ਹੜਤਾਲ ਜਾਰੀ ਰੱਖਣਗੇ ਮੀਟ ਵਿਕਰੇਤਾ !    ਕਿੰਨੇ ਕੁ ਸਾਰਥਕ ਹਨ ਮਹਿਲਾ ਵਿਕਾਸ ਵਿਭਾਗ ਤੇ ਕਮਿਸ਼ਨ ? !    ‘ਬਲੱਡ ਮਨੀ’ ਦਾ ਸੰਕਲਪ ਤੇ ਮਹੱਤਵ !    ਜਾਂਚ-ਪੜਤਾਲ ’ਚ ਘਚੋਲਾ ਪਾਉਣਾ ਕੋਈ ਸਾਥੋਂ ਸਿੱਖੇ... !    ਮੇਅਰ ਦੇ ਜਾਤੀ ਪ੍ਰਮਾਣ ਪੱਤਰ ਦੀ ਹੋਵੇਗੀ ਜਾਂਚ !    ਐਸਵਾਈਐਲ ਮੁੱਦੇ ’ਤੇ ਸਾਥ ਦਿਆਂਗੇ: ਤੰਵਰ !    ਲੰਬੀ ਤੇ ਕਬਰਵਾਲਾ ਸਣੇ ਗਿਆਰਾਂ ਥਾਣਿਆਂ ਦੇ ਮੁਖੀ ਬਦਲੇ !    ਟਰੱਕ ਯੂਨੀਅਨ ਦੀ ਪ੍ਰਧਾਨਗੀ ਵਿਵਾਦ ’ਚ ਘਿਰੀ !    ਕਾਵਿ ਕਿਆਰੀ !    ਕਿਉਂ ਵਿਸਰ ਗਏ ਨੇ ਭਵਿੱਖ ਦੇ ਖ਼ਤਰੇ !    

ਗੁਰਦੁਆਰਾ ਦਮਦਮਾ ਸਾਹਿਬ ਵਿੱਚ ਬਜ਼ੁਰਗਾਂ ਲਈ ਲਿਫ਼ਟ

Posted On January - 11 - 2017
ਗੁਰਦੁਆਰਾ ਦਮਦਮਾ ਸਾਹਿਬ, ਨਿਜ਼ਾਮੂਦੀਨ ਵਿਖੇ ਲਾਈ ਗਈ ਲਿਫ਼ਟ ‘ਤੇ ਸਵਾਰ ਬਿਰਧ ਸ਼ਰਧਾਲੂ

ਗੁਰਦੁਆਰਾ ਦਮਦਮਾ ਸਾਹਿਬ, ਨਿਜ਼ਾਮੂਦੀਨ ਵਿਖੇ ਲਾਈ ਗਈ ਲਿਫ਼ਟ ‘ਤੇ ਸਵਾਰ ਬਿਰਧ ਸ਼ਰਧਾਲੂ

ਪੱਤਰ ਪ੍ਰੇਰਕ
ਨਵੀਂ ਦਿੱਲੀ, 11 ਜਨਵਰੀ
ਇਤਿਹਾਸਿਕ ਗੁਰਦੁਆਰਾ ਦਮਦਮਾ ਸਾਹਿਬ ’ਚ ਦਰਸ਼ਨਾ ਲਈ ਆਉਂਦੇ ਬਜ਼ੁਰਗਾਂ ਦੀ ਸਹੂਲਤ ਲਈ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ‘‘ਕੁਰਸੀਨੁਮਾ-ਪੌੜ੍ਹੀ ਵਾਲੀ’’ ਲਿਫ਼ਟ ਲਗਾਈ ਗਈ ਹੈ।
ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਲਿਫ਼ਟ ’ਤੇ ਬਜ਼ੁਰਗ ਨੂੰ ਬੈਠਾ ਕੇ ਇਸ ਦੀ ਸ਼ੁਰੂਆਤ ਕੀਤੀ। ਗੁਰਦੁਆਰਾ ਸਾਹਿਬ ਵਿੱਚ ਦਰਬਾਰ ਹਾਲ ਦੇ ਦਰਸ਼ਨਾ ਲਈ ਜਾਣ ਵਾਲੀ ਬਜ਼ੁਰਗ ਸੰਗਤ ਨੂੰ ਲਗਭਗ 20-25 ਪੌੜ੍ਹੀਆਂ ਚੜ ਕੇ ਜਾਣਾ ਪੈਂਦਾ ਸੀ ਕਿਉਂਕਿ ਦਰਬਾਰ ਹਾਲ ਦੇ ਹੇਠਾਂ ਕਮੇਟੀ ਵੱਲੋਂ ਬੀਤੇ ਦਿਨੀਂ ਸੰਗਤਾਂ ਦੇ ਪਰਿਵਾਰਿਕ ਸਮਾਗਮਾਂ ਲਈ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਬਹੁਮੰਤਵੀ ਹਾਲ ਬਣਾਇਆ ਗਿਆ ਸੀ।  ਗੁਰੂ ਗੋਬਿੰਦ ਸਿੰਘ ਦੀ ਮੁਗਲ ਬਾਦਸ਼ਾਹ ਬਹਾਦਰ ਸ਼ਾਹ ਜ਼ਫ਼ਰ ਨਾਲ ਮੁਲਾਕਾਤ ਦੇ ਪ੍ਰਤੀਕ ਇਸ ਅਸਥਾਨ ’ਤੇ ਹੁਣ ਭਾਈ ਲੱਖੀ ਸ਼ਾਹ ਵਣਜਾਰਾ ਹਾਲ, ਗੁਰਦੁਆਰਾ ਰਕਾਬਗੰਜ ਸਾਹਿਬ ਦੀ ਤਰਜ਼ ’ਤੇ ਸੰਗਤਾਂ ਦੇ ਖੁਸ਼ੀ ਅਤੇ ਗਮੀ ਦੇ ਸਮਾਗਮ ਵੱਡੀ ਗਿਣਤੀ ਵਿਚ ਹੋਣ ਕਰਕੇ ਬਜ਼ੁਰਗਾਂ ਲਈ ਕਮੇਟੀ ਵੱਲੋਂ ਉਕਤ ਲਿਫ਼ਟ ਲਗਾਉਣ ਦੀ ਗੱਲ ਕਹੀ ਜਾ ਰਹੀ ਸੀ । ਸ੍ਰੀ ਜੀ.ਕੇ. ਨੇ ਦੱਸਿਆ ਕਿ ਆਪਣੇ ਪ੍ਰਧਾਨਗੀ ਕਾਲ ਦੌਰਾਨ ਉਨ੍ਹਾਂ ਨੇ ਹਮੇਸ਼ਾ ਹੀ ਸੰਗਤਾਂ ਨੂੰ ਵੱਧ ਤੋਂ ਵੱਧ ਸਹੂਲਤਾਂ ਦੇਣ ਦੇ ਉਪਰਾਲੇ ਕੀਤੇ ਹਨ।
ਸੰਗਤਾਂ ਲਈ ਪਹਿਲੇ ਕਮੇਟੀ ਵੱਲੋਂ ਬੁਨਿਆਦੀ ਲਿਫ਼ਟ ਲਗਾਉਣ ਦਾ ਫੈਸਲਾ ਲਿਆ ਗਿਆ ਸੀ ਪਰ ਥਾਂ ਦੀ ਤੰਗੀ ਕਰਕੇ ਕੁਰਸੀਨੁਮਾ ਪੌੜ੍ਹੀ ਵਾਲੀ ਲਿਫ਼ਟ ਲਗਾਈ ਗਈ ਹੈ। ਗੁਰਦੁਆਰਾ ਦਮਦਮਾ ਸਾਹਿਬ ਵਿਖੇ ਕਮੇਟੀ ਵੱਲੋਂ ਕਰਵਾਏ ਗਏ ਇਤਿਹਾਸਿਕ ਕੰਮਾਂ ’ਤੇ ਨਿਗਾਹ ਪਾਉਣ ਲਈ ਸੰਗਤਾਂ ਨੂੰ ਆਉਣ   ਦਾ ਵੀ ਸ੍ਰੀ ਜੀ.ਕੇ. ਨੇ     ਸੱਦਾ ਦਿੱਤਾ।


Comments Off on ਗੁਰਦੁਆਰਾ ਦਮਦਮਾ ਸਾਹਿਬ ਵਿੱਚ ਬਜ਼ੁਰਗਾਂ ਲਈ ਲਿਫ਼ਟ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.