ਪਾਕਿ 2000 ਦੇ ਨੋਟ ਦੀ ਨਕਲ ’ਚ ਸਫਲ !    ਵਿਆਹ ਦੀਆਂ ਰਸਮਾਂ ’ਤੇ ਭਾਰੂ ਪਈ ਮੰਡੀ !    ਝੂਠ ਦੇ ਪੈਰ !    ਖੁਸ਼ੀਆਂ ਦੀ ਵਿਗਿਆਨਕ ਰਵਾਇਤ ਨਿੰਮ ਬੰਨ੍ਹਣਾ !    ਸਾਡੇ ਖੂਹ ਉੱਤੇ ਵਸਦਾ ਰੱਬ ਨੀਂ... !    ਸੋਹਣੇ ਸਰੂਪ ਵਾਲਾ ਹੁਸਨੈਨੀ ਪਿੱਦਾ !    ਜ਼ਿੰਦਗੀ ਦੀ ਖ਼ੂਬਸੂਰਤੀ ਦਾ ਜਸ਼ਨ ਹੈ ਮੁਸਕਰਾਹਟ !    ਅੱਗ ਬੁਝਾਉਣ ਵਾਲਾ ਲਾਲ ਸਿਲੰਡਰ !    ਕਿਵੇਂ ਕਰੀਏ ਨੁਕਤਾਚੀਨੀ ? !    ਗੋਵਿੰਦਾ ਦੇ ਬਹਾਨੇ ‘ਆ ਗਿਆ ਹੀਰੋ’ !    

ਕਾਰਦਾਸ਼ੀਅਨ ਨੂੰ ਪੈਰਿਸ ਵਿੱਚ ਲੁੱਟਣ ਵਾਲੇ ਕਾਬੂ

Posted On January - 9 - 2017

ਪੈਰਿਸ, 9 ਜਨਵਰੀ
ਪਿਛਲੇ ਸਾਲ ਪੈਰਿਸ ਵਿੱਚ ਅਮਰੀਕੀ ਰਿਐਲਟੀ ਟੀਵੀ ਸਟਾਰ ਕਿਮ ਕਾਰਦਾਸ਼ੀਅਨ ਨੂੰ ਲੁੱਟਣ ਵਾਲੇ 16 ਜਣਿਆਂ ਨੂੰ ਫਰਾਂਸ ਪੁਲੀਸ ਨੇ ਗ੍ਰਿਫ਼ਤਾਰ ਕੀਤਾ ਹੈ। ਸੂਤਰਾਂ ਨੇ ਦੱਸਿਆ ਕਿ ਵਾਰਦਾਤ ਵਾਲੀ ਥਾਂ ਪੈਰਿਸ ਦੇ ਇਕ ਲਗਜ਼ਰੀ ਘਰ ਵਿੱਚੋਂ ਡੀਐਨਏ ਮਿਲਣ ਮਗਰੋਂ ਪੁਲੀਸ ਨੇ ਪੈਰਿਸ ਖਿੱਤੇ ਅਤੇ ਫਰਾਂਸ ਦੇ ਦੱਖਣੀ ਹਿੱਸੇ ਵਿੱਚ ਛਾਪੇ ਮਾਰੇ। ਇਸ ਘਰ ਵਿੱਚ ਕਾਰਦਾਸ਼ੀਅਨ ਨੂੰ ਬੰਨ੍ਹ ਕੇ ਤਕਰੀਬਨ ਨੌਂ ਮਿਲੀਅਨ ਯੂਰੋ ਦੇ ਗਹਿਣੇ ਲੁੱਟ ਲਏ ਗਏ ਸਨ। ਸੂਤਰਾਂ ਨੇ ਕਿਹਾ ਕਿ ਡੀਐਨਏ ਨਮੂਨਿਆਂ ਵਿੱਚੋਂ ਇਕ ਦਾ ਮਿਲਾਨ ਅਜਿਹੇ ਵਿਅਕਤੀ ਨਾਲ ਹੋ ਗਿਆ, ਜਿਸ ਦਾ ਅਪਰਾਧਿਕ ਰਿਕਾਰਡ ਸੀ। ਛਾਪਿਆਂ ਦੌਰਾਨ ਪੁਲੀਸ ਨੇ ਪੈਸਾ ਤੇ ਦਸਤਾਵੇਜ਼ ਵੀ ਬਰਾਮਦ ਕੀਤੇ ਹਨ।ਪਿਛਲੇ ਸਾਲ ਅਕਤੂਬਰ ਵਿੱਚ ਰਾਜਧਾਨੀ ਦੇ ਚਿਕ ਇਲਾਕੇ ਵਿੱਚ ਪੈਂਦੇ ਇਸ ਘਰ ਵਿੱਚ ਹਥਿਆਰਬੰਦ ਨਕਾਬਪੋਸ਼ਾਂ ਦਾ ਇਕ ਗਰੋਹ ਦਾਖ਼ਲ ਹੋ ਗਿਆ ਸੀ। ਫੈਸ਼ਨ ਵੀਕ ਦੌਰਾਨ ਇੱਥੇ 36 ਸਾਲਾ ਕਾਰਦਾਸ਼ੀਅਨ ਆਪਣੇ ਸਾਥੀ ਨਾਲ ਠਹਿਰੀ ਸੀ। ਇਸ ਸਟਾਰ ਨੂੰ ਬੰਨ੍ਹ ਕੇ ਪਖਾਨੇ ਵਿੱਚ ਬੰਦ ਕਰ ਦਿੱਤਾ ਅਤੇ ਗਰੋਹ ਨੇ 40 ਲੱਖ ਯੂਰੋ ਦੀ ਇਕ ਅੰਗੂਠੀ ਸਣੇ ਸਾਰੇ ਗਹਿਣੇ ਚੋਰੀ ਕਰ ਲਏ। ਰੈਪ ਸੰਗੀਤ ਸਟਾਰ ਕੇਨ ਵੈਸਟ ਨਾਲ ਵਿਆਹੀ ਕਾਰਦਾਸ਼ੀਅਨ ਨੇ ਇਸ ਹਫ਼ਤੇ ਦੇ ਅੰਤ ਵਿੱਚ ਇਸ ਘਟਨਾ ਬਾਰੇ ਚੁੱਪੀ ਤੋੜਦਿਆਂ ਕਿਹਾ ਕਿ ਉਸ ਨੂੰ ਡਰ ਸੀ ਕਿ ਲੁਟੇਰੇ ਉਸ ਦੀ ਹੱਤਿਆ ਕਰ ਸਕਦੇ ਹਨ।       -ਪੀਟੀਆਈ


Comments Off on ਕਾਰਦਾਸ਼ੀਅਨ ਨੂੰ ਪੈਰਿਸ ਵਿੱਚ ਲੁੱਟਣ ਵਾਲੇ ਕਾਬੂ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.