ਹੜਤਾਲ ਜਾਰੀ ਰੱਖਣਗੇ ਮੀਟ ਵਿਕਰੇਤਾ !    ਕਿੰਨੇ ਕੁ ਸਾਰਥਕ ਹਨ ਮਹਿਲਾ ਵਿਕਾਸ ਵਿਭਾਗ ਤੇ ਕਮਿਸ਼ਨ ? !    ‘ਬਲੱਡ ਮਨੀ’ ਦਾ ਸੰਕਲਪ ਤੇ ਮਹੱਤਵ !    ਜਾਂਚ-ਪੜਤਾਲ ’ਚ ਘਚੋਲਾ ਪਾਉਣਾ ਕੋਈ ਸਾਥੋਂ ਸਿੱਖੇ... !    ਮੇਅਰ ਦੇ ਜਾਤੀ ਪ੍ਰਮਾਣ ਪੱਤਰ ਦੀ ਹੋਵੇਗੀ ਜਾਂਚ !    ਐਸਵਾਈਐਲ ਮੁੱਦੇ ’ਤੇ ਸਾਥ ਦਿਆਂਗੇ: ਤੰਵਰ !    ਲੰਬੀ ਤੇ ਕਬਰਵਾਲਾ ਸਣੇ ਗਿਆਰਾਂ ਥਾਣਿਆਂ ਦੇ ਮੁਖੀ ਬਦਲੇ !    ਟਰੱਕ ਯੂਨੀਅਨ ਦੀ ਪ੍ਰਧਾਨਗੀ ਵਿਵਾਦ ’ਚ ਘਿਰੀ !    ਕਾਵਿ ਕਿਆਰੀ !    ਕਿਉਂ ਵਿਸਰ ਗਏ ਨੇ ਭਵਿੱਖ ਦੇ ਖ਼ਤਰੇ !    

ਕਿਉਂ ਸ਼ੋਰ-ਪਸੰਦ ਹੁੰਦੇ ਜਾ ਰਹੇ ਹਾਂ ਅਸੀਂ?

Posted On January - 9 - 2017

ਸਨੇਹਇੰਦਰ ਸਿੰਘ ਮੀਲੂ
ਅੱਜਕੱਲ੍ਹ ਅਸੀਂ ਕੁਝ ਜ਼ਿਆਦਾ ਹੀ ਸ਼ੋਰ ਪਸੰਦ ਹੁੰਦੇ ਜਾ ਰਹੇ ਹਾਂ। ਹਰ ਖ਼ੁਸ਼ੀ ਮੌਕੇ ਆਤਿਸ਼ਬਾਜ਼ੀ ਚਲਾਉਣ ਦੇ ਆਦੀ ਜਿਹੇ ਹੋ ਗਏ ਹਾਂ। ਕੀ ਸਾਡੀ ਹਰ ਖ਼ੁਸ਼ੀ ਆਤਿਸ਼ਬਾਜ਼ੀ ਤੋਂ ਬਿਨਾਂ ਅਧੂਰੀ ਹੈ? ਭਾਵੇਂ ਇਸ ਨਾਲ ਕਰੋੜਾਂ ਦਾ ਕਾਰੋਬਾਰ ਜੁੜਿਆ ਹੈ, ਪਰ ਕਈ ਅਜਿਹੀਆਂ ਵਸਤਾਂ ਹਨ ਜਿਨ੍ਹਾਂ ਦੀ ਵਰਤੋਂ ਬਗੈਰ ਸਰ ਸਕਦਾ ਹੈ। ਜਿਵੇਂ ਸ਼ਰਾਬ, ਸਿਗਰਟ ਪੀਤੇ ਬਿਨਾਂ ਗੁਜ਼ਾਰਾ ਹੋ ਸਕਦਾ ਹੈ, ਪਰ ਅਸੀਂ ਇਨ੍ਹਾਂ ਦੇ ਨੁਕਸਾਨ ਤੋਂ ਜਾਣੂ ਹੁੰਦਿਆਂ ਵੀ ਹਟਦੇ ਨਹੀਂ। ਇਸੇ ਤਰ੍ਹਾਂ ਆਤਿਸ਼ਬਾਜੀ ਨਾ ਚਲਾ ਕੇ ਸਾਡੀ ਖ਼ੁਸ਼ੀ ਘਟੇਗੀ ਨਹੀਂ ਸਗੋਂ ਮਾਹੌਲ ਸ਼ਾਂਤ ਤੇ ਸੁਖਾਵਾਂ ਹੋਵੇਗਾ ਅਤੇ ਵਾਤਾਵਰਣ ਪ੍ਰਦੂਸ਼ਣ ਤੋਂ ਬਚ ਸਕੇਗਾ। ਸ਼ੋਰ ਅਤੇ ਭੀੜ ਤੋਂ ਬਚਣਾ ਹੀ ਬਿਹਤਰ ਹੈ। ਚਲੋ ਕਿਸੇ ਵੱਡੇ ਤਿਉਹਾਰ ਮੌਕੇ ਮਾੜੀ-ਮੋਟੀ ਆਤਿਸ਼ਬਾਜੀ ਭਾਵ ਅਨਾਰ ਤੇ ਫੁੱਲਝੜੀਆਂ ਚਲਾ ਕੇ ਖ਼ੁਸ਼ੀ ਮਨਾ ਲਈ, ਪਰ ਧਮਾਕੇ ਵਾਲੇ ਬੰਬ ਪਟਾਕੇ ਚਲਾ ਕੇ ਅਸੀਂ ਕੀ ਸਿੱਧ ਕਰਨਾ ਚਾਹੁੰਦੇ ਹਾਂ? ਇਸ ਨਾਲ ਪੈਸੇ ਦੀ ਬਰਬਾਦੀ ਹੁੰਦੀ ਹੈ ਅਤੇ ਸਾਡਾ ਚੌਗਿਰਦਾ ਵੀ ਗੰਧਲਾ ਹੁੰਦਾ ਹੈ।
ਅਸੀਂ ਬੇਲੋੜੇ ਢੰਗ ਨਾਲ ਦਰੱਖਤਾਂ ਦੀ ਕਟਾਈ ਕਰਕੇ ਪੰਛੀਆਂ ਦੇ ਰਹਿਣ ਬਸੇਰਿਆਂ ਨੂੰ ਬਰਬਾਦ ਕਰ ਦਿੱਤਾ ਹੈ ਅਤੇ ਹੁਣ ਖੰਭਿਆਂ ’ਤੇ ਆਲ੍ਹਣੇ ਟੰਗ ਕੇ ਪੰਛੀਆਂ ਦੇ ਆਰਜ਼ੀ ਟਿਕਾਣੇ ਬਣਾ ਰਹੇ ਹਾਂ। ਦਰਅਸਲ, ਹਰ ਪੰਛੀ ਨੇ ਕੁਦਰਤੀ ਸੂਝ-ਬੂਝ ਸਦਕਾ ਆਪਣੇ ਢੰਗ ਨਾਲ ਆਲ੍ਹਣਾ ਬਣਾਉਣਾ ਹੁੰਦਾ ਹੈ। ਸਾਨੂੰ ਕੁਦਰਤ ਨਾਲ ਵੱਧ ਤੋਂ ਵੱਧ ਨੇੜਤਾ ਰੱਖਣੀ ਚਾਹੀਦੀ ਹੈ। ਇਸ ਵਿੱਚ ਦਖ਼ਲਅੰਦਾਜ਼ੀ ਨਹੀਂ ਕਰਨੀ ਚਾਹੀਦੀ।
ਅੱਜਕੱਲ੍ਹ ਤਾਂ ਵਿਆਹ ਸ਼ਾਦੀਆਂ ਸਮੇਂ ਵੀ ਹਥਿਆਰਾਂ ਦੇ ਫਾਇਰ ਕਰਨੇ ਇੱਕ ਰਿਵਾਜ ਬਣਦਾ ਜਾ ਰਿਹਾ ਹੈ। ਸਟੇਜ ਉਪਰ ਚੜ੍ਹ ਕੇ ਫਾਇਰ ਕਰਕੇ ਹੋਛੇਪਣ ਦਾ ਦਿਖਾਵਾ ਕਰਨ ਦਾ ਕੀ ਲਾਭ ਹੈ? ਹਥਿਆਰ ਤਾਂ ਸਵੈ-ਰੱਖਿਆ ਲਈ ਹੁੰਦਾ ਹੈ। ਜੇ ਤੁਸੀਂ ਆਪਣੇ ਲਾਡਲਿਆਂ ਨੂੰ ਅੱਗ ਨਾਲ ਖੇਡਣਾ ਸਿਖਾਉਗੇ ਤਾਂ ਫਿਰ ਰੱਬ ਹੀ ਖ਼ੈਰ ਕਰੇ! ਜਦੋਂ ਕੁਦਰਤ ਮੌਸਮ ਵਿੱਚ ਰੰਗੀਨੀ ਭਰ ਰਹੀ ਹੁੰਦੀ ਹੈ ਤਾਂ ਤੁਸੀਂ ਅੱਗ ਲਾ ਕੇ ਉਸ ਦੀ ਟੌਹਰ ਨੂੰ ਖ਼ਰਾਬ ਕਰਦੇ ਹੋ। ਅੱਜਕੱਲ੍ਹ ਹਰ ਕਿਸੇ ਕੋਲ ਨਿੱਜੀ ਵਾਹਨ ਹੈ। ਸੜਕਾਂ ਉਪਰ ਤੁਰੇ ਫਿਰਦੇ ਇਹ ਵਾਹਨ ਹੀ ਬਥੇਰਾ ਧੂੰਆਂ ਛੱਡ ਰਹੇ ਹਨ। ਫਿਰ ਬੇਲੋੜੀ ਆਤਿਸ਼ਬਾਜ਼ੀ ਚਲਾ ਕੇ ਵਾਤਾਵਰਣ ਨੂੰ ਪ੍ਰਦੁਸ਼ਣ ਕਰਨ ਚ ਭਲਾ ਕਿਹੜੀ ਵਡਿਆਈ ਹੈ? ਆਤਿਸ਼ਬਾਜ਼ੀ ’ਤੇ ਪੈਸਾ ਬਰਬਾਦ ਕਰਨ ਦੀ ਬਜਾਏ ਕਿਸੇ ਲੋੜਵੰਦ ਨੂੰ ਕੋਈ ਸਵੈਟਰ, ਕੋਟੀ, ਕੰਬਲ, ਲੋਈ ਜਾਂ ਹੋਰ ਗਰਮ ਕੱਪੜਾ ਦਾਨ ਕਰ ਦਿਓ। ਦੇਖੋ ਫਿਰ ਕਿੰਨਾ ਆਤਮਿਕ ਆਨੰਦ ਮਿਲਦਾ ਹੈ। ਨਹੀਂ ਤਾਂ ਆਤਿਸ਼ਬਾਜ਼ੀ ’ਤੇ ਬੇਲੋੜੇ ਪੈਸੇ ਖ਼ਰਚਣ ਦੀ ਬਜਾਏ ਕੋਈ ਚੰਗੀ ਪੁਸਤਕ ਖ਼ਰੀਦ ਲਓ। ਇਹ ਗਿਆਨ ਵਧਾਉਣ ਦੇ ਨਾਲ ਨਾਲ ਤੁਹਾਡੇ ਸਮੇਂ ਨੂੰ ਵੀ ਸਾਰਥਕ ਬਣਾਵੇਗੀ।
ਸੰਪਰਕ: 93163-17356


Comments Off on ਕਿਉਂ ਸ਼ੋਰ-ਪਸੰਦ ਹੁੰਦੇ ਜਾ ਰਹੇ ਹਾਂ ਅਸੀਂ?
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.