟ ਕਰ ਦਿੱਤਾ। ਵਿਰੋਧੀ ਪਾਰਟੀਆਂ ਨੈਸ਼ਨਲ ਕਾਨਫਰੰਸ, ਕਾਂਗਰਸ ਅਤੇ ਸੀਪੀਐਮ ਅਤੇ ਕਸ਼ਮੀਰ ਨਾਲ ਸਬੰਧਤ ਵਿਧਾਇਕਾਂ ਨੇ ਸੂਬੇ ਦੇ ਜੰਮੂ ਖ਼ਿੱਤੇ ਦੇ ਜ਼ਿਲ੍ਹੇ ਕਠੂਆ ਵਿੱਚ  ਬੀਤੇ ਦਿਨ ਦੋ ਭਾਈਚਾਰਿਆਂ ਦਰਮਿਆਨ ਹੋਈਆਂ ਝੜਪਾਂ ਉਤੇ ਰੋਸ ਜ਼ਾਹਰ ਕੀਤਾ।
ਸਰਕਾਰ ਵੱਲੋਂ ਬਿਆਨ ਦੀ ਮੰਗ ਕਰਦਿਆਂ ਇਨ੍ਹਾਂ ਵਿਧਾਇਕਾਂ ਨੇ ਸਪੀਕਰ ਦੇ ਆਸਣ ਸਾਹਮਣੇ ਪੁੱਜ ਕੇ ਨਾਅਰੇਬਾਜ਼ੀ ਕੀਤੀ ਅਤੇ ਸਰਕਾਰ ਉਤੇ ਝੜਪਾਂ ਵਾਲੀ ਥਾਂ ਅਮਨ ਤੇ ਸਲਾਮਤੀ ਬਹਾਲ ਰੱਖਣ ਵਿੱਚ ‘ਨਾਕਾਮ’ ਰਹਿਣ ਦੇ ਦੋਸ਼ ਲਾਏ। ਨਾਅਰੇਬਾਜ਼ੀ, ਵਿਰੋਧ ਅਤੇ ਸ਼ੋਰ-ਸ਼ਰਾਬੇ ਦੌਰਾਨ ਨੈਸ਼ਨਲ ਕਾਨਫਰੰਸ ਦੇ ਮੀਆਂ ਅਲਤਾਫ਼ ਨੇ ਦੋਸ਼ ਲਾਇਆ ਕਿ ਉਥੇ ਗੁੱਜਰਾਂ ਨੂੰ ਮੁਕਾਮੀ ਲੋਕਾਂ ਵੱਲੋਂ ‘ਨਿਸ਼ਾਨਾ’ ਬਣਾਇਆ ਜਾ ਰਿਹਾ ਹੈ ਅਤੇ ਸਰਕਾਰ ਉਨ੍ਹਾਂ ਦੀ ਰਾਖੀ ਵਿੱਚ ‘ਫੇਲ੍ਹ’ ਸਾਬਤ ਹੋਈ ਹੈ।  ਸ੍ਰੀ ਅਲਤਾਫ਼ ਨੇ ਮੰਗ ਕੀਤੀ ਕਿ ਕਠੂਆ ਜ਼ਿਲ੍ਹੇ ਦੇ ਡੀਸੀ ਤੇ ਐਸਐਸਪੀ ਦਾ ਤਬਾਦਲਾ ਕੀਤਾ ਜਾਵੇ। ਕਾਂਗਰਸ ਤੇ ਸੀਪੀਐਮ ਦੇ ਮੈਂਬਰਾਂ ਨੇ ਵੀ ਉਨ੍ਹਾਂ ਦੀ ਹਮਾਇਤ ਕੀਤੀ। ਸੰਸਦੀ ਮਾਮਲਿਆਂ ਬਾਰੇ ਮੰਤਰੀ ਅਬਦੁਲ ਰਹਿਮਾਨ  ਵੀਰੀ ਨੇ ਕਿਹਾ ਕਿ ਸਰਕਾਰ ਬੀਤੇ ਦਿਨ ਹੀ ਸਦਨ ਵਿੱਚ ਜਵਾਬ ਦੇ ਚੁੱਕੀ ਹੈ ਅਤੇ ਉਥੇ ਹਾਲਾਤ ਆਮ ਵਰਗੇ ਹੋ ਰਹੇ ਹਨ। ਇਸ ’ਤੇ ਸਮੁੱਚੀ ਵਿਰੋਧੀ ਧਿਰ ਨੇ ਨਾਅਰੇ ਮਾਰਦਿਆਂ ਆਗੂ ਉਮਰ ਅਬਦੁੱਲਾ ਦੀ ਅਗਵਾਈ ਹੇਠ ਸਦਨ ਵਿੱਚੋਂ ਵਾਕਆਊਟ ਕਰ ਦਿੱਤਾ।     -ਪੀਟੀਆਈ

ਜੰਮੂ ਕਸ਼ਮੀਰ ਨੂੰ 16000 ਕਰੋੜ ’ਚ ਪਈ ਗੜਬੜ
ਜੰਮੂ: ਜੰਮੂ-ਕਸ਼ਮੀਰ ਨੂੰ ਸੂਬੇ ਵਿੱਚ ਪੰਜ ਮਹੀਨੇ ਚੱਲੀ ਗੜਬੜ ਕਾਰਨ 16 ਹਜ਼ਾਰ ਕਰੋੜ ਰੁਪਏ ਤੋਂ ਵੱਧ ਦਾ ਨੁਕਸਾਨ ਝੱਲਣਾ ਪਿਆ ਹੈ, ਕਿਉਂਕਿ ਇਸ ਦੌਰਾਨ ਨਾ ਸਿਰਫ਼ ਸਮੁੱਚੀਆਂ ਮਾਲੀ ਸਰਗਰਮੀਆਂ ਠੱਪ ਰਹੀਆਂ ਸਗੋਂ ਜਾਇਦਾਦ ਨੂੰ ਵੀ ਭਾਰੀ ਨੁਕਸਾਨ ਪੁੱਜਾ। ਇਹ ਜਾਣਕਾਰੀ ਸੂਬੇ ਦੇ ਵਿੱਤ ਮੰਤਰੀ ਹਸੀਬ ਦਰਾਬੂ ਵੱਲੋਂ ਅੱਜ ਸੂਬਾਈ ਅਸੰਬਲੀ ਵਿੱਚ ਪੇਸ਼ 2016 ਦੀ ਆਰਥਿਕ ਸਰਵੇ ਰਿਪੋਰਟ ਤੋਂ ਮਿਲੀ ਹੈ। -ਪੀਟੀਆਈ


Comments Off on ਕਠੂਆ ਹਿੰਸਾ: ਸਮੁੱਚੀ ਵਿਰੋਧੀ ਧਿਰ ਵੱਲੋਂ ਜੰਮੂ ਕਸ਼ਮੀਰ ਅਸੰਬਲੀ ’ਚੋਂ ਵਾਕਆਊਟ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.