ਕਾਵਿ ਕਿਆਰੀ !    ਕਿਉਂ ਵਿਸਰ ਗਏ ਨੇ ਭਵਿੱਖ ਦੇ ਖ਼ਤਰੇ !    ਨਰਕਵਾਸੀ ਮੇਰਾ ਬਾਪ !    ਹੋ ਹੀ ਜਾਂਦਾ ਹੈ ਮੁਹੱਬਤ ਦੇ ਵਿੱਚ ਇਸ ਤਰ੍ਹਾਂ... !    ਸੱਭਿਆਚਾਰਕ ਸ਼ਬਦਾਵਲੀ ਵਾਲੀਆਂ ਖੋਜ ਭਰਪੂਰ ਪੁਸਤਕਾਂ !    ਯਾਦਾਂ ਦੀ ਪਟਾਰੀ ਦੀਆਂ ਕੁਝ ਕਤਰਨਾਂ !    ਪੰਜਾਬ ਯੂਨੀਵਰਸਿਟੀ - ਲਾਹੌਰ ਤੋਂ ਚੰਡੀਗੜ੍ਹ ਤਕ !    ਸੰਜੀਦਾ ਹਾਲਾਤ ਦਾ ਬਿਆਨ !    ਉੱਘੇ ਸਾਹਿਤਕਾਰ ਦਾ ਜੀਵਨ ਤੇ ਰਚਨਾ !    ਪ੍ਰਸਿੱਧ ਅਰਥ ਸ਼ਾਸਤਰੀ ਦੀਆਂ ਜੀਵਨ ਝਲਕਾਂ !    

ਗਾਇਕੀ ਸਾਰੇ ਅਦਾਕਾਰਾਂ ਦੇ ਵੱਸ ਦੀ ਗੱਲ ਨਹੀਂ: ਨੇਹਾ

Posted On January - 2 - 2017

10201CD _NEHA BHASINਮੁੰਬਈ, 2 ਜਨਵਰੀ
ਆਪਣੀਆਂ ਫਿਲਮਾਂ ਵਿੱਚ ਅਦਾਕਾਰਾਂ ਵੱਲੋਂ ਖ਼ੁਦ ਗਾਉਣ ਦੇ ਵਧੇ ਰੁਝਾਨ ਬਾਰੇ ਗਾਇਕਾ ਨੇਹਾ ਭਸੀਨ ਦਾ ਮੰਨਣਾ ਹੈ ਕਿ ਸਾਰੇ ਅਦਾਕਾਰ ਗਾਇਕੀ ਨਾਲ ਇਨਸਾਫ਼ ਕਰਨ ਦੇ ਯੋਗ ਨਹੀਂ। ਨੇਹਾ ਨੇ ਕਿਹਾ ਕਿ ਅੱਜ ਫਰਹਾਨ ਅਖ਼ਤਰ, ਸ਼ਰਧਾ ਕਪੂਰ, ਆਲੀਆ ਭੱਟ, ਪ੍ਰਨੀਤੀ ਚੋਪੜਾ, ਆਯੂਸ਼ਮਨ ਖੁਰਾਨਾ ਅਤੇ ਹੋਰ ਅਦਾਕਾਰ ਆਪਣੀਆਂ ਫਿਲਮਾਂ ਵਿੱਚ ਗੀਤ ਖ਼ੁਦ ਗਾ ਰਹੇ ਹਨ। ਉਹ ਕਿਸੇ ਦੀ ਬੇਇੱਜ਼ਤੀ ਨਹੀਂ ਕਰਨਾ ਚਾਹੁੰਦੀ। ਉਸ ਨੇ ਕਿਹਾ ਕਿ ‘‘ਮੈਂ ਲਾ ਲਾ ਲੈਂਡ ਫਿਲਮ ਦੇਖੀ ਹੈ। ਇਹ ਬਹੁਤ ਸੋਹਣੀ ਫਿਲਮ ਹੈ ਅਤੇ ਮੇਰਾ ਮੰਨਣਾ ਹੈ ਕਿ ਰੇਆਨ ਗੋਸਲਿੰਗ ਨੇ ਫਰਿਸ਼ਤੇ ਵਾਂਗ ਅਤੇ ਐਮਾ ਸਟੋਨ ਨੇ ਦੇਵੀ ਵਾਂਗ ਗਾਇਆ।’’ ਨੇਹਾ ਨੇ ਕਿਹਾ ਕਿ ਉਸ ਦਾ ਨੁਕਤਾ ਇਹ ਹੈ ਕਿ ਜੇ ਇਕ ਅਦਾਕਾਰ ਵਜੋਂ ਤੁਹਾਡੀ ਸਿਖਲਾਈ ਇਕ ਗਾਇਕ ਨਾਲੋਂ ਵਧੀਆ ਗਾਉਣ ਲਈ ਹੋਈ ਤਾਂ ਤੁਹਾਨੂੰ ਜ਼ਰੂਰ ਗਾਉਣਾ ਚਾਹੀਦਾ ਹੈ ਪਰ ਜੇ ਤੁਸੀਂ ਗਾ ਨਹੀਂ ਸਕਦੇ ਤਾਂ ਤੁਹਾਨੂੰ ਇਹ ਕੋਸ਼ਿਸ਼ ਬਿਲਕੁਲ ਨਹੀਂ ਕਰਨੀ ਚਾਹੀਦੀ। ‘ਜੱਗ ਘੂਮਿਆ’ ਦੀ ਗਾਇਕਾ ਦਾ ਮੰਨਣਾ ਹੈ ਕਿ ਗਾਇਕੀ ਮੁਕੱਦਸ ਕਲਾ ਹੈ।


Comments Off on ਗਾਇਕੀ ਸਾਰੇ ਅਦਾਕਾਰਾਂ ਦੇ ਵੱਸ ਦੀ ਗੱਲ ਨਹੀਂ: ਨੇਹਾ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.