ਬੋਲਣ ਤੋਂ ਪਹਿਲਾਂ ਸੋਚਣਾ ਜ਼ਰੂਰੀ !    ਭਰ ਜਵਾਨੀ ਟੁੱਟਿਆ ਸਿਤਾਰਾ ਰਾਜ ਬਰਾੜ !    ਦੂਰ ਰਹਿ ਕੇ ਵੀ ਜੜ੍ਹਾਂ ਨਾਲ ਜੁੜਿਆ ਹੋਇਆ ਸਾਹਿਤਕਾਰ !    ਛੋਟਾ ਪਰਦਾ !    ਸਿੱਖ ਸ਼ਹਾਦਤਾਂ ਨੂੰ ਗੀਤਾਂ ਰਾਹੀਂ ਪੇਸ਼ ਕਰਨ ਵਾਲਾ ਚਰਨ ਸਿੰਘ ਸਫਰੀ !    ਪ੍ਰਿਅੰਕਾ ਚੋਪੜਾ ਦਾ ਪੰਜਾਬੀ ਸਿਨਮਾ ਨਾਲ ਜੁੜਨਾ ਵੱਡੀ ਗੱਲ : ਅਮਰਿੰਦਰ ਗਿੱਲ !    ਸਿੱਖ ਵਿਰਾਸਤ ਨੂੰ ਸਾਂਭਣ ਵਾਲਾ ਗੁਰਬਖਸ਼ ਸਿੰਘ ਅਲਬੇਲਾ !    ਮੈਂ ਅਭਿਨੇਤਰੀ ਪਹਿਲਾਂ ਹਾਂ, ਗਾਇਕਾ ਬਾਅਦ ਵਿੱਚ: ਸ਼੍ਰਧਾ ਕਪੂਰ !    ਪੰਜਾਬੀ ਸਿਨਮਾ: ਸਾਰਥਿਕਤਾ ਹੈ, ਸਥਿਰਤਾ ਨਹੀਂ !    ਪਹਿਲੀ ਵਾਰ ਪੂਰੀ ਫ਼ਿਲਮ ਵਿੱਚ ਨਿਭਾਇਆ ਆਦਮੀ ਦਾ ਕਿਰਦਾਰ: ਸੁਨੀਲ ਗਰੋਵਰ !    

ਕੂੜਾ ਘਰ ਬਣੇ ਸਥਾਨ ਨੂੰ ਪਾਰਕ ਵਿੱਚ ਕੀਤਾ ਤਬਦੀਲ

Posted On January - 11 - 2017
ਜਰਨੈਲ ਸਿੰਘ ਤਿਲਕ ਨਗਰ ਦੇ ਨਵੇਂ ਬਣੇ ਪਾਰਕ ਵਿੱਚ ਸਥਾਨਕ ਲੋਕਾਂ ਨਾਲ

ਜਰਨੈਲ ਸਿੰਘ ਤਿਲਕ ਨਗਰ ਦੇ ਨਵੇਂ ਬਣੇ ਪਾਰਕ ਵਿੱਚ ਸਥਾਨਕ ਲੋਕਾਂ ਨਾਲ

ਪੱਤਰ ਪ੍ਰੇਰਕ
ਨਵੀਂ ਦਿੱਲੀ, 11 ਜਨਵਰੀ
ਨਗਰ ਦੇ ਸੀਆਰਪੀਐਫ ਕੈਂਪ ਕੋਲ ਖਾਲੀ ਤੇ ਕੂੜੇ ਦਾ ਢੇਰ ਬਣੇ ਪਾਰਕ ਦੀ ਦਸ਼ਾ ਸਥਾਨਕ ਵਿਧਾਇਕ ਜਰਨੈਲ ਸਿੰਘ ਦੇ ਯਤਨਾਂ ਨਾਲ ਸੁਧਰ ਗਈ ਤੇ ਹੁਣ ਇਹ ਪਾਰਕ ਸਹੂਲਤਾਂ ਭਰਪੂਰ ਬਣ ਗਿਆ ਹੈ।
ਵਿਧਾਇਕ ਜਰਨੈਲ ਸਿੰਘ ਨੇ ਦੱਸਿਆ ਕਿ 60 ਲੱਖ ਦੀ ਲਾਗਤ ਨਾਲ ਬਣੇ ਇਸ ਪਾਰਕ ਵਿੱਚ ਰੋਜ਼ਾਨਾ ਸੈਰ ਕਰਨ ਵਾਲਿਆਂ ਲਈ ਪੱਗਡੰਡੀ ਬਣਾਈ ਗਈ ਹੈ। ਇਸ ਪਾਰਕ ਵਾਲੀ ਥਾਂ ਉਪਰ ਮਲਬਾ, ਕੂੜਾ ਤੇ ਮਰੇ ਪਸ਼ੂ ਪਏ ਰਹਿੰਦੇ ਸਨ ਪਰ ਹੁਣ ਇੱਥੇ ਐਮੀਥਇਏਟਰ, ਕੈਂਟੀਨ, ਫੂਡ ਕੋਰਟ, ਸੁੰਦਰ ਪੌਦੇ ਜਿਨ੍ਹਾਂ ਵਿੱਚ ਡਾਕਟਰੀ ਦੇਸੀ ਇਲਾਜ ਲਈ ਇਸਤੇਮਾਲ ਹੋਣ ਵਾਲੇ ਬੂਟੇ ਸਮੇਤ 50 ਫੁੱਟ ਉੱਚਾ ਤਿਰੰਗਾ ਲਾਉਣ ਦਾ ਪ੍ਰਬੰਧ ਤੇ ਰੋਸ਼ਨੀ ਦੀ ਵਿਵਸਥਾ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਛੇਤੀ ਹੀ ਇੱਥੇ ਲਾਇਬਰੇਰੀ ਵੀ ਬਣਾ ਕੇ ਲੋਕਾਂ ਲਈ ਖੋਲ੍ਹ ਦਿੱਤੀ ਜਾਵੇਗੀ। ਸਥਾਨਕ ਲੋਕਾਂ ਨੇ ਦੱਸਿਆ ਕਿ ਇੱਥੇ ਪਹਿਲਾਂ ਦੇਣ ਨੂੰ ਵੀ ਜੀਅ ਨਹੀਂ ਸੀ ਕਰਦਾ ਪਰ ਹੁਣ ਇਹ ਥਾਂ ਲੋਕਾਂ ਲਈ ਸਹੂਲਤਾਂ ਭਰੀ ਬਣ ਗਈ ਹੈ। ਜਰਨੈਲ ਸਿੰਘ ਨੇ ਸਵੇਰੇ ਸਥਾਨਕ ਲੋਕਾਂ ਨਾਲ ਇੱਥੇ ਮੁਲਾਕਾਤ ਵੀ ਕੀਤੀ ਤੇ ਉਨ੍ਹਾਂ ਤੋਂ ‘ਫੀਡਬੈਕ’ ਵੀ ਲਈ। ਇਸ ਪਾਰਕ ਦਾ ਬੀਤੇ ਦਿਨ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਉਦਘਾਟਨ ਕੀਤਾ ਸੀ।


Comments Off on ਕੂੜਾ ਘਰ ਬਣੇ ਸਥਾਨ ਨੂੰ ਪਾਰਕ ਵਿੱਚ ਕੀਤਾ ਤਬਦੀਲ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.