ਜਬਰ ਜਨਾਹ ਮਾਮਲਾ: ਮਨੁੱਖੀ ਅਧਿਕਾਰ ਕਮਿਸ਼ਨ ਨੇ ਲਿਆ ਨੋਟਿਸ !    ਡਾਕਟਰਾਂ ਦੀਆਂ 662 ਆਸਾਮੀਆਂ ਜਲਦ ਭਰੀਆਂ ਜਾਣਗੀਆਂ: ਵਿੱਜ !    ਸੁਜਾਤਾ ਮਹਿਤਾ ਬਣੀ ਯੂਪੀਐਸਸੀ ਦੀ ਮੈਂਬਰ !    ਫੇਲ੍ਹ ਨਾ ਕਰਨ ਦੀ ਨੀਤੀ ਦੇ ਹਾਸਲ !    ਗੁਣਾਂ ਨਾਲ ਭਰਪੂਰ ਹੈ ਅਜਵਾਇਣ !    ਕਿਵੇਂ ਕਰੀਏ ਟੁੱਥਪੇਸਟ ਤੇ ਟੁੱਥਬੁਰਸ਼ ਦੀ ਸਹੀ ਚੋਣ ਅਤੇ ਵਰਤੋਂ !    ਜੜ੍ਹਾਂ ਮਜ਼ਬੂਤ ਕਰਨ ਦੀ ਲੋੜ !    ਦਮੇ ਦੇ ਕਾਰਨ ਤੇ ਇਸ ਤੋਂ ਬਚਣ ਦੇ ਉਪਾਅ !    ਕਾਨਫਰੰਸ ਦਾ ਉਦਘਾਟਨ ਕਰਨਗੇ ਪ੍ਰਧਾਨ ਮੰਤਰੀ !    ਵੋਟਾਂ ਦੀ ਰੰਜਿਸ਼: ਮਾਣੂੰਕੇ ਵਿੱਚ ਦੋ ਧਿਰਾਂ ਭਿੜੀਆਂ !    

ਕੁਸ਼ਤੀ ਬਾਰੇ ਨਵੇਂ ਸਿਰੇ ਤੋਂ ਚਰਚਾ ਛੇੜੇਗੀ ‘ਦੰਗਲ’: ਆਮਿਰ ਖ਼ਾਨ

Posted On January - 7 - 2017

12912cd _aamir_khan_look_in_dangalਪਹਿਲਵਾਨ ਮਹਾਵੀਰ ਫੋਗਾਟ ਦੇ ਜੀਵਨ ’ਤੇ ਬਣਾਈ ਹਿੰਦੀ ਫ਼ਿਲਮ ‘ਦੰਗਲ’ ਨੇ ਕਈ ਰਿਕਾਰਡ ਤੋੜੇ ਹਨ। ਇਸ ਰਾਹੀਂ ਅਦਾਕਾਰ ਆਮਿਰ ਖ਼ਾਨ ਖ਼ੂਬ ਚਰਚਾ ਹਾਸਿਲ ਕਰ ਰਿਹਾ ਹੈ। ਇਸ ਕਿਰਦਾਰ ਵਿੱਚ ਜਾਨ ਪਾਉਣ ਲਈ ਉਸ ਨੇ ਸਖ਼ਤ ਮਿਹਨਤ ਕੀਤੀ ਹੈ। ਇਸ ਦਾ ਕਾਰਨ ਹੈ ਇਹ ਮੁਲਾਕਾਤ:
ਏ. ਚਕਰਵਰਤੀ
ਫ਼ਿਲਮ ‘ਦੰਗਲ’ ਦੇ ਜ਼ਰੀਏ ਪ੍ਰਸ਼ੰਸਕਾਂ ਦੇ ਦਿਲ ਵਿੱਚ ਦੰਗਲ ਮਚਾਉਣ ਵਾਲੇ ਆਮਿਰ ਖ਼ਾਨ ਦੇ ਕੰਮ ਪ੍ਰਤੀ ਸਮਰਪਣ ਭਾਵ ਨੂੰ ਦੇਖ ਕੇ ਕੋਈ ਵੀ ਕਲਾਕਾਰ ਉਸ ਨੂੰ ਚੁਣੌਤੀ ਨਹੀਂ ਦੇਣਾ ਚਾਹੁੰਦਾ। ਸਾਲ ਦੋ ਸਾਲ ਵਿੱਚ ਇੱਕ ਫ਼ਿਲਮ ਕਰਨ ਵਾਲੇ ਆਮਿਰ ਖ਼ਾਨ ਇਨ੍ਹਾਂ ਦਿਨਾਂ ਵਿੱਚ ਸਿਰਫ਼ ਤੇ ਸਿਰਫ਼ ‘ਦੰਗਲ’ ਫ਼ਿਲਮ ਬਾਰੇ ਹੀ ਗੱਲਬਾਤ ਕਰਨੀ ਚਾਹੁੰਦੇ ਹਨ। ਪੇਸ਼ ਹੈ ਉਨ੍ਹਾਂ ਨਾਲ ਹੋਈ ਗੱਲਬਾਤ ਦੇ ਅੰਸ਼:
-‘ਦੰਗਲ’ ਫ਼ਿਲਮ ਲਈ ਤੁਸੀਂ ਹੈਰਾਨੀਜਨਕ ਢੰਗ ਨਾਲ ਆਪਣਾ ਵਜ਼ਨ ਵਧਾਇਆ ਅਤੇ ਘਟਾਇਆ ਹੈ। ਤੁਹਾਨੂੰ ਨਹੀਂ ਲੱਗਦਾ ਕਿ ਇਸ ਪ੍ਰਕਿਰਿਆ ਨਾਲ ਖਤਰਾ ਹੋ   ਸਕਦਾ ਹੈ ?
-ਖਤਰਾ ਤਾਂ ਹੋ ਸਕਦਾ ਹੈ ਜਦੋਂ ਤੁਸੀਂ ਬਹੁਤ ਜਲਦਬਾਜ਼ੀ ਵਿੱਚ ਸਭ ਕੁਝ ਕਰੋ। ਵੈਸੇ ਡਾਕਟਰ ਇਸ ਪ੍ਰਕਿਰਿਆ ਦੇ ਕਦੇ ਵੀ ਹਮਾਇਤੀ ਨਹੀਂ ਰਹੇ। ਉਨ੍ਹਾਂ ਨੇ ਮੈਨੂੰ ਵੀ ਸੁਚੇਤ ਕੀਤਾ ਸੀ ਕਿ ਇਸ ਤਰ੍ਹਾਂ ਵਜ਼ਨ ਵਧਾਉਣਾ ਅਤੇ ਘਟਾਉਣਾ ਸਰੀਰ ਲਈ ਨੁਕਸਾਨਦਾਇਕ ਹੋ ਸਕਦਾ ਹੈ, ਪਰ ਕਿਉਂਕਿ ਮੈਂ ਇਸ ਵਿੱਚ ਇੱਕ ਪਹਿਲਵਾਨ ਦਾ ਕਿਰਦਾਰ ਕਰ ਰਿਹਾ ਸੀ, ਇਸ ਲਈ ਖਤਰਾ ਮੁੱਲ ਲੈਣਾ ਹੀ ਪਿਆ। ਮੈਂ ਆਪਣੇ ਡਾਕਟਰ ਅਤੇ ਟਰੇਨਰ ਦਾ ਸ਼ੁਕਰਗੁਜ਼ਾਰ ਹਾਂ ਕਿ ਉਨ੍ਹਾਂ ਨੇ ਇਸ ਮਾਮਲੇ ਵਿੱਚ ਮੇਰੀ ਕਾਫ਼ੀ ਮਦਦ ਕੀਤੀ।
-ਇਸ ਮਾਮਲੇ ਵਿੱਚ ਤੁਸੀਂ ਆਪਣੇ ਪਰਿਵਾਰ ਦੇ ਨਜ਼ਦੀਕੀ ਮੈਂਬਰਾਂ ਦੀ ਗੱਲ ਵੀ ਨਹੀਂ ਮੰਨੀ… ?
-ਹਾਂ, ਇਹ ਗੱਲ ਬਿਲਕੁਲ ਸੱਚ ਹੈ ਕਿ ਮੈਨੂੰ ਮੇਰੇ ਪਰਿਵਾਰ ਦੇ ਨਜ਼ਦੀਕੀ ਮੈਂਬਰਾਂ ਅਤੇ ਟਰੇਨਰਾਂ ਨੇ ਇਹ ਸੁਝਾਅ ਦਿੱਤਾ ਸੀ ਕਿ ਮੈਂ ਕੈਮਰੇ ਦੀ ਤਕਨੀਕ ਦੇ ਸਹਾਰੇ ਵੀ ਖ਼ੁਦ ਨੂੰ ਪਰਦੇ ’ਤੇ ਪੇਸ਼ ਕਰ ਸਕਦਾ ਹਾਂ, ਪਰ ਮੈਨੂੰ ਅਜਿਹੀਆਂ ਨਕਲੀ ਗੱਲਾਂ ਤੋਂ ਆਨੰਦ ਨਹੀਂ ਆਉਂਦਾ। ਅਸਲ ਵਿੱਚ ਮੈਂ ਇਸ ਤਰ੍ਹਾਂ ਦੇ ਪ੍ਰਯੋਗ ਕਰਕੇ ਆਪਣੇ ਕਿਰਦਾਰ ਨੂੰ ਸਹੀ ਢੰਗ ਨਾਲ ਜੀਵਤ ਨਹੀਂ ਕਰ ਸਕਦਾ ਸੀ। ਇਸ ਲਈ ਇਹ ਖਤਰਾ ਮੁੱਲ ਲੈਣਾ ਪਿਆ।
-ਤੁਹਾਡੇ ’ਤੇ ਦੋਸ਼ ਹੈ ਕਿ ਤੁਸੀਂ ‘ਦੰਗਲ’ ਦੇ ਨਿਰਦੇਸ਼ਕ ਨਿਤੇਸ਼ ਤਿਵਾਰੀ ਨੂੰ ਪਰਦੇ ਦੇ ਪਿੱਛੋਂ ਨਿਯੰਤਰਿਤ ਕੀਤਾ ਹੈ?
-ਮੈਂ ਜੇਕਰ ਇਹ ਕਹਾਂ ਕਿ ਬਿਲਕੁਲ ਨਹੀਂ, ਤਾਂ ਕੀ ਤੁਸੀਂ ਯਕੀਨ ਕਰ ਲਓਗੇ। ਅਸਲ ਵਿੱਚ ਕਿਸੇ ਬਣੀ ਬਣਾਈ ਧਾਰਨਾ ਨੂੰ ਤੋੜਨਾ ਬਹੁਤ ਮੁਸ਼ਕਲ ਹੁੰਦਾ ਹੈ। ਸੱਚ ਤਾਂ ਇਹ ਹੈ ਕਿ ਹੋਰ ਦੂਜੇ ਅਦਾਕਾਰਾਂ ਦੀ ਤਰ੍ਹਾਂ ਮੈਂ ਵੀ ਨਿਰਦੇਸ਼ਕ ਦਾ ਅਦਾਕਾਰ ਹਾਂ। ਮੈਂ ਜਦੋਂ ਵੀ ਕਿਸੇ ਨਾਲ ਕੰਮ ਕਰਦਾ ਹਾਂ, ਉਸ ਦੇ ਪਹਿਲਾਂ ਦੇ ਕੰਮ ਨੂੰ ਮੈਂ ਕਦੇ ਵੀ ਨਹੀਂ ਦੇਖਦਾ। ਉਹ ਨਿਰਦੇਸ਼ਕ ਵਰਤਮਾਨ ਵਿੱਚ ਮੈਨੂੰ ਕਿੰਨਾ ਪ੍ਰਭਾਵਿਤ ਕਰ ਸਕੇਗਾ, ਇਹੀ ਗੱਲ ਮੇਰੇ ਲਈ ਜ਼ਿਆਦਾ ਮਹੱਤਵ ਰੱਖਦੀ ਹੈ। ਇਸ ਲਈ ਫ਼ਿਲਮ ਦੇ ਸ਼ੁਰੂ ਹੋਣ ਤੋਂ ਪਹਿਲਾਂ ਹੀ ਮੈਂ ਉਹ ਸਾਰੀਆਂ ਗੱਲਾਂ ਠੋਕ ਵਜਾ ਕੇ ਦੇਖ ਲੈਂਦਾ ਹਾਂ। ਸ਼ਾਇਦ ਤੁਹਾਨੂੰ ਪਤਾ ਨਹੀਂ ਮੈਂ ਨਿਤੇਸ਼ ਤਿਵਾਰੀ ਦੀ ਫ਼ਿਲਮ ਵੀ ਉਨ੍ਹਾਂ ਨਾਲ ਹੋਈ ਇੱਕ ਸਾਲ ਦੀ ਲੰਬੀ ਵਿਚਾਰ ਚਰਚਾ ਤੋਂ ਬਾਅਦ ਹੀ ਸਾਈਨ ਕੀਤੀ ਸੀ।
-ਕੀ ਤੁਹਾਨੂੰ ਲੱਗਦਾ ਹੈ ਕਿ ‘ਦੰਗਲ’ ਕਾਰਨ ਦੇਸ਼ ਵਿੱਚ ਕੁਸ਼ਤੀ ਦੀ ਲੋਕਪ੍ਰਿਯਤਾ ਵਧੇਗੀ?
-ਇਹ ਖੇਡ ਪਹਿਲਾਂ ਤੋਂ ਹੀ ਸਾਡੇ ਦੇਸ਼ ਵਿੱਚ ਬਹੁਤ ਲੋਕਪ੍ਰਿਯ ਹੈ। ਸ਼ਾਇਦ ਹੀ ਸਾਡੇ ਦੇਸ਼ ਵਿੱਚ ਅਜਿਹਾ ਕੋਈ ਪਿੰਡ ਹੋਏਗਾ ਜਿੱਥੇ ਕੁਸ਼ਤੀ ਦਾ ਅਖਾੜਾ ਨਾ ਬਣਿਆ ਹੋਵੇ, ਪਰ ਹਾਂ, ਸ਼ਹਿਰ ਦੇ ਲੋਕਾਂ ਅੰਦਰ ਇਸ ਖੇਡ ਨੂੰ ਲੈ ਕੇ ਜ਼ਿਆਦਾ ਉਤਸ਼ਾਹ ਨਹੀਂ ਹੈ। ‘ਦੰਗਲ’ ਕਾਰਨ ਇਸ ਖੇਡ ਦੇ ਬਾਰੇ ਨਵੇਂ ਸਿਰੇ ਤੋਂ ਨਵੀਂ ਚਰਚਾ ਸ਼ੁਰੂ ਹੋਏਗੀ। ਖ਼ੁਦ ਮੈਂ ਵੀ ਰਾਸ਼ਟਰੀ ਪੱਧਰ ’ਤੇ ‘ਇੰਡੀਅਨ ਪਹਿਲਵਾਨ’ ਵਰਗੀ ਕੋਈ ਲੀਗ ਸ਼ੁਰੂ ਹੋਣ ਲਈ ਆਪਣੀ ਤਰਫ਼ ਤੋਂ ਪੂਰਾ ਸਹਿਯੋਗ ਦੇਵਾਂਗਾ।
-ਕੀ ਤੁਸੀਂ ਰਾਜ ਕੁਮਾਰ ਹਿਰਾਨੀ ਦੀ ਅਗਲੀ ਫ਼ਿਲਮ ਵੀ ਕਰ ਰਹੇ ਹੋ?
-ਰਾਜੂ ਨਾਲ ਮੇਰੀ ਇੱਕ ਫ਼ਿਲਮ ਲਈ ਗੱਲ ਚੱਲ ਰਹੀ ਹੈ, ਪਰ ਫਿਲਹਾਲ ਉਹ ਸੰਜੇ ਦੱਤ ਦੀ ਬਾਇਓਪਿਕ ਨੂੰ ਲੈ ਕੇ ਮਸ਼ਗੂਲ ਹਨ। ਇਸ ਤੋਂ ਬਾਅਦ ਮੁੰਨਾਭਾਈ ਦਾ ਸੀਕੁਇਲ ਹੈ, ਪਰ ਮੈਂ ਉਨ੍ਹਾਂ ਦੀ ਫ਼ਿਲਮ ਬਿਲਕੁਲ ਨਹੀਂ ਛੱਡਾਂਗਾ। ਰਾਜੂ ਨਾਲ ਇਸ ਬਾਰੇ ਵਿੱਚ ਮੇਰੀਆਂ ਕਾਫ਼ੀ ਗੱਲਾਂ ਹੋਈਆਂ ਹਨ। ਵੈਸੇ ਵੀ ਮੈਂ ‘ਦੰਗਲ’ ਤੋਂ ਬਾਅਦ ਆਪਣੇ ਮੈਨੇਜਰ ਅਦਵੇਤ ਦੀ ਫ਼ਿਲਮ ਕਰ ਰਿਹਾ ਹਾਂ। ਉਹ ਬਹੁਤ ਸਮੇਂ ਤੋਂ ਮੇਰੇ ਨਾਲ ਇਹ ਫ਼ਿਲਮ ਕਰਨਾ ਚਾਹੁੰਦਾ ਹੈ। ਉਸ ਨੇ ਬਹੁਤ ਵਧੀਆ ਸਕ੍ਰਿਪਟ ਤਿਆਰ ਕੀਤੀ ਹੈ।


Comments Off on ਕੁਸ਼ਤੀ ਬਾਰੇ ਨਵੇਂ ਸਿਰੇ ਤੋਂ ਚਰਚਾ ਛੇੜੇਗੀ ‘ਦੰਗਲ’: ਆਮਿਰ ਖ਼ਾਨ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.