ਭਾਰਤੀ ਮੂਲ ਦੀ ਪੱਤਰਕਾਰ ਬਣੀ ਯੂਕੇ ’ਵਰਸਿਟੀ ਦੀ ਚਾਂਸਲਰ !    ਸ਼ਬਦ ਗੁਰੂ ਦੀ ਅਹਿਮੀਅਤ !    ਕਵਿਤਾ ਵਰਗੀਆਂ ਧੀਆਂ !    ਪਰਵਾਸੀ ਜੀਵਨ ਅਤੇ ਦੱਬੇ-ਕੁਚਲੇ ਲੋਕਾਂ ਦੀ ਕਥਾ-ਵਿਅਥਾ !    ਖਾੜਕੂ ਸੰਘਰਸ਼ ਤੇ ਪੱਤਰਕਾਰੀ ਦੀ ਭੂਮਿਕਾ !    ਮੱਧਵਰਗ ਦੀ ਉਧੇੜ-ਬੁਣ ਦਾ ਚਿਤਰਣ !    ਨਾ ਜਾ ਵੇ ਤੂੰ ਪਰਦੇਸ ਨੂੰ !    ਮੇਰੀ ਕਿਲਾ ਲਾਹੌਰ ਦੀ ਫੇਰੀ !    ਵਿਲੱਖਣਤਾਵਾਂ ਨਾਲ ਭਰਪੂਰ ਸ਼ਹਿਰ ਬਰਮਿੰਘਮ !    ਨਹੀਂ ਭੁੱਲਦੇ ਉਹ ਦਿਨ! !    

ਗੰਨ ਹਾਊਸਾਂ ਨੂੰ ਦੁੱਗਣਾ ਸਟਾਕ ਰੱਖਣ ਦੀ ਮਨਜ਼ੂਰੀ

Posted On January - 11 - 2017

ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 11 ਜਨਵਰੀ
ਲਾਇਸੈਂਸੀ ਹਥਿਆਰ ਜਮ੍ਹਾਂ ਕਰਵਾਉਣ ਲਈ ਲੁਧਿਆਣਾ ਵਾਸੀਆਂ ਨੂੰ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਾ ਆਵੇ, ਇਸ ਕਾਰਨ ਲੁਧਿਆਣਾ ਪੁਲੀਸ ਨੇ ਮੌਜੂਦਾ ਸਮੇਂ ਵਿੱਚ ਵਿਧਾਨ ਸਭਾ ਚੋਣਾਂ ਖਾਤਰ ਅਗਲੇ ਤਿੰਨ ਮਹੀਨਿਆਂ ਲਈ ਸਾਰੇ ਹੀ ਗੰਨ ਹਾਊਸਾਂ ਨੂੰ ਦੁੱਗਣਾ ਸਟਾਕ ਰੱਖਣ ਦੀ ਮਨਜ਼ੂਰੀ ਦੇਣ ਦਾ ਦਾਅਵਾ ਕੀਤਾ ਹੈ। ਪੁਲੀਸ ਦਾ ਕਹਿਣਾ ਹੈ ਕਿ ਗੰਨ ਹਾਊਸ ਅਸਥਾਈ ਤੌਰ ’ਤੇ ਮੌਜੂਦਾ ਸਮੇਂ ਵਿੱਚ ਜਿੰਨੇ ਵੀ ਹਥਿਆਰ ਸਟਾਕ  ਵਿੱਚ ਰੱਖ ਸਕਦੇ ਹਨ, ਉਹ ਹੁਣ ਮਨਜ਼ੂਰੀ ਲੈਣ ਤੋਂ ਬਾਅਦ ਇਸ ਸਟਾਕ ਨੂੰ ਦੁੱਗਣਾ ਰੱਖ ਸਕਦੇ ਹਨ। ਦਰਅਸਲ, ਲੁਧਿਆਣਾ ਦੇ ਲੋਕ ਅਸਲਾ ਜਮ੍ਹਾਂ ਕਰਵਾਉਣ ਲਈ ਥਾਣਿਆਂ ਨਾਲ ਵੱਧ ਗੰਨ ਹਾਊਸਾਂ ’ਤੇ ਭਰੋਸਾ ਰੱਖਦੇ ਹਨ ਪਰ ਗੰਨ ਹਾਊਸ ਫੁੱਲ ਹੋ ਚੁੱਕੇ ਹਨ। ਲਗਭਗ ਸਾਰੇ ਗੰਨ ਹਾਊਸਾਂ ’ਚ ਜਮ੍ਹਾਂ ਦਾ ਸਟਾਕ ਪੂਰਾ ਹੋ ਚੁੱਕਿਆ ਹੈ।
ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਚੋਣ ਜ਼ਾਬਤਾ ਲਾਗੂ ਹੋ ਚੁੱਕਾ ਹੈ ਪਰ ਹਾਲੇ ਵੀ 40 ਫ਼ੀਸਦੀ ਲੋਕ ਅਜਿਹੇ ਹਨ ਜਿਨ੍ਹਾਂ ਨੇ ਆਪਣੇ ਲਾਇਸੈਂਸੀ ਹਥਿਆਰ ਜਮ੍ਹਾਂ ਨਹੀਂ ਕਰਵਾਏ। ਹੁਣ ਪੁਲੀਸ ਨੇ ਵੀ ਅਜਿਹੇ ਲੋਕਾਂ ਖ਼ਿਲਾਫ਼ ਸਖ਼ਤੀ ਦਿਖਾਉਣੀ ਸ਼ੁਰੂ ਕਰ ਦਿੱਤੀ ਹੈ।  ਹੁਣ ਕਮਿਸ਼ਨਰ ਨੇ ਗੰਨ ਹਾਊਸ ਦੇ ਸਟਾਕ ਨੂੰ ਦੁੱਗਣਾ ਕਰ ਕੇ ਅਸਥਾਈ ਤੌਰ ’ਤੇ ਤਿੰਨ ਮਹੀਨਿਆਂ ਦੀ ਮਨਜ਼ੂਰੀ ਦੇਣੀ ਸ਼ੁਰੂ ਕਰ ਦਿੱਤੀ ਹੈ। ਪੁਲੀਸ ਕਮਿਸ਼ਨਰ ਜਤਿੰਦਰ ਸਿੰਘ ਔਲਖ ਨੇ ਦੱਸਿਆ ਕਿ ਉਨ੍ਹਾਂ ਗੰਨ ਹਾਊਸ ਮਾਲਕਾਂ ਨੂੰ ਕਹਿ ਦਿੱਤਾ ਹੈ, ਜਿਨ੍ਹਾਂ ਨੂੰ ਵੀ ਆਪਣੇ ਸਟਾਕ ਰੱਖਣ ਦੀ ਸਮਰੱਥਾ ਵਿੱਚ ਵਾਧਾ ਕਰਨਾ ਹੈ, ਉਹ ਮਨਜ਼ੂਰੀ ਲੈ ਕੇ ਕਰਵਾ ਸਕਦੇ ਹਨ ਤਾਂ ਕਿ ਕਿਸੇ ਨੂੰ ਵੀ ਕੋਈ ਪ੍ਰੇਸ਼ਾਨੀ ਨਾ ਆਵੇ।


Comments Off on ਗੰਨ ਹਾਊਸਾਂ ਨੂੰ ਦੁੱਗਣਾ ਸਟਾਕ ਰੱਖਣ ਦੀ ਮਨਜ਼ੂਰੀ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.