ਪਾਕਿ 2000 ਦੇ ਨੋਟ ਦੀ ਨਕਲ ’ਚ ਸਫਲ !    ਵਿਆਹ ਦੀਆਂ ਰਸਮਾਂ ’ਤੇ ਭਾਰੂ ਪਈ ਮੰਡੀ !    ਝੂਠ ਦੇ ਪੈਰ !    ਖੁਸ਼ੀਆਂ ਦੀ ਵਿਗਿਆਨਕ ਰਵਾਇਤ ਨਿੰਮ ਬੰਨ੍ਹਣਾ !    ਸਾਡੇ ਖੂਹ ਉੱਤੇ ਵਸਦਾ ਰੱਬ ਨੀਂ... !    ਸੋਹਣੇ ਸਰੂਪ ਵਾਲਾ ਹੁਸਨੈਨੀ ਪਿੱਦਾ !    ਜ਼ਿੰਦਗੀ ਦੀ ਖ਼ੂਬਸੂਰਤੀ ਦਾ ਜਸ਼ਨ ਹੈ ਮੁਸਕਰਾਹਟ !    ਅੱਗ ਬੁਝਾਉਣ ਵਾਲਾ ਲਾਲ ਸਿਲੰਡਰ !    ਕਿਵੇਂ ਕਰੀਏ ਨੁਕਤਾਚੀਨੀ ? !    ਗੋਵਿੰਦਾ ਦੇ ਬਹਾਨੇ ‘ਆ ਗਿਆ ਹੀਰੋ’ !    

ਕਰਤਾਰਪੁਰ: ਦਸ ਸਾਲਾਂ ਤੋਂ ਸੱਤਾ ’ਚੋਂ ਬਾਹਰ ਕਾਂਗਰਸ ਝੋਕੇਗੀ ਪੂਰੀ ਤਾਕਤ

Posted On January - 11 - 2017
ਸੱਤਪਾਲ ਮੱਲ, ਚੌਧਰੀ ਸੁਰਿੰਦਰ ਸਿੰਘ, ਚੰਦਨ ਗਰੇਵਾਲ, ਬਲਵਿੰਦਰ ਕੁਮਾਰ

ਸੱਤਪਾਲ ਮੱਲ, ਚੌਧਰੀ ਸੁਰਿੰਦਰ ਸਿੰਘ, ਚੰਦਨ ਗਰੇਵਾਲ, ਬਲਵਿੰਦਰ ਕੁਮਾਰ

ਪਾਲ ਸਿੰਘ ਨੌਲੀ
ਜਲੰਧਰ, 11 ਜਨਵਰੀ
ਰਾਖਵੇਂ ਹਲਕੇ ਕਰਤਾਰਪੁਰ ਵਿੱਚ ਚਾਰ ਪ੍ਰਮੁੱਖ ਰਾਜਨੀਤਿਕ ਪਾਰਟੀਆਂ ਦੇ ਸਿਆਸੀ ਪਹਿਲਵਾਨ ਚੋਣ ਮੈਦਾਨ ਵਿੱਚ ਹਨ। ਕਦੇ ਕਾਂਗਰਸ ਦਾ ਗੜ੍ਹ ਅਖਵਾਉਣ ਵਾਲੇ ਕਰਤਾਰਪੁਰ ਵਿੱਚੋਂ 2007 ਤੋਂ ਕਾਂਗਰਸ ਦੇ ਅਜਿਹੇ ਪੈਰ ਉੱਖੜੇ ਸਨ ਕਿ ਉਹ ਮੁੜ ਹਲਕੇ ’ਤੇ ਕਾਬਜ਼ ਨਹੀਂ ਹੋ ਸਕੀ। ਇਸ ਵਾਰ ਕਾਂਗਰਸ ਨੇ ਮਰਹੂਮ ਚੌਧਰੀ ਜਗਜੀਤ ਸਿੰਘ ਦੇ ਪੁੱਤ ਚੌਧਰੀ ਸੁਰਿੰਦਰ ਸਿੰਘ ਨੂੰ ਟਿਕਟ ਦਿੱਤੀ ਹੈ। ਸ਼੍ਰੋਮਣੀ ਅਕਾਲੀ ਦਲ ਨੇ ਕਾਂਗਰਸ ਵਿੱਚੋਂ ਆਏ ਸੇਠ ਸੱਤਪਾਲ ਮੱਲ ਨੂੰ ਆਪਣਾ ਉਮੀਦਵਾਰ ਬਣਾਇਆ ਹੈ। ਨਗਰ ਨਿਗਮ ਜਲੰਧਰ ਦੇ ਸਫ਼ਾਈ ਮਜ਼ਦੂਰਾਂ ਦੇ ਆਗੂ ਚੰਦਨ ਗਰੇਵਾਲ ਨੇ ਕਰਤਾਰਪੁਰ ਤੋਂ ‘ਆਪ’ ਦਾ ਝਾੜੂ ਫੜਿਆ ਹੋਇਆ ਹੈ ਤੇ ਬਸਪਾ ਨੇ ਵੀ ਪਹਿਲੀ ਵਾਰ ਪੜ੍ਹੇ-ਲਿਖੇ ਨੌਜਵਾਨ ਬਲਵਿੰਦਰ ਕੁਮਾਰ ਨੂੰ ਟਿਕਟ ਦਿੱਤੀ ਹੈ।
ਸਿਆਸੀ ਪੱਖ ਤੋਂ ਕਰਤਾਰਪੁਰ ਹਲਕਾ ਚੌਧਰੀ ਪਰਿਵਾਰ ਦੇ ਗ਼ਲਬੇ ਹੇਠ ਰਿਹਾ ਹੈ। ਇਸ ਹਲਕੇ ਤੋਂ ਕਾਂਗਰਸ ਦੀ ਟਿਕਟ ’ਤੇ ਮਾਸਟਰ ਗੁਰਬੰਤਾ ਸਿੰਘ ਚੋਣ ਜਿੱਤਦੇ ਰਹੇ ਸਨ। ਉਨ੍ਹਾਂ ਤੋਂ ਬਾਅਦ ਉਨ੍ਹਾਂ ਦੇ ਪੁੱਤਰ ਚੌਧਰੀ ਜਗਜੀਤ ਸਿੰਘ ਹਲਕੇ ਤੋਂ ਪੰਜ ਵਾਰ ਵਿਧਾਇਕ ਬਣੇ ਸਨ ਪਰ 2007 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਅਕਾਲੀ ਦਲ ਦੇ ਉਮੀਦਵਾਰ ਅਵਿਨਾਸ਼ ਚੰਦਰ ਨੂੰ 54,380 ਵੋਟਾਂ ਮਿਲੀਆਂ ਸਨ, ਜਦੋਂਕਿ ਚੌਧਰੀ ਜਗਜੀਤ ਸਿੰਘ ਨੂੰ 43,311 ਵੋਟਾਂ ਮਿਲੀਆਂ ਸਨ। ਅਕਾਲੀ ਦਲ ਨੇ ਉਦੋਂ ਕਾਂਗਰਸ ਨੂੰ 11,069 ਵੋਟਾਂ ਦੇ ਫਰਕ ਨਾਲ ਹਰਾ ਦਿੱਤਾ ਸੀ। 2012 ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਸਰਵਣ ਸਿੰਘ ਫਿਲੌਰ ਨੇ 48,484 ਵੋਟਾਂ ਹਾਸਲ ਕੀਤੀਆਂ ਸਨ ਅਤੇ ਉਨ੍ਹਾਂ ਨੇ ਕਾਂਗਰਸ ਦੇ 47,661 ਵੋਟਾਂ ਲੈਣ ਵਾਲੇ ਚੌਧਰੀ ਜਗਜੀਤ ਸਿੰਘ ਨੂੰ ਬਹੁਤ ਥੋੜੇ ਫਰਕ 832 ਵੋਟਾਂ ਨਾਲ ਹਰਾ ਦਿੱਤਾ ਸੀ। ਹਲਕਾ ਕਰਤਾਰਪੁਰ ਵਿੱਚ ਕਾਂਗਰਸ ਲਗਾਤਾਰ ਦਸ ਸਾਲ ਤੋਂ ਸੱਤਾ ਤੋਂ ਬਾਹਰ ਹੈ। ਹਾਲਾਂਕਿ ਚੌਧਰੀ ਸੁਰਿੰਦਰ ਸਿੰਘ ਜ਼ਿਲ੍ਹਾ ਪ੍ਰੀਸ਼ਦ ਦੇ ਚੇਅਰਮੈਨ ਵੀ ਰਹਿ ਚੁੱਕੇ ਹਨ ਪਰ ਉਨ੍ਹਾਂ ਦਾ ਸਿਆਸੀ ਆਧਾਰ ਆਪਣੇ ਪਿਤਾ ਵਰਗਾ ਨਾ ਹੋਣ ਕਾਰਨ ਉਨ੍ਹਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅਕਾਲੀ ਦਲ ਵਿੱਚ ਜਾਣ ਤੋਂ ਪਹਿਲਾਂ ਅਵਿਨਾਸ਼ ਚੰਦਰ ਹਲਕਾ ਕਰਤਾਰਪੁਰ ਵਿੱਚ ਬਸਪਾ ਦੀ ਟਿਕਟ ਤੋਂ ਚੋਣ ਲੜੇ ਸਨ। ਇਸ ਹਲਕੇ ਵਿੱਚ ਬਸਪਾ ਦਾ ਆਪਣਾ ਤਕੜਾ ਵੋਟ ਬੈਂਕ ਹੈ, ਜਿਹੜਾ ਕਾਂਗਰਸ ਦੀ ਸਿਆਸੀ ਖੇਡ ਨੂੰ ਵਿਗਾੜਦਾ ਆ ਰਿਹਾ ਹੈ। ਪਿਛਲੀਆਂ ਵਿਧਾਨ ਸਭਾ ਚੋਣਾਂ ਵਿੱਚ ਬਸਪਾ ਦੇ ਉਮੀਦਵਾਰ ਡਾ. ਕਮਲਦੇਵ ਜੰਡੂਸਿੰਘਾ ਬਿਨਾਂ ਸਰਗਰਮੀ ਤੋਂ 14000 ਦੇ ਕਰੀਬ ਵੋਟਾਂ ਲੈ ਗਏ ਸਨ। ਬਸਪਾ ਵੱਲੋਂ ਉਤਾਰੇ ਮੌਜੂਦਾ ਉਮੀਦਵਾਰ ਬਲਵਿੰਦਰ ਕੁਮਾਰ ਪੂਰੀ ਸਰਗਰਮੀ ਨਾਲ ਚੋਣ ਮੈਦਾਨ ਵਿੱਚ ਡਟੇ ਹੋਏ ਹਨ ਤੇ ਉਨ੍ਹਾਂ ਦੀ ਸਰਗਰਮੀ ਮੁੜ ਕਾਂਗਰਸ ਦੀ ਸਿਆਸੀ ਖੇਡ ਵਿਗਾੜ ਸਕਦੀ ਹੈ। ਸਫ਼ਾਈ ਮੁਲਾਜ਼ਮਾਂ ਦੀ ਜਥੇਬੰਦੀ ਦੇ ਮੁਖੀ ਰਹੇ ਚੰਦਨ ਗਰੇਵਾਲ ਨੇ ‘ਆਪ’ ਦਾ ਝਾੜੂ ਫੜਿਆ ਹੋਇਆ ਹੈ। ‘ਆਪ’ ਨੇ ਹਲਕਾ ਕਰਤਾਰਪੁਰ ਵਿੱਚ ਬਾਲਮੀਕ ਭਾਈਚਾਰੇ ਵਿੱਚੋਂ ਉਮੀਦਵਾਰ ਚੋਣ ਮੈਦਾਨ ’ਚ ਉਤਾਰ ਕੇ ਜਲੰਧਰ ਸ਼ਹਿਰ ਦੇ ਹਲਕਿਆਂ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕੀਤੀ ਹੈ। ਕਰਤਾਰਪੁਰ ਸ਼ਹਿਰ ਵਿੱਚ ‘ਆਪ’ ਦੀ ਸਰਗਰਮੀ ਪਿੰਡਾਂ ਨਾਲੋਂ ਕਿਤੇ ਵੱਧ ਹੈ। ‘ਆਪ’ ਦੇ ਉਮੀਦਵਾਰ ਦੀ ਚੋਣ ਮੁਹਿੰਮ ਭਖਾਉਣ ਲਈ ਸੰਸਦ ਮੈਂਬਰ ਭਗਵੰਤ ਮਾਨ ਵੀ ਰੈਲੀ ਕਰ ਚੁੱਕੇ ਹਨ। ‘ਆਪ’ ਨੌਜਵਾਨ ਵਰਗ ਦੀ ਭੀੜ ਤਾਂ ਜੁਟਾ ਰਹੀ ਹੈ ਪਰ ਇਸ ਨਾਲ ਵੋਟ ਬੈਂਕ ਕਿੰਨਾ ਕੁ ਪ੍ਰਭਾਵਿਤ ਹੋਵੇਗਾ, ਇਹ ਆਉਣ ਵਾਲਾ ਸਮਾਂ ਹੀ ਦੱਸੇਗਾ।


Comments Off on ਕਰਤਾਰਪੁਰ: ਦਸ ਸਾਲਾਂ ਤੋਂ ਸੱਤਾ ’ਚੋਂ ਬਾਹਰ ਕਾਂਗਰਸ ਝੋਕੇਗੀ ਪੂਰੀ ਤਾਕਤ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.