ਚੰਡੀਗੜ੍ਹ ਵਿੱਚ ਵਿੱਤ ਵਿਭਾਗ ਦੇ ਦੋ ਅਹਿਮ ਅਹੁਦੇ ਖਾਲੀ !    ਦਾਖ਼ਲਾ ਰੱਦ ਕਰਨ ਦੇ ਵਿਰੋਧ ’ਚ ਵਿਦਿਆਰਥੀਆਂ ਵੱਲੋਂ ਰੋਸ ਪ੍ਰਦਰਸ਼ਨ !    ਸਿੱਖਿਆ ਅਫਸਰ ਰਿਸ਼ਵਤ ਲੈਂਦਾ ਰੰਗੇ ਹੱਥੀਂ ਕਾਬੂ !    ਅਕਾਲੀਆਂ ਦੇ ਸੱਤਾ ’ਚੋਂ ਸਫ਼ਾਏ ਨਾਲ ਗੈਂਗਸਟਰਾਂ ਦਾ ਅੰਤ ਨਿਸ਼ਚਿਤ: ਭੱਠਲ !    ਸਕੂਲ ਬੋਰਡ ਨੇ ਬਾਰ੍ਹਵੀਂ ਦੇ ਰੋਲ ਨੰਬਰ ਵੈੱਬਸਾਈਟ ਉੱਤੇ ਕੀਤੇ ਅਪਲੋਡ !    ਸਮ੍ਰਿਤੀ ਇਰਾਨੀ ਦੇ ਨੰਬਰ ਜਨਤਕ ਕਰਨ ’ਤੇ ਰੋਕ !    ਮੋਦੀ ਨੇ ਐਚ1ਬੀ ਵੀਜ਼ਿਆਂ ਦਾ ਮੁੱਦਾ ਅਮਰੀਕੀ ਸੰਸਦ ਮੈਂਬਰਾਂ ਅੱਗੇ ਰੱਖਿਆ !    ਕਾਂਗਰਸੀ ਆਗੂ ਖ਼ਿਲਾਫ਼ ਕੇਸ ਦਰਜ !    ਮਨੋਜ ਤਿਵਾੜੀ ਦਾ ਹੈਲੀਕਾਪਟਰ ਹੰਗਾਮੀ ਹਾਲਤ ’ਚ ਉਤਾਰਿਆ !    ਮਹਾਰਾਣੀ ਜਿੰਦ ਕੌਰ ਦਾ ਕੰਧ ਚਿੱਤਰ !    

ਚਿੜੀਆਘਰ 85 ਦਿਨ ਬਾਅਦ ਖੁੱਲ੍ਹਿਆ

Posted On January - 11 - 2017
ਦਿੱਲੀ ਦੇ ਚਿੜੀਆਘਰ ਦੇ ਬਾਹਰ ਟਿਕਟ ਲੈਣ ਲਈ ਲਾਈਨ ਵਿੱਚ ਲੱਗੇ ਸੈਲਾਨੀ। ਫੋਟੋ: ਮੁਕੇਸ਼

ਦਿੱਲੀ ਦੇ ਚਿੜੀਆਘਰ ਦੇ ਬਾਹਰ ਟਿਕਟ ਲੈਣ ਲਈ ਲਾਈਨ ਵਿੱਚ ਲੱਗੇ ਸੈਲਾਨੀ। ਫੋਟੋ: ਮੁਕੇਸ਼

ਪੱਤਰ ਪ੍ਰੇਰਕ
ਨਵੀਂ ਦਿੱਲੀ, 11 ਜਨਵਰੀ
ਸਵਾਈਨ ਫਲੂ ਦੇ ਲੱਛਣ ਪੰਛੀਆਂ ਵਿੱਚ ਫੈਲਣ ਦੇ ਖਦਸ਼ਿਆਂ ਕਾਰਨ ਬੰਦ ਕੀਤਾ ਗਿਆ ਦਿੱਲੀ ਦਾ ਚਿੜੀਆਘਰ ਅੱਜ 85 ਦਿਨਾਂ ਬਾਅਦ ਮੁੜ ਦਰਸ਼ਕਾਂ ਲਈ ਖੋਲ੍ਹ ਦਿੱਤਾ ਗਿਆ। ਦਿੱਲੀ ਦੇ ਪਸ਼ੂ ਪਾਲਣ ਤੇ ਡੇਅਰੀ ਮੱਛੀ ਵਿਭਾਗ ਨੇ ਦਿੱਲੀ ਦੇ ਇਸ ਕੌਮੀ ਚਿੜੀਆ ਘਰ ਵਿੱਚ ਐਚ5ਐਨ8 ਦਾ ਵਿਸ਼ਾਣੂ ਨਾ ਹੋਣ ਦੀ ਪੁਸ਼ਟੀ ਕਰਦੇ ਹੋਏ ਚਿੜੀਆ ਘਰ ਨੂੰ ਖੋਲ੍ਹਣ ਦੀ ਹਰੀ ਝੰਡੀ ਦੇ ਦਿੱਤੀ।
ਕਰੀਬ ਤਿੰਨ ਮਹੀਨਿਆਂ ਬਾਅਦ ਅੱਜ ਖੋਲ੍ਹੇ ਗਏ ਚਿੜੀਆ ਘਰ ਨੂੰ ਦੇਖਣ ਆਉਣ ਵਾਲਿਆਂ ਦੀ ਤਦਾਦ ਆਉਣ ਵਾਲੇ ਦਿਨਾਂ ਵਿੱਚ ਵਧਣ ਦੀ ਉਮੀਦ ਹੈ ਤੇ ਇਸ ਲਈ ਪ੍ਰਬੰਧਕਾਂ ਨੂੰ ਸੈਲਾਨੀਆਂ, ਦਰਸ਼ਕਾਂ ਨੂੰ ਇਹ ਭਰੋਸਾ ਦਿਵਾਉਣਾ ਹੋਵੇਗਾ ਕਿ ਐਚ5ਐਨ8 ਦਾ ਵਾਇਰਸ ਰੋਕਣ ਲਈ ਸਾਰੇ ਪ੍ਰਬੰਧ ਮਜ਼ਬੂਤ ਹਨ। ਇਹ ਚਿੜੀਆ ਘਰ 18 ਅਕਤੂਬਰ ਨੂੰ ਉਦੋਂ ਬੰਦ ਕੀਤਾ ਗਿਆ ਸੀ ਜਦੋਂ ਕੁਝ ਬੱਤਖਾਂ  ਇੱਥੇ ਮਰੀਆਂ ਪਾਈਆਂ ਗਈਆਂ ਸਨ। ਚਿੜੀਆ ਘਰ ਨੂੰ ਬੰਦ ਕਰਨ ਨਾਲ 2.5 ਕਰੋੜ ਦਾ ਨੁਕਸਾਨ ਹੋਣ ਦਾ ਅਨੁਮਾਨ ਲਾਇਆ ਜਾ ਰਿਹਾ ਹੈ ਜੋ ਰੋਜ਼ਾਨਾ ਆਉਣ ਵਾਲੇ ਸੈਲਾਨੀਆਂ ਜਾਂ ਦਰਸ਼ਕਾਂ ਤੋਂ ਲਿਆ ਜਾਂਦਾ ਸੀ। ਸੀਜ਼ਨ ਦੌਰਾਨ ਇਸ ਚਿੜੀਆ ਘਰ ਤੋਂ ਰੋਜ਼ਾਨਾ 10 ਹਜ਼ਾਰ ਤੱਕ ਦੀ ਕਮਾਈ ਹੁੰਦੀ ਸੀ।


Comments Off on ਚਿੜੀਆਘਰ 85 ਦਿਨ ਬਾਅਦ ਖੁੱਲ੍ਹਿਆ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.