ਨਵਰਾਤਰ ਮੇਲਾ: ਦੋ ਮੰਤਰੀਆਂ ਨੇ ਮਨਸਾ ਦੇਵੀ ਮੰਦਰ ’ਚ ਟੇਕਿਆ ਮੱਥਾ !    ਅਟਾਰੀ ਸਰਹੱਦ ’ਤੇ ਲਹਿਰਾਏ ਕੌਮੀ ਝੰਡੇ ਸਬੰਧੀ ਸੀਬੀਆਈ ਜਾਂਚ ਮੰਗੀ !    ਸਾਬਕਾ ਚੇਅਰਮੈਨ ਰੌਕੀ ਕਾਂਸਲ ਨੂੰ ਨਿਆਂਇਕ ਹਿਰਾਸਤ ’ਚ ਭੇਜਿਆ !    ਮੈਚ ਫ਼ਿਕਸਿੰਗ: ਮੁਹੰਮਦ ਇਰਫ਼ਾਨ ਉੱਪਰ ਪਾਬੰਦੀ !    ਨਵਜੋਤ ਸਿੱਧੂ ਵੱਲੋਂ ਨਗਰ ਸੁਧਾਰ ਟਰੱਸਟਾਂ ਦੇ ਅਹੁਦੇਦਾਰ ਫ਼ਾਰਗ !    ਆਨਲਾਈਨ ਸ਼ਾਪਿੰਗ ਦੀ ਦੁਨੀਆਂ ਵਿੱਚ ਕਰੀਅਰ ਬਣਾਉਣ ਦੇ ਵਸੀਲੇ !    ਖ਼ਤਰਨਾਕ ਹੋ ਸਕਦਾ ਹੈ ਉੱਚੀ ਅੱਡੀ ਦਾ ਸ਼ੌਕ !    ਭੀਮ ਐਪ: ਨਗ਼ਦੀ ਰਹਿਤ ਲੈਣ-ਦੇਣ ਦੀ ਸਰਲ ਪ੍ਰਕਿਰਿਆ !    ਨੌਜਵਾਨ ਸੋਚ : ਕੀ ਹੋਵੇ ਪੰਜਾਬ ਦੀ ਨਵੀਂ ਸਿੱਖਿਆ ਨੀਤੀ ? !    ਮਲੇਸ਼ਿਆਈ ਪ੍ਰਧਾਨ ਮੰਤਰੀ ਦਾ ਦੌਰਾ ਅੱਜ ਤੋਂ !    

ਕਾਂਗਰਸ ਹੀ ਆਮ ਲੋਕਾਂ ਦੀ ਪਾਰਟੀ: ਨਿੰਮਾ

Posted On January - 11 - 2017
ਸ਼ਹਿਣਾ ’ਚ ਆਪਣੇ ਚੋਣ ਦਫ਼ਤਰ ਦਾ ਉਦਘਾਟਨ ਇੱਕ ਰਿਕਸ਼ਾ ਚਾਲਕ ਤੋਂ ਕਰਵਾਉਂਦੇ ਹੋਏ ਕਾਂਗਰਸੀ ਉਮੀਦਵਾਰ ਨਿਰਮਲ ਸਿੰਘ ਨਿੰਮਾ।-ਫੋਟੋ:ਸਿੰਗਲਾ

ਸ਼ਹਿਣਾ ’ਚ ਆਪਣੇ ਚੋਣ ਦਫ਼ਤਰ ਦਾ ਉਦਘਾਟਨ ਇੱਕ ਰਿਕਸ਼ਾ ਚਾਲਕ ਤੋਂ ਕਰਵਾਉਂਦੇ ਹੋਏ ਕਾਂਗਰਸੀ ਉਮੀਦਵਾਰ ਨਿਰਮਲ ਸਿੰਘ ਨਿੰਮਾ।-ਫੋਟੋ:ਸਿੰਗਲਾ

ਪੱਤਰ ਪ੍ਰੇਰਕ
ਸ਼ਹਿਣਾ, 11 ਜਨਵਰੀ
ਵਿਧਾਨ ਸਭਾ ਹਲਕਾ ਭਦੌੜ ਤੋਂ ਕਾਂਗਰਸੀ ਉਮੀਦਵਾਰ ਨਿਰਮਲ ਸਿੰਘ ਨਿੰਮਾ ਨੇ ਅੱਜ ਕਸਬੇ ਸ਼ਹਿਣਾ ਵਿਚ ਚੋਣ ਦਫ਼ਤਰ ਦਾ ਉਦਘਾਟਨ ਕਸਬੇ ਦੇ ਇੱਕ ਰਿਕਸ਼ਾ ਚਾਲਕ ਤੋਂ ਕਰਾਇਆ। ਉਦਘਾਟਨੀ ਸਮਾਰੋਹ ਸਮੇਂ ਕਾਂਗਰਸੀ ਵਰਕਰਾਂ ਸਮੇਤ ਵੱਡੀ ਗਿਣਤੀ ਵਿਚ ਪਿੰਡ ਵਾਸੀ ਹਾਜ਼ਰ ਸਨ। ਸ੍ਰੀ ਨਿੰਮਾ ਨੇ ਕਿਹਾ ਕਿ ਕਾਂਗਰਸ ਹੀ ਆਮ ਜਨਤਾ ਦੀ ਪਾਰਟੀ ਹੈ। ਇਸ ਪਾਰਟੀ ਵਿਚ ਹਰ ਇੱਕ ਨੂੰ ਨਜ਼ਰ ਨਾਲ ਦੇਖਿਆ ਜਾਂਦਾ ਹੈ ਜਿਸ ਕਰਕੇ ਅੱਜ ਦੇ ਚੋਣ ਦਫ਼ਤਰ ਦਾ ਉਦਘਾਟਨ ਇੱਕ ਰਿਕਸ਼ਾ ਚਾਲਕ ਤੋਂ ਕਰਾਇਆ ਗਿਆ ਹੈ। ਇਸ ਮੌਕੇ ’ਤੇ ਨਿਰਮਲ ਸਿੰਘ ਨਿੰਮਾ ਨੇ ਕਿਹਾ ਕਿ ਵਿਧਾਨ ਸਭਾ ਚੋਣਾਂ ਵਿਚ ਲੋਕ ਅਕਾਲੀ-ਭਾਜਪਾ ਗੱਠਜੋੜ ਸਰਕਾਰ ਦੇ ਗੁੰਡਰਾਜ ਰਾਜ ਦਾ ਅੰਤ ਕਰ ਦੇਣਗੀਆ। ਅਕਾਲੀਆਂ ਨੇ ਸੂਬੇ ਨੂੰ ਆਰਥਿਕ, ਸਮਾਜਿਕ ਤੇ ਰਾਜਨੀਤਕ ਤੌਰ ’ਤੇ ਖਤਮ ਕਰ ਦਿੱਤਾ ਹੈ।
ਉਨ੍ਹਾਂ ਹਲਕੇ ਦੇ ਲੋਕਾਂ ਨੂੰ ਅਪੀਲ ਕੀਤੀ ਕਿ 4 ਫਰਵਰੀ ਨੂੰ ਵਿਧਾਨ ਸਭਾ ਦੀਆਂ ਵੋਟਾਂ ਕਾਂਗਰਸ ਦੇ ਹੱਕ ਵਿੱਚ ਪਾ ਕੇ ਫਤਵਾ ਦੇਣ ਕਿਹਾ। ਇਸ ਮੌਕੇ ’ਤੇ ਉਨ੍ਹਾਂ ਲੋਕਾਂ ਨੂੰ ਕਾਂਗਰਸ ਪਾਰਟੀ ਦੀਆਂ ਨੀਤੀਆ ਅਤੇ ਪੰਜਾਬ ਵਿਚ ਕਾਂਗਰਸ ਸਰਕਾਰ ਬਣਨ ’ਤੇ ਕੀਤੇ ਵਾਅਦਿਆ ਬਾਰੇ ਦੱਸਿਆ। ਉਨਾਂ ਕਿਹਾ ਵਾਅਦਾ ਕੀਤਾ ਕਿ ਵਿਧਾਨ ਸਭਾ ਚੋਣਾ ’ਚ ਜਿੱਤ ਹਾਸਲ ਕਰਕੇ ਕਾਂਗਰਸ ਦੀ ਸਰਕਾਰ ਬਣਨ ’ਤੇ ਕਸਬੇ ਸ਼ਹਿਣਾ ਸਮੇਤ ਪੂਰੇ ਹਲਕੇ ਦੇ ਪਿੰਡਾਂ ’ਚ ਨਿਰਪੱਖ ਵਿਕਾਸ ਕੀਤਾ ਜਾਵੇਗਾ।
ਉਨ੍ਹਾਂ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਨੇ ਪੰਜਾਬ ਦੇ ਨੌਜਵਾਨਾਂ ਨੂੰ ਨਸ਼ਿਆਂ ਦੀ ਦਲ ਦਲ ’ਚ ਧੱਕਿਆ ਹੈ। ਅਕਾਲੀਆ ਨੇ ਪੰਜਾਬ ’ਚ ਕੇਬਲ, ਰੇਤਾ-ਬਜਰੀ, ਟਰਾਂਸਪੋਰਟ, ਆਦਿ ਕਾਰੋਬਾਰ ’ਤੇ ਕਬਜ਼ੇ ਕਰ ਕੇ ਭ੍ਰਿਸ਼ਟ ਹੋਣ ਦਾ ਸਬੂਤ ਦਿੱਤਾ ਹੈ। ਇਸ ਮੌਕੇ ’ਤੇ ਕਾਂਗਰਸ ਕਿਸਾਨ ਸੈੱਲ ਦੇ ਸੂਬਾ ਜਨਰਲ ਸਕੱਤਰ ਸੁਖਵਿੰਦਰ ਸਿੰਘ ਕਲਕੱਤਾ, ਕਾਂਗਰਸ ਦੇ ਸੀਨੀਅਰ ਆਗੂ ਰਿਟਾਇਡ ਪ੍ਰਿੰਸੀਪਲ ਸੱਤਪਾਲ ਸ਼ਰਮਾ, ਸਿਟੀ ਪ੍ਰਧਾਨ ਗਿਰਧਾਰੀ ਲਾਲ ਗਰਗ, ਹਰਮੇਲ ਸਿੰਘ ਟੱਲੇਵਾਲੀਆ, ਰੂਪ ਚੰਦ ਅਰੋੜਾ, ਹਰਦੇਵ ਸਿੰਘ ਗਿੱਲ, ਗੁਰਪਿੰਦਰ ਸਿੰਘ ਪਿੰਕੂ ਮੀਡੀਆ ਇੰਚਾਰਜ, ਪੀ.ਏ. ਸਤਵੀਰ ਸਿੰਘ ਢਿੱਲੋ, ਕਿਸਾਨ ਮਜ਼ਦੂਰ ਸੈੱਲ ਦੇ ਬਲਜੀਤ ਸਿੰਘ ਆਜ਼ਾਦ, ਪਿੰਡ ਨੈਣੇਵਾਲ ਦੇ ਸਰਪੰਚ ਗੁਰਸੇਵਕ ਸਿੰਘ, ਸੁਰਜੀਤ ਸਿੰਘ ਭਗਤਪੁਰਾ, ਗੁਰਨਾਮ ਸਿੰਘ ਗਾਮਾ, ਪ੍ਰੀਤਮਹਿੰਦਰਪਾਲ, ਦਰਸ਼ਨ ਬਾਵਾ, ਮਿੰਟੂ ਜੱਸਲ, ਸਰਵਦੀਨ ਸ਼ਹਿਣਾ, ਪਾਲਾ ਸਿੰਘ ਜੱਸਲ, ਚਰਨਜੀਤ ਸਿੰਘ ਆਦਿ ਹਾਜ਼ਰ ਸਨ।


Comments Off on ਕਾਂਗਰਸ ਹੀ ਆਮ ਲੋਕਾਂ ਦੀ ਪਾਰਟੀ: ਨਿੰਮਾ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.