ਮੁਹਾਲੀ ਦਾ ਮਾਡਲ ਸਿਟੀ ਵਾਂਗ ਹੋਵੇਗਾ ਵਿਕਾਸ: ਕੈਪਟਨ ਸਿੱਧੂ !    ‘ਆਪ’ ਨੇ ਬਾਗ਼ੀ ਕਾਂਗਰਸੀਆਂ ਨੂੰ ਵਰਚਾਉਣ ਲਈ ਬਣਾਈ ਵਿਸ਼ੇਸ਼ ਟੀਮ !    ਬੀਬੀਕੇ ਡੀਏਵੀ ਕਾਲਜ ਬਣਿਆ ਅੰਤਰ ਕਾਲਜ ਚੈਂਪੀਅਨ !    ਨੌਜਵਾਨ ਸੋਚ: ਵਿਦੇਸ਼ਾਂ ਵੱਲ ਪਰਵਾਸ - ਕਿੰਨਾ ਕੁ ਜਾਇਜ਼ ? !    ਈ-ਵਾਲੇੱਟ ਦੀ ਵਰਤੋਂ ਬਾਰੇ ਸੁਚੇਤ ਹੋਣਾ ਜ਼ਰੂਰੀ !    ਕਿੱਥੇ ਗਏ ਸੰਜਮ ਤੇ ਸਾਦਗੀ ? !    ਸੋਸ਼ਲ ਮੀਡੀਆ ਦੀ ਅੰਨ੍ਹੇਵਾਹ ਵਰਤੋਂ ਕਿਉਂ ? !    ਡਾਕਟਰ ਬਣਨ ਲਈ ਬਿਹਤਰੀਨ ਵਿਕਲਪ !    ਨੋਟਬੰਦੀ ਤੇ ਚੋਣਾਂ ਨੇ ਮੇਲਾ ਮਾਘੀ ਕੀਤਾ ਠੰਢਾ !    ਸੰਘ ਦੀ ਘੁਰਕੀ ’ਤੇ ਸ਼ਰਮਾ ਨਾਲ ਖੜ੍ਹੇ ਨਜ਼ਰ ਆਏ ਅਸਤੀਫੇ ਦੀ ਚੇਤਾਵਨੀ ਦੇਣ ਵਾਲੇ ਆਗੂ !    

ਗੱਠਜੋੜ ਨੇ ਹਲਕਾ ਖਰੜ ਨੂੰ ਅਣਗੌਲਿਆ ਕੀਤਾ: ਕੰਵਰ ਸੰਧੂ

Posted On January - 12 - 2017
ਕੰਵਰ ਸੰਧੂ ਨੂੰ ਪਿੰਡ ਕਾਦੀਮਾਜਰਾ ਵਿੱਚ ਲੱਡੂਆਂ ਨਾਲ ਤੋਲੇ ਜਾਣ ਦਾ ਦ੍ਰਿਸ਼|

ਕੰਵਰ ਸੰਧੂ ਨੂੰ ਪਿੰਡ ਕਾਦੀਮਾਜਰਾ ਵਿੱਚ ਲੱਡੂਆਂ ਨਾਲ ਤੋਲੇ ਜਾਣ ਦਾ ਦ੍ਰਿਸ਼|

ਪੱਤਰ ਪ੍ਰੇਰਕ
ਕੁਰਾਲੀ, 11 ਜਨਵਰੀ
ਹਲਕਾ ਖਰੜ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਤੇ ਚੋਣ ਮੈਨੀਫੈਸਟੋ ਕਮੇਟੀ ਦੇ ਚੇਅਰਮੈਨ ਕੰਵਰ ਸੰਧੂ ਨੇ ਆਪਣੀ ਚੋਣ ਮੁਹਿੰਮ ਨੂੰ ਤੇਜ਼ ਕਰਦਿਆਂ ਕੁਰਾਲੀ ਨੇੜਲੇ ਕਈ  ਪਿੰਡਾਂ ਦਾ ਦੌਰਾ ਕੀਤਾ| ਇਸੇ ਦੌਰਾਨ ਪਿੰਡ ਕਾਦੀਮਾਜਰਾ ਵਿੱਚ ਉਨ੍ਹਾਂ ਨੂੰ ਲੱਡੂਆਂ ਨਾਲ ਤੋਲਿਆ ਗਿਆ| ਉਪਰੰਤ ਉਨ੍ਹਾਂ ਪਿੰਡ ਹਸਨਪੁਰ ਤੇ ਕੁਰਾਲੀ ਸ਼ਹਿਰ ਵਿੱਚ ਮੀਟਿੰਗਾਂ ਕੀਤੀਆਂ।ਇਸ ਦੌਰਾਨ ਸਬੰਧੋਨ ਕਰਦਿਆਂ ਸ੍ਰੀ ਸੰਧੂ ਨੇ ਕਿਹਾ ਕਿ ਹਲਕਾ ਖਰੜ ਨੂੰ ਆਉਣ ਵਾਲੇ ਸਮੇਂ ਵਿੱਚ ਇੱਕ ਰੋਲ ਮਾਡਲ ਮੰਨਿਆ ਜਾਵੇਗਾ| ਉਨ੍ਹਾਂ ਕਿਹਾ ਕਿ ਹਲਕਾ ਖਰੜ ਚੰਡੀਗੜ੍ਹ ਦੇ ਨਾਲ ਲੱਗਦਾ ਹੋਣ ਦੇ ਬਾਵਜੂਦ ਮੁੱਢਲੀਆਂ ਸਹੂਲਤਾਂ ਤੋਂ ਵਾਂਝਾ ਹੈ| ਉਨ੍ਹਾਂ ਕਿਹਾ ਕਿ ਕਹਿਣ ਨੂੰ ਤਾਂ ਸਰਕਾਰ ਨੇ ਇੱਥੇ ਨਵਾਂ ਚੰਡੀਗੜ੍ਹ ਬਣਾਇਆ ਹੈ ਪਰ ਅਸਲ ਵਿੱਚ ਇਹ ਸਭ ਕੁਝ ਕਾਗ਼ਜ਼ਾਂ ਤੱਕ ਹੀ ਸੀਮਿਤ ਹੈ| ਸਰਕਾਰਾਂ ਨੇ ਇੱਥੇ ਬੇਰੁਜ਼ਗਾਰ ਨੌਜਵਾਨਾਂ ਲਈ ਰੁਜ਼ਗਾਰ ਪੈਦਾ ਕਰਨ ਦੀ ਕੋਸ਼ਿਸ਼ ਵੀ ਨਹੀਂ ਕੀਤੀ ਬਲਕਿ ਇਸ ਦੇ ਉਲਟ ਬੇਰੁਜ਼ਗਾਰ ਨੌਜਵਾਨਾਂ ਨੂੰ  ਨਸ਼ੇ ਵੱਲ ਧੱਕਿਆ ਹੈ| ਇਸੇ ਦੌਰਾਨ ਉਨ੍ਹਾਂ ਲੋਕਾਂ ਦੀਆਂ ਸਮੱਸਿਆਵਾਂ ਸੁਣਦਿਆਂ ਇਨ੍ਹਾਂ ਸਮੱਸਿਆਵਾਂ ਨੂੰ ਦੂਰ ਕਰਨ ਅਤੇ ਹੋਰ ਮੰਗਾਂ ਪੂਰੀਆਂ ਕਰਨ ਦਾ ਭਰੋਸਾ ਦਿੱਤਾ ਅਤੇ ਵਾਅਦਾ ਕੀਤਾ ਕਿ ਪੰਜ-ਛੇ ਪਿੰਡਾਂ ਦੇ ਸਮੂਹ ਵਿੱਚ ਖੇਡਾਂ ਉਤਸ਼ਾਹਿਤ ਕਰਨ ਲਈ ਸਟੇਡੀਅਮ ਬਣਾਏ ਜਾਣਗੇ| ਉਨ੍ਹਾਂ ‘ਆਪ’ ਦੀ ਸਰਕਾਰ ਬਣਨ ’ਤੇ ਹਲਕੇ ਦੇ ਨੌਜਵਾਨਾਂ ਨੂੰ ਪੇਸ਼ੇਵਰ ਕੰਮਾਂ ਦੀ ਸਿਖਲਾਈ ਦੇਣ, ਨਵਾਂ ਕੰਮ ਸ਼ੁਰੂ ਕਰਨ ਲਈ ਬਿਨਾਂ ਵਿਆਜ਼ ਕਰਜ਼ਾ ਦੇਣ, ਬਜ਼ੁਰਗਾਂ ਅਤੇ ਬਿਮਾਰ ਲੋਕਾਂ ਲਈ ਵਧੀਆ ਡਾਕਟਰੀ ਸਹੂਲਤਾਂ, ਵਧਦੀ ਟਰੈਫਿਕ ਸਮੱਸਿਆ ਦੇ ਹੱਲ ਦੇ ਯੋਗ ਪ੍ਰਬੰਧ ਕਰਨ ਅਤੇ ਬੁਢਾਪਾ ਪੈਨਸ਼ਨ 2500 ਰੁਪਏ ਕਰਨ ਦਾ ਵਾਅਦਾ ਵੀ ਕੀਤਾ| ਇਸ ਮੌਕੇ ਜੱਗੀ ਕਾਦੀਮਾਜਰਾ, ਗੁਰਪ੍ਰੀਤ ਗੋਪੀ, ਜਗਦੇਵ ਸਿੰਘ ਮਲੋਆ ਤੇ ਸ਼ਰਨਜੀਤ ਸਿੰਘ ਆਦਿ ਵੀ ਹਾਜ਼ਰ ਸਨ|


Comments Off on ਗੱਠਜੋੜ ਨੇ ਹਲਕਾ ਖਰੜ ਨੂੰ ਅਣਗੌਲਿਆ ਕੀਤਾ: ਕੰਵਰ ਸੰਧੂ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.