ਜਬਰ ਜਨਾਹ ਮਾਮਲਾ: ਮਨੁੱਖੀ ਅਧਿਕਾਰ ਕਮਿਸ਼ਨ ਨੇ ਲਿਆ ਨੋਟਿਸ !    ਡਾਕਟਰਾਂ ਦੀਆਂ 662 ਆਸਾਮੀਆਂ ਜਲਦ ਭਰੀਆਂ ਜਾਣਗੀਆਂ: ਵਿੱਜ !    ਸੁਜਾਤਾ ਮਹਿਤਾ ਬਣੀ ਯੂਪੀਐਸਸੀ ਦੀ ਮੈਂਬਰ !    ਫੇਲ੍ਹ ਨਾ ਕਰਨ ਦੀ ਨੀਤੀ ਦੇ ਹਾਸਲ !    ਗੁਣਾਂ ਨਾਲ ਭਰਪੂਰ ਹੈ ਅਜਵਾਇਣ !    ਕਿਵੇਂ ਕਰੀਏ ਟੁੱਥਪੇਸਟ ਤੇ ਟੁੱਥਬੁਰਸ਼ ਦੀ ਸਹੀ ਚੋਣ ਅਤੇ ਵਰਤੋਂ !    ਜੜ੍ਹਾਂ ਮਜ਼ਬੂਤ ਕਰਨ ਦੀ ਲੋੜ !    ਦਮੇ ਦੇ ਕਾਰਨ ਤੇ ਇਸ ਤੋਂ ਬਚਣ ਦੇ ਉਪਾਅ !    ਕਾਨਫਰੰਸ ਦਾ ਉਦਘਾਟਨ ਕਰਨਗੇ ਪ੍ਰਧਾਨ ਮੰਤਰੀ !    ਵੋਟਾਂ ਦੀ ਰੰਜਿਸ਼: ਮਾਣੂੰਕੇ ਵਿੱਚ ਦੋ ਧਿਰਾਂ ਭਿੜੀਆਂ !    

ਕਾਲਜ ਵਿਦਿਆਰਥਣਾਂ ਵੱਲੋਂ ਕੁਸ਼ਟ ਆਸ਼ਰਮ ਦਾ ਦੌਰਾ

Posted On January - 11 - 2017
ਕੁਸ਼ਟ ਆਸ਼ਰਮ ਦੇ ਦੌਰੇ ਦੌਰਾਨ ਐਨਐਸਐਸ ਕੈਪ ਦੀਆਂ ਵਿਦਿਆਰਥਣਾਂ ਜਾਗਰੂਕਤਾ ਰੈਲੀ ਕੱਢਦੀਆਂ ਹੋਈਆਂ। -ਫੋਟੋ: ਭਿੰਡਰ

ਕੁਸ਼ਟ ਆਸ਼ਰਮ ਦੇ ਦੌਰੇ ਦੌਰਾਨ ਐਨਐਸਐਸ ਕੈਪ ਦੀਆਂ ਵਿਦਿਆਰਥਣਾਂ ਜਾਗਰੂਕਤਾ ਰੈਲੀ ਕੱਢਦੀਆਂ ਹੋਈਆਂ। -ਫੋਟੋ: ਭਿੰਡਰ

ਨਿੱਜੀ ਪੱਤਰ ਪ੍ਰੇਰਕ
ਪਟਿਆਲਾ, 11 ਜਨਵਰੀ
ਮਾਤਾ ਸਾਹਿਬ ਕੌਰ ਖ਼ਾਲਸਾ ਗਰਲਜ਼ ਕਾਲਜ ਆਫ ਐਜੂਕੇਸ਼ਨ, ਧਾਮੋਮਾਜਰਾ ਦੇ ਐੱਨਐੱਸਐੱਸ ਕੈਂਪ ਦੇ ਤੀਜੇ ਦਿਨ ਵਲੰਟੀਅਰਜ਼ ਵੱਲੋਂ ਡਾ. ਖੁਸ਼ਦੇਵ ਕੁਸ਼ਟ ਆਸ਼ਰਮ ਪਟਿਆਲਾ ਦਾ ਦੌਰਾ ਕੀਤਾ| ਵਲੰਟੀਅਰਜ਼ ਨੇ ਉਥੇ ਦੇ ਰੋਗੀਆਂ ਨਾਲ ਮੁਲਾਕਾਤ ਕਰਕੇ ਤਕਲੀਫ਼ਾਂ ਸੁਣੀਆਂ ਅਤੇ ਸਭਿਆਚਾਰਕ ਪ੍ਰੋਗਰਾਮ ਵੀ ਪੇਸ਼ ਕੀਤਾ ਗਿਆ| ਬਾਅਦ ਦੁਪਹਿਰ ਪਵਨ ਗੋਇਲ ਦੁਆਰਾ ਡਿਜ਼ੀਟਲ ਇੰਡੀਆ ਬਾਰੇ ਜਾਣਕਾਰੀ ਦਿੱਤੀ ਗਈ| ਉਨ੍ਹਾਂ ਨੇ ਈ- ਗਰਵਰਨੈਂਸ ਬਾਰੇ ਵਲੰਟੀਅਰਜ਼ ਨੂੰ ਗਿਆਨ ਦਿੱਤਾ|
ਇਸ ਤੋਂ ਬਾਅਦ ਕਾਕਾ ਰਾਮ ਵਰਮਾ ਨੇ ਲੀਗਲ ਸਰਵਿਸਿਜ਼ ਬਾਰੇ ਜਾਣਕਾਰੀ ਦਿੱਤੀ | ਕੈਂਪ ਦੇ ਚੌਥੇ ਦਿਨ ਪ੍ਰਮੋਦ ਸ਼ਰਮਾ ਨੇ  ਰਾਈਟ ਟੂ ਵੋਟ ਬਾਰੇ ਜਾਣਕਾਰੀ ਦਿੱਤੀ| ਉਨ੍ਹਾਂ ਵਲੰਟੀਅਰਜ਼ ਨੂੰ ਆਪਣੇ ਵੋਟਾਂ ਦੇ ਅਧਿਕਾਰ ਬਾਰੇ ਜਾਗੂਰਕ ਕੀਤਾ ਅਤੇ ਕਿਹਾ ਕਿ ਉਹ ਬਿਨਾਂ ਕਿਸੇ ਡਰ ਦੇ ਇਸ ਅਧਿਕਾਰ ਦਾ ਸਹੀ ਇਸਤਮਾਲ ਕਰਨ| ਇਸ ਤੋਂ ਬਾਅਦ ਵਲੰਟੀਅਰਜ਼ ਵੱਲੋਂ ਸ਼ੇਰਾਂ ਵਾਲੇ ਗੇਟ ਤੋਂ ਲੀਲਾ ਭਵਨ ਤੱਕ 28 ਵੇਂ ਰਾਸ਼ਟਰੀ ਸੜਕ ਸੁਰਖਿਆ ਸਪਤਾਹ ਦੇ ਤਹਿਤ ਰੈਲੀ ਵਿੱਚ ਭਾਗ ਲਿਆ ਗਿਆ ਤੇ ਸੜਕ ਸੁਰਿਖਆ ਸਬੰਧੀ ਜਾਗੂਰਕ ਕੀਤਾ ਗਿਆ| ਕਾਲਜ ਪਿ੍ੰਸੀਪਲ ਡਾ. ਹਰਮੀਤ ਕੌਰ ਆਨੰਦ ਨੇ ਮਹਿਮਾਨਾਂ ਦਾ ਸਵਾਗਤ ਕੀਤਾ। ਬਾਅਦ ਦੁਪਹਿਰ ਜਸਪਾਲ ਸਿੰਘ ਵੱਲੋਂ ਫਸਟ ਏਡ ਅਤੇ ਡਿਸਾਸਟਰ ਮੈਨੇਜਮੈਂਟ ਦੀ ਜਾਣਕਾਰੀ ਦਿੱਤੀ ਗਈ| ਗੁਰਵਿੰਦਰ ਕੌਰ ਨੇ ਮਹਿਮਾਨਾਂ ਦਾ ਧੰਨਵਾਦ ਕੀਤਾ|


Comments Off on ਕਾਲਜ ਵਿਦਿਆਰਥਣਾਂ ਵੱਲੋਂ ਕੁਸ਼ਟ ਆਸ਼ਰਮ ਦਾ ਦੌਰਾ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.