ਮੱਧ ਸਾਗਰੀ ਮੁਲਕ ਦੀ ਹਿੰਦ ਮਹਾਂਸਾਗਰ ’ਤੇ ਸਰਦਾਰੀ !    ਸੰਧਿਆ ਦਾ ਚਮਕੀਲਾ ਤਾਰਾ !    ਗੁੱਜਰ ਚਰਵਾਹਿਆਂ ਦੀ ਜੰਨਤ ਜੋਤ !    ਜੱਗੂ ਡਾਕਟਰ !    ਪਛਤਾਵਾ !    ਦਸਮੇਸ਼ ਗੁਰੂ ਬਾਰੇ ਖੋਜ ਭਰਪੂਰ ਪੁਸਤਕ !    ਸੁਚੱਜੀ ਜੀਵਨ ਜਾਚ ਲਈ ਪ੍ਰੇਰਦੇ ਨਿਬੰਧ !    ਮਿਨੀ ਕਹਾਣੀਆਂ !    ਸਰਲ ਤੇ ਭਾਵਪੂਰਤ ਕਵਿਤਾਵਾਂ !    ਗਿਆਨ ਤੇ ਸਾਹਿਤਕ ਰਸ ਦਾ ਸੁਮੇਲ !    

ਕ੍ਰਿਕਟ ਵਿਸ਼ਵ ਕੱਪ ’ਚ ਕੁਆਲੀਫਾਈ ਲਈ ਜ਼ੋਰ ਲਾਏਗਾ ਪਾਕਿਸਤਾਨ

Posted On January - 11 - 2017

ਆਸਟਰੇਲੀਆ ਖ਼ਿਲਾਫ਼ ਇੱਕ ਰੋਜ਼ਾ ਮੈਚਾਂ ਦੀ ਲੜੀ ਭਲਕ ਤੋਂ; ਪਾਕਿਸਤਾਨ ਲਈ ਲੜੀ ਦਾ ਇੱਕ ਮੈਚ ਜਿੱਤਣਾ ਜ਼ਰੂਰੀ

10701CD _ICC_LOGOਦੁਬਈ, 11 ਜਨਵਰੀ
ਇੱਕ ਰੋਜ਼ਾ ਟੀਮ ਰੈਂਕਿੰਗ ਦੇ ਹੇਠਲੇ ਹਿੱਸੇ ’ਚ ਮੌਜੂਦ ਪਾਕਿਸਤਾਨ ਜਦੋਂ ਸ਼ੁੱਕਰਵਾਰ ਨੂੰ ਬ੍ਰਿਸਬੇਨ ’ਚ ਸ਼ੁਰੂ ਹੋ ਰਹੀ ਪੰਜ ਇੱਕ ਰੋਜ਼ਾ ਮੈਚਾਂ ਦੀ ਕ੍ਰਿਕਟ ਲੜੀ ’ਚ ਫਾਰਮ ’ਚ ਚੱਲ ਰਹੇ ਵਿਸ਼ਵ ਚੈਂਪੀਅਨ ਆਸਟਰੇਲੀਆ ਨਾਲ ਭਿੜੇਗਾ ਤਾਂ ਉਸ ਦੀਆਂ ਨਜ਼ਰਾਂ ਆਈਸੀਸੀ ਵਿਸ਼ਵ ਕੱਪ 2019 ਲਈ ਸਿੱਧੇ ਕੁਆਲੀਫਾਈ ਕਰਨ ’ਤੇ ਟਿਕੀਆਂ ਹੋਣਗੀਆਂ। ਸਾਬਕਾ ਵਿਸ਼ਵ ਚੈਂਪੀਅਨ ਪਾਕਿਸਤਾਨ ’ਤੇ ਫਿਲਹਾਲ ਬਰਤਾਨੀਆ ’ਚ ਹੋਣ ਵਾਲੇ ਆਈਸੀਸੀ ਸਿਖਰ ਮੁਕਾਬਲੇ ’ਚ ਸਿੱਧੇ ਕੁਆਲੀਫਾਈ ਕਰਨ ਤੋਂ ਵਾਂਝੇ ਰਹਿਣ ਦਾ ਖਤਰਾ ਮੰਡਰਾ ਰਿਹਾ ਹੈ। ਟੀਮ ਅਜੇ 89 ਅੰਕਾਂ ਨਾਲ ਅੱਠਵੇਂ ਸਥਾਨ ’ਤੇ ਹੈ। ਉਸ ਦੇ ਬੰਗਲਾਦੇਸ਼ ਤੋਂ ਦੋ ਘੱਟ ਜਦਕਿ ਵੈਸਟਇੰਡੀਜ਼ ਤੋਂ ਦੋ ਵੱਧ ਅੰਕ ਹਨ। ਮੇਜ਼ਬਾਨ ਇੰਗਲੈਂਡ ਅਤੇ 30 ਸਤੰਬਰ 2017 ਨੂੰ ਆਈਸੀਸੀ ਇੱਕ ਰੋਜ਼ਾ ਟੀਮ ਰੈਂਕਿੰਗ ’ਚ ਸਿਖਰਲੀਆਂ ਸੱਤ ਟੀਮਾਂ 30 ਮਈ ਤੋਂ 15 ਜੁਲਾਈ 2019 ਤੱਕ ਹੋਣ ਵਾਲੇ ਆਲਮੀ ਮੁਕਾਬਲੇ ਲਈ ਸਿੱਧਾ ਕੁਆਲੀਫਾਈ ਕਰਨੀਆਂ। ਹੇਠਲੇ ਸਥਾਨ ’ਤੇ ਰਹਿਣ ਵਾਲੀਆਂ ਚਾਰ ਟੀਮਾਂ ਅਤੇ ਆਈਸੀਸੀ ਵਿਸ਼ਵ ਲੀਗ ਦੀਆਂ ਛੇ ਟੀਮਾਂ ਇਸ ਮਗਰੋਂ 10 ਟੀਮਾਂ ਦੇ ਆਈਸੀਸੀ ਕ੍ਰਿਕਟ ਵਿਸ਼ਵ ਕੱਪ ਕੁਆਲੀਫਾਇਰ 2018 ’ਚ ਭਾਗ ਲੈਣਗੀਆਂ। ਇਸ ਟੂਰਨਾਮੈਂਟ ’ਚ ਸਿਖਰ ’ਤੇ ਰਹਿਣ ਵਾਲੀਆਂ ਦੋ ਟੀਮਾਂ ਵਿਸ਼ਵ ਕੱਪ ਦੀਆਂ 10 ਟੀਮਾਂ ਨੂੰ ਪੂਰਾ ਕਰਨਗੀਆਂ। ਪਾਕਿਸਤਾਨ ਨੂੰ ਸੀਰੀਜ਼ ਤੋਂ ਪਹਿਲਾਂ ਆਪਣੀ ਰੈਂਕਿੰਗ ਬਰਕਰਾਰ ਰੱਖਣ ਲਈ ਘੱਟ ਤੋਂ ਘੱਟ ਇੱਕ ਮੈਚ ਜਿੱਤਣਾ ਹੋਵੇਗਾ ਜਦਕਿ ਇੱਕ ਤੋਂ ਵੱਧ ਜਿੱਤ ਨਾਲ ਉਸ ਨੂੰ ਮਹੱਤਵਪੂਰਨ ਅੰਕ ਮਿਲਣਗੇ।
ਪਾਕਿਸਤਾਨ ਜੇਕਰ ਦੋ ਮੈਚ ਜਿੱਤਦਾ ਹੈ ਤਾਂ ਉਸ ਦੇ ਬੰਗਲਾਦੇਸ਼ ਦੇ ਬਰਾਬਰ 91 ਅੰਕ ਹੋ ਜਾਣਗੇ, ਪਰ ਦਸ਼ਮਲਵ ਅਨੁਸਾਰ ਉਹ ਪਿੱਛੇ ਰਹੇਗਾ। ਪਾਕਿਸਤਾਨ ਜੇਕਰ ਲੜੀ ’ਚ ਜਿੱਤ ਦਰਜ ਕਰਦਾ ਹੈ ਤਾਂ ਉਹ ਬੰਗਲਾਦੇਸ਼ ਨੂੰ ਪਿੱਛੇ ਛੱਡ ਦੇਵੇਗਾ ਅਤੇ ਉਸ ਦੀਆਂ ਵਿਸ਼ਵ ਕੱਪ ’ਚ ਸਿੱਧੇ ਕੁਆਲੀਫਾਈ ਕਰਨ ਦੀਆਂ ਸੰਭਾਵਨਾਵਾਂ ਵੀ ਵੱਧ ਜਾਣਗੀਆਂ। ਦੂਜੇ ਪਾਸੇ ਜੇਕਰ ਆਸਟਰੇਲੀਆ ਨੂੰ ਆਪਣੀ ਰੈਂਕਿੰਗ ਬਰਕਰਾਰ ਰੱਖਣੀ ਹੈ ਤਾਂ ਉਸ ਨੂੰ ਇਹ ਲੜੀ ਘੱਟ ਤੋਂ ਘੱਟ 4-1 ਦੇ ਫਰਕ ਨਾਲ ਜਿੱਤਣੀ ਹੋਵੇਗੀ। ਟੀਮ ਜੇਕਰ 3-2 ਨਾਲ ਜਿੱਤ ਦਰਜ ਕਰਦੀ ਹੈ ਤਾਂ ਉਸ ਨੂੰ ਅੰਕ ਗੁਆਉਣੇ ਪੈਣਗੇ। ਆਸਟਰੇਲੀਆ ਆਪਣੀ ਸਿਖਰਲੀ ਰੈਂਕਿੰਗ ਗੁਆ ਸਕਦਾ ਹੈ, ਪਰ ਇਸ ਲਈ ਪਾਕਿਸਤਾਨ ਨੂੰ ਇਸ ਲੜੀ ’ਚ 4-1 ਨਾਲ ਜਿੱਤ ਦਰਜ ਕਰਨੀ ਪਵੇਗੀ। ਦੂਜੇ ਪਾਸੇ ਦੁਨੀਆਂ ਦੀ ਤੀਜੇ ਨੰਬਰ ਦੀ ਟੀਮ ਭਾਰਤ ਜਦੋਂ 15 ਜਨਵਰੀ ਤੋਂ ਪੁਣੇ ’ਚ ਤਿੰਨ ਮੈਚਾਂ ਦੀ ਲੜੀ ’ਚ ਪੰਜਵੇਂ ਨੰਬਰ ਦੀ ਟੀਮ ਇੰਗਲੈਂਡ ਨਾਲ ਭਿੜੇਗੀ ਤਾਂ ਉਸ ਦਾ ਇਰਾਦਾ ਦੂਜੇ ਨੰਬਰ ਦੀ ਟੀਮ ਦੱਖਣੀ ਅਫਰੀਕਾ ਅਤੇ ਆਪਣੇ ਵਿਚਾਲੇ ਅੰਕਾਂ ਦਾ ਫਰਕ ਘੱਟ ਕਰਨਾ ਚਾਹੇਗੀ। ਭਾਰਤ ਜੇਕਰ ਕਲੀਨ ਸਵੀਪ ਕਰਦਾ ਹੈ ਤਾਂ ਉਹ 14 ਅੰਕਾਂ ਤੱਕ ਪਹੁੰਚ ਸਕਦਾ ਹੈ। ਇਸ ਦੇ ਉਲਟ ਨਤੀਜਾ ਰਹਿਣ ’ਤੇ ਇੰਗਲੈਂਡ ਇੱਕ ਸਥਾਨ ਦੇ ਫਾਇਦੇ ਨਾਲ ਚੌਥੇ ਅਤੇ ਭਾਰਤ ਖਿਸਕ ਕੇ ਪੰਜਵੇਂ ਸਥਾਨ ’ਤੇ ਪਹੁੰਚ ਜਾਵੇਗਾ।
ਖਿਡਾਰੀਆਂ ਦੀ ਰੈਂਕਿੰਗ ’ਚ ਭਾਰਤ ਦੇ ਨਵੇਂ ਬਣੇ ਕਪਤਾਨ ਵਿਰਾਟ ਕੋਹਲੀ ਦੀਆਂ ਨਜ਼ਰਾਂ ਦੱਖਣੀ ਅਫਰੀਕਾ ਦੇ ਏਬੀ ਡੀਵਿਲੀਅਰਜ਼ ਦੀ ਬੱਲੇਬਾਜ਼ੀ ਰੈਂਕਿੰਗ ’ਚ ਸਿਖਰ ਸਥਾਨ ’ਤੇ ਟਿਕੀਆਂ ਹੋਣਗੀਆਂ। ਕੋਹਲੀ ਇਸ ਸਮੇਂ ਡੀਵਿਲੀਅਰਜ਼ ਤੋਂ ਸਿਰਫ਼ 13 ਅੰਕ ਪਿੱਛੇ ਹੈ। ਸਿਡਨੀ ’ਚ ਪਾਕਿਸਤਾਨੀ ਗੇਂਦਬਾਜ਼ੀ ਦੀਆਂ ਧੱਜੀਆਂ ਉਡਾਉਣ ਵਾਲਾ ਡੇਵਿਡ ਵਾਰਨਰ ਕੋਹਲੀ ਤੋਂ ਸਿਰਫ਼ ਦੋ ਅੰਕ ਪਿੱਛੇ ਹੈ।    -ਪੀਟੀਆਈ


Comments Off on ਕ੍ਰਿਕਟ ਵਿਸ਼ਵ ਕੱਪ ’ਚ ਕੁਆਲੀਫਾਈ ਲਈ ਜ਼ੋਰ ਲਾਏਗਾ ਪਾਕਿਸਤਾਨ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.