ਬਾਬਰੀ ਮਸਜਿਦ ਕੇਸ: ਚਸ਼ਮਦੀਦ ਗਵਾਹ ਦੀ ਮੌਤ !    ਅਮਰੀਕਾ: ਸਿੱਖ ਡਾਕਟਰ ਨੂੰ ਜਾਨੋਂ ਮਾਰਨ ਦੀ ਧਮਕੀ !    ਮੁਕਾਬਲੇ ਵਾਲੀਆਂ ਥਾਵਾਂ ’ਤੇ ਆ ਕੇ ‘ਖ਼ੁਦਕੁਸ਼ੀ’ ਨਾ ਕਰਨ ਨੌਜਵਾਨ: ਵੈਦ !    ਬੰਗਲਾਦੇਸ਼: ਖ਼ੁਦਕੁਸ਼ ਹਮਲੇ ’ਚ ਪਰਿਵਾਰ ਦੇ 8 ਜੀਅ ਮਰੇ !    ਭੇਤਭਰੀ ਹਾਲਤ ਵਿੱਚ ਚੱਲੀ ਗੋਲੀ; ਮੁਲਾਜ਼ਮ ਜ਼ਖਮੀ !    ਬਦਨੌਰ ਵੱਲੋਂ ਸੈਨਿਕ ਬੋਰਡ ਨਾਲ ਮੀਟਿੰਗ !    ਯੂਨੀਵਰਸਿਟੀਆਂ ਦੀ ਭੂਮਿਕਾ ਨੂੰ ਪੁਨਰ ਪ੍ਰਭਾਸ਼ਿਤ ਕਰਨ ਦੀ ਲੋੜ: ਅਪੂਰਵਾਨੰਦ !    ਧੋਖਾਧੜੀ ਕਰਨ ਵਾਲੇ ਬਿਲਡਰਾਂ ਦੀ ਗ੍ਰਿਫ਼ਤਾਰੀ ਲਈ ਲੋਕਾਂ ਤੋਂ ਮੰਗਿਆ ਸਹਿਯੋਗ !    ਨਾਜਾਇਜ਼ ਉਸਾਰੀਆਂ ਦੇ ਮਾਮਲੇ ਵਿੱਚ ਕਸੂਤੇ ਘਿਰੇ ਕੌਂਸਲ ਅਧਿਕਾਰੀ !    ਬੱਚਿਆਂ ਦੇ ਰਿਪੋਰਟ ਕਾਰਡ ਨਾ ਦੇਣ ਕਾਰਨ ਸਕੂਲ ਅੱਗੇ ਧਰਨਾ !    

ਚੀਨ ਨੇ ਤਿੱਬਤ ਵਿੱਚ ਸਰਹੱਦੀ ਨੇਮ ਬਦਲੇ

Posted On January - 3 - 2017

ਪੇਈਚਿੰਗ, 3 ਜਨਵਰੀ
ਵੱਖਵਾਦੀਆਂ ਤੇ ਅਤਿਵਾਦੀਆਂ ਦੀਆਂ ਵਧਦੀਆਂ ਸਰਗਰਮੀਆਂ ਦੇ ਮੱਦੇਨਜ਼ਰ ਚੀਨ ਨੇ ਤਿੱਬਤ ਵਿੱਚ ਸਰਹੱਦੀ ਨੇਮ ਸਖ਼ਤ ਕਰ ਦਿੱਤੇ ਹਨ। ਚੀਨ ਵੱਲੋਂ ਕੀਤੀ ਸਖ਼ਤਾਈ ਬੰਦਰਗਾਹਾਂ, ਵਪਾਰਕ ਜ਼ੋਨਾਂ ਤੇ ਕੁਦਰਤੀ ਨਜ਼ਾਰਿਆਂ ਵਾਲੀਆਂ ਥਾਵਾਂ ’ਤੇ ਪਹਿਲਾਂ ਤੋਂ ਲਾਗੂ ਸਖ਼ਤ ਸੁਰੱਖਿਆ ਨੇਮਾਂ ਦਾ ਹਿੱਸਾ ਹੈ। ਉਂਜ ਇਸ ਸਖ਼ਤੀ ਦਾ ਮੁੱਖ ਮੰਤਵ ਇਸ ਖੇਤਰ ਨੂੰ ਦੱਖਣੀ ਏਸ਼ੀਆ ਦੇ ਵਪਾਰਕ ਕੇਂਦਰ ਵਜੋਂ ਵਿਕਸਤ ਕਰਨਾ ਹੈ। ਐਤਵਾਰ ਤੋਂ ਲਾਗੂ ਨਵੇਂ ਸਰਹੱਦੀ ਨੇਮ ਸਾਲ 2000 ਤੋਂ ਲਾਗੂ ਨੇਮਾਂ ਦੀ ਥਾਂ ਲੈਣਗੇ।  ਤਿੱਬਤ ਸਰਹੱਦੀ ਪੁਲੀਸ ਦੇ ਉਪ ਮੁਖੀ ਬਾਦਰੋ ਦੇ ਹਵਾਲੇ ਨਾਲ ਰਿਪੋਰਟ ’ਚ ਕਿਹਾ ਗਿਆ ਹੈ ਕਿ ਜਿੱਥੇ ਤਿੱਬਤ ਵਿੱਚ ਆਰਥਿਕ ਵਿਕਾਸ ਤੇਜ਼ੀ ਨਾਲ ਹੋਇਆ ਹੈ, ਉਥੇ ਸਰਹੱਦੀ ਖੇਤਰ ਵਿੱਚ ਲੜਾਈ ਝਗੜੇ ਅਤੇ ਗੈਰਕਾਨੂੰਨੀ ਪਰਵਾਸ ਤੇ ਅਤਿਵਾਦ ਸਮੇਤ ਹੋਰ ਅਪਰਾਧਿਕ ਕਾਰਵਾਈਆਂ ’ਚ ਵੀ ਵਾਧਾ ਹੋਇਆ। ਤਿੱਬਤ ਦੀ ਸੋਸ਼ਲ ਸਾਇੰਸਿਜ਼ ਬਾਰੇ ਅਕੈਡਮੀ(ਟੀਏਐਸਐਸ) ਦੇ ਉਪ ਡਾਇਰੈਕਟਰ ਵੈਂਗ ਚੁਨਹੁਆਨ, ਜਿਨ੍ਹਾਂ ਚੀਨ ਸਰਕਾਰ ਦੇ ਇਸ ਫ਼ੈਸਲੇ ਦੀ ਹਮਾਇਤ ਕੀਤੀ ਹੈ, ਕਿਹਾ,‘ਦੱਖਣੀ ਏਸ਼ੀਆ ਨੂੰ ਵਪਾਰਕ ਕੇਂਦਰ ਬਣਾਉਣ ਲਈ ਤਿੱਬਤ ਵੱਡਾ ਲਾਂਘਾ ਹੈ ਤੇ ਸਰਹੱਦੀ ਨੇਮ ਸਖ਼ਤ ਕਰਨ ਨਾਲ ਚੀਨ ਨੂੰ ਭਵਿੱਖ ਵਿੱਚ ਇਸ ਰਸਤੇ ਹੋਣ ਵਾਲੀ ਕਿਸੇ ਵੀ ਅਤਿਵਾਦੀ ਕਾਰਵਾਈ ਨਾਲ ਨਜਿੱਠਣ ਲਈ ਕਾਨੂੰਨੀ ਅਧਾਰ ਮਿਲੇਗਾ।’ ਚੀਨ ਵੱਲੋਂ ਨਵੇਂ ਸਰਹੱਦੀ ਨੇਮ ਅਜਿਹੇ ਸਮੇਂ ਲਾਗੂ ਕੀਤੇ ਗਏ ਹਨ, ਜਦੋਂ ਉਹ ਨੇਪਾਲ ਵਿੱਚੋਂ ਸੜਕ ਤੇ ਰੇਲ ਰਸਤੇ ਰਾਹੀਂ ਤਿੱਬਤ ਨੂੰ ਦੱਖਣੀ ਏਸ਼ੀਆ ਦਾ ਮੁੱਖ ਵਪਾਰਕ ਕੇਂਦਰ ਬਣਾਉਣ ਦੇ ਯਤਨ ਵਿੱਚ ਹੈ।

 -ਪੀਟੀਆਈ


Comments Off on ਚੀਨ ਨੇ ਤਿੱਬਤ ਵਿੱਚ ਸਰਹੱਦੀ ਨੇਮ ਬਦਲੇ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.